ਮੂਲ ਲੇਖ਼ਕ: ਜੈਗ ਢੱਟ
X3 ਜਰਮਨ ਆਟੋ ਮੇਕਰਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂ ਕਿ ਇਹ ਹੋਰ ਸਾਰੇ BMW ਲਨਿੲੁਪ ਤੋਂ ਵੱਧ ਵਾਹਨ ਵੇਚਦੇ ਹਨ। ਇਹ ਤਕਰੀਬਨ 10,000 ਯੁਨਿਟ ਦੀ ਵਿੱਕਰੀ ਕਰਦੇ ਹਨ। ਇਸੇ ਇੱਕ ਕਾਰਨ ਕਰਕੇ, ਕੇਵਲ ਇੱਕ ਫਾਰਮੂਲੇ ਨੂੰ ਬਦਲਣ ਕਰਕੇ ਖਰੀਦਦਾਰਾਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਪਰ ਇਹ ਸਭ ਕੁੱਝ ਕਰਨ ਲਈ ਕਿਸੇ ਫਾਰਮੂਲੇ ਤੇ ਕੁੱਝ ਗੰਭੀਰ ਸੋਚ ਦੀ ਲੋੜ ਹੁੰਦੀ ਹੈ। ਕਿਸੇ ਵਹੀਕਲ ਨੂੰ ਅੱਗੇ ਵਧਾਉਣ ਲਈ ਇਸ ਦੀ ਪਾਵਰ, ਰਫਤਾਰ ਅਤੇ ਯੋਗਤਾ ਵਧਾਉਣ ਨਾਲ਼ੋਂ ਹੋਰ ਕਿਸ ਚੀਜ਼ ਦੀ ਲੋੜ ਹੋ ਸਕਦੀ ਹੈੇ?
ਬਹੁਤ ਸਾਰੇ ਵਾਹਨ ਬਣਾਉਣ ਵਾਲ਼ੇ ਅੰਦਰੂਨੀ ਕੰਬਸ਼ਨ ਇੰਜਣ ਤੋਂ ਪਰੇ ਲਿਜਾਣ ਤੇ ਕੇਵਲ ਤੇ ਕੇਵਲ ਇਲੈਕਟ੍ਰਿਕ ਜਾਂ ਇਲੈਕਟ੍ਰਿਕ ਹਾਈਬ੍ਰਿਡ ਵਾਹਨ ਬਣਾਉਣ ਵੱਲ ਹੀ ਆਕ੍ਰਸ਼ਿਤ ਰਹਿੰਦੇ ਹਨ। ਕੇਵਲ ਬੀ ਐਮ ਡਬਲਿਉ ਦੀ ਆਈ ਤਕਨੀਕ ਹੀ ਹੋਰ ਮਾਡਲਾਂ ‘ਚ ਪ੍ਰਵੇਸ਼ ਕਰੇਗੀ। X3 30e ਦੇ ਨਾਲ਼ BMW ਹੋਰ ਮਾਡਲਾਂ ‘ਚ ਵੀ ਦਾਖਲ ਹੋਵੇਗੀ। ਇਸ ‘ਚ ਬੀ ਐਮ ਡਬਲਿਊ ਨੇ ਬੇਸ 2.0ਲ਼ ਟਰਬੋ 4 ਸਲੰਡਰ ‘ਚ ਇੱਕ ਇਲੈਕਟ੍ਰਿਕ ਮੋਟਰ ਲਾਈ ਹੈ, ਜਿਹੜੀ ਇਲੈਕਟ੍ਰਿਕ ਮੋਟਰ ਇੰਜਣ ਤੇ ਟ੍ਰਾਂਸਮਿਸ਼ਨ ਵਿਚਕਾਰ ਹੈ। ਇਸ ਦਾ ਹੀ ਨਤੀਜਾ ਹੈ 288 ਹਪ ਅਤੇ 310 30e BMW (X3 ਣਦਰਵਿੲ 30i‘ਚ 245 ਹਪ )। ਇਹ X3 PHEV ਹਾਈਵੇਅ ‘ਤੇ 30 ਕਿਲੋਮੀਟਰ ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਡ੍ਰਾਈਵਿੰਗ ‘ਤੇ ਜਾ ਸਕਦੀ ਹੈ। ਰੈਗੂਲਰ 30i ਦੇ ਮੁਕਾਬਲੇ ਸਪਰਿੰਟ 0 ਤੋਂ 100 ਕਿਲੋਮੀਟਰ ਦੀ ਸਪੀਡ ਤੱਕ 6 ਸਕਿੰਟਾਂ ‘ਚ ਜਾ ਸਕਦੀ ਹੈੇ। ਬੀ ਐਮ ਡਬਲਿਊ ਦਾ ਅੱਠ ਸਪੀਡ ਸਟੈੱਪਟਰੌਨਿਕ ਟ੍ਰਾਂਸਮਿਸ਼ਨ ਕਾਰਨ ਸ਼ਿਫਟ ਤਬਦੀਲੀ ਬਹੁਤ ਜਲਦੀ ਹੁੰਦੀ ਹੈ। ਇਸ ਲਈ ਹੀ ਇਹ ਇੰਡਸਟਰੀ ‘ਚ ਬਿਨਾ ਸ਼ੱਕ ਸਭ ਤੋਂ ਵਧੀਆ ਆਟੋ ਟ੍ਰਾਂਸ਼ਮਿਸ਼ਨ ਹੈ।
ਇਸ ‘ਚ ਈ ਡ੍ਰਾਈਵ ਸਿਸਟਮ ਨੂੰ ਜੋੜ ਕੇ ਡ੍ਰਾਈਵਿੰਗ ਗਤੀਸ਼ੀਲਤਾ ਨੂੰ ਬਦਲਿਆ ਨਹੀਂ ਜਾਂਦਾ। X3 30e ‘ਚ ਵਿਚਕਾਰ ਤੋਂ ਕੰਪੈਕਟ ਸੈਗਮੈਂਟ ਤੱਕ ਲਈ X3, GLC ਜਾਂ Q5 ਨਾਲ਼ੋਂ ਉਤਸ਼ਾਹੀ ਡ੍ਰਾਈਵ ਪ੍ਰਦਾਨ ਹੁੰਦੀ ਹੈ। ਭਾਵੇਂ ਤੁਹਾਡੀ ਪਸੰਦ ਹਰ ਥਾਂ ਸ਼ਾਂਤ ਕਰੂਜ਼ ਹੋਵੇ ਜਾਂ ਬੀ ਰੋਡ ਬੌੰਬਰ, ਇਹ ਯ -3 ਹਰ ਹਾਲਤ ‘ਚ ਤੁਹਾਡੀ ਪਸੰਦ ਪੂਰੀ ਕਰੇਗੀ। ਇਸ ਦੇ ਨਾਲ਼ ਹੀ ਇਹ ਰੀਜਨਰੇਟਿਵ ਬ੍ਰੇਕਿੰਗ ਪੈਡਲ ਦੀ ਭਾਵਨਾ ਨੂੰ ਇੱਕ ਡਿਗਰੀ ਤੱਕ ਬਦਲ ਦਿੰਦੀ ਹੈ। ਪਰ ਇਹ ਸਭ ਸੰਭਾਲਣ ਯੋਗ ਤੇ ਸਵੀਕਾਰ ਯੋਗ ਹੈ। ਇਸ ਦੀ ਵਾਧੂ ਟੌਰਕ 30ੲ ਨੂੰ ਇੱਕ ਧਮਾਕਾ ਬਣਾਉਂਦਾ ਹੈ ਅਤੇ ਤੁਹਾਡੀਆਂ ਸਥਾਨਕ ਲੋੜਾਂ ਜਿਵੇਂ ਕਰਿਆਨੇ ਦਾ ਸਮਾਨ, ਬੱੱਚਿਆਂ ਨੂੰ ਸਕੂਲ ਛੱਡਣ ਜਾਣਾ ਅਤੇ ਖੇਡ ਮੈਦਾਨਾਂ ਤੱਕ ਲਿਜਾਉਣ ਦੇ ਪੂਰੇ ਵਿਕਲਪ ਹਨ। ਸਾਰੇ ਇਲੈਕਟ੍ਰਿਕ ਮੋਡਾਂ ‘ਚ ਤੇਲ ਦੀ ਕੁਸ਼ਲਤਾ ‘ਚ ਨਾਟਕੀ ਵਾਧਾ ਹੁੰਦਾ ਹੈੇ। ਸਮੱਸਿਆ ਇਹ ਹੈ ਕਿ ਇਸ ਦਾ ਰੇਂਜ ਮਹੱਤਵਪੂਰਨ ਨਹੀਂ। ਇਹ ਵੋੋਲਵੋ, ਔਡੀ ਤੇ ਮਰਸੇਡੀਜ਼ ਤੋਂ ਘੱਟ ਹੈ। ਪਰ ਇਸ ਤੇਲ ਖਪਤ ਤੋਂ X3 40i ਤੋਂ ਬਹੁਤ ਜ਼ਿਆਦਾ ਨਹੀਂ ਹੈ।
ਸਿਵਾਏ ਇਸ ਤੋਂ ਕਿ BMW ‘ਚ 10.2 ਇੰਚ ਦੀ ਇਨਫੋਟੇਨਮੈਂਟ ਸਕਰੀਨ ਹੈ, 30e ਦਾ ਇੰਟੀਰੀਅਰ ਹੋਰ ਕੋਈ ਵੱਖਰਾ ਨਹੀਂ। ਬੀ ਐਮ ਡਬਲਿਊ ਦਾ ਇੰਟੀਰੀਅਰ ਸਾਫ ਤੇ ਪੱਧਰਾ ਹੈ। ਜਿਹੜੀ 30ੲ ਮੈਂ ਟੈਸਟ ਕੀਤੀ ਉਸ ‘ਚ ਵਰਨਾਸਕਾ ਲੈਦਰ ਹੈ। ਇਸ ਤੋਂ ਬਿਨਾ ਇਹ ਪ੍ਰੀਮੀਅਮ ਐਨਹਾਂਸਡ ਪੈਕੇਜ ਦੇ ਨਾਲ਼ ਆਇਆ ਹੈ। ਜਿਸ ‘ਚ ਹੋਰ ਚੀਜ਼ਾਂ ਤੋਂ ਬਿਨਾ ਪੈਨੋਰੈਮਿਕ ਸਨਰੂਫ ਹੈੱਡ ਅੱਪ ਡਿਸਪਲੇਅ ਤੇ ਗਰਮ ਸੀਟਾਂ ਵਰਗੇ ਫੀਚਰ ਵੀ ਹਨ। ਇਸ ਦਾ ਅੰਦਰਲਾ ਹਿੱਸਾ ਬਹੁਤ ਵਧੀਆ ਹੈ। ਇਹ ਪਹਿਲੀ ਯ 5 ਨਾਲ਼ੋਂ ਅਕਾਰ ‘ਚ ਵੱਡਾ ਹੈ। ਇਸ ਦਾ ਅੰਦਰਲਾ ਹਿੱਸਾ ਕਾਰਗੋ ਸਪੇਸ ‘ਚ ਆਉਂਦਾ ਹੈ। ਕਿਉਂ ਕਿ 30e ਦਾ ਇਲੇਕਟਰੀਫਿਕੇਸ਼ਨ ਗਰਾਊਂਡ ਅੱਪ ਰੀਡਿਜ਼ਾਇਨ ਨਹੀਂ ਹੈ ਬੈਟਰੀ ਪੈਕ ਦੀ ਪਲੇਸਮੈਂਟ ਟ੍ਰੰਕ ‘ਚ ਲੱਗ ਭੱਗ 1.2 ਕਿਉਬਕ ਫੁੱਟ ਥਾਂ ਮੱਲ ਲੈਂਦੀ ਹੈ।
ਜਿਹੜੇ ਮੱਧ ਅਕਾਰ ਲਗਜ਼ਰੀ ਐਸ ਯੂ ਵੀ ਮਾਰਕਿਟ ‘ਚ ਹਨ ਉਨ੍ਹਾਂ ਲਈ ਇਹ ਯ 3 ਨਾਲ਼ੋਂ ਵਧੇਰੇ ਮਜ਼ਬੂਤੀ ਵਾਲ਼ੀ ਨਹੀਂ। ਇਹ ਮਾਡਲ ਚੁਸਤ ਡ੍ਰਾਈਵਿੰਗ ਅਤੇ ਸ਼ਾਨਦਾਰ ਫਿੱਟ ਅਤੇ ਫਿਨਿਸ਼ ਦਾ ਇੱਕ ਸ਼ਨਦਾਰ ਸੁਮੇਲ ਹੈ, ਜਿਹੜਾ ਸਾਰੇ ਪੈਕੇਜ ਨੂੰ ਸਮੇਂ ਦੀ ਪ੍ਰੀਖਿਆ ‘ਚ ਖੜ੍ਹਾ ਕਰ ਸਕਦਾ ਹੈ। ਜਦੋਂ ਇਸ ‘ਚ ੲਧਰਵਿੲ ਆ ਗਿਆ ਤਾਂ ਇਹ ਉਨ੍ਹਾਂ ਲਈ ਇੱਕ ਵਿਕਲਪ ਹੈ, ਜਿਹੜੇ ਵਾਤਾਵਰਣ ਦੀ ਦੇਖ ਭਾਲ ਕਰ ਰਹੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਬੇਸ ਯ3 ਦੀ ਕੀਮਤ $52,550 ਤੋਂ ਵਧਾਅ ਕਿ $59,990 ਕਰਨਾ ਕੀ ਤੁਹਾਡੀ ‘ਹਰੀ’ ਜ਼ਮੀਰ ਨੂੰ ਕੁੱਝ ਅਰਾਮ ਦੇਣ ਵਾਲ਼ਾ ਹੈ? ਇਸ ਦੇ ਨਾਲ਼ ਹੀ ਐਮ ਪ੍ਰੀਮੀਅਮ ਦੀ ਦਿੱਖ ਤੇ ਤਕਨੀਕ ਲਈ ਟੈਸਟ ਕੀਤੇ ਅਨੁਸਾਰ $73,000 ਤੱਕ ਵਧਾਉਣਾ ਵੀ ਮਹੱਤਵਪੁਰਨ ਹੈ।