ਧੋਖਾਧੜੀ ਵਾਲੇ ਟਰੱਕ ਡਰਾਈਵਰ ਲਾਇਸੈਂਸ

by: Pash Brar

ਜਿਵੇਂ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਮੀਡਏ ‘ਚ ਵੇਖਿਆ ਹੈ, ਟਰੱਕ ਡ੍ਰਾਈਵਰਾਂ ਨਾਲ ਜੁੜੇ ਬਹੁਤ ਹਾਦਸੇ ਹੋਏ ਹਨ, ਜੋ ਅਪ੍ਰਾਧਿਕ ਗੈਰ-ਕਾਨੂੰਨੀ ਵਿਦੇਸ਼ੀ ਡ੍ਰਾਈਵਰ ਸਨ ਅਤੇ ਅਮਰੀਕਾ ‘ਚ ਸਹੀ ਤੌਰ ਤੇ ਲਾਇਸੈਂਸਸ਼ੁਦਾ ਨਹੀਂ ਹਨ। ਬੇਕਸੂਰ ਲੋਕਾਂ ਨੂੰ ਅਯੋਗ, ਮਾੜੀ ਸਿਖਲਾਈ ਪ੍ਰਾਪਤ ਗੈਰ-ਕਾਨੂੰਨੀ ਲੋਕਾਂ ਦੁਆਰਾ ਮਾਰਿਆ ਗਿਆ ਹੈ ਜਿਨ੍ਹਾਂ ਨੂੰ ਅਣਉਚਿਤ ਅਧਿਕਾਰੀਆਂ ਦੁਆਰਾ ਵਪਾਰਕ ਡ੍ਰਾਈਵਰ ਲਾਇਸੈਂਸ ਦਿੱਤੇ ਗਏ ਸਨ। ਇੱਥੇ ਕਮੀਆਂ ਹਨ ਅਤੇ ਅਪਰਾਧੀ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਲਾਇਸੈਂਸ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਰਹੇ ਹਨ ਅਤੇ ਟਰੱਕਿੰਗ ਕੰਪਨੀਆਂ ਉਨ੍ਹਾਂ ਨੂੰ ਕੰੰਮ ‘ਤੇ ਰੱਖ ਰਹੀਆਂ ਹਨ ਅਤੇ ਸਪੱਸ਼ਟ ਤੌਰ ‘ਤੇ ਉਨ੍ਹਾਂ ਨੂੰ ਟੇਬਲ ਦੇ ਥੱਲਿਓਂ ਭੁਗਤਾਨ ਕਰ ਰਹੀਆਂ ਹਨ। ਇਨ੍ਹਾਂ ਲੋਕਾਂ ਨੂੰ ਕਾਨੂੰਨ ਅਤੇ ਦੂਜਿਆਂ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਹੈ। ਇਹ ਕੇਸ ਜ਼ਿਆਦਾਤਰ ਅਮਰੀਕਾ ਵਿੱਚ ਹੋਏ ਹਨ ਅਤੇ ੀਛਓ ਦੁਆਰਾ ਉਜਾਗਰ ਕੀਤੇ ਗਏ ਹਨ। ਹਾਲਾਂਕਿ ਨਿਊਜ਼ੀਲੈਂਡ ਨੇ ਹਾਲ ਹੀ ਵਿੱਚ ੪੫੯ ਭਾਰਤੀ ਜੰਮਪਲ ਲੋਕਾਂ ਦੇ ਟਰੱਕਾਂ ਦੇ ਵਪਾਰਕ ਡ੍ਰਾਈਵਰ ਲਾਇਸੈਂਸ ਰੱਦ ਕਰ ਦਿੱਤੇ ਹਨ ਜੋ ਧੋਖਾਧੜੀ ਵਾਲੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਸਨ। ੩ ਦਸੰਬਰ, ੨੦੨੫ ੌਰੲਗੋਨ ‘ਚ ਇੱਕ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਨੇ ਇੱਕ ਨਵ-ਵਿਆਹੇ ਜੋੜੇ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਸਨੇ ਆਪਣਾ ਸੈਮੀ ਜੈਕ ਨਾਈਫ ਕਰ ਦਿੱਤਾ ਜਿਸ ਨੂੰ ਉਹ ਚਲਾ ਰਿਹਾ ਸੀ। ਉਸਦੇ ਕੋਲ ਇਕ ਧੋਖੇਧੜੀ ਵਾਲਾ ਕੈਲੀਫ਼ੋਰਨੀਆ ਦਾ ਲਾਇਸੈਂਸ ਸੀ। ਉਹ ਇਹ ਧੋਖੇਧੜੀ ਵਾਲੇ ਦਸਤਾਵੇਜ਼ ਕਿਵੇਂ ਤੇ ਕਿੱਥੋਂ ਪ੍ਰਾਪਤ ਕਰ ਰਹੇ ਹਨ?

ਕਨੇਡਾ ਵਿੱਚ ਅਸੀਂ ਜ਼ਿਆਦਾ ਓਵਰਪਾਸਾਂ ਨਾਲ ਹੋਣ ਵਾਲ਼ੀਆਂ ਟੱਕਰਾਂ ਨੂੰ ਵੇਖ ਰਹੇ ਹਾਂ, ਇਸ ਲਈ ਮੈਨੂੰ ਹੈਰਾਨੀ ਹੈ ਕਿ ਟਰੱਕ ਚਲਾਕ ਵੀ ਸਹੀ ਤਰੀਕੇ ਨਾਲ ਟ੍ਰੇਨ ਨਹੀਂ ਕੀਤੇ ਜਾ ਰਹੇ ਜਾਂ ਕੁੱਝ ਤਾਂ ਕਿਤੇ ਤਾਂ ਗਲਤ ਹੈ। ਜਦੋਂ ਕਿ ਕੈਨੇਡਾ ਵਿੱਚ ਗੈਰਕਾਨੂੰਨੀ ਇਮੀਗ੍ਰੈਂਟਾਂ ਨੂੰ ਕੰਟਰੋਲ ਕਰਨ ਲਈ ਚੰਗੇ ਉਪਾਅ ਹਨ, ਕੀ ਸਾਨੂੰ ਆਪਣੇ ਵਪਾਰਕ ਟਰੱਕ ਡ੍ਰਾਈਵਰਾਂ ਨੂੰ ਟ੍ਰੇਨ ਕਰਨ ਦਾ ਕੋਈ ਵਧੀਆ ਤਰੀਕਾ ਹੈ? ਟਰੱਕਿੰਗ ਸਿਖਾਉਣ ਲਈ, ਕਿਸੇ ਵਿਅਕਤੀ ਕੋਲ ਪਹਿਲਾਂ ਆਪਣਾ ਕਲਾਸ ੫ ਲਾਇਸੈਂਸ ਹੋਣਾ ਚਾਹੀਦਾ ਹੈ, ਫਿਰ ਉਹ ਕਲਾਸ ੧ ਲਾਇਸੈਂਸ ਪ੍ਰਾਪਤ ਕਰੇ ਅਤੇ ਘੱਟੋ-ਘੱਟ ੩ ਸਾਲ ਸੁਰੱਖਿਅਤ ਡ੍ਰਾਈਵਿੰਗ ਦਾ ਤਜਰਬਾ ਹੋਵੇ, ਫਿਰ ਉਹ ਕਿਸੇ ਨੂੰ ਵਪਾਰਕ ਕਲਾਸ ੧ ਲਾਇਸੈਂਸ ਪ੍ਰਾਪਤ ਕਰਨ ਸਿਖਾਉਣ ਦੀ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੁੰਦਾ ਹੈ। ਉਹਨਾਂ ਨੂੰ ਇਕ ਇੰਸਟਰਕਟਰ ਕੋਰਸ ਕਰਨਾ ਪੈਂਦਾ ਹੈ, ਮੈਡੀਕਲ ਟੈਸਟ, ਡਰਾਈਵਿੰਗ ਟੈਸਟ ਅਤੇ ਮੁੱਢਲੀ ਡ੍ਰਾਈਵਿੰਗ ਪ੍ਰੀਖਿਆ ‘ਚੋਂ ਲੰਘਣਾ ਪੈਂਦਾ ਹੈ। ਸਿਖਾਉਣ ਦਾ ਰਸਤਾ ਸਾਲਾਂ ਲੰਬਾ ਹੁੰਦਾ ਹੈ, ਪਰ ਜਿਹੜੇ ਲੋਕ ੰਓਲ਼ਠ ਪ੍ਰੋਗ੍ਰਾਮ ਦੀਆਂ ਲੋੜਾਂ ਤੋਂ ਪਹਿਲਾਂ ਸਿਖਾ ਰਹੇ ਸਨ, ਉਹਨਾਂ ਕੋਲ ਇਹ ਕੋਈ ਵੀ ਯੋਗਤਾਵਾਂ ਨਾ ਹੋਣ ਦੇ ਬਾਵਜੂਦ ਵੀ ੳਨ੍ਹਾਂ ਨੇ ਟਰੱਕ ਡ੍ਰਾਈਵਰ ਦੀ ਟ੍ਰੇਨਿੰਗ ਦੇਣੀ ਜਾਰੀ ਰੱਖੀ। ਮੈਂ ਸੋਚਦੀ ਹਾਂ ਕਿ ਇੱਥੇ ਕੁੱਝ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ। ਜਿਹੜੇ ਲੋਕ ਸਿਰਫ ਇਸ ਲਈ ਮਨਜ਼ੂਰਸ਼ੁਦਾ ਹੋ ਗਏ ਕਿਉਂਕਿ ਉਹ ਪਹਿਲਾਂ ਹੀ ਇਹ ਕੰਮ ਕਰ ਰਹੇ ਸਨ, ਉਹਨਾਂ ਕੋਲ ਨਵੇਂ ਇੰਸਟ੍ਰਕਟਰਾਂ ਵਰਗੀਆਂ ਗੁਣਵੱਤਵਾਂ ਨਹੀਂ ਹੋ ਸਕਦੀਆਂ।

ਮੈਂ ਸੜਕ ‘ਤੇ ਸੈਰ ਕਰ ਰਹੀ ਸੀ ਅਤੇ ਲਗਭਗ ਇੱਕ ਡ੍ਰਾਈਵਿੰਗ ਸਕੂਲ ਦੀ ਕਾਰ ਨੇ ਮੈਨੂੰ ਟ੍ਰੈਫਿਕ ਦੇ ਕਾਨੂੰਨ ਨੂੰ ਤੋੜ ਕੇ ਡਬਲ ਸਾਈਡ ਲਾਈਨਾਂ ਉੱਤੇ ਗਲਤ ਤਰ੍ਹਾਂ ਲੈਫਟ ਟਰਨ ਕਰਦੇ ਹੋਏ ਸੜਕ ‘ਤੇ ਮੈਨੂੰ ਲਗਭਗ ਟੱਕਰ ਮਾਰ ਹੀ ਦਿੱਤੀ ਸੀ। ਮੈਂ ਇੰਸਟ੍ਰਕਟਰ ਦਾ ਸਾਹਮਣਾ ਕੀਤਾ ਜਿਸ ਨੇ ਕਿਹਾ ਕਿ ਉਹ ਸਿਰਫ ਡਬਲ ਸਾਲਿਡ ਲਾਈਨ ‘ਤੇ ਕੇਵਲ ਪਾਸ ਹੀ ਨਹੀਂ ਕਰ ਸਕਦੇ। ਮੈਂ ਸਮਝਾਇਆ ਕਿ ਉਹ ਡਬਲ ਸਾਲਿਡ ਲਾਈਨ ਉੱਤੇ ਕਦੇ ਵੀ ਲੈਫਟ ਟਰਨ ਨਹੀਂ ਕਰ ਸਕਦੇ। ਇੰਸਟ੍ਰਕਟਰ ਨੇ ਮੈਨੂੰ ਗਲਤ ਕਿਹਾ! ਮੈਂ ਉਸ ਬੇਚਾਰੀ ਕੁੜੀ ਨੂੰ, ਜੋ ਸਿੱਖ ਰਹੀ ਸੀ, ਦੱਸਿਆ ਕਿ ਕਿਰਪਾ ਕਰਕੇ ਕਾਨੂੰਨ ਨਾ ਤੋੜੋ ਅਤੇ ਕਿਸੇ ਹੋਰ ਤੋਂ ਸਿੱਖੋ ਤਾਂ ਜੋ ਉਹ ਸੁਰੱਖਿਅਤ ਅਤੇ ਕਾਨੂੰਨੀ ਤਰੀਕੇ ਨਾਲ਼ ਉਸ ਨੂੰ ਡ੍ਰਾਈਵਿੰਗ ਸਿਖਾ ਸਕੇ। ਮੈਨੂੰ ਇਹ ਅਸੰਭਵ ਲੱਗਿਆ ਕਿ ਇੱਕ ਅਖੌਤੀ ਡ੍ਰਾਈਵਿੰਗ ਸਕੂਲ ਕਿਸੇ ਨੂੰ ਗਲਤ ਤਰੀਕੇ ਨਾਲ ਗੱਡੀ ਚਲਾਉਣੀ ਸਿਖਾ ਰਿਹਾ ਸੀ। ਜੇ ਇਹ ਛਲੳਸਸ ੫ ਨਾਲ ਹੋ ਰਿਹਾ ਹੈ, ਤਾਂ ਇਹ ਛਲੳਸਸ ੧ ਨਾਲ ਵੀ ਜਰੂਰ ਹੀ ਹੁੰਦਾ ਹੋਵੇਗਾ।

ਮੈਂ ਜਾਣਦੀ ਹਾਂ ਕਿ ਅਮਰੀਕਾ ਵਿੱਚ ਕਈ ਟਰੱਕ ਹਾਦਸਿਆਂ ਦੇ ਕੇਸ ਜਿਹੜੇ ਮਸ਼ਹੂਰ ਹੋ ਰਹੇ ਹਨ, ਉਹ ਨਾ ਸਿਰਫ਼ ਗੈਰਕਾਨੂੰਨੀ ਸਥਿਤੀ ਨੂੰ ਉਜਾਗਰ ਕਰ ਰਹੇ ਹਨ ਬਲਕਿ ਅੰਗਰੇਜ਼ੀ ਭਾਸ਼ਾ ਦੇ ਗਿਆਨ ਦੀ ਕਮੀ ਨੂੰ ਵੀ ਦਿਖਾ ਰਹੇ ਹਨ। ਕੁੱਝ ਟਰੱਕ ਚਾਲਕ ਜਿਨ੍ਹਾਂ ‘ਤੇ ਮਾਮਲੇ ਦਰਜ ਹੋਏ ਹਨ, ਉਹ ਆਪਣੇ ਦੋਸ਼ਾਂ ਜਾਂ ਮਾਮਲੇ ਦੀ ਸੰਵਧਾਨਿਕ ਕਾਰਵਾਈ ਨੂੰ ਸਮਝਣ ਲਈ ਅੰਗਰੇਜ਼ੀ ਵਿੱਚ ਮਾਹਿਰ ਨਹੀਂ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੌਮਾਂਤਰੀ ਲਾਇਸੈਂਸ ਦੇਣ ਲਈ ਸਪਸ਼ਟ ਰੂਪ ਵਿੱਚ ਨਿਯਮਾਂ ਦੀ ਉਲੰਘਣਾ ਵਾਲੀਆਂ ਗੈਰਕਾਨੂੰਨੀ ਸਰਗਰਮੀਆਂ ਹੋਈਆਂ ਹਨ। ਉਹ ਟੈਸਟ ਕਿਸ ਤਰ੍ਹਾਂ ਲਿਖੇ ਜਾਂ ਕਲਾਸ ਵਿੱਚ ਦੱਸੀਆਂ ਗਈਆਂ ਹਾਲਤਾਂ ਨੂੰ ਕਿਵੇਂ ਸਮਝੇ? ਸਮਝਣ ਦੀ ਕਮੀ ਇੱਕ ਵੱਡੀ ਸਮੱਸਿਆ ਹੈ। ਸ਼ਾਇਦ ਉਹ ਸੁਰੱਖਿਆ ਦੇ ਹਿੱਸਿਆਂ ਨੂੰ ਨਹੀਂ ਸਮਝਦੇ ਪਰ ਸੰਭਵ ਹੈ ਕਿ ਕਿਸੇ ਨੂੰ ਪੈਸੇ ਲੈੇ ਕੇ ਲਾਇਸੈਂਸ ਦਿਵਾਉਣ ਦੀ ਕਾਰਵਾਈ ਨੂੰ ਜ਼ਰੂਰ ਸਮਝਦੇ ਹਨ।
ਜੇ ਗਲਤ ਤਰੀਕੇ ਨਾਲ ਵਰਤਿਆ ਜਾਵੇ, ਤਾਂ ਇੱਕ ਸੈਮੀ ਟਰੱਕ ਸੜਕ ‘ਤੇ ਇੱਕ ਵੱਡਾ ਹਥਿਆਰ ਬਣ ਜਾਂਦਾ ਹੈ। ਕਿਸੇ ਨੂੰ ਵੀ ਸੈਮੀ ਦੇ ਪਿੱਛੇ ਬੈਠਣ ਤੋਂ ਪਹਿਲਾਂ ਪੂਰੇ ਓਪਰੇਸ਼ਨ ਅਤੇ ਸੁਰੱਖਿਆ ਨਿਯਮਾਂ ਦੀ ਸਮਝ ਹੋਣੀ ਚਾਹੀਦੀ ਹੈ। ਇੱਕ ਵਪਾਰਕ ਲਾਇਸੈਂਸ ਹੋਣਾ ਪਰਿਵਾਰ ਦੇ ਲਈ ਇਕ ਚੰਗਾ ਰਾਹ ਹੋ ਸਕਦਾ ਹੈ, ਪਰ ਕੇਵਲ ਤਦ ਹੀ ਜੇ ਤੁਸੀਂ ਘਰ ਸੁਰੱਖਿਅਤ ਤਰੀਕੇ ਨਾਲ ਪਹੁੰਚੋ। ਕੈਨੇਡਾ ਵਿੱਚ ਸਭ ਤੋਂ ਪ੍ਰਸਿੱਧ ਟਰੱਕ ਹਾਦਸਾ ੨੦੧੮ ਦਾ ਬੱਸ ਹਾਦਸਾ ਸੀ, ਜਿਸ ‘ਚ ੍ਹੁਮਬੋਲਦਟ ਭਰੋਨਚੋਸ ਦੀ ਹਾਕੀ ਟੀਮ ਸ਼ਾਮਲ ਸੀ, ਜਿਸ ‘ਚ ੧੬ ਲੋਕ ਮਾਰੇ ਗਏ ਅਤੇ ੧੩ ਜ਼ਖ਼ਮੀ ਹੋਏ। ਟਰੱਕ ਡ੍ਰਾਈਵਰ ਇੱਕ ਕਾਨੂੰਨੀ ਸਥਾਈ ਨਿਵਾਸੀ ਇਮੀਗ੍ਰੈਂਟ ਸੀ, ਪਰ ਉਸ ਦੀ ਸਥਾਈ ਨਿਵਾਸੀ ਹਾਲਤ ਰੱਦ ਕਰ ਦਿੱਤੀ ਗਈ ਹੈ, ਅਤੇ ਉਸ ਬੱਸ ‘ਚ ਆਪਣੇ ਪਿਆਰਿਆਂ ਨੂੰ ਗੁਆਣ ਵਾਲੇ ਕੁੱਝ ਪਰਿਵਾਰ ਚਾਹੁੰਦੇ ਹਨ ਕਿ ਉਸ ਨੂੰ ਡਿਪੋਰਟ ਕੀਤਾ ਜਾਵੇ। ਉਸ ਵੱਲੋਂ ਸਟਾਪ ਸਾਈਨ ਨੂੰ ਨਜ਼ਰਅੰਦਾਜ਼ ਕਰਨ ਕਰਨਾ ਇਸ ਹਾਦਸੇ ਦਾ ਕਾਰਨ ਬਣਿਆ ਅਤੇ ਉਹ ਇੱਕ ਨਵਾਂ ਡ੍ਰਾਈਵਰ ਸੀ। ਉਸ ‘ਤੇ ਅਪ੍ਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਸਨੇ ਇਸ ਹਾਦਸੇ ਲਈ ਪੂਰਾ ਜ਼ੁੰਮੇਵਾਰ ਹੋਣ ਦਾ ਆਪਣਾ ਦੋਸ਼ ਸਵੀਕਾਰ ਕੀਤਾ।

ਮੈਂ ਨਹੀਂ ਸੋਚਦੀ ਕਿ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਦਿਨ ਜਦੋਂ ਕੰਮ ਲਈ ਜਾ ਰਿਹਾ ਹੁੰਦਾ ਹੈ ਤਾਂ, ਉਹਨਾਂ ਵਿੱਚੋਂ ਕਿਸੇ ਦਾ ਵੀ ਕਿਸੇ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਹੁੰਦਾ, ਪਰ ਫਿਰ ਵੀ ਇਹ ਭਿਅੰਕਰ ਹਾਦਸਾ ਵਾਪਰ ਗਿਆ। ਕੀ ਇਹ ਭਾਸ਼ਾ, ਗਿਆਨ ਅਤੇ ਨਿਯਮਾਂ ਦੀ ਘਾਟ ਕਾਰਨ ਸੀ? ਟਰੱਕਿੰਗ ਦਾ ਕਿੱਤਾ ਲਾਭਦਾਇਕ ਹੋ ਸਕਦਾ ਹੈ, ਪਰ ਜੇ ਤੁਸੀਂ ਆਪਣਾ ਕਲਾਸ ੧ ਲਾਇਸੈਂਸ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇੱਕ ਚੰਗੇ ਰਿਕਾਰਡ ਵਾਲੇ ਸਹੀ ਡ੍ਰਾਈਵਿੰਗ ਸਕੂਲ ਲੱਭਣ ਦੀ ਕੋਸ਼ਿਸ਼ ਜਰੂਰ ਕਰੋ। ਸਰਕਾਰਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਲਾਇਸੈਂਸ ਕੌਣ ਜਾਰੀ ਕਰਦਾ ਹੈ। ਸਕੂਲਾਂ ‘ਤੇ ਅਤੇ ਜੋ ਵੀ ਡ੍ਰਾਈਵਰ ਲਾਇਸੈਂਸ ਜਾਰੀ ਕਰਦੇ ਹਨ, ਉਹਨਾਂ ਨੂੰ ਸੜਕਾਂ ‘ਤੇ ਸਾਡੀ ਸੁਰੱਖਿਆ ਲਈ ਹੋਰ ਕੜਾਈ ਨਾਲ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਸਿਸਟਮ ਵਿੱਚ ਵੱਡੀਆਂ ਖਾਮੀਆਂ ਹਨ ਜੋ ਇਸ ਦੀ ਆਗਿਆ ਦੇ ਰਹੀਆਂ ਹਨ ਅਤੇ ਉਹਨਾਂ ਨੂੰ ਸੜਕਾਂ ‘ਤੇ ਸਾਡੀ ਸੁਰੱਖਿਆ ਲਈ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ। ਉਸ ਸਮੇਂ ਤੱਕ, ਮੈਨੂੰ ਪਤਾ ਹੈ ਕਿ ਅਫਸੋਸ ਨਾਲ, ਹੋਰ ਹਾਦਸੇ ਵਾਪਰਨਗੇ।

Previous articleKingston’s Municipal Fleet Welcomes Mack LR Electric Refuse Trucks