ਜੇ ਜੀ ਕੇੇ ਮੀਡੀਆ ਇੰਕ ਕਾਪੀਰਾਈਟ ਦੀ ਉਲੰਘਣਾ ਕਾਰਨ ਨਿਊਕਾਮ ਮੀਡੀਆ ਇੰਕ ਨੂੰ ਇਹ ਮੁਆਫੀ ਪੱਤਰ ਭੇਜ ਰਿਹਾ ਹੈ। ਜੇ ਜੀ ਕੇ ਇੰਕ ਦੀਆਂ ਵੈੱਬਸਾਈਟਾਂ ‘ਚੋਂ ਇੱਕ ਨੇ ਕੁੱਝ ਵਾਰ ਬਿਨਾ ਮਨਜ਼ੂਰੀ ਤੋਂ ਉਹ ਲੇਖ ਛਾਪੇ, ਜਿਨ੍ਹਾਂ ਨੂੰ ਬਿਨਾ ਮਨਜ਼ੂਰੀ ਜਾਂ ਸਹਿਮਤੀ ਨਹੀਂ ਸੀ ਛਾਪਣਾ ਚਾਹੀਦਾ।
ਜੇ ਜੀ ਕੇ ਮੀਡੀਆ ਇੰਕ ਇਸ ਨੂੰ ਸਾਹਿਤਕ ਚੋਰੀ ਵਜੋਂ ਸਵੀਕਾਰ ਕਰਦਾ ਹੈ ਅਤੇ ਹੋਈ ਇਸ ਗਲਤੀ ਦੀ ਪੁਰੀ ਜ਼ੁੰਮੇਵਾਰੀ ਨੂੰ ਕਬੂਲਦਾ ਹੈ।ਜੇ ਜੀ ਕੇ ਮੀਡੀਆ ਨੇ ਇਸ ਕੰਮ ਨੂੰ ਇੱਕ ਇੱਕ ਫ੍ਰੀਲਾਂਸਰ ਨੂੰ ਭੇਜਿਆ ਸੀ।ਪਰ ਇਸ ਨੂੰ ਛਾਪਣ ਤੋਂ ਪਹਿਲਾਂ ਇਸ ਦੀ ਅਸਲੀਅਤ ਬਾਰੇ ਨਹੀਂ ਪਤਾ ਕੀਤਾ।ਇਸ ਹਾਲਾਤ ‘ਚ ਜੇ ਜੀ ਕੇ ਮੀਡੀਆ ਇੰਕ ਗਲਤ ਸੀ ਅਤੇ ਇਸ ਗਲਤੀ ਦੀ ਮੁਆਫੀ ਚਾਹੁੰਦਾ ਹੈ।
ਕਿਸੇ ਵੀ ਵਿਅਕਤੀ ਜਾਂ ਕੰਪਨੀ ਦੀ ਆਗਿਆ ਲਏ ਬਿਨਾ ਉਸ ਦੇ ਕੰਮ ਭਾਵ ਰਚਨਾ ਦੀ ਵਰਤੋਂ ਕਰਨਾ ਇੱਕ ਅਨੈਤਿਕ ਕੰਮ ਹੈ।ਇਹ ਮਾਮਲਾ ਵੀ ਇਸ ਤੋਂ ਵੱਖਰਾ ਨਹੀਂ। ਹਰ ਮੂਲ ਕੰਮ ਜਾਂ ਲਿਖਤ ਨੂੰ ਮਾਨਤਾ ਮਿਲਣੀ ਜ਼ਰੂਰੀ ਹੈ। ਜੇ ਜੀ ਕੇ ਮੀਡੀਆ ਇੰਕ ਉਸ ਪੇਸ਼ਾਵਾਰੀ ਦੀ ਵੀ ਪ੍ਰਸੰਸਾ ਕਰਦਾ ਹੈ ਜਿਸ ਰਾਹੀਂ ਨਿਊਕਾਮ ਮੀਡੀਆ ਇੰਕ ਨੇ ਇਸ ਸਥਿਤੀ ਨੂੰ ਸੰਭਾਲਿਆ ਅਤੇ ਇਸ ਗੱਲ ਤੋਂ ਖੁਸ਼ ਹੈ ਕਿ ਇਸ ਮਸਲੇ ਦਾ ਇੱਕ ਸ਼ਾਂਤੀ ਅਤੇ ਸਹਿਮਤੀ ਵਾਲਾ ਹੱਲ ਮਿਲਿਆ। ਦੋਵਾਂ ਧਿਰਾਂ ਇਸ ਗੱਲ ‘ਤੇ ਵੀ ਸਹਿਮਤ ਹੋਈਆਂ ਕਿ ਇਸ ਸਮੱਗਰੀ ਦੀ ਵਰਤੋਂ ਕਰਨ ਦਾ ਇਰਾਦਾ ਵੀ ਮਾੜਾ ਨਹੀਂ ਸੀ। ਪਰ ਇਸ ਸਭ ਦੇ ਬਾਵਜੂਦ ਇਹ ਜੇ ਜੀ ਕੇ ਮੀਡੀਏ ਦੀ ਗਲਤੀ ਸੀ।
ਇਸ ਤੋਂ ਪਿਛਲੇ ਸਮੇਂ ‘ਚ ਜੇ ਜੀ ਕੇ ਮੀਡੀਆ ਇੰਕ ਅਤੇ ਨਿਊਕਾਮ ਮੀਡੀਆ ਇੰਕ ਦੀ ਬਹੁਤ ਵਧੀਆ ਸਾਂਝ ਰਹੀ ਹੈ ਅਤੇ ਆਸ ਹੈ ਕਿ ਅਗਲੇ ਸਮੇਂ ‘ਚ ਵੀ ਇਹ ਸਾਂਝ ਇਸ ਤਰ੍ਹਾਂ ਦੀ ਹੀ ਬਣੀ ਰਹੇਗੀ।