ਟਰੱਕਿੰਗ ਇੰਡਸਟਰੀ ‘ਚ ਕੰਮ ਕਰਨ ਦੇ ਮੌਕੇ
ਪਹਿਲਾਂ ਪਹਿਲਾਂ ਟਰੱਕਿੰਗ ਇੱਕ ਵਧੀਆ ਰੁਜ਼ਗਾਰ ਦਾ ਸਾਧਨ ਸੀ ਪਰ ਬਾਅਦ ‘ਚ ਕੁੱਝ ਸਮਾਂ ਇਸ ਤਰ੍ਹਾਂ ਨਹੀਂ ਰਿਹਾ ਪਰ ਹੁਣ ਇੱਕ ਵਾਰ ਫਿਰ ਇਹ ਪੇਸ਼ਾ ਵਧੀਆ ਕੈਰੀਅਰ ਬਣਾਉਣ ਵਾਲਾ ਬਣਦਾ ਜਾ ਰਿਹਾ ਹੈ। ਜੇ ਗੱਲ ਪਿਛਲੇ ਸਮੇਂ ਦੀ ਕਰੀਏ ਤਾਂ ਬਹੁਤ ਪੜ੍ਹਾਈ ਨਾ ਕਰ ਸਕਣ ਵਾਲ਼ੇ ਬਹੁਤ ਸਾਰੇ ਲੋਕਾਂ ਲਈ ਟਰੱਕਿੰਗ ਕਾਫੀ ਕਮਾਈ ਵਾਲ਼ਾ ਧੰਦਾ ਸੀ। ਉਦੋਂ ਵੀ ਛੇਵੀਂ ਤੱਕ ਗਣਿਤ ਜਾਨਣ ਵਾਲ਼ਾ ਠੀਕ ਹੀ ਸੀ ਅਤੇ ਹੁਣ ਵੀ ਇਹ ਹੀ ਗੱਲ ਹੈ। ਕੰਮ ਤਾਂ ਪਹਿਲਾਂ ਵਾਂਗ ਹੈ ਜੇ ਫਰਕ ਹੈ ਤਾਂ ਉਹ ਹੈ ਤਕਨੀਕ ਦਾ। ਪਾਵਰ ਸਟੇਅਰਿੰਗ ਹੋਣ ਨਾਲ਼ ਡ੍ਰਾਈਵਰੀ ਦਾ ਕੰਮ ਸੌਖਾ ਹੋ ਗਿਆ ਹੈ ਅਤੇ ਹੁਣ ਭਾਰੀ ਭਰਕਮ ਡੌਲ਼ੇ ਭਾਵ ਤਕੜੇ ਜੁੱਸੇ ਵਾਲ਼ੇ ਡ੍ਰਾਈਵਰਾਂ ਤੋਂ ਬਿਨਾ ਕਮਜ਼ੋਰ ਸਰੀਰ ਵਾਲ਼ੇ ਵੀ ਇਹ ਕੰਮ ਬਾਖੂਬੀ ਨਿਭਾਅ ਸਕਦੇ ਹਨ। ਚੌੜੀਆ ਛਾਤੀਆਂ ਵਾਲ਼ੇ ਡ੍ਰਾਈਵਰ ਹੁਣ ਚਾਹੁੰਦੇ ਹਨ ਕਿ ਇਸ ਇੰਡਸਟਰੀ ‘ਚ ਕਾਮਯਾਬ ਹੋਣ ਲਈ ਉਨ੍ਹਾਂ ਦੇ ਬੱਚਿਆਂ ਨੂੰ ਵਧੀਆ ਪੜ੍ਹਾਈ ਦੀ ਲੋੜ ਹੈ ਨਾ ਕਿ ਚੌੜੀ ਚਕਲੀ ਛਾਤੀ ਦੀ। ਟਰੱਕ ਦਾ ਕਾਰੋਬਾਰ ਆਪਣੇ ਪਿਉ ਦਾਦੇ ਦੇ ਪਦ ਚਿੰਨ੍ਹਾਂ ‘ਤੇ ਚੱਲਣ ਵਾਲ਼ੇ ਡ੍ਰਾਈਵਰਾਂ ਤੋਂ ਬਦਲ ਕੇ ਵਧੀਆ ਪੜ੍ਹਾਈ ਵਾਲ਼ੇ ਬੱਚਿਆਂ ਵੱਲ ਚਲੇ ਗਿਆ ਹੈ ਜਿਹੜੇ ਕਿ ਸਮਝਦੇ ਹਨ ਕਿ ਉਹ ਵੀ ਇਸ ਕੰਮ ਨੂੰ ਹੋਰ ਵਧੀਆ ਢੰਗ ਨਾਲ ਨਹੀਂ ਕਰ ਸਕਦੇ ਹਨ। ਲੱਗ ਭਗ 40 ਸਾਲ ਪਹਿਲਾਂ ਦੀ ਗੱਲ ਹੈ ਕਿ ਵੱਡੀਆਂ ਟਰੱਕਿੰਗ ਕੰਪਨੀਆਂ ਵੱਲੋਂ ਇੱਕ ਅਹਿਸਾਨ ਕੀਤਾ ਗਿਆ ਕਿ ਉਨ੍ਹਾਂ ਨੇ ਇੱਕ ਨਵੀਂ ਕਿਸਮ ਦਾ ਕਰਮਚਾਰੀ ਲੱਭ ਲਿਆ ਜਿਸ ਦਾ ਕੇ ਛੋਟਾ ਬਿਜ਼ਨਸ ਸੀ ਭਾਵ ਓਨਰ ਆਪਰੇਟਰ ਟਰੱਕਰ। ਇਸ ਤੋਂ ਇੱਕ ਦਹਾਕਾ ਕੁ ਸਮੇਂ ਤੋਂ ਬਾਅਦ ਜਦੋਂ ਕਿ ਸਮਾਲ ਬਿਜ਼ਨਸ ਆਪਰੇਟਰ ਕਾਮਯਾਬ ਹੋ ਗਿਆ ਤਾਂ ਉਨ੍ਹਾਂ ਨੇ ਖੋਜ ਕਰ ਲਈ “Driver Inc.” ਮਾਡਲ ਦੀ ਤਾਂ ਕਿ ਕੰਮ ਕਰਨ ਵਾਲ਼ਿਆਂ ਨੂੰ ਜ਼ਰਾ ਦੂਰ ਹੀ ਰੱਖਿਆ ਜਾ ਸਕੇ। ਲੱਗ ਭਗ ਪਿਛਲੇ 40 ਸਾਲ ਤੋਂ ਸਮਾਲ ਬਿਜ਼ਨਸ ਓਨਰ ਟਰੱਕਰਜ਼ ਨੇ ਇਹ ਜਾਣ ਲਿਆ ਹੈ ਕਿ ਕਿਸੇ ਯਾਰਡ ‘ਚ ਕਿਸੇ ਕੰਪਨੀ ਦਾ ਟਰੱਕ ਲੈਣ ਜਾਣ ਨਾਲ਼ੋਂ ਇੱਕ ਜਾਂ ਦੋ ਟਰੱਕਾਂ ਦੀ ਮਾਲਕੀ ਵੱਖਰੀ ਗੱਲ ਹੈ।ਜਦੋਂ ਇਸ ਤਰ੍ਹਾਂ ਦੀ ਖੋਜ ਵਧੀਆ ਸਾਬਤ ਹੋਈ ਛੋਟੇ ਬਿਜ਼ਨਸ ਆਪਰੇਟਰ ਟਰੱਕਰਾਂ ਨੇ ਇਹ ਗੱਲ ਲੱਭ ਲਈ ਕਿ ਉਨ੍ਹਾਂ ਨੂੰ ਖੁਦ ਮੁਖਤਿਆਰ ਹੋਣ ਲਈ
ਕਿਤਾਬਾਂ ‘ਚੋਂ ਨਿਯਮ ਪੜ੍ਹਨ ਦੀ ਲੋੜ ਹੈ। ਛੋਟੇ ਬਿਜ਼ਨਸ ਓਨਰ ਆਪਰੇਟਰ ਟਰੱਕ ਵਾਲ਼ਿਆਂ ਨੇ ਆਪਣਾ ਹੀ ਬਿਜ਼ਨਸ ਚਲਾਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਤੋਂ ਕੰਮ ਲੈਣ ਦੇ ਨਾਲ਼ ਨਾਲ਼ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ਼ ਹੀ ਉਹ ਇਹ ਸਮਝਦੇ ਸਨ ਕਿ ਇਸ ਤਰ੍ਹਾਂ ਦੇ ਮਾਲਕਾਂ ਤੋਂ ਛੁਟਕਾਰਾ ਪਾ ਕੇ ਉਹ ਆਪਣੀ ਕਿਸਮਤ ਦੇ ਸਿਰਜਣਹਾਰੇ ਆਪ ਹੀ ਹੋਣਗੇ ਹੋਰ ਕੋਈ ਨਹੀਂ। ਇਨ੍ਹਾਂ ਛੋਟੇ ਬਿਜ਼ਨਸ ਓਨਰ ਆਪਰੇਟਰ ਟਰੱਕਰਾਂ ਵੱਲੋਂ ਇਹ ਵੀ ਪਤਾ ਲਾ ਲਿਆ ਕਿ ਉਨ੍ਹਾਂ ਨੂੰ ਬਿਜ਼ਨਸ ‘ਚ ਰਹਿਣ ਲਈ ਆਪਣੇ ਖਰਚਿਆਂ ਤੋਂ ਵੱਧ ਵਸੂਲੀ ਕਰਨੀ ਜ਼ਰੁਰੀ ਹੈ। ਪਰ ਇਸ ਤਰ੍ਹਾਂ ਕਰਨਾ ਸੌਖਾ ਨਹੀਂ।ਪਰ ਇਹ ਅਸੰਭਵ ਵੀ ਨਹੀਂ। ਇਹ ਹੀ ਕਾਰਨ ਹੈ ਕਿ ਟਰੱਕਿੰਗ ਦਾ ਬਿਜ਼ਨਸ ਅੱਜ ਵਾਲ਼ੇ ਵਧੀਆ ਮੁਕਾਮ ‘ਤੇ ਹੈ। ਲੱਗ ਭਗ ਹਰ ਰੋਜ਼ ਹੀ ਕਿਸੇ ਨਾ ਕਿਸੇ ਨਵੀਂ ਤਕਨੀਕ ਦੀ ਖੋਜ ਸਾਡੇ ਸਾਹਮਣੇ ਆ ਰਹੀ ਹੈ।
ਇਹ ਵੀ ਨਹੀਂ ਕਿ ਉਹ ਤਕਨੀਕ ਸਾਡੇ ਤੱਕ ਪਹੁੰਚਣ ਲਈ ਕਈ ਵਰ੍ਹੇ ਲਾ ਦੇਵੇ ਸਗੋਂ ਸਾਫਟਵੇਅਰਾਂ ਨਾਲ ਉਹ ਝੱਟ ਪਟ ਸਾਡੇ ਕੋਲ ਪਹੁੰਚ ਜਾਂਦੀ ਹੈ ਅਤੇ ਇਸ ਤਰ੍ਹਾਂ ਸਮਾਲ ਬਿਜ਼ਨਸ ਓਨਰ ਆਪਰੇਟਰ ਸਭ ਕੁੱਝ ਆਪ ਕਰ ਸਕਦਾ ਹੈ ਅਤੇ ਇਹ ਸਭ ਸੰਭਵ ਵੀ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਲੋਡ ਬੋਰਡ ਜਿਹੜਾ ਕਿ 1996 ‘ਚ truckstop.com ਵਾਲ਼ੇ ਲੈ ਕੇ ਆਏ ਸਨ ਨਾਲ਼ ਲੋਡ ਦੀ ਭਾਲ ਕੀਤੀ ਜਾ ਸਕਦੀ ਹੈ, ਕਿ ਇਹ ਕਿੱਥੋਂ ਮਿਲ ਸਕਦਾ ਹੈ। ਇਸ ਨਾਲ਼ ਲੋਡ ਲੱਭੇ ਤਾਂ ਜਾ ਸਕਦੇ ਹਨ ਪਰ ਤੁਸੀਂ ਆਪਣੇ ਲਈ ਇਹ ਲੋਡ ਆਪ ਲੈ ਨਹੀਂ ਸਕਦੇ। ਤੁਹਾਨੂੰ ਸਕਰੋਲ ਕਰ ਕਰ ਕੇ ਫੋਨ ਕਰਨੇ ਪੈਂਦੇ ਸਨ ਤੇ ਇਨ੍ਹਾਂ ਦੀ ਮੰਗ ਕਰਨੀ ਪੈਂਦੀ ਸੀ।ਕਈ ਵਾਰ ਹੁੰਦਾ ਇਸ ਤਰ੍ਹਾਂ ਸੀ ਕਿ ਲੋਡ ਕਈ ਦਿਨ ਪਹਿਲਾਂ ਚੁੱਕਿਆ ਗਿਆ ਹੁੰਦਾ ਪਰ ਫਿਰ ਵੀ ਇਹ ਕੰਪਿਊਟਰ ‘ਤੇ ਦਿਸਦਾ ਰਹਿੰਦਾ ਸੀ।ਕਿਉਂ ਕਿ ਪਹਿਲਾਂ ਇਸ ਦੀ ਹੁਣ ਵਾਂਗ ਆਟੋਮੈਟਿਕ ਅੱਪਡੇਟ ਨਹੀਂ ਸੀ ਹੁੰਦੀ। ਇਸ ਕੰਮ ਲਈ ਲੋਡਬੋਰਡ ਵਾਲ਼ੇ ਪੈਸੇ ਵੀ ਬਹੁਤ
ਟਰਚਾਰਜ ਕਰਦੇ ਸਨ। ਛੇਤੀ ਹੀ ਬਾਅਦ ਹੋਰ ਲੋਡਬੋਰਡ ਵੀ ਆ ਗਏ ਪਰ ਮੁੱਖ ਤੌਰ ‘ਤੇ ਤਕਨੀਕ ਪਹਿਲੀ ਵਾਲ਼ੀ ਹੀ ਸੀ। ਇਹ ਤੁਹਾਨੂੰ ਲੋਡ ਲੱਭਣ ਦੀ ਠੀਕ ਦਿਸ਼ਾ ਤਾਂ ਦਿੰਦੇ ਸਨ ਪਰ ਉਨ੍ਹਾਂ ਨਾਲ਼ ਗੱਲ ਕਰਨ ਲਈ ਅਤੇ ਫੋਨ ਲੱਭਣ ਲਈ ਤੁਹਾਨੂੰ ਆਪ ਹੀ ਫੋਨ ਕਰਨੇ ਪੈਂਦੇ ਸਨ। ਤੁਹਾਨੂੰ ਆਪਣੇ ਟਰੱਕ ਮੁਤਾਬਕ ਸਹੀ ਲੋਡ ਦੀ ਆਪ ਹੀ ਚੋਣ ਕਰਨੀ ਪੈਂਦੀ ਸੀ। ਪਰ ਐਨ੍ਹ ਇਸੇ ਸਾਲ ਇੱਕ ਨਵੀਂ ਸੋਚ ਅਤੇ ਨਵਾਂ ਬਿਜ਼ਨਸ ਮਾਡਲ ਆਣ ਪਹੁੰਚਿਆ ਹੈ। ਇਹ ਹੈ XYpper.com ਜੋ ਤੁਹਾਡੇ ਲਈ ਆਪ ਹੀ ਲੋਡ ਲੱਭ ਕੇ ਦਿੰਦਾ ਹੈ। ਪਰ ਪਹਿਲਾਂ ਤੁਹਾਨੂੰ ਉਨ੍ਹਾਂ ਦੀ ਸਾਈਟ ‘ਤੇ ਜਾ ਕੇ ਆਪ ਦੱਸਣਾ ਪੈਂਦਾ ਹੈ ਕਿ ਤੁਹਾਡਾ ਲੋਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਪਰ ਜਦੋਂ ਇੱਕ ਵਾਰ ਸਿਸਟਮ ‘ਚ ਦਰਜ ਕਰ ਦਿੱਤਾ ਫਿਰ ਬਹੁਤਾ ਮਗਜ਼ ਮਾਰਨ ਦੀ ਲੋੜ ਨਹੀਂ। XYpper.com ਆਪਣੇ ਆਪ ਹੀ ਸਾਰਾ ਕੰਮ ਤੁਹਾਡੇ ਲਈ ਆਪ ਕਰਦਾ ਹੈ। ਜਿਹੜਾ ਕਿ ਤੁਹਾਡੀਆਂ ਲੋੜਾਂ ਤੇ ਤੁਹਾਡੇ ਟਿਕਾਣੇ ਅਨੁਸਾਰ ਹੁੰਦਾ ਹੈ।
ਇਸ ਤਰ੍ਹਾਂ ਦੇ ਮੌਕੇ ਤੁਹਾਨੂੰ ਸ਼ਿਪਰ ਨੂੰ ਫੋਨ ਕਰਨਾ ਪਵੇਗਾ ਅਤੇ ਕਿਰਾਏ ਸਬੰਧੀ ਗੱਲਬਾਤ ਕਰਕੇ ਦਰ ਨਿਰਧਾਰਤ ਕੀਤੀ ਜਾਵੇਗੀ। ਜਦੋਂ ਤੁਹਾਡੀ ਸ਼ਿਪਰ ਨਾਲ਼ ਕਿਰਾਏ ਸਬੰਧੀ ਦਰ ਨਿਰਧਾਰਤ ਹੋ ਗਈ ਇਸ ਤੋਂ ਬਾਅਦ ਯੈਪਪੲਰ ਇਸ ਨੂੰ ਸੰਭਾਲ ਲੈਂਦੀ ਹੈ ਅਤੇ ਉਹ ਹੀ ਸਾਰੀ ਕਾਗਜ਼ੀ ਕਾਰਵਾਈ ਕਰਦੇ ਹਨ। ਅਤੇ ਇਹ ਸਭ ਕੁੱਝ ਤੁਹਾਡੀ ਡਿਵਾਈਸ ‘ਤੇ ਭੇਜ ਦਿੰਦੇ ਹਨ। ਤੁਹਾਡੇ ਵੱਲੋਂ ਲੋਡ ਡਲਿਵਰ ਕਰਨ ਤੋਂ ਬਾਅਦ ਵੀ ਇਹ ਤੁਹਾਡੇ ਲਈ ਕੰਮ ਕਰਦੇ ਰਹਿੰਦੇ ਹਨ। ਨਾਲ਼ ਹੀ ਉਨ੍ਹਾਂ ਨੂੰ ਈ ਮੇਲ ਰਾਹੀਂ ਤੁਹਾਡੀ ਬਣਦੀ ਰਕਮ ਦੀ ਇਲੈਕਟਰੌਨਿਕ ਇਨਵੋਆਇਸ ਬਣਾ ਕੇ ਭੇਜ ਦਿੰਦੇ ਹਨ।
ਭਾਵੇਂ ਇਸ ਦੀਆਂ ਕੁੱਝ ਲੋਡਬੋਰਡ ਦੀਆਂ ਵਿਸ਼ੇਸ਼ਤਾਵਾਂ ਹਨ ਪਰ ਯੈਪਪੲਰ ਕੇਵਲ ਲੋਡਬੋਰਡ ਹੀ ਨਹੀਂ ਸਗੋਂ ਇਹ ਇੱਕ ਵਧੀਆਂ ਡਿਸਪੈਚ ਸਿਸਟਮ ਹੈ ਜੋ ਕਿ ਤੁਹਾਡਾ ਨਿਜੀ ਦਫਤਰੀ ਕਾਰਜ ਵਾਲ਼ਾ ਹੈ। ਇਸ ‘ਚ ਇਹ ਵੀ ਸੁਵਿਧਾ ਹੈ ਕਿ ਜੋ ਤੁਹਾਨੂੰ ਚੰਗਾ ਲਗਦਾ ਹੈ ਤੁਸੀਂ ਉਹ ਹੀ ਕਰ ਸਕਦੇ ਹੋ ਅਤੇ ਤੁਹਾਨੂੰ ਕੋਈ ਬਣੀ ਬਣਾਈ ਯੋਜਨਾ ਨਹੀਂ ਮਿਲਦੀ। ਇਸ ਸਭ ਲਈ ਮਹੀਨੇ ਦਾ ਖਰਚ ਕੇਵਲ $25 ਹੀ ਦੇਣਾ ਪੈਂਦਾ ਹੈ। ਇਸ ਤਰ੍ਹਾਂ ਦੀਆਂ ਸੈਕੜੇ ਹੀ ਐਪਾਂ ਅਤੇ ਸਾਫਟਵੇਅਰ ਮਿਲ ਰਹੇ ਹਨ ਜਿਹੜੇ ਕਿ ਤੁਹਾਡੇ ਚੱਲ ਰਹੇ ਟਰੱਕਾਂ ਦੇ ਬਿਜ਼ਨਸ ਨੂੰ ਮਿੰਟ ਪ੍ਰਤੀ ਮਿੰਟ ਚੱਲਣ ਦਾ ਰਿਕਾਰਡ ਰੱਖਦੇ ਹਨ। ਇਹ ਕੋਈ ਫਰਕ ਨਹੀਂ ਕਿ ਬਿਜ਼ਨਸ ਬਹੁਤ ਵੱਡਾ ਹੈ ਜਾਂ ਬਹੁਤ ਛੋਟਾ । ਪਰ ਅਜੇ ਤੱਕ ਇਸ ਸਭ ਨੂੰ ਵਧੀਆ ਢੰਗ ਨਾਲ ਚਲਾਉਣ ਲਈ XYpper.com ਵਧੀਆ ਕੰਮ ਕਰ ਰਿਹਾ ਹੈ। ਹੁਣ ਜਦੋਂ ਕਿ ਟਰੱਕ ਡਰਾਈਵਰਾਂ ਨੂੰ ਘੱਟੋ ਘੱਟ ਲੋੜੀਂਦੇ ਲੈਵਲ ਟ੍ਰੇਨਿੰਗ ਲੋੜ ਅਨੁਸਾਰ ਹੀ ਲਿਆ ਜਾ
ਰਿਹਾ ਹੈ ਪਰ ਇਸ ਦਾ ਇਹ ਵੀ ਅਰਥ ਹੈ ਕਿ ਸਾਨੂੰ ਐਂਟਰੀ ਲੈਵਲ ਤੋਂ ਵੱਧ ਜਾਣਕਾਰੀ ਦੀ ਲੋੜ ਹੈ। ਪਹਿਲਾਂ ਡ੍ਰਾਈਵਰਾਂ ਨੂੰ ਉਨ੍ਹਾਂ ਦੇ ਸਾਥੀ ਟ੍ਰੇਨਿੰਗ ਦਿੰਦੇ ਹੁੰਦੇ ਸਨ। ਕਿਉਂ ਕਿ ਵਧੇਰੇ ਸਿੱਖਿਅਤ ਹੋਣ ਲਈ ਇਹ ਸਭ ਜ਼ਰੁਰੀ ਵੀ ਸੀ।ਪਰ ਹੁਣ ਅਸੀਂ ਪਹਿਲਾਂ ਵਾਂਗ ਆਪਣੇ ਮਾਂ ਬਾਪ ਤੋਂ ਵੀ ਨਹੀਂ ਸਿੱਖ ਸਕਦੇ। ਕਾਰਨ ਇਹ ਕਿਉਂ ਕਿ ਪਹਿਲੇ ਸਮਿਆਂ ਵਾਂਗ ਸਾਡੇ ਮਾਪੇ ਨਾ ਹੁਣ ਇਸ ਬਿਜ਼ਨਸ ‘ਚ ਹਨ ਅਤੇ ਨਾ ਪਹਿਲਾਂ ਸਨ। ਇਹ ਗੱਲ ਵੀ ਹੈ ਕਿ ਹੁਨਰਮੰਦ ਡ੍ਰਾਈਵਰਾਂ ਦੀ ਕਦੇ ਵੀ ਬਹੁਤੀ ਮੰਗ ਨਹੀਂ ਰਹੀ। ਸ਼ੁਰੂਆਤੀ ਤਨਖਾਹ ਚੰਗੀ ਹੀ ਹੈ। ਕੰਮ ਦੇ ਘੰਟੇ ਵੀ ਨਿਸਚਤ ਹਨ। ਟਰੱਕ ਡ੍ਰਾਈਵਰੀ ਵਧੀਆ ਹੈ ਅਤੇ ਇਹ ਹੋਰ
ਵਧੀਆ ਹੁੰਦੀ ਜਾ ਰਹੀ ਹੈ। ਭਾਵੇਂ ਹੁਣ ਬਹੁਤਾ ਕੰਮ ਕੰਪਿਊਟਰ ਰਾਹੀਂ ਕੀਤਾ ਜਾ ਸਕਦਾ ਹੈ ਪਰ ਮਨੁੱਖੀ ਡ੍ਰਾਈਵਰ ਦੀ ਲੋੜ ਹੁਣ ਵੀ ਹੈ ਅਤੇ ਸਦਾ ਰਹੇਗੀ ਵੀ। ਜੇ ਹੋਰ ਨਹੀਂ ਤਾਂ ਘੱਟੋ ਘੱਟ ਸਿਸਟਮ ਨੂੰ ਚਲਾਉਣ ਲਈ ਤਾਂ ਕਿਸੇ ਵਿਅਕਤੀ ਦੀ ਲੋੜ ਤਾਂ ਰਹਿਣੀ ਹੀ ਹੈ। ਹੁਣ ਟ੍ਰੇਨਿੰਗ ‘ਚ ਜੋ ਸ਼ਾਮਲ ਹੋਣਾ ਜ਼ਰੁਰੀ ਹੈ ਉਹ ਹੈ ਭਵਿੱਖੀ ਲੋੜਾਂ ਲਈ ਧਿਆਨ ਰੱਖਣ ਲਈ ਸਬੰਧਤ ਯੋਗ ਵਿਅਕਤੀ, ਜਿਨ੍ਹਾਂ ਨੂੰ ਵੇਤਨ ਵੀ ਯੋਗ ਮਿਲੇ। ਪਰ ਜਿੱਥੋਂ ਤੱਕ ਘੰਟਿਆਂ ਦੀ ਗੱਲ ਹੈ ਇਸ ਕਾਰਨ ਇਹ ਟਰੱਕਿੰਗ ਦਾ ਕੰਮ ਪੂਰੀ ਅਦਾਇਗੀ ਵਾਲ਼ਾ ਕਦੇ ਵੀ ਨਹੀਂ ਹੋ ਸਕੇਗਾ । ਪਰ ਅਸਲ ‘ਚ ਜੇ ਇਸ ਬਿਜ਼ਨਸ ਦੀ ਸਮਾਜ ਨੂੰ ਦੇਣ ਵੇਖੀਏ ਤਾਂ ਇਹ ਬਹੁਤ ਵਡਮੁੱਲੀ ਹੈ। ਇਹ ਸਾਰੀ ਆਰਥਿਕਤਾ ਨਿਰਭਰ ਹੀ ਟਰੱਕਿੰਗ ‘ਤੇ ਕਰਦੀ ਹੈ ਜੇ ਟਰੱਕ ਨਾ ਹੋਣ ਤਾਂ ਆਰਥਿਕਤਾ ਦਾ ਤਾਣਾ ਬਾਣਾ ਜਾਂਦਾ ਲੱਗੇ। ਟਰੱਕ ਡ੍ਰਾਈਵਰ ਸਬੰਧੀ ਸਾਰੀ ਮਾਨਸਿਕਤਾ ਬਦਲ ਰਹੀ ਹੈ। ਕੁੱਝ ਸਾਲ ਪਹਿਲਾਂ ਟਰੱਕ ਡ੍ਰਾਈਵਰ ਸੜਕ ਦਾ ਬਾਦਸ਼ਾਹ ਹੁੰਦਾ ਸੀ। ਜੇ ਸੜਕ ‘ਤੇ ਜਾਂਦੇ ਕਿਸੇ ਵਿਅਕਤੀ ਦੀ ਕਾਰ ਦਾ ਟਾਇਰ ਫਲੈਟ ਹੋ ਜਾਵੇ ਜਾਂ ਇੰਜਣ ‘ਚ ਕੁੱਝ ਖਰਾਬੀ ਆ ਜਾਵੇ ਤਾਂ ਉਸ ਦੀ ਮਦਦ ਕਰਨ ਲਈ ਟਰੱਕ ਡ੍ਰਾਈਵਰ ਪਹੁੰਚ ਜਾਂਦਾ ਸੀ। ਸ਼ਾਇਦ ਇਹ ਸੜਕ ‘ਤੇ ਕੀਤੀ ਜਾਣ ਵਾਲ਼ੀ ਇੱਕੋ ਇੱਕ ਮਦਦ ਹੁੰਦੀ ਸੀ। ਪਰ ਜਦੋਂ ਨਿਸਚਤ ਸਮੇਂ ‘ਤੇ ਸਮਾਨ ਪਹੁੰਚਾਉਣ ਦੀ ਸ਼ਰਤ ਆ ਗਈ ਉਸ ਤੋਂ ਬਾਅਦ ਕਿਸੇ ਡ੍ਰਾਈਵਰ ਕੋਲ ਮੁਸੀਬਤ ‘ਚ ਫਸੇ ਕਿਸੇ ਕਾਰ ਵਾਲ਼ੇ ਦੀ ਮਦਦ ਕਰਨ ਦਾ ਸਮਾਂ ਕਿੱਥੇ ਹੋ ਸਕਦਾ ਹੈ। ਉਸ ‘ਤੇ ਅਗਲਾ ਤਣਾਅ ਸਰਵਿਸ ਦੇ ਘੰਟੇ ਅਤੇ ਉਸ ਦੀ ਹੋ ਰਹੀ ਇਲੈਟ੍ਰੌਨਿਕ ਮਾਨੀਟਰਿੰਗ ਨੇ ਉਸ ਦਾ ਹੋਰ ਸ਼ਿਕੰਜਾ ਕੱਸ ਦਿੱਤਾ। ਪਰ ਸਿਆਣੇ ਲੋਕ ਇਸ ਸਭ ਨੂੰ ਪਹੁੰਚ ‘ਚ ਰੱਖਣ ਦਾ ਯਤਨ ਕਰ ਰਹੇ ਹਨ। ਹੁਣ ਸਰਕਾਰਾਂ ਦੀ ਨੀਂਦ ਵੀ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਅਤੇ ਉਹ ਟਰੱਕ ਡ੍ਰਾਈਵਰਾਂ ਦੀਆਂ ਲੋੜਾਂ ਵੱਲ ਧਿਆਨ ਦੇਣ ਲੱਗ ਪਈਆਂ ਹਨ। ਕਿਉਂ ਕਿ ਸਰਕਾਰ ਦੀ ਪਾਲਿਸੀ ਦਾ ਮੁੱਖ ਧੁਰਾ ਸੁਰੱਖਿਆ ਹੈ, ਜਿਸ ਦਾ ਅੰਦਾਜ਼ਾ ਹਾਈਵੇਅ ‘ਤੇ ਹੋਣ ਵਾਲ਼ੀਆਂ ਦੁਰਘਟਨਾਵਾਂ ਦੀ ਗਿਣਤੀ ਤੋਂ ਲਗਦਾ ਹੈ। ਸਰਕਾਰ ਹੁਣ ਆਪਣੀ ਇਸ ਗਲਤੀ ਨੂੰ ਮਹਿਸੂਸ ਕਰ ਰਹੀ ਹੈ ਕਿ ਉਸ ਵੱਲੋਂ ਹਾਈਵੇਅ ਪਹਿਲਾਂ ਨਾਲ਼ੋਂ ਘੱਟ ਸੁਰੱਖਿਅਤ ਬਣਾਏ ਗਏ ਹਨ। ਹੁਣ ਡ੍ਰਾਈਵਰਾਂ ਵੱਲੋਂ ਉਠਾਈ ਗਈ ਅਵਾਜ਼ ਕਾਰਨ ਸਰਕਾਰਾਂ ਕੁੱਝ ਉਨ੍ਹਾਂ ਪਾਲਿਸੀਆਂ ‘ਚ ਤਬਦੀਲੀਆਂ ਕਰ ਰਹੀਆਂ ਹਨ ਜਿਹੜੀਆਂ ਮੁਸੀਬਤਾਂ ਦੀ ਜੜ੍ਹ ਹਨ। ਡ੍ਰਾਈਵਰ ਲਈ ਟਰੱਕਿੰਗ ਮੁੜ ਸਥਿਰ ਹੋ ਰਹੀ ਹੈ। ਹੁਣ ਦੀ ਟ੍ਰੇਨਿੰਗ ਪਹਿਲਾਂ ਨਾਲ਼ੋਂ ਬਿਲਕੁੱਲ ਵੱਖਰੀ ਹੋਣ ਜਾ ਰਹੀ ਹੈ। ਹੁਣ ਇਸ ਧੰਦੇ ਦਾ ਵਧੀਆ ਭਵਿੱਖ ਹੋਵੇਗਾ। ਨਵੀਂ ਨੀਤੀ ਅਨੁਸਾਰ ਛੋਟੇ ਬਿਜ਼ਨਸ ਵਾਲ਼ੇ ਆਪਰੇਟਰ ਟਰੱਕਰ ਜ਼ਿਆਦਾ ਮਹੱਤਵਪੂਰਨ ਸਮਝੇ ਜਾਣਗੇ ਅਤੇ ਉਹ ਹੀ ਸਪਲਾਈ ਚੇਨ ‘ਚ ਮੁੱਖ ਭੂਮਿਕਾ ਨਿਭਾਉਣ ਵਾਲ਼ੇ ਹੋਣਗੇ। ਕਾਰਨ ਇਹ ਕਿ ਹੁਣ ਤਕਨੀਕ ਹੀ ਇਸ ਤਰ੍ਹਾਂ ਦੀ ਆ ਗਈ ਹੈ ਕਿ ਕੰਮ ਕਰਨਾ ਸੌਖਾ ਹੋ ਗਿਆ ਹੈ।
Brought to you by Desi Trucking Magazine and JGK Media inc
Your gateway to South Asian trucking