ਮੂਲ ਲੇਖ਼ਕ: ਮਾਈਕਲ ਹਾਓ
ਕਿਹੜਾ ਟਰੱਕ ਸਭ ਤੋਂ ਵਧੀਆ ਹੈ? ਇਹ ਬਾਰੇ ਬਹਿਸ ਉੱਨੀ ਹੀ ਪੁਰਾਣੀ ਹੈ ਜਿੰਨਾ ਪੁਰਾਣਾ ਇਹ ਉਦਯੋਗ। ਕੀ ਇਹ ਟਰੱਕ ਦੇ ਮਾਡਲ (ਬ੍ਰਾਂਡ) ਬਾਰੇ ਹੈ, ਕੀ ਇਹ ਹਾਲੀਵੁੱਡ ਦੀਆਂ ਫਿਲਮਾਂ ਬਾਰੇ ਹੈ, ਜਿਹੜੇ ਟਰੱਕਾਂ ਦੀ ਵਰਤੋਂ ਫਿਲਮਾਂ ਦੇ ਸੀਨਾਂ ‘ਚ ਕੀਤੀ ਜਾਂਦੀ ਹੈ, ਕੀ ਇਹ ਸ਼ਹਿਰੀ ਦੰਦ ਕਥਾਵਾਂ ਬਾਰੇ ਹੈ, ਜਾਂ ਇਹ ਕਿਸੇ ਹੋਰ ਚੀਜ਼ ਬਾਰੇ ਹੈ? ਹਰ ਡਰਾਈਵਰ ਦੀ ਆਪਣੀ ਰਾਏ ਹੁੰਦੀ ਹੈ ਕਿ ਕਿਹੜਾ ਟਰੱਕ ਸਭ ਤੋਂ ਵਧੀਆ ਹੈ ਅਤੇ ਕਿਉਂ? ਭਾਵੇਂ ਇਹ ਉਹ ਟਰੱਕ ਨਹੀਂ ਹੈ ਜਿਸ ਨੂੰ ਮੋਜੂਦਾ ਸਮੇਂ ‘ਚ ਉਹ ਚਲਾ ਰਿਹਾ ਹੁੰਦਾ ਹੈ। ਇਸ ਬਹਿਸ ਬਾਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਿਰਮਾਤਾ ਇਹ ਯਕੀਨੀ ਬਣਾਉਣ ਦੀ ਉਮੀਦ ‘ਚ ਆਪਣੇ ਟਰੱਕਾਂ ਨੂੰ ਬਿਹਤਰ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦਾ ਟਰੱਕ ਹੀ ਸਭ ਤੋਂ ਵਧੀਆ ਹੈ …. ਇਸਦਾ ਅਸਲ ਅਰਥ ਜੋ ਵੀ ਹੈ।
ਟਰੱਕ ਨਿਰਮਾਤਾ ਮੁੱਖ ਤੌਰ ‘ਤੇ ਸੁਰੱਖਿਆ, ਪ੍ਰਦਰਸ਼ਨ ਅਤੇ ਕੁਸ਼ਲਤਾ ਦੇ ਖੇਤਰਾਂ ‘ਚ, ਆਪਣੇ ਟਰੱਕ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਸਰੋਤਾਂ ਨੂੰ ਅਪਣਾ ਰਹੇ ਹਨ। ਛੋਟੀਆਂ ਚੀਜ਼ਾਂ ਜਿਵੇਂ ਕਿ ਇਸ ਨੂੰ ਥੋੜ੍ਹਾ ਹੋਰ ਆਰਾਮਦਾਇਕ ਬਣਾਉਣਾ, ਕਈ ਵਾਰ ਸੁਧਾਰ ਕਰ ਦਿੰਦੇ ਹਨ, ਬਹੁਤੀ ਵਾਰ ਇਹ ਮੁੱਦਾ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ। ਕੁੱਝ ਹੋਰ ਹਾਲੀਆ ਸੁਧਾਰਾਂ ‘ਚ ਸ਼ਾਮਲ ਹੈ:

– ਟਰਬੋਚਾਰਜ ਡੀਜ਼ਲ ਇੰਜਣ: ਇਹ ਇੰਜਣ ‘ਚ ਵਧੇਰੇ ਹਵਾ ਨੂੰ ਧੱਕ ਕੇ ਤਾਕਤ ਅਤੇ ਵਧੀਆ ਡੀਜ਼ਲ ਖ਼ਪਤ ਲਈ ਸੁਧਾਰ ਕਰਦੇ ਹਨ, ਟਰੱਕਾਂ ਨੂੰ ਭਾਰੀ ਲੋਡ ਚੁੱਕਣ ਅਤੇ ਘੱਟ ਡੀਜ਼ਲ ਦੀ ਵਰਤੋਂ ਕਰਨ ਦੀ ਆਗਿਆ ਦਿੰਦੇ ਹਨ।
– ਆਟੋਮੈਟਿਕ ਟ੍ਰਾਂਸਮਿਸ਼ਨ: ਡਰਾਈਵਿੰਗ ਕਰਨਾ ਸੌਖਾ ਅਤੇ ਵਧੇਰੇ ਆਰਾਮਦਾਇਕ ਹੋ ਜਾਂਦਾ ਹੈ ਅਤੇ ਥਕਾਵਟ ਨੂੰ ਵੀ ਘਟਾਉਂਦਾ ਹੈ ਅਤੇ ਡੀਜ਼ਲ ਖ਼ਪਤ ‘ਚ ਵੀ ਸੁਧਾਰ ਕਰਦਾ ਹੈ।
– ਇਲੈਕਟ੍ਰੌਨਿਕ ਲੌਗਿੰਗ ਉਪਕਰਣ: ਓਲ਼ਧ ਯਕੀਨੀ ਬਣਾਉਂਦੇ ਹਨ ਕਿ ਇਹ ੍ਹੌਸ਼ ਨਾਲ ਤਾਲਮੇਲ ਬਣਾਈ ਰੱਖੇ ਅਤੇ ਡਰਾਈਵਰ ਦੀ ਥਕਾਵਟ ਨੂੰ ਘੱਟ ਕਰਨ ਅਤੇ ਸਮੁੱਚੀ ਸੁਰੱਖਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
– ਅਡਵਾਂਸ ਸੁਰੱਖਿਆ ਫੀਚਰ: ਇਹ ਹਮੇਸ਼ਾਂ ਇੱਕ ਅਜਿਹਾ ਖੇਤਰ ਹੁੰਦਾ ਹੈ ਜਿੱਥੇ ਨਵੀਂ ਤਕਨੀਕ ਦੀ ਵਰਤੋਂ ‘ਤੇ ਬਹੁਤ ਧਿਆਨ ਦਿੱਤਾ ਜਾਂਦਾ ਹੈ। ਹਾਲ ‘ਚ ਹੀ ਹੋਏ ਸੁਧਾਰ, ਲੇਨ ਅਸਿਸਟ ਅਤੇ ਆਟੋਮੈਟਿਕ ਬ੍ਰੇਕਿੰਗ ਵਰਗੀਆਂ ਤਕਨੀਕਾਂ ਨੂੰ ਹੀ ਲੈ ਲਓ।
– ਸਥਿਰਤਾ ਫੀਚਰ: ਇਨ੍ਹਾਂ ‘ਚ ਇਲੈਕਟ੍ਰਿਕ ਅਤੇ ਹਾਈਬ੍ਰਿਡ ਟਰੱਕ ਦੀ ਵਰਤੋਂ ਨਾਲ ਵਾਤਾਵਰਣ ‘ਚ ਸੁਧਾਰ ਕਰਨ ਦੀ ਕੋਸ਼ਿਸ਼ ਸ਼ਾਮਲ ਹੋ ਸਕਦੀ ਹੈ।
ਟਰੱਕਾਂ ਦੇ ਬਹੁਤ ਸਾਰੇ ਉੱਚ ਕੁਆਲਟੀ ਵਾਲੇ ਮਾਡਲਾਂ ਅਤੇ ਹਰੇਕ ਬ੍ਰਾਂਡ ਦੇ ਲਗਾਤਾਰ ਸੁਧਾਰ ਕਰਨ ਨਾਲ, ਤੁਸੀਂ ਆਪਣੇ ਲਈ ਸਹੀ ਟਰੱਕ ਦੀ ਚੋਣ ਕਿਵੇਂ ਕਰਦੇ ਹੋ? ਇਹ ਫੈਸਲਾ ਅਸਲ ‘ਚ ਤੁਹਾਡੀਆਂ ਆਪਣੀਆਂ ਖਾਸ ਜ਼ਰੂਰਤਾਂ ਅਤੇ ਕੰਮ ‘ਤੇ ਨਿਰਭਰ ਕਰਦਾ ਹੈ, ਫਿਰ ਬੇਸ਼ਕ ਤੁਹਾਡੀਆਂ ਉਹ ਫੀਚਰ ਹੋਣ ਜਿਹੜੇ ਤੁਸੀਂ ਚਾਹੁੰਦੇ ਹੋ। ਟਰੱਕ ਦੀ ਚੋਣ ਕਰਦੇ ਸਮੇਂ ਹੇਠ ਲਿਖੇ ਫੀਚਰਾਂ ‘ਤੇ ਵਿਚਾਰ ਕਰੋ।
– ਡੀਜ਼ਲ ਖ਼ਪਤ: ਡੀਜ਼ਲ ਕਿਸੇ ਵੀ ਟਰੱਕਿੰਗ ਓਪਰੇਸ਼ਨ ਦੇ ਮੁੱਖ ਖਰਚਿਆਂ ਵਿੱਚੋਂ ਇੱਕ ਹੁੰਦਾ ਹੈ। ਅਡਵਾਂਸ ਏਅਰੋਡਾਇਨੈਮਿਕਸ ਅਤੇ ਵਧੀਆ ਐਵਰੇਜ਼ ਦੇਣ ਵਾਲੇ ਇੰਜਣਾਂ ਵਾਲੇ ਟਰੱਕਾਂ ਦੀ ਤਲਾਸ਼ ਕਰੋ।
– ਭਰੋਸੇਯੋਗਤਾ: ਰੱਖ-ਰਖਾਅ ਦੇ ਖਰਚੇ ਵਧ ਸਕਦੇ ਹਨ, ਅਤੇ ਜੇ ਟਰੱਕ ਨਹੀਂ ਚੱਲ ਰਿਹਾ ਤਾਂ ਤੁਸੀਂ ਪੈਸਾ ਨਹੀਂ ਕਮਾ ਰਹੇ। ਇੱਕ ਮਜ਼ਬੂਤ ਰਾਸ਼ਟਰੀ ਸੇਵਾ ਨੈੱਟਵਰਕ ਅਤੇ ਜਿਨ੍ਹਾਂ ਟਰੱਕਾਂ ਦੇ ਰਿਪੇਅਰ ਪਾਰਟਸ ਆਸਾਨੀ ਨਾਲ ਮਿਲ ਜਾਂਦੇ ਹਨ, ਉਨ੍ਹਾਂ ਦੀ ਚੋਣ ਕਰੋ।
– ਡਰਾਈਵਰ ਕੰਫਰਟ: ਤੁਸੀਂ ਟਰੱਕ ਵਿੱਚ ਹੀ ਬਹੁਤਾ ਸਮਾਂ ਬਿਤਾਉਂਦੇ ਹੋ, ਇਸ ਲਈ ਇਹ ਸੁਨਿਸ਼ਚਿਤ ਕਰੋ ਕਿ ਇਹ ਆਰਾਮਦਾਇਕ ਹੈ। ਇਹ ਯਕੀਨੀ ਬਣਾਓ ਕਿ ਟਰੱਕ ਵਿੱਚ ਇੱਕ ਵਿਸ਼ਾਲ ਬਿਸਤਰਾ, ਐਰਗੋਨੋਮਿਕ ਸੀਟਿੰਗ, ਅਤੇ ਵਧੀਆ ਇੰਸੂਲੇਸ਼ਨ ਹੋਵੇ।
– ਬੱਜਟ: ਟਰੱਕ ਖ੍ਰੀਦਣ ਸਮੇਂ ਕੰਜੂਸੀ ਨਾ ਵਰਤੋ। ਆਪਣੇ ਯਥਾਰਥਵਾਦੀ ਬੱਜਟ ਨੂੰ ਧਿਆਨ ‘ਚ ਰੱਖੋ ਜਿਸ ਨਾਲ ਤੁਸੀਂ ਟਰੱਕ ਦੀ ਲਾਗਤ ਅਤੇ ਸੰਚਾਲਨ ਦੀ ਲਾਗਤ ਦੇ ਖਰਚਿਆਂ ਨੂੰ ਅਸਾਨੀ ਨਾਲ ਅਦਾ ਕਰ ਸਕੋ।।
– ਬ੍ਰਾਂਡ ਦੀ ਸਾਖ: ਇਹ ਪੁਰਾਣੀ ਬਹਿਸ ਵੱਲ ਵਾਪਸ ਜਾਂਦਾ ਹੈ ਕਿ ਕਿਹੜਾ ਮਾਡਲ ਸਭ ਤੋਂ ਵਧੀਆ ਹੈ। ਪਰ, ਭਰੋਸੇਯੋਗਤਾ, ਗਾਹਕ ਦੀ ਸੰਤੁਸ਼ਟੀ, ਅਤੇ ਰੀਸੇਲ ਮੁੱਲ ਲਈ ਟਰੱਕ ਦੀ ਸਾਖ ਦੀ ਖੋਜ ਕਰੋ ਅਤੇ ਵਿਚਾਰ ਕਰੋ।
ਹੁਣ ਬਹਿਸ ਨੂੰ ਇੱਕ ਵਾਰ ਅਤੇ ਸਦਾ ਲਈ ਖਤਮ ਕਰਨ ਲਈ ਕਿ ਸਭ ਤੋਂ ਵਧੀਆ ਟਰੱਕ ਹੈ …… ਖੈਰ, ਇਹ ਪਤਾ ਕਰਨਾ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਤੁਸੀਂ ਸਾਰੇ ਕਾਰਕਾਂ ‘ਤੇ ਵਿਚਾਰ ਕਰਦੇ ਹੋ, ਭਾਵਨਾਵਾਂ ਨੂੰ ਇਸ ਤੋਂ ਬਾਹਰ ਰੱਖੋ ਅਤੇ ਵਧੇਰੇ ਵਿਸ਼ਲੇਸ਼ਣਾਤਮਕ ਬਣਨ ਦੀ ਕੋਸ਼ਿਸ਼ ਕਰੋ। ਕਈ ਵਾਰ ਸਭ ਤੋਂ ਵਧੀਆ ਹਮੇਸ਼ਾਂ ਉਹ ਨਹੀਂ ਹੁੰਦਾ ਜੋ ਹਾਲੀਵੁੱਡ ਜਾਂ ਦੰਦਕਥਾ ਤੁਹਾਨੂੰ ਵਿਸ਼ਵਾਸ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਅਸਲ ‘ਚ ਡੈਟਾ, ਜ਼ਰੂਰਤਾਂ ਅਤੇ ਤੁਸੀਂ ਅਸਲ ਵਿੱਚ ਕੀ ਚਾਹੁੰਦੇ ਹੋ, ਉਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ।


