ਪਹਿਲੀ ਸਾਲਾਨਾ ਮੈਟਰੋ ਵੈਨਕੂਵਰ ਟ੍ਰਾਂਸਪੋਰਟੇਸ਼ਨ ਨਾਈਟ – ਇੱਕ ਵੱਡੀ ਸਫਲਤਾ

ਪ੍ਰੈਸ ਰਿਲੀਜ਼

ਸਰੀ, ਬੀ ਸੀ – JGK ਮੀਡੀਆ ਇੰਕ ਨੇ ੧੯ ਅਕਤੂਬਰ, ੨੦੨੩ ਨੂੰ ਸਰੀ, ਬੀ ਸੀ ਦੇ ਰਿਫਲੈਕਸ਼ਨ ਬੈਂਕੁਏਟ ਐਂਡ ਕਨਵੈਨਸ਼ਨ ਸੈਂਟਰ ਵਿਖੇ ਪਹਿਲੀ ਸਾਲਾਨਾ ਮੈਟਰੋ ਵੈਨਕੂਵਰ ਟ੍ਰਾਂਸਪੋਰਟੇਸ਼ਨ ਨਾਈਟ (MVTN) ਦੀ ਮੇਜ਼ਬਾਨੀ ਕੀਤੀ। ਆਵਾਜਾਈ ਉਦਯੋਗ ਦੇ ੫੦ ਤੋਂ ਵੱਧ ਫਲੀਟ ਮਾਲਕਾਂ ਸਮੇਤ ੨੦੦ ਤੋਂ ਵੱਧ ਪੇਸ਼ੇਵਰਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਆਵਾਜਾਈ ਉਦਯੋਗ ਨੇ ਪਿਛਲੇ ਕੁੱਝ ਸਾਲਾਂ ਵਿੱਚ ਕੁੱਝ ਸ਼ਾਨਦਾਰ ਤਬਦੀਲੀਆਂ ਵੇਖੀਆਂ ਹਨ, ਪਰ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਹੋ ਰਹੀਆਂ ਹਨ| MVTN ੨੦੨੩ ਦਾ ਉਦੇਸ਼ ਪੱਛਮੀ ਕੈਨੇਡਾ ਵਿੱਚ ਟਰੱਕਿੰਗ ਉਦਯੋਗ ਵਿੱਚ ਪ੍ਰਮੁੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰਨਾ ਸੀ। ਇਸ ‘ਚ ਉਦਯੋਗ ਦੇ ਨੇਤਾਵਾਂ, ਪ੍ਰਮੁੱਖ ਟਰੱਕਿੰਗ ਫਲੀਟਾਂ ਦੇ CEO ਅਤੇ ਹੋਰ ਨਿੱਜੀ ਭਾਈਵਾਲਾਂ ਨੂੰ ਉਦਯੋਗ ਨੂੰ ਪ੍ਰਭਾਵਿਤ ਕਰਨ ਵਾਲੀਆਂ ਮੌਜੂਦਾ ਅਤੇ ਆਉਣ ਵਾਲ਼ੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੱਦਾ ਦਿੱਤਾ ਗਿਆ ਸੀ।

MVTN ੨੦੨੩ ਦੀ ਮਹਾਨ ਬੁਲਾਰਿਆਂ ਦੀ ਸੂਚੀ ਸੀ, ਜਿਸ ‘ਚ ਸ਼ਾਮਲ ਸਨ- ਡੇਵ ਅਰਲ, ਪ੍ਰਧਾਨ, ਬੀ ਸੀ ਟਰੱਕਿੰਗ ਐਸੋਸੀਏਸ਼ਨ; ਵੋਲਵੋ / ਮੈਕ ਟਰੱਕਾਂ ਤੋਂ ਕੈੱਨ ਨਾਰਥ ਅਤੇ ਬੌਬ ਲਾਅਲਰ; ਕਮਿੰਸ, ਕੈਨੇਡਾ ਤੋਂ ਟੀ ਜੇ ਬਿਲਖੂ ਅਤੇ ਰੋਜਰ ਬੈਰੀਮੈਨ; ਫਸਟ ਟਰੱਕ ਸੈਂਟਰ ਤੋਂ ਵਿਕਟਰ ਗ੍ਰਿਗੋਲੇਟੋ; ਕੀਸਟੋਨ ਲਾਅ ਗਰੁੱਪ ਤੋਂ ਡਗਲਸ ਜ਼ੋਰਿਲਾ; ਇੰਸ਼ਿਊਰ ਲਾਈਨ ਤੋਂ ਮਾਈਕਲ ਬੈਨੇਟ; ਅਤੇ ਗ੍ਰੀਨ ਫਰੇਟ ਅਸੈਸਮੈਂਟਸ ਤੋਂ ਕੇਵਿਨ ਵੂ ਅਤੇ ਕੁਲਨ ਕਹਾਦੁਗੋਡਾ।

ਸ਼ਾਮ ਦੇ ਮੁੱਖ ਬੁਲਾਰੇ, ਡੈਨ ਡੀਗਨ ਨੇ ਸਕਾਰਾਤਿਮਕ ਪਹੁੰਚ ਰੱਖਣ ਦੀ ਮਹੱਤਤਾ ਬਾਰੇ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ ।ਉਹ ਭਾਵੇਂ ਕਿਸੇ ਉਦਯੋਗ ਦਾ ਕੋਈ ਵੀ ਹਿੱਸਾ ਸ਼ਾਮਲ ਸੀ, ਦਰਸ਼ਕ ਸਰਗਰਮੀ ਨਾਲ ਜੁੜੇ ਹੋਏ ਸਨ ਅਤੇ ਬਹੁਤਿਆਂ ਨੇ ਪ੍ਰਗਟ ਕੀਤਾ ਕਿ ਡੈਨ ਦੇ ਸੰਦੇਸ਼ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਰਾਤ ਦੇ ਖਾਣੇ ਤੋਂ ਬਾਅਦ, ਇੱਕ ਪੈਨਲ ‘ਚ ਵਿਚਾਰ ਵਟਾਂਦਰੇ ਹੋਏ ਜਿਸ ਵਿੱਚ ਟੀ ਜੇ ਬਿਲਖੂ, ਕੇਨ ਨਾਰਥ, ਬੌਬ ਲਾਅਲੌਰ ਅਤੇ ਡੇਵ ਅਰਲ ਨੇ ਸਵਾਲਾਂ ਦੇ ਜਵਾਬ ਦਿੱਤੇ। ਹਾਲਾਂ ਕਿ ਕੁਝ ਸਵਾਲ ਮੁਸ਼ਕਲ ਸਨ ਪਰ ਪੈਨਲ ਦੇ ਸਾਰੇ ਮੈਂਬਰਾਂ ਨੇ ਟਰੱਕਿੰਗ ਤਕਨਾਲੋਜੀ ਦੇ ਭਵਿੱਖ ਬਾਰੇ ਡੂੰਘਾਈ ਨਾਲ ਅਤੇ ਸਕਾਰਾਤਮਕ ਜਵਾਬ ਦਿੱਤੇ।

ਦਰਸ਼ਕਾਂ ਦੇ ਮੈਂਬਰਾਂ ਦਾ ਇੱਕ ਨਿਰੰਤਰ ਸੰਦੇਸ਼ ਇਹ ਸੀ ਕਿ ਮੈਟਰੋ ਵੈਨਕੂਵਰ ਟ੍ਰਾਂਸਪੋਰਟੇਸ਼ਨ ਨਾਈਟ ਉਨ੍ਹਾਂ ਸਭ ਦੇ ਉਦਯੋਗ ਲਈ ਕਿੰਨੀ ਮਹੱਤਵਪੂਰਨ ਅਤੇ ਢੁੱਕਵੀਂ ਸੀ।

ਕੈਨ ਨਾਰਥ ਨੇ ਕਿਹਾ: “ਸਾਡੇ ਬੀ ਸੀ ਟਰੱਕਿੰਗ ਉਦਯੋਗ ਕੋਲ ਕਿੰਨੀ ਵੱਡੀ ਤਾਕਤ, ਲਚਕੀਲਾਪਣ ਅਤੇ ਉਮੀਦ ਬਣ ਜਾਂਦੀ ਹੈ ਜਦੋਂ ਅਸੀਂ ਇੱਕ ਦੂਜੇ ਨਾਲ਼ ਗਿਆਨ ਅਤੇ ਸਹਾਇਤਾ ਸਾਂਝਾ ਕਰਨ ਲਈ ਇਸ ਤਰ੍ਹਾਂ ਦੀਆਂ ਸੈਟਿੰਗਾਂ ਵਿੱਚ ਇਕੱਠੇ ਹੋ ਸਕਦੇ ਹਾਂ। ਮੈਂ ਇਸ ਮਹਾਨ ਪਹਿਲ ਕਦਮੀ ਲਈ ਅਤੇ ਇਸ ਸਮਾਗਮ ਨੂੰ ਜਾਰੀ ਰੱਖਣ ਲਈ ਕੀਤੀ ਗਈ ਸਖਤ ਮਿਹਨਤ ਲਈ (JGK ਅਤੇ ਉਨ੍ਹਾਂ ਦੀ) ਟੀਮ ਅੱਗੇ ਸਿਰ ਨਿਵਾਉਂਦਾ ਹਾਂ।

ਡੇਵ ਅਰਲ ਦਾ ਕਹਿਣਾ ਸੀ, “MVTN ੨੦੨੩ ਇੱਕ ਵਧੀਆ ਪਲੇਟਫਾਰਮ ਹੈ ਜਿੱਥੇ ਸਮੁੱਚੇ ਉਦਯੋਗ ਨਾਲ਼ ਸਬੰਧਤ ਲੋਕ ਇਕੱਠੇ ਹੁੰਦੇ ਹਨ ਅਤੇ ਟਰੱਕਿੰਗ ਉਦਯੋਗ ਵਿੱਚ ਨਿਵੇਸ਼ ਕਰਨ ਵਾਲੇ ਸਾਰੇ ਲੋਕਾਂ ਨਾਲ ਆਹਮੋ-ਸਾਹਮਣੇ ਗੱਲ ਕਰਨ ਦਾ ਮੌਕਾ ਮਿਲਦਾ ਹੈ । ਇਸ ਲਈ ਸਾਨੂੰ ਅਗਲੇ ਸਾਲ ਦੀ ਉਡੀਕ ਰਹੇਗੀ”।

JGK ਮੀਡੀਆ ਇੰਕ, ਮੈਟਰੋ ਵੈਨਕੂਵਰ ਟ੍ਰਾਂਸਪੋਰਟੇਸ਼ਨ ਨਾਈਟ ੨੦੨੩ ਦੇ ਸਾਰੇ ਬੁਲਾਰਿਆਂ, ਹਾਜ਼ਰੀਨ ਅਤੇ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਦਮਨ ਗਰੇਵਾਲ ਅਤੇ ਅਮਿਤ ਭਾਰਦਵਾਜ ਦਾ ਇਸ ਸਮਾਗਮ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਹਾਇਤਾ ਕਰਨ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ। ਅੰਤ ਵਿੱਚ, ਕੈਨੇਡੀਅਨ ਟਰੱਕਿੰਗ ਐਸੋਸੀਏਸ਼ਨ ਆਫ ਬੀ. ਸੀ ਅਤੇ ਪੋਰਟ ਟ੍ਰਾਂਸਪੋਰਟੇਸ਼ਨ ਐਸੋਸੀਏਸ਼ਨ ਦਾ ਇਸ ਕੋਸ਼ਿਸ਼ ਵਿੱਚ ਉਨ੍ਹਾਂ ਦੀ ਸਹਾਇਤਾ ਅਤੇ ਸਮਰਥਨ ਲਈ ਧੰਨਵਾਦ।

ਮੈਟਰੋ ਵੈਨਕੂਵਰ ਟ੍ਰਾਂਸਪੋਰਟੇਸ਼ਨ ਨਾਈਟ ੨੦੨੩ ਇੱਕ ਪੂਰਾ ਭਰਵਾਂ ਸਮਾਗਮ ਸੀ। ਅਗਲੇ ਸਾਲ, JGK ਮੀਡੀਆ ਇੰਕ ਵਧੇਰੇ ਭਾਗਾਂ ਨਾਲ ਇੱਕ ਵੱਡੇ ਸਮਾਗਮ ਦਾ ਵਾਅਦਾ ਕਰਦਾ ਹੈ। ਇਹ ਟਰੱਕਿੰਗ ਉਦਯੋਗ ਲਈ ਟਰੱਕਿੰਗ ਭਾਈਚਾਰੇ ਦਾ ਇੱਕ ਵਧੀਆ ਸਮਾਗਮ ਹੈ।

JGK Media Inc. ਬਾਰੇ:
JGK ਮੀਡੀਆ ਇੰਕ ਬ੍ਰਿਟਿਸ਼ ਕੋਲੰਬੀਆ ‘ਚ ਅਧਾਰਿਤ ਇੱਕ ਪ੍ਰਮੁੱਖ ਮੀਡੀਆ ਕੰਪਨੀ ਹੈ ਜਿਸ ਨੇ ਕੰਪਨੀਆਂ ਨੂੰ ੨੦੦੮ ਤੋਂ ਆਪਣੇ ਮਾਰਕੀਟਿੰਗ ਅਤੇ ਸੰਚਾਰ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕੀਤੀ ਹੈ। ਉੱਤਰੀ ਅਮਰੀਕਾ ਵਿੱਚ ਸੇਵਾ ਕਰਦੇ ਹੋਏ, ਜੇ ਜੀ ਕੇ ਮੀਡੀਆ ਇੰਕ ਪ੍ਰਿੰਟ, ਡਿਜੀਟਲ ਅਤੇ ਫੇਸ-ਟੂ-ਫੇਸ ਪਲੇਟਫਾਰਮਾਂ ਰਾਹੀਂ ਵੱਖ-ਵੱਖ ਉਦਯੋਗਾਂ ਨੂੰ ਇਕੱਠੇ ਲਿਆਉਣ ਵਿੱਚ ਮਾਣ ਮਹਿਸੂਸ ਕਰਦਾ ਹੈ।

ਵਧੇਰੇ ਜਾਣਕਾਰੀ ਲਈ, http://www.jgkmedia.ca ਤੇ ਜਾਓ।

Previous articleFirst Annual Metro Vancouver Transportation Night a Huge Success
Next articleIt’s More Than Just Electrification