ਵਲੋਂ: ਜੈਗ ਢੱਟ
ਟ੍ਰਾਂਸਪੋਰਟ ਦਾ ਬਿਜਲਈਕਰਨ ਇੱਕ ਨਵੇਂ ਪੜਾਅ ‘ਤੇ ਪਹੁੰਚ ਰਿਹਾ ਹੈ, ਜਿਸ ‘ਚ ਲੰਬੀ ਦੂਰੀ ਦੇ ਇਲੈਕਟ੍ਰਿਕ ਟਰੱਕ ਵੀ ਵੱਡੇ ਪੱਧਰ ‘ਤੇ ਸ਼ਾਮਲ ਹੋਣਗੇ। ਇਸ ਦੇ ਲਈ ਪ੍ਰਮੁੱਖ ਰੂਟਾਂ ਦੇ ਨਾਲ਼-ਨਾਲ਼ ਇੱਕ ਯੋਗ ਜਨਤਕ ਫਾਸਟ-ਚਾਰਜਿੰਗ ਬੁਨਿਆਦੀ ਢਾਂਚੇ ਦੀ ਵੀ ਲੋੜ ਪਵੇਗੀ।
ਜਲਦੀ ਹੀ, ਸਾਨੂੰ ਦਰਮਿਆਨੇ ਅਤੇ ਹੈਵੀ-ਡਿਊਟੀ ਇਲੈਕਟ੍ਰਿਕ ਵਾਹਨਾਂ ਲਈ ਹਾਈ-ਪਾਵਰ ਡੀ ਸੀ ਫਾਸਟ ਚਾਰਜਰ ਮਿਲਣਗੇ, ਜੋ ਕਿ ਪੂਰੇ ਅਮਰੀਕਾ ਦੇ ਪ੍ਰਮੁੱਖ ਟਰੈਵਲ ਸੈਂਟਰਾਂ ‘ਤੇ ਸਥਾਪਤ ਕੀਤੇ ਗਏ ਹਨ।
ਇਸ ਦਾ ਇੱਕ ਸੰਕੇਤ ਵੋਲਵੋ ਗਰੁੱਪ ਅਤੇ ਪਾਇਲਟ ਕੰਪਨੀ ਵਿਚਕਾਰ ਹਾਲੀਆ ਸਮੇਂ ਵਿੱਚ ਐਲਾਨੀ ਗਈ ਯੋਜਨਾਵੱਧ ਭਾਈਵਾਲੀ ਹੈ, ਜੋ ਸਾਰੇ ਉੱਤਰੀ ਅਮਰੀਕਾ ਵਿੱਚ ੭੫੦ ਤੋਂ ਵਧੇਰੇ ਪਾਇਲਟ ਅਤੇ ਫਲਾਇੰਗ ਜੇ ਸਟੇਸ਼ਨਾਂ ਦਾ ਸੰਚਾਲਨ ਕਰਦੀ ਹੈ ੲਹ ੪੪ ਅਮਰੀਕਨ ਰਾਜਾਂ ਅਤੇ ਛੇ ਕੈਨੇਡੀਅਨ ਸੂਬਿਆਂ ‘ਚ ਸਥਾਪਿਤ ਹੈ।
ਨਵੰਬਰ ਵਿੱਚ ਦੋਵਾਂ ਭਾਈਵਾਲਾਂ ਦੁਆਰਾ ਦਸਤਖਤ ਕੀਤੇ ਗਏ ਇੱਕ ਵਾਅਦਾ ਪੱਤਰ (LOI) ਅਨੁਸਾਰ, ਉਹ ਦੋਵੇਂ ਮਿਲ਼ ਕੇ ਗਾਹਕਾਂ ਅਤੇ ਡਰਾਈਵਰਾਂ ਦੀਆਂ ਲੋੜਾਂ ਮੁਤਾਬਿਕ, ਹਾਈ ਪ੍ਰਫਾਰਮਂੈਸ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਲਈ ਉਨ੍ਹਾਂ ਥਾਵਾਂ ਨੂੰ ਤਰਜੀਹ ਦੇ ਅਧਾਰ ‘ਤੇ ਲੱਭਣ ਦੀ ਕੋਸ਼ਿਸ਼ ਕਰਨਗੇ, ਜਿੱਥੇ ਮੌਜੂਦਾ ਅਤੇ ਅਨੁਮਾਨਿਤ ਬੈਟਰੀ-ਇਲੈਕਟ੍ਰਿਕ ਟਰੱਕ ਘਣਤਾ, ਅਤੇ ਬੁਨਿਆਦੀ ਢਾਂਚੇ ਦੇ ਖਰਚਿਆਂ ਦਾ ਸਮਰਥਨ ਕਰਨ ਲਈ ਜਨਤਕ ਫੰਡਿੰਗ ਉਪਲਬਧ ਹੋਵੇਗੀ।
ਇਹ ਅਜੇ ਪਤਾ ਨਹੀਂ ਹੈ ਕਿ ਕਿੰਨੇ ਅਤੇ ਕਿਸ ਕਿਸਮ ਦੇ ਚਾਰਜਰ ਲਾਏ ਜਾਣਗੇ – ਵਰਤਮਾਨ ਵਿੱਚ, EV ਟਰੱਕ ਅਕਸਰ CCS Combo 1 ਕਨੈਕਟਰ ਦੀ ਵਰਤੋਂ ਕਰ ਰਹੇ ਹਨ, ਪਰ ਭਵਿੱਖ ਵਿੱਚ, ਉਹਨਾਂ ਦੇ, ਆਉਣ ਵਾਲੇ ਮੈਗਾਵਾਟ ਚਾਰਜਿੰਗ ਸਿਸਟਮ (MCS) ਨਾਲ ਲੈਸ ਹੋਣ ਦੀ ਉਮੀਦ ਕੀਤੀ ਜਾਂਦੀ ਹੈ।
ਪਾਇਲਟ ਕੰਪਨੀ ਦੇ ਸੀ ਈ ਓ ਸ਼ਮੀਕ ਕੋਨਰ ਨੇ ਕਿਹਾ:
“ਸਾਡੇ ਦੇਸ਼ ਵਿਆਪੀ ਯਾਤਰਾ ਕੇਂਦਰ ਨੈੱਟਵਰਕ ਅਤੇ ਮਜ਼ਬੂਤ ਊਰਜਾ ਪਲੇਟਫਾਰਮ ਦੇ ਨਾਲ ਮਿਲ ਕੇ, ਇਲੈਕਟ੍ਰਿਕ ਟਰੱਕਾਂ ਵਿੱਚ ਵੋਲਵੋ ਗਰੁੱਪ ਦੀ ਸਾਬਤ ਹੋਈ ਮੁਹਾਰਤ, ਦੇਸ਼ ਦੇ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਲਈ, ਸਾਡੇ ਸਬੰਧਿਤ ਗਿਆਨ ਅਤੇ ਸਰੋਤਾਂ ਦਾ ਲਾਭ ਪ੍ਰਾਪਤ ਕਰਦੀ ਹੈ। ਅਸੀਂ ਇਲੈਕਟ੍ਰੀਫਾਈਡ ਫਲੀਟਾਂ ਲਈ ਇੱਕ ਸੰਪੂਰਨ ਹੱਲ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ, ਜਿਸ ਨਾਲ ਆਵਾਜਾਈ ਉਦਯੋਗ ਦੇ ਊਰਜਾ ਪਰਿਵਰਤਨ ਨੂੰ ਹੋਰ ਸਮਰੱਥ ਬਣਾਇਆ ਜਾ ਸਕੇਗਾ।”
ਵੋਲਵੋ ਗਰੁੱਪ ਉੱਤਰੀ ਅਮਰੀਕਾ ਵਿੱਚ ਦੋ ਬਰਾਂਡਾਂ ਰਾਹੀਂ ਬਿਜਲਈ ਟਰੱਕ ਪੇਸ਼ ਕਰਦਾ ਹੈ; ਇਹ ਹਨ ਵੋਲਵੋ ਟਰੱਕਸ ਅਤੇ ਮੈਕ ਟਰੱਕਸ। ਵੋਲਵੋ ਵੀ ਐਨ ਆਰ ਇਲੈਕਟ੍ਰਿਕ ਮਾਡਲ, ਪਹਿਲਾਂ ਹੀ ਦੂਜੇ ਮਾਡਲ ਦੇ ਬਦਲਾਅ ਵਿੱਚ ਉਪਲਬਧ ਹੈ, ਜਿਸ ਦੀ ਬੈਟਰੀ ਸਮਰੱਥਾ ੫੬੫ ਕਿਲੋਵਾਟ-ਘੰਟਾ (kWh) ਅਤੇ ੨੭੫ ਮੀਲ (੪੪੨ ਕਿਲੋਮੀਟਰ) ਤੱਕ ਦੀ ਰੇਂਜ ਹੈ।
ਇਸ ਦੌਰਾਨ, ਕਲਾਸ ੮ ਮੈਕ ਐਲ ਆਰ ਇਲੈਕਟ੍ਰਿਕ ਟਰੱਕ ਬਣਾਉਣ ਵਾਲੀ ਕੰਪਨੀ ਮੈਕ ਨੇ ੩੭੬ ਕਾਂਹ ਦੀ ਬੈਟਰੀ ਦੇ ਨਾਲ ਟਰੱਕ ਨਿਰਮਾਣ ਕਰਨ ਤੋਂ ਨਾਂਹ ਕਰ ਦਿੱਤੀ ਹੈ।
ਦੋਵਾਂ ਨਿਰਮਾਤਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਈ ਵੀ ਲਾਈਨਅਪ ਦਾ ਵਿਸਤਾਰ ਕਰਨਗੇ, ਪਰ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੋ ਫਲੀਟ ਬੈਟਰੀ-ਇਲੈਕਟ੍ਰਿਕ ਟਰੱਕਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਚਾਰਜਿੰਗ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਵੀ ਮਨ ਦੀ ਸ਼ਾਂਤੀ ਮਿਲੇਗੀ।