ਸੜਕ ‘ਤੇ ਸੁਰੱਖਿਆ

ਮੂਲ ਲੇਖਕ: ਜੀ. ਰੇੇਅ ਗੌਂਫ, CD

ਮਾਲ ਦੀ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਕੋਈ ਵੀ ਲੋਡ ਇਸ ਤੋਂ ਸੁਰੱਖਿਅਤ ਨਹੀਂ ਜਾਪਦਾ। ਹਾਲਾਂਕਿ, ਜਿਵੇਂ ਕਿ ਕੋਈ ਅੰਦਾਜ਼ਾ ਲਗਾ ਸਕਦਾ ਹੈ, ਜੋ ਜ਼ਿਆਦਾਤਰ ਅਪਰਾਧਿਕ ਗਤੀਵਿਧੀਆਂ ਦਾ ਨਿਸ਼ਾਨਾ ਬਣਦੇ ਹਨ, ਉਹ ਹਨ ਮਹਿੰਗੀਆਂ ਵਸੂਤਆਂ ਨਾਲ ਭਰੇ ਹੋਏ ਲੋਡ।

ਤੁਸੀਂ ਕਿਸ ਤਰ੍ਹਾਂ ਦਾ ਲੋਡ ਚੁੱਕ ਰਹੇ ਹੋ, ਇਸ ਬਾਰੇ ਕਦੇ ਵੀ ਸ਼ਿੱਪਰ ਜਾਂ ਰਿਸੀਵਰ ਤੋਂ ਬਿਨਾ ਹੋਰ ਕਿਸੇ ਨੂੰ ਵੀ ਬਿਲਕੁੱਲ ਦੱਸਣਾ ਨਹੀਂ ਚਾਹੀਦਾ, ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਨੂੰ ਵੀ ਨਹੀਂ ਜਿਨ੍ਹਾਂ ‘ਤੇ ਤੁਸੀਂ ਪੂਰਾ ਭਰੋਸਾ ਕਰਦੇ ਹੋ। ਬੱਸ ਸਦਾ ਯਾਦ ਰੱਖੋ ਆਪਣੇ ਲੋਡ ਬਾਰੇ ਕਦੇ ਵੀ ਕਿਸੇ ਨਾਲ ਗੱਲ ਨਾ ਕਰੋ।

ਤੁਸੀਂ ਦੇਖ ਸਕਦੇ ਹੋ ਕਿ ਉੱਚ ਮੁੱਲ ਦੇ ਲੋਡਾਂ ਨੂੰ ਕਦੇ ਵੀ ਟ੍ਰਾਂਸਪੋਰਟ ਕਰਨ ਵੇਲੇ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ। ਉਹ ਲੋਡ ਆਮ ਲੋਡ ਮਾਰਕ ਕੀਤੇ ਟ੍ਰੇਲਰਾਂ ਵਿੱਚ ਲੋਡ ਕੀਤੇ ਜਾਂਦੇ ਹਨ ਅਤੇ ਇਹ ਲੋਡ ਢੋਣ ਲਈ ਤੀਜੀ ਧਿਰ ਦੇ ਕੈਰੀਅਰਾਂ ਨੂੰ ਵਰਤਿਆ ਜਾਂਦਾ ਹੈ, ਜਿਸ ਨਾਲ ਚੋਰਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ।

ਚੋਰ ਉਨ੍ਹਾਂ ਸ਼ਿੱਪਰਾਂ ਦੇ ਯਾਰਡਾਂ ਦੀ ਤਲਾਸ਼ੀ ਕਰਦੇ ਹਨ ਜੋ ਆਮ ਤੌਰ ‘ਤੇ ਆਮ ਲੋਡ ਮਾਰਕ ਕੀਤੇ ਨਿਸ਼ਾਨਬੱਧ ਟ੍ਰੇਲਰਾਂ ਵਿੱਚ ਆਪਣੀਆਂ ਮਹਿੰਗੀਆਂ ਚੀਜ਼ਾਂ ਵਾਲੇ ਲੋਡਾਂ ਨੂੰ ਭੇਜਦੇ ਹਨ, ਪਰ ਹਰੇਕ ਟ੍ਰੇਲਰ ਨੂੰ ਲਾਜ਼ਮੀ ਸਥਾਨਾਂ ‘ਤੇ ਟ੍ਰੇਲਰ ‘ਤੇ ਇਕ ਯੂਨਿਟ ਨੰਬਰ ਸਪੱਸ਼ਟ ਤੌਰ ‘ਤੇ ਲਿਖਿਆ ਹੋਇਆ ਹੋਣਾ ਜ਼ਰੂਰੀ ਹੁੰਦਾ ਹੈ। ਟ੍ਰੇਲਰ ‘ਤੇ ਇੱਕ ਪਛਾਣਯੋਗ ਲਾਇਸੈਂਸ ਪਲੇਟ ਵੀ ਹੁੰਦੀ ਹੈ। ਇਹ ਉਹ ਜਾਣਕਾਰੀ ਹੈ ਜੋ ਚੋਰ ਇਕੱਤਰ ਕਰਦੇ ਹਨ। ਇਸ ਜਾਣਕਾਰੀ ਨਾਲ ਲੈਸ, ਉਹ ਜੀ ਪੀ ਐਸ ਪ੍ਰਣਾਲੀਆਂ ਨੂੰ ਹੈਕ ਕਰਕੇ ਇਨ੍ਹਾਂ ਟ੍ਰੇਲਰ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਦੇ ਹਨ ਜੋ ਲਗ ਭਗ ਹਰ ਟ੍ਰੇਲਰ ਵਿੱਚ ਜ਼ਰੂਰੀ ਉਪਕਰਣ ਵਜੋਂ ਲੱਗੀਆਂ ਹੁੰਦੀਆਂ ਹਨ।

ਉਹ ਜਾਣਕਾਰੀ ਜੋ ਚੋਰੀ ਦੀ ਦਰ ਨੂੰ ਘਟਾਉਣ ਦੇ ਕੰਮ ਆਉਣ ਦੇ ਇਰਾਦੇ ਵਜੋਂ ਵਰਤੀ ਜਾਂਦੀ ਹੈ, ਉਹੀ ਜਾਣਕਾਰੀ ਦੀ ਵਰਤੋਂ ਹੀ ਚੋਰਾਂ ਵੱਲੋਂ, ਸੁਖਾਲੇ ਤਰੀਕੇ ਨਾਲ ਚੋਰੀ ਕਰਨ ਲਈ ਉਨ੍ਹਾਂ ਦੇ ਕੰਮ ਆਉਂਦੀ ਹੈ।

ਕੈਨੇਡਾ ਵਿੱਚ, ਟੋਰਾਂਟੋ ਦੇ ਨੇੜੇ ਪੀਲ ਖੇਤਰ ਕਾਰਗੋ ਚੋਰੀ ਦਾ ਕੇਂਦਰ ਹੈ, ਅਤੇ ਅਜਿਹਾ ਜਾਪਦਾ ਹੈ ਕਿ ਚੋਰਾਂ ਨੂੰ ਪਤਾ ਹੁੰਦਾ ਹੈ ਕਿ ਉਹ ਇਸ ਨੂੰ ਆਪਣੇ ਸਥਾਨ ‘ਤੇ ਲਿਜਾਣ ਤੋਂ ਪਹਿਲਾਂ ਕੀ ਚੋਰੀ ਕਰ ਰਹੇ ਹਨ। ਪੀਲ ਖੇਤਰ, ਉਨ੍ਹਾਂ ਕੁੱਝ ਪੁਲਿਸ ਵਿਭਾਗਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਕਾਰਗੋ ਚੋਰੀ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਦਸਤੇ ਦੀ ਲੋੜ ਹੁੰਦੀ ਹੈ।

ਚੋਰਾਂ ਨੂੰ ਅਸਫਲ ਕਰਨ ਵਿੱਚ ਤੁਹਾਡੀ ਵੱਲੋਂ ਕੋਸ਼ਿਸ਼ ਕਰਨ ਦਾ ਉਦੇਸ਼ ਇਹ ਹੈ, ਕਿ ਉਹ ਜੋ ਕੱੁਝ ਪਹਿਲਾਂ ਤੋਂ ਜਾਣਦੇ ਹਨ, ਉਸਦੀ ਪੁਸ਼ਟੀ ਕਰਨ ਜਾਂ ਇਨਕਾਰ ਕਰਨ ਲਈ ਕੋਈ ਹੋਰ ਜਾਣਕਾਰੀ ਪ੍ਰਦਾਨ ਨਾ ਕਰੋ। ਚੋਰ ਆਨਲਾਈਨ ਜਾਣਕਾਰੀ ਪ੍ਰਾਪਤ ਕਰਨ ਵਿੱਚ ਬਹੁਤ ਮਾਹਿਰ ਹੁੰਦੇ ਹਨ, ਇਸ ਲਈ ਉਹ ਜਾਣਦੇ ਹਨ, ਜਾਂ ਘੱਟੋ ਘੱਟ ਇਸ ਬਾਰੇ ਬਹੁਤ ਵਧੀਆ ਜਾਣਕਾਰੀ ਰੱਖਦੇ ਹਨ ਕਿ ਕੀ, ਕਿੱਥੇ ਅਤੇ ਕਦੋਂ ਮਾਲ ਲਿਜਾਇਆ ਜਾਂਦਾ ਹੈ।

ਜਦੋਂ ਤੁਸੀਂ ਯਾਤਰਾ ਸ਼ੁਰੂ ਕਰਨ ਦੇ ਸਥਾਨ ਤੋਂ ਲੈ ਕੇ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਜਾਂਦੇ, ਤਾਂ ਬੱਸ ਆਪਣੇ ਆਲ਼ੇ ਦੁਆਲ਼ੇ ਬਾਰੇ ਪੂਰੀ ਤਰ੍ਹਾਂ ਸੁਚੇਤ ਰਹੋ। ਜੇ ਤੁਸੀਂ “ਮਹਿਸੂਸ” ਕਰਦੇ ਹੋ ਕਿ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕੋਈ ਤੁਹਾਡਾ ਪਿੱਛਾ ਕਰ ਰਿਹਾ ਹੈ, ਤਾਂ ਪੁਲਿਸ ਨੂੰ ਕਾਲ ਕਰੋ ਅਤੇ ਇਨ੍ਹਾਂ ਖਤਰਿਆਂ ਬਾਰੇ ਦੱਸੋ। ਮੇਰਾ ਵਿਸ਼ਵਾਸ ਕਰੋ, ਪੁਲਿਸ ਮਿੰਟਾਂ ਦੇ ਅੰਦਰ ਤੁਹਾਡੀ ਸ਼ਿਕਾਇਤ ਦੀ ਜਾਂਚ ਕਰੇਗੀ। ਪੁਲਿਸ ਕੋਲ ਆਮ ਤੌਰ ‘ਤੇ ਚੋਰਾਂ ਨਾਲੋਂ ਅਤਿ ਆਧੁਨਿਕ ਸੰਚਾਰ ਸਾਧਨ ਹੁੰਦੇ ਹਨ।

ਯਾਦ ਰੱਖੋ, ਜ਼ਿਆਦਾਤਰ ਚੋਰੀ ਦੇ ਕੇਸਾਂ ‘ਚ ਤੁਹਾਡਾ ਲੋਡ ਚੋਰੀ ਕਰਨ ਵਾਲਾ ਚੋਰ ਸਿਰਫ ਇੱਕ ਛੋਟਾ ਜਿਹਾ ਮੋਹਰਾ ਹੀ ਹੁੰਦਾ ਹੈ ਅਤੇ ਉਹ ਇਸ ਵੱਡੇ ਅਪਰਾਧਿਕ ਸੰਗਠਨ ਵਿੱਚ ਸਭ ਤੋਂ ਕਮਜ਼ੋਰ ਵਿਅਕਤੀ ਮੰਨਿਆ ਜਾਂਦਾ ਹੈ। ਇਸ ਲਈ, ਜਦੋਂ ਇਹ ਚੋਰ ਰੰਗੇ ਹੱਥੀਂ ਚੋਰੀ ਕਰਦਾ ਹੋਇਆ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਤਾਂ ਵੀ ਉਹ ਅਧਿਕਾਰੀਆਂ ਲਈ ਬਹੁਤ ਮਹੱਤਵਪੂਰਣ ਜਾਣਕਾਰੀ ਦਾ ਸ੍ਰੋਤ ਨਹੀਂ ਹੁੰਦਾ। ਚੋਰ ਆਪਣੇ ਗ੍ਰੋਹ ਦੀ ਰੱਖਿਆ ਹਰ ਕੀਮਤ ‘ਤੇ, ਇੱਥੋਂ ਤੱਕ ਕਿ ਆਪਣਾ ਖੁਦ ਦਾ ਨੁਕਸਾਨ ਕਰਵਾ ਕੇ ਵੀ ਆਪਣੇ ਸੰਗਠਨ ਦੀ ਰੱਖਿਆ ਕਰਦੇ ਹਨ। ਹੁਣ ਜੇਕਰ ਚੋਰ ਵੀ ਆਪਣੇ ਸੰਗਠਨ ਦੀ ਰੱਖਿਆ ਕਰਦੇ ਹਨ, ਤਾਂ ਕੀ ਤੁਹਾਨੂੰ ਅਪਰਾਧਿਕ ਸੰਗਠਨ ਨੂੰ ਅਸਫਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?

ਇਨ੍ਹਾਂ ਚੋਰਾਂ ਤੋਂ ਬਚਣ ਲਈ, ਸਾਵਧਾਨ ਰਹੋ! ਸੁਚੇਤ ਰਹੋ! ਆਪਣੇ ਆਲੇ ਦੁਆਲੇ ਦੀ ਖ਼ਬਰ ਰੱਖੋ! ਬਚਾਓ ਕਰਨਾ ਬਹੁਤ ਜ਼ਿਆਦਾ ਸੌਖਾ ਹੈ।

ਜਦੋਂ ਤੁਸੀਂ ਟ੍ਰੇਲਰ ਨੂੰ ਆਪਣੀ ਯਾਰਡ ‘ਚ ਖੜ੍ਹਾ ਕਰਦੇ ਹੋ , ਤਾਂ ਟ੍ਰੇਲਰ ਨੂੰ ਕਿਸੇ ਇਮਾਰਤ ਅੰਦਰ ਪਾਰਕ ਕਰਨ ਲਈ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋ। ਅਜਿਹੇ ਤਾਲ਼ੇ ਵਰਤੋ ਜਿਨ੍ਹਾਂ ਨੂੰ ਕੱਟਣਾ ਬਹੁਤ ਮੁਸ਼ਕਿਲ ਹੋਵੇ। ਟਾਰਚ ਨਾਲ ਕੱਟੇ ਜਾਣ ਦੇ ਉੱਚ ਪ੍ਰਤੀਰੋਧ ਵਾਲੇ ਪਿੰਨ ਤਾਲ਼ੇ ਦੀ ਵਰਤੋਂ ਕਰੋ। ਗਲੈਡ ਹੈਂਡ ਤਾਲੇ ਦੀ ਵਰਤੋਂ ਕਰੋ। ਬਾਰਨ ਦਰਵਾਜ਼ੇ ਦੇ ਤਾਲ਼ੇ ਦੀ ਵਰਤੋਂ ਕਰੋ ਜੋ ਦੋਵਾਂ ਦਰਵਾਜ਼ਿਆਂ ਦੀ ਰੱਖਿਆ ਕਰਦੇ ਹਨ।ਟ੍ਰੇਲਰ ਦੇ ਦਰਵਾਜ਼ੇ ਨੂੰ ਖੋਲ੍ਹਣ ਤੋਂ ਰੋਕਣ ‘ਚ ਅਸਮਰਥ ਬਣਾਉਣ ਵਾਲ਼ੇ ਬਾਰਨ ਤਾਲ਼ੇ ਦੀ ਵਰਤੋਂ ਕਰੋ । ਜੇ ਤੁਸੀਂ ਟ੍ਰੇਲਰ ਤੋਂ ਡਿਸਕਨੈਕਟ ਨਹੀਂ ਕਰ ਰਹੇ ਹੋ, ਤਾਂ ਇੱਕ ਲੌਕ ਹੈ ਜੋ ਬ੍ਰੇਕਿੰਗ ਸਿਸਟਮ ਨੂੰ ਚਾਰਜ ਹੋਣ ਤੋਂ ਰੋਕਦਾ ਹੈ। ਇਹ ਸਾਰੇ ਤਾਲ਼ੇ, ਉੱਪਰ ਦੱਸੇ ਉਦੇਸ਼ਾਂ ਲਈ ਅਸਾਨੀ ਨਾਲ ਉਪਲਬਧ ਹਨ। ਆਵਾਜਾਈ ਲੌਕਿੰਗ ਪ੍ਰਣਾਲੀਆਂ ਦੀ ਖੋਜ ਕਰੋ ਅਤੇ ਇਨ੍ਹਾਂ ‘ਚ ਸਭ ਤੋਂ ਸਭ ਤੋਂ ਵਧੀਆ ਲਓ।

ਜ਼ਿਆਦਾਤਰ ਹਿੱਸੇ ਲਈ ਪੈਡਲਾਕ ਬੇਕਾਰ ਹਨ। ਕੋਈ ਵੀ 12-ਇੰਚ ਬੋਲਟ ਕਟਰ ਜ਼ਿਆਦਾਤਰ ਪੈਡਲਾਕਸ ਨੂੰ ਬਹੁਤ ਹੀ ਅਸਾਨੀ ਨਾਲ ਕੱਟ ਦਿੰਦਾ ਹੈ। ਤਾਲ਼ੇ ਚੋਰਾਂ ਨੂੰ ਹੌਲ਼ੀ ਕਰਨ ‘ਚ ਬਹੁਤੀ ਸਹਾਇਤਾ ਨਹੀਂ ਕਰਦੇ। ਤੁਹਾਨੂੰ ਕਾਫ਼ੀ ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਉਸ ਲੌਕਿੰਗ ਸਿਸਟਮ ਦੀ ਲੋੜ ਹੈ ਜੋ ਤੁਹਾਡੇ ਕੰਮ ‘ਚ ਹੋਰ ਸਮਾਂ ਲਏ ਬਿਨਾਂ ਚੋਰਾਂ ਦਾ ਕੰਮ ਬਹੁਤ ਮੁਸ਼ਕਲ ਬਣਾ ਦਿੰਦਾ ਹੋਵੇ।

ਆਮ ਧਾਰਨਾ ਦੇ ਉਲਟ, ਚੋਰ ਜਾਣਦਾ ਹੈ ਕਿ ਉਸ ਨੂੰ ਕਿਸ ਟ੍ਰੇਲਰ ਦੀ ਲੋੜ ਹੈ ਅਤੇ ਜ਼ਿਆਦਾਤਰ ਹਿੱਸੇ ਲਈ, ਇਹ ਉਹ ਟ੍ਰੇਲਰ ਹੈ ਜੋ ਉਹ ਲੈਣ ਜਾ ਰਹੇ ਹਨ ਪਰ ਉਹ ਨਹੀਂ ਜਿਹੜਾ ਕੇਵਲ ਉਸ ਨੂੰ ਲਿਜਾਣਾ ਜਾਂ ਐਕਸੈਸ ਕਰਨਾ ਸਭ ਤੋਂ ਆਸਾਨ ਹੈ।

ਜੇ ਆਪਣੀ ਗੱਲ ਕਰਾਂ ਤਾਂ ਕਈ ਸਾਲ ਪਹਿਲਾਂ, ਮੇਰੇ ਇੱਕ ਦੋਸਤ ਨੂੰ ਚੋਰਾਂ ਨੇ 401 ਕੋਲ ਮਾਰ ਦਿੱਤਾ ਸੀ । ਇਹ ਚੋਰ ਉਸਦੇ ਡੱਬੇ ਵਾਲੇ ਬੀਫ ਦਾ ਲੋਡ ਚਾਹੁੰਦੇ ਸਨ। ਕਈ ਕਾਰਾਂ ‘ਚ ਸਵਾਰ ਚੋਰਾਂ ਨੇ ਲੈਸ ਹੋ ਕੇ ਹੋ ਕੇ ਉਸਦਾ ਪਿੱਛਾ ਕੀਤਾ ਅਤੇ ਉਸ ਨੂੰ ਘੇਰ ਲਿਆ, ਉਸ ਨੂੰ ਟ੍ਰੇਲਰ ‘ਚ ਪਾ ਦਿੱਤਾ, ਉਸ ਦਾ ਟਰੱਕ ਟ੍ਰੇਲਰ ਅਤੇ ਲੋਡ ਇਕ ਬਲੈਕ ਮਾਰਕਿਟ ਵਾਲ਼ੇ ਖਰੀਦਦਾਰ ਕੋਲ ਲੈ ਗਏ। ਫਿਰ ਮੇਰੇ ਦੋਸਤ ਦਾ ਕਤਲ ਕਰ ਦਿੱਤਾ ਗਿਆ ਅਤੇ ਘੱਟ ਆਵਾਜਾਈ ਵਾਲੀ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ। ਉਹ ਇੱਕ ਪਤੀ ਤੋਂ ਬਿਨਾ ਇੱਕ ਪਿਤਾ ਵੀ ਸੀ, ਜੋ ਆਪਣੀ ਉਮਰ ਦੇ 40 ਵੇਂ ਦਹਾਕੇ ਵਿੱਚ ਸੀ। ਉਸ ਨੂੰ ਆਪਣੇ ਬੱਚਿਆਂ ਨੂੰ ਵੱਡਾ ਹੁੰਦੇ ਵੇਖਣ ਦਾ ਮੌਕਾ ਵੀ ਨਹੀਂ ਮਿਲਿਆ। ਇਹ ਅਤਿਅੰਤ ਦੁਖਦਾਈ ਸੀ। ਉਸ ਦੀ ਜਾਨ ਲੈਣ ਦੀ ਕੀ ਮਜ਼ਬੂਰੀ ਸੀ?

ਉੱਥੇ ਸਾਵਧਾਨ ਰਹੋ। ਆਪਣੇ ਆਲੇ-ਦੁਆਲੇ ਬਾਰੇ ਬਹੁਤ ਜਾਗਰੂਕ ਰਹੋ। ਧਿਆਨ ਰੱਖੋ ਕਿ ਤੁਹਾਡੇ ਵੱਲੋਂ ਲਿਜਾਇਆ ਜਾ ਰਿਹਾ ਸਮਾਨ ਚੋਰਾਂ ਦਾ ਨਿਸ਼ਾਨਾ ਬਣ ਸਕਦਾ ਹੈ। ਸੁਰੱਖਿਅਤ ਢੰਗ ਨਾਲ ਗੱਡੀ ਚਲਾਓ।

Previous articleWorld of Volvo Will Open April 2024
Next articleTruck Hits Massey Tunnel in BC