ਮੂਲ ਲੇਖ਼ਕ: ਜੀ ਰੇਅ ਗੌਂਫ, ਸੀ ਡੀ
ਕੁੱਝ ਸਾਲ ਪਹਿਲਾਂ ਹਮਬੋਲਟ, ਸਸਕੈਚਵਨ ‘ਚ ਵਾਪਰੇ ਤਬਾਹੀ ਦੇ ਨਤੀਜਿਆਂ ਵਜੋਂ ਸਰਕਾਰ ਤਾਂ ਜਿਵੇਂ ਇੱਕ ਬੈਂਡਵੈਗਨ’ਤੇ ਹੀ ਕੁੱਦ ਪਈ ਅਤੇ ਦਾਖਲੇ ਪੱਧਰ ਲਈ ਘੱਟੋ ਘੱਟ ਟ੍ਰੇਨਿੰਗ ਦੀ ਇੱਕ ਭਿਣਕ ਪੈਣੀ ਸ਼ੁਰੂ ਹੋ ਗਈ। MELT ਨੂੰ ਇੱਕ ਝੰਡੇ ਦੀ ਸ਼ਕਲ ‘ਚ ਬਣਾਇਆ ਗਿਆ ਸੀ। ਜਦੋਂ ਇਸ ਸੁਰੱਖਿਆ ਝੰਡੇ ਨੂੰ ਲਹਿਰਾਉਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸਲਾਮ ਵੀ ਕੀਤੇ।
ਜਦੋਂ ਇਸ ਬਾਰੇ ਸਾਰਾ ਰੌਲਾ ਰੱਪਾ ਹੌਲੀ ਹੌਲੀ ਖ਼ਤਮ ਹੋ ਗਿਆ ਜਾਂ ਨਾ-ਮਾਤਰ ਹੀ ਰਹਿ ਗਿਆ ਤਾਂ ਇਸ ਦੇ ਨਾਲ਼ ਹੀ ਸਾਰੇ ਟਰੱਕ ਡ੍ਰਾਈਵਰਾਂ ਨੂੰ ਉਹ ਸਟੇਜਾਂ ਬਾਰੇ ਸਿਖਲਾਈ ਦੇਣ ਦੀ ਮਹੱਤਤਾ ਵੀ ਘਟ ਗਈ ਜਿਹੜੀ ਕਿ ਕਿਸੇ ਵੀ ਡ੍ਰਾਈਵਰ ਨੂੰ ਕਮਰਸ਼ੀਲ ਲਾਈਸੈਂਸ ਲੈਣ ਲਈ ਸਿੱਖਣ ਦੀ ਜ਼ਰੂਰਤ ਹੁੰਦੀ ਸੀ।
ਜਿਸ ਤਰ੍ਹਾਂ ਘੱਟੋ ਘੱਟ ਐਂਟਰੀ ਲੈਵਲ ਟ੍ਰੇਨਿੰਗ (MELT) ਬਾਰੇ ਪ੍ਰਚਾਰ ਕੀਤਾ ਗਿਆ ਸੀ ਕਿ ਇਸ ਨਾਲ਼ ਹੁਨਰ ਦੇ ਪੱਧਰ ਅਤੇ ਸੁੁਰੱਖਿਅਤਾ ‘ਚ ਵਾਧਾ ਹੋਵੇਗਾ, ਪਰ ਇਹ ਬਿਲਕੁੱਲ ਨਾਮਾਤਰ ਜਾਂ ਨਾਂਹ ਦੇ ਬਰਾਬਰ ਹੀ ਹੋਇਆ ਹੈ। ਵੱਡੇ ਟਰੱਕਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਹ ਮਿਥੇ ਟੀਚੇ ਦੇ ਨੇੜੇ ਤੇੜੇ ਵੀ ਨਹੀਂ ਢੁੱਕਦੇ, ਸਗੋਂ ਇਸ ਦੇ ਉਲਟ ਇਨ੍ਹਾਂ ਦੀ ਗਿਣਤੀ ‘ਚ ਵਾਧਾ ਜ਼ਰੂਰ ਹੋਇਆ ਹੈ ਕਿਉਂਕਿ ਘਟਨਾਵਾਂ ਦਾ ਕਾਰਨ ਬਣਨ ਵਾਲੇ ਕਈ ਮੁੱਦੇ ਅਣਗਿਣਤ ਸਮੱਸਿਆਵਾਂ ਨੂੰ ਕਵਰ ਕਰਦੇ ਹਨ ਜਿਨ੍ਹਾਂ ਨੂੰ MELT ਅਧੀਨ ਹੱਲ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਹੋਰ ਐਸਾ ਤੋੜ ਲੱਭਿਆ ਗਿਆ ਹੈ ਜਿਸ ਨੂੰ ਸਥਾਪਿਤ ਕੀਤਾ ਜਾ ਸਕੇ।
MELT ਇੱਕ ਵਧੀਆ ਸ਼ੁਰੂਆਤ ਹੈ ਪਰ ਜਦੋਂ ਤੱਕ ਅਰਥਪੂਰਨ ਤਬਦੀਲੀਆਂ ਦਾ ਪਾਲਣ ਨਹੀਂ ਕੀਤਾ ਜਾਂਦਾ, ਸਾਰੀਆਂ ਬਿਮਾਰੀਆਂ ਦੇ ਇਲਾਜ ਵਜੋ MELT ‘ਤ ਨਿਰਭਰਤਾ ਬੇਕਾਰ ਤੇ ਗੈਰ–ਵਾਜਿਬ ਹੈ।
ਜਦੋਂ ਤੱਕ ਕਿਸੇ ਸਮੱਸਿਆ ਦਾ ਹੱਲ ਮੌਜੂਦ ਨਾ ਹੋਵੇ ਉਦੋਂ ਤੱਕ ਉਨ੍ਹਾਂ ਵੱਲ ਧਿਆਨ ਨਾ ਦਿਓ। ਸਰਕਾਰਾਂ ਕੋਲ ਬਹੁਤ ਸਾਰੇ ਅਜਿਹੇ ਹੱਲ ਮੌਜੂਦ ਜਾਪਦੇ ਹਨ ਜਿਨ੍ਹਾਂ ਲਈ ਕੋਈ ਸਮੱਸਿਆ ਹੈ ਹੀ ਨਹੀਂ ਪਰ ਸਦਾ ਹੀ ਜਦੋਂ ਕਿਤੇ ਅਸਲੀ ਸਮੱਸਿਆਵਾਂ ਆਉਂਦੀਆਂ ਹਨ ਤਾਂ ਜਾਪਦਾ ਹੈ ਸਭ ਤੋਂ ਪਹਿਲਾਂ ਉਨ੍ਹਾਂ ਨਾਲ਼ ਨਜਿੱਠਣ ਲਈ ਗਲਤ ਹੱਲ ਹੀ ਮੌਜੂਦ ਹੁੰਦੇ ਹਨ। ਇਹ ਗੱਲ ਦਿਮਾਗ ‘ਚ ਰੱਖਦੇ ਹੋਏ ਸੋਚੋ ਕਿ ੰਓਲ਼ਠ ਰਾਮਬਾਣ ਤਾਂ ਕਦੇ ਵੀ ਨਹੀਂ ਬਣ ਸਕਦਾ, ਪਰ ਟਰੱਕ ਚਲਾਉਣ ਨੂੰ ਅਸਲ ‘ਚ ਮਾਨਤਾ ਪ੍ਰਾਪਤ ਰੈੱਡ ਸੀਲ ਟ੍ਰੇਡ ਬਣਾਉਣਾ ਅਸਲ ‘ਚ ਕੰਮ ਕਰ ਸਕਦਾ ਹੈ। ਬਿਨਾ ਸ਼ੱਕ MELT ਸੜਕ ‘ਤੇ ਇੱਕ ਸੁਰੱਖਿਅਤ ਡ੍ਰਾਈਵਰ ਬਣਾਉਣ ਲਈ ਪਹਿਲਾ ਕਦਮ ਸੜਕ ਤੋਂ ਹੀ ਸ਼ੁਰੂ ਕਰ ਸਕਦੇ ਹਨ, ਪਰ ਇਹ ਸਿਰਫ ਇੱਕ ਪਹਿਲਾ ਕਦਮ ਹੀ ਹੋਵੇਗਾ। ਇੱਕ ਪ੍ਰੀਭਾਸ਼ਤ ਕੈਰੀਅਰ ਮਾਰਗ ਟੈਸਟ ਯੋਗ ਉੱਨਤ ਸਿਖਲਾਈ ਦੇ ਨਾਲ ਜਿੱਥੇ ਉੱਨਤ ਡ੍ਰਾਈਵਰਾਂ ਨੂੰ ਹੁਨਰ ਵਿਕਾਸ ਕਰਕੇ ਵਾਧੂ ਤਨਖ਼ਾਹ ਦੇ ਨਾਲ ਮਾਨਤਾ ਦਿੱਤੀ ਜਾਣ ਦੇ ਕਦਮ ਇਸ ਸਭ ਦੇ ਹੱਲ ਲਈ ਬਹੁਤ ਵਧੀਆ ਸਿੱਧ ਹੋਵੇਗਾ ਤੇ ਇਸ ਨੂੰ ਹੱਲ ਕਰਨ ਲਈ ਬਹੁਤ ਛੇਤੀ ਕੰਮ ਕਰੇਗਾ।
ਵਰਤਮਾਨ ‘ਚ ਇਸ ਤਰ੍ਹਾਂ ਦੀ ਸਿਖਲਾਈ ਤੇ ਹੁਨਰ ਨੂੰ ਪ੍ਰਭਾਵਿਤ ਕਰਨ ਲਈ ਸੰਸਥਾਵਾਂ ਤੇ ਬੁਨਿਆਦੀ ਢਾਂਚੇ ਉਪਲਬਧ ਹਨ, ਪਰ ਕੋਈ ਵੀ ਅਦਾਰਾ ਉਹ ਅਗਲਾ ਕਦਮ ਚੁੱਕਣਾ ਹੀ ਨਹੀਂ ਚਾਹੁੰਦੇ ਜੋ ਸੁਰੱਖਿਆ ‘ਚ ਸੁਧਾਰ ਕਰੇਗਾ।
ਸੁਰੱਖਿਅਤ ਝੰਡੇ ਦੇ ਪੋਲ ਨੂੰ ਸੁਰੱਖਿਆ ਦਾ ਝੰਡਾ ਲਹਿਰਾਉਣ ਲਈ ਉਸ ਵੇਲੇ ਵੀ ਵਰਤਿਆ ਜਾਂਦਾ ਹੈ ਜਦੋਂ ਕੋਈ ਵੀ ਸੁਧਾਰ ਹੋਣਾ ਨਾ-ਮੁਮਕਿਨ ਹੋਵੇ ਜਾਂ ਸਥਿਤੀ ਹੋਰ ਵੀ ਬਦਤਰ ਬਣਦੀ ਜਾਵੇ। ਰਫਤਾਰ ਨੂੰ ਇੱਕ ਹੱਦ ਅੰਦਰ ਰੱਖਣ ਲਈ ਸਪੀਡ ਲਿਮਿਟਰਜ਼ ਉਹ ਤਰੀਕੇ ਹਨ ਜੋ ਪਹਿਲਾਂ ਵੀ ਅਪਣਾਏ ਜਾ ਚੁੱਕੇ ਹਨ।
ਹਾਈਵੇਅ ‘ਤੇ ਵੱਡੇ ਟਰੱਕਾਂ ਦੇ ਪਲਾਟੂਨਿੰਗ ‘ਚ ਸਪੀਡ ਲਿਮਿਟਰ ਇੱਕ ਮਹੱਤਵਪੂਰਨ ਗੱਲ ਹੈ। ਅਸਲ ‘ਚ ਪੈਕ ‘ਚੋਂ ਬਾਹਰ ਨਿੱਕਲਣ ਦੀ ਕੋਈ ਵੀ ਅਸਲ ਯੋਜਨਾ ਨੂੰ ਨਾਕਾਮ ਕਰਨ ਲਈ ਪਲਾਟੂਨਿੰਗ ਟਰੱਕਾਂ ਨੂੰ ਇੱਕ ਦੂਜੇ ਦੇ ਬਹੁਤ ਹੀ ਨੇੜੇ ਰੱਖਦੀ ਹੈ। ਜਦੋਂ ਕੋਈ ਖਰਾਬੀ ਪੈ ਜਾਵੇ ਤਾਂ ਤਾਂ ਇਹ ਪਲਾਟੂਨ ਵਿਚਲੇ ਕਈ ਟਰੱਕਾਂ ਨੂੰ ਸ਼ਾਮਲ ਕਰ ਲੈਂਦਾ ਹੈ ਅਤੇ ਹੋ ਸਕਦਾ ਹੈ ਕਿ ਇਸ ਦੇ ਪਿੱਛੇ–ਪਿੱਛੇ ਆ ਰਹੀ ਪਲਾਟੂਨ ਨੂੰ ਵੀ ਸ਼ਾਮਲ ਕਰ ਲਿਆ ਜਾਵੇ। ਸਪੀਡ ਲਿਮਿਟਰਜ਼ ਤੋ ਬਿਨਾ, ਡਰਾਈਵਰ ਆਪਣੇ ਆਪ ਇਸ ‘ਤੇ ਵਧੀਆ ਕੰਟ੍ਰੋਲ ਕਰ ਸਕਦਾ / ਸਕਦੀ ਹੈ। ਤੇ ਇਸ ਤਰ੍ਹਾਂ ਪਲਾਟੂਨ ‘ਚ ਸਿਰਫ ਕਾਰਾਂ ਹੀ ਇਕੱਠੀਆਂ ਰਹਿ ਜਾਂਦੀਆਂ ਹਨ। ਤਜ਼ਰਬੇਕਾਰ ਡ੍ਰਾਈਵਰ ਘੱਟੋ ਘੱਟ ਇਸ ਤਰ੍ਹਾਂ ਦੀ ਪੁਜ਼ੀਸ਼ਨ ‘ਚ ਨਹੀਂ ਫਸਦੇ।
ਸਰਕਾਰ ਕੋਲ ਇਹ ਢੰਗ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਗੱਲ ਸੁਣਨ ਜੋ ਸੜਕ ‘ਤੇ ਰਹਿੰਦੇ ਹਨ, ਵੱਡੇ ਟਰੱਕ ਦੀ ਡ੍ਰਾਈਵਰ ਸੀਟ ਤੋਂ ਟ੍ਰੈਫਿਕ ਦਾ ਅਧਿਐਨ ਕਰਨ ਦੀ ਬਜਾਏ, ਉਨ੍ਹਾਂ ਮਾਹਰਾਂ ਤੇ ਜ਼ਿਆਦਾ ਭਾਰ ਪਾਉਣ ਦੀ ਬਜਾਏ ਜਿਨ੍ਹਾਂ ਨੇ ਕਦੇ ਸਰੀਰਕ ਕੰਮ ਕਰਨ ਦੇ ਨਾਂਅ ‘ਤੇ ਕਦੇ ਵੀ ਕੰਮ ਨਾ ਕਰਦੇ ਹੋਏ ਹਰ ਚੀਜ਼ ਦਾ ਅਧਿਐਨ ਕੀਤਾ ਹੈ। ਜਿਹੜੇ ਲੋਕ ਕੰੰਮ ਕਰਦੇ ਹਨ ਉਹ ਉਨ੍ਹਾਂ ਮਾਹਿਰਾਂ ਨਾਲੋਂ ਜ਼ਿਅਦਾ ਤਜ਼ਰਬੇਕਾਰ ਹਨ ਜਿਨ੍ਹਾਂ ਨੇ ਸਿਰਫ ਕਿਤਾਬੀ ਗਿਆਨ ਹੀ ਹਾਸਲ ਕੀਤਾ ਹੋਵੇ।
ਇਹ ਸਹੀ ਹੈ ਕਿ ਸੇਵਾ ਦੇ ਘੰਟੇ (HOS) ਨਿਯਮ, ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਹਨ। ੍ਹੌਸ਼ ਦੇ ਸਿਰਫ ਵੱਧ ਤੋਂ ਵੱਧ ਕੰਮ ਕਰਨ ਦੀ ਬਜਾਏ ਘੱਟ ਤੋਂ ਘੱਟ HOS ਵੀ ਲਾਗੂ ਕੀਤੇ ਗਏ ਹਨ। ਅਧਿਕਤਮ ਤੋਂ ਘੱਟ ਹੋਣ ਦੀ ਕੋਈ ਥਾਂ ਨਹੀਂ ਹੈ। ਇਸ ਤਰ੍ਹਾਂ ਡ੍ਰਾਈਵਰ ਨੂੰੰ ਡ੍ਰਾਈਵਿੰਗ ਦੇ ਕੰਮ ‘ਚ ਪੂਰੀ ਤਰ੍ਹਾਂ ਰੁੱਝੇ ਰਹਿਣ ਲਈ ਲੋੜੀਂਦਾ ਅਰਾਮ ਦੇਣ ਦੀ ਬਜਾਏ, ਇਹ ਥੱਕੇ ਟੁੱਟੇ ਡ੍ਰਾਈਵਰ ਨੂੰ ਕੰਮ ਕਰਨ ਲਈ ਮਜ਼ਬੂਰ ਕਰਦਾ ਰਹਿੰਦਾ ਹੈ। ਪਰ ਮਾਹਰ ਕਹਿੰਦੇ ਹਨ ਕਿ HOS ਨੂੰ ਦਰਸਾਉਣ ਦਾ ਤਰੀਕਾ ਸਭ ਤੋਂ ਸੁਰੱਖਿਅਤ ਤਰੀਕਾ ਹੈ।
HOS ਦੀ ਡਿਜਿਟਿਲ ਰਿਕਾਰਡਿੰਗ ਇੱਕ ਸਕਿੰਟ ਦੀ ਆਗਿਆ ਨਹੀਂ ਦਿੰਦੀ, ਜਦੋਂ ਕਿ ਕਾਗਜ਼ ਦੇ ਲ਼ੋਗਸ ‘ਚ 15 ਮਿੰਟ ਦੀ ਖਿੜਕੀ ਹੁੰਦੀ ਹੈ। ਇੱਕ ਵਾਰ ਫੇਰ ਜਿਹੜੇ ਲੋਕ ਕੰਮ ਕਰਦੇ ਹਨ, ਉਨ੍ਹਾਂ ਨੂੰ ਕੋਈ ਗੱਲ ਨਹੀਂ ਹੈ। ਪ੍ਰਭਾਵਿਤ ਲੋਕਾਂ ਨੂੰ ਸੁਣਨ ਦਾ ਬਹਾਨਾ ਸੀ ਜੋ ਸੇਵਾਵਾਂ ਦੇ ਆਖਰੀ ਦੌਰਾਨ ਚੱਲਿਆ ਪਰ ਡ੍ਰਾਈਵਰ ਦੇ ਇੱਕ ਸੁਝਾਅ ਨੂੰ ਵੀ ਨਹੀ ਮੰਨਿਆ ਗਿਆ, ਪਰ ਦੂਜੇ ਪਾਸੇ ਮਾਹਿਰਾਂ ਦੇ ਸਾਰੇ ਸੁਝਾਅ ਲਾਗੂ ਕੀਤੇ ਗਏ ਸਨ।
ਡ੍ਰਾਈਵਰ ਦੀ ਸੁਰੱਖਿਆ ਉਦੋਂ ਤੱਕ ਨਹੀਂ ਸੁਧਰੇਗੀ ਜਦੋਂ ਤੱਕ ਸਰਕਾਰ ਅਸਲ ‘ਚ ਕੰਮ ਕਰਨ ਵਾਲੇ ਵਿਅਕਤੀ ਦੇ ਤਜ਼ਰਬੇ ਨੂੰ ਸੁਣਨਾ ਅਤੇ ਲਾਗੂ ਕਰਨਾ ਸ਼ੁਰੂ ਨਹੀਂ ਕਰਦੀ। ਕੇਵਲ ਤਦ ਹੀ ਅਸੀਂ ਇੱਕ ਧਿਆਨ ਦੇਣ ਯੋਗ ਅੰਤਰ ਵੇਖ ਸਕਾਂਗੇ |