ਤਰਲ ਹਾਈਡਰੋਜਨ ਦੇ ਨਾਲ ਡੈਮਲਰ ਟੈਸਟਿੰਗ ਫਿਊਲ ਸੈੱਲ ਟਰੱਕ

ਤਰਲ ਹਾਈਡਰੋਜਨ ਦੇ ਨਾਲ ਡੈਮਲਰ ਟੈਸਟਿੰਗ ਫਿਊਲ ਸੈੱਲ ਟਰੱਕ

ਡੈਮਲਰ ਟਰੱਕ ਨੇ, ਗਰਮੀਆਂ ਵਿੱਚ, ਤਰਲ ਹਾਈਡ੍ਰੋਜਨ ਦੁਆਰਾ ਈਂਧਨ ਵਾਲੇ ਇੱਕ ਈਂਧਨ-ਸੈੱਲ ਇਲੈਕਟ੍ਰਿਕ ਟਰੱਕ ਦੀ ਪਰਖ ਸ਼ੁਰੂ ਕੀਤੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਹ ਈਂਧਨ (ਫਿਊਲ) ਗੈਸੀ ਹਾਈਡ੍ਰੋਜਨ ਦੀ ਤੁਲਨਾ ਵਿੱਚ ਕਿਵੇਂ ਹੈ।

ਪ੍ਰੋਟੋਟਾਈਪ ਟਰੱਕ ਪਿਛਲੇ ਸਾਲ ਟੈਸਟ ਕੀਤੇ ਗਏ ਪਹਿਲੇ ‘ਘੲਨ੍ਹ2’ ਟਰੱਕ ‘ਤੇ ਅਧਾਰਤ ਹੈ, ਜਿਸ ਵਿੱਚ ਗੈਸੀ ਹਾਈਡ੍ਰੋਜਨ ਦੀ ਵਰਤੋਂ ਕੀਤੀ ਗਈ ਸੀ। ਨਵੀਂ ਗੱਡੀ ਨੂੰ ਏਅਰ ਲਿਕਵਿਡ ਦੁਆਰਾ ਸਥਾਪਤ ਪ੍ਰੋਟੋਟਾਈਪ ਫਿਲੰਿਗ ਸਟੇਸ਼ਨ ‘ਤੇ ਮੁੜ ਈਂਧਨ ਭਰਿਆ ਗਿਆ ਹੈ। ਮਾਈਨਸ 253 ਡਿਗਰੀ ਸੈਲਸੀਅਸ ‘ਤੇ ਕ੍ਰਾਇਓਜੈਨਿਕ ਤਰਲ ਹਾਈਡਰੋਜਨ ਚੈਸਿਸ ਦੇ ਦੋਵੇਂ ਪਾਸੇ ਲਗਾਏ ਗਏ 40 ਕਿਲੋਗ੍ਰਾਮ ਦੇ ਦੋ ਟੈਂਕਾਂ ਨੂੰ ਭਰ ਦਿੰਦਾ ਹੈ। ਡੈਮਲਰ ਟਰੱਕ ਵਾਲ਼ਿਆਂ ਅਨੁਸਾਰ, ਟੈਂਕਾਂ ਨੂੰ ਏਨੀ ਕੁ ਚੰਗੀ ਤਰ੍ਹਾਂ ਇੰਸੂਲੇਟ ਕੀਤਾ ਜਾਂਦਾ ਹੈ ਕਿ ਉਹ “ਕਾਫੀ ਲੰਬੇ ਸਮੇਂ” ਵਾਸਤੇ ਸਰਗਰਮ ਠੰਢਾ ਕਰਨ ਦੀ ਲੋੜ ਨੂੰ ਨਕਾਰ ਸਕਣ।

ਗੈਸੀ ਹਾਈਡ੍ਰੋਜਨ ਨਾਲੋਂ ਵਧੇਰੇ ਊਰਜਾ ਘਣਤਾ ਦੇ ਕਾਰਨ, ਤਰਲ ਹਾਈਡਰੋਜਨ ਨੂੰ ਛੋਟੇ ਅਤੇ ਹਲਕੇ ਟੈਂਕਾਂ ਵਿੱਚ ਸਟੋਰ ਕੀਤਾ ਜਾ ਸਕਦਾ ਹੈ, ਜਿਸ ਨਾਲ ਵਧੇਰੇ ਕਾਰਗੋ ਸਪੇਸ ਅਤੇ ਪੇਲੋਡ ਮਿਲਦਾ ਹੈ। ਇਸ ਤੋਂ ਇਲਾਵਾ, ਤਰਲ ਹਾਈਡਰੋਜਨ ਨੂੰ ਵਧੇਰੇ ਮਾਤਰਾ ਵਿੱਚ ਸਟੋਰ ਕੀਤਾ ਜਾ ਸਕਦਾ ਹੈ, ਜਿਸ ਨਾਲ ਵਾਹਨ ਦੀ ਰੇਂਜ ਵਿੱਚ ਵਾਧਾ ਹੁੰਦਾ ਹੈ। ਡੈਮਲਰ ਟਰੱਕ ਦਾ ਉਦੇਸ਼ ਈਂਧਨ ਭਰਨ ਤੋਂ ਪਹਿਲਾਂ 1,000 ਕਿਲੋਮੀਟਰ ਤੋਂ ਅੱਗੇ ਦੀ ਯਾਤਰਾ ਕਰਨ ਦੇ ਸਮਰੱਥ ਫਿਊਲ-ਸੈੱਲ ਟਰੱਕ ਦਾ ਉਤਪਾਦਨ ਕਰਨਾ ਹੈ।

Previous articleHow to Have a Greener Fleet. What Can You Do?
Next articleਦਿਨ ਛੋਟੇ ਹੋਣ ‘ਤੇ ਗੱਡੀ ਚਲਾਉਣਾ