SickKids ਫਾਊਂਡੇਸ਼ਨ ਨੂੰ ਅੱਵਲ ਟੈਕਨੌਲੋਜੀ ਸੋਲੂਸ਼ਨਜ਼ ਵੱਲੋਂ ਦਿੱਤਾ ਇੱਕ ਮਿਲੀਅਨ ਡਾਲਰ ਦਾ ਦਾਨ

AVAAL ਨੂੰ ਮਾਣ ਹੈ ਕਿ ਉਹ ਇਸ ਸਾਲ ਆਵਾਜਾਈ ਉਦਯੋਗ ਲਈ ਨਵੀਨਤਾਕਾਰੀ ਤਕਨਾਲੋਜੀ ਹੱਲਾਂ ਦੇ ਪ੍ਰਮੁੱਖ ਪ੍ਰਦਾਤਾ ਹੋਣ ਦੇ ਆਪਣੀ ਕੰਪਨੀ ਦੇ 20 ਸਾਲਾਂ ਦੇ ਮਾਣਮੱਤੇ ਜਸ਼ਨ ਮਨਾਉਂਦੇ ਹੋਏ, SickKids ਫਾਊਂਡੇਸ਼ਨ ਨੂੰ $1,000,000 ਦਾਨ ਦੇਣ ਦਾ ਐਲਾਨ ਕਰਨ ‘ਤੇ, ਮਾਣ ਮਹਿਸੂਸ ਕਰਦੇ ਹਨ।

2011 ਤੋਂ ਲਗਾਤਾਰ, AVAAL ਟੋਰਾਂਟੋ, ਕੈਨੇਡਾ ਵਿੱਚ ਸਥਿਤ ਇੱਕ ਵਿਸ਼ਵ-ਪ੍ਰਸਿੱਧ ਬਾਲ ਚਿਕਿਤਸਕ ਹਸਪਤਾਲ SickKids ਦਾ ਇੱਕ ਸਮ੍ਰਪਿਤ ਸਮ੍ਰਥਕ ਰਿਹਾ ਹੈ, ਜੋ ਮਰੀਜ਼ਾਂ ਦੀ ਦੇਖਭਾਲ, ਖੋਜ ਅਤੇ ਸਿੱਖਿਆ ਦੇ ਏਕੀਕਰਣ ਦੁਆਰਾ ਬੱਚਿਆਂ ਦੀ ਸਿਹਤ ਨੂੰ ਵਧੀਆ ਬਣਾਉਣ ਲਈ ਸਮ੍ਰਪਿਤ ਹੈ।ਇਹ ਹਸਪਤਾਲ ਬਿਮਾਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕਰਨ ਅਤੇ ਦੁਨੀਆ ਭਰ ਦੇ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ।

AVAAL ਦੇ ਪ੍ਰਧਾਨ ਅਤੇ ਸੀ ਈ ਓ ਦਾਰਾ ਨਾਗਰਾ ਦਾ ਕਹਿਣਾਾ ਹੈ, “ਅਸੀਂ ਆਪਣੀ 20ਵੀਂ ਵਰ੍ਹੇਗੰਢ ਦੇ ਜਸ਼ਨ ਮਨਾਉਂਦੇ ਹੋਏ ਇਸ ਦੇ ਲਾਭ ‘ਚੋਂ ਕਮਿੳੂਿਨਟੀ ਦੀ SickKids ਵਰਗੀ ਮਹੱਤਵਪੂਰਨ ਸੰਸਥਾ ਨੂੰ ਇਹ ਰਾਸ਼ੀ ਵਾਪਸ ਦਿੰਦੇ ਹੋਏ ਬਹੁਤ ਖੁਸ਼ ਹਾਂ। ਇੱਕ ਕੰਪਨੀ ਹੋਣ ਦੇ ਨਾਤੇ, ਸਾਡਾ ਵਿਸ਼ਵਾਸ ਆਪਣੇ ਭਾਈਚਾਰੇ ਨੂੰ ਵਾਪਸ ਦੇਣ ਅਤੇ ਆਪਣੀਆਂ ਕਦਰਾਂ-ਕੀਮਤਾਂ ਦੇ ਅਨੁਕੂਲ ਕਾਰਨਾਂ ਦਾ ਸਮ੍ਰਥਨ ਕਰਨ ਦੀ ਮਹੱਤਤਾ ‘ਚ ਹਮੇਸ਼ਾ ਹੀ ਕਾਇਮ ਰਿਹਾ ਹੈ। SickKids ਇੱਕ ਮਹੱਤਵਪੂਰਨ ਸੰਸਥਾ ਹੈ ਜੋ, ਬੱਚਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਮ੍ਰਪਿਤ ਹੈ, ਅਤੇ ਸਾਨੂੰ ਉਹਨਾਂ ਦੇ ਮਹੱਤਵਪੂਰਨ ਕੰਮਾਂ ‘ਚ ਸਮ੍ਰਥਨ ਕਰਨ ‘ਚ ਬਹੁਤ ਮਾਣ ਹੈ”।

ਸੀਆਨਾ ਮਿਲਰ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਕਾਰਪੋਰੇਟ ਅਤੇ ਕਮਿਊਨਿਟੀ ਪਾਰਟਨਰਸ਼ਿਪ, SickKids ਫਾਊਂਡੇਸ਼ਨ ਦਾ ਕਹਿਣਾ ਹੈ ਕਿ ਉਹ SickKids ਦੀ ਅਗਵਾਈ ਅਤੇ ਸਮ੍ਰਥਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ!

ਆਪਣੀ ਕੰਪਨੀ ਦੀ 20ਵੀਂ ਵਰ੍ਹੇਗੰਢ ਮਨਾਉਂਦੇ ਹੋਏ ਜਿਵੇਂ SickKids, ਕਮਿੳੂਿਨਟੀ ਦੀ ਮਦਦ ਲਈ ਵਚਨਵੱਧ ਹੈ,ਇਸੇ ਤਰ੍ਹਾਂ ਹੀ ਇਹ ਟ੍ਰਾਂਸਪੋ੍ਰਟੇਸ਼ਨ ਕੰਪਨੀ ਦੀ ਵਿਸ਼ਵਪੱਧਰ ‘ਤੇ ਸਹਾਇਤਾ ਵੀ ਕਰ ਰਹੀ ਹੈ।ਇਸਦੇ ਨਾਲ਼ ਹੀ ਇਹ ਇਨ੍ਹਾਂ ਕੰਪਨੀਆਂ ਦੀ, ਸ਼ੁਰੂ ਹੋਣ ਦੇ ਸਮੇਂ ਤੋਂ ਲੈ ਕੇ ਸਫਲਤਾ ਪ੍ਰਾਪਤੀ ਤੱਕ, ਹਰ ਪੱਧਰ ‘ਤੇ ਬਹੁਤ ਸਹਾਇਤਾ ਕਰ ਰਹੇ ਹਨ।

Previous articleਸੁਰੱਖਿਅਤ ਬਰੇਕਾਂ – ਬ੍ਰੇਕ ਸਿਸਟਮ ਅਤੇ ਬ੍ਰੇਕਾਂ ਦੀਆਂ ਪਾਈਪਾਂ
Next article