ENGINEERING FOR BUSINESSES| ਕਾਰੋਬਾਰਾਂ ਲਈ ਇੰਜਨੀਅਰਿੰਗ
Freightliner Trucks is one of the most recognized and respected names in the trucking industry. As the largest division of Daimler Trucks North America, Freightliner Trucks manufactures Class 5-8 truck models, which serve a wide range of commercial vehicle applications. We engineer our trucks for your profit by delivering integrated business solutions that lower your Real Cost of Ownership℠. ਟਰੱਕਿੰਗ ਇੰਡਸਟਰੀ ਵਿੱਚ ਫਰੇਟਲਾਈਨਰ ਟਰੱਕ ਬਹੁਤ ਹੀ ਜਾਣੇ ਪਛਾਣੇ ਮਾਣਯੋਗ ਨਾਂ ਹਨ।ਫਰੇਟਲਾਈਨਰ ਟਰੱਕ ਜਿਹੜੀ ਕਿ ਡਾਇਮਲਰ ਟਰੱਕ ਉੱਤਰੀ ਅਮਰੀਕਾ ਦੀ ਸਭ ਤੋਂ ਵੱਡੀ ਇਕਾਈ ਹੈ, ਕਲਾਸ 5 ਤੋਂ 8 ਮਾਡਲ ਦੇ ਟਰੱਕ ਬਣਾਉਂਦੇ ਹਨ ਜੋ ਵਪਾਰਕ ਵਹੀਕਲਾਂ ਦੀ ਵੱਖ ਵੱਖ ਵਰਤੋਂ ‘ਚ ਕੰਮ ਆਉਂਦੇ ਹਨ। ਅਸੀਂ ਤੁਹਾਡੇ ਬਿਜ਼ਨਿਸ ਸਬੰਧੀ ਹੱਲਾਂ ਨੂੰ ਇੱਕਠੇ ਕਰਕੇ ਇਸ ਤਰ੍ਹਾਂ ਦੇ ਟਰੱਕ ਬਣਾਉਂਦੇ ਹਾਂ ਜਿਸ ਨਾਲ ਤੁਹਾਡੀ ਮਾਲਕੀ ਦੀ ਅਸਲੀ ਕੀਮਤ ਘਟ ਜਾਂਦੀ ਹੈ।
INCREASING UPTIME & PROFIT| ਤੁਹਾਡੇ ਮੁਨਾਫੇ ਅਤੇ ਚਲਾਈ ‘ਚ ਵਾਧਾ
The Freightliner Cascadia® and Cascadia Evolution help customers run more efficient and successful businesses. We’ve designed both models with engineering innovations that increase productivity and reduce operating costs. Each model is also proven reliable and easy to maintain, which maximizes your uptime. And the Evolution’s optional Detroit™ DT12™ automated manual transmission incorporates a durable, direct-drive or overdrive design that minimizes wear on drivetrain components.ਫਰੇਟਲਾਈਨਰ ਕੈਸਕੇਡੀਆ੍ਰ ਅਤੇ ਕੈਸਕੇਡੀਆ ਐਵੋਲੂਸ਼ਨ ਵਧੀਆ ਅਤੇ ਕਾਮਯਾਬ ਬਿਜਨਿਸ ਚਲਾਉਣ ‘ਚ ਬਹੁਤ ਹੀ ਸਹਾਈ ਹੁੰਦੇ ਹਨ। ਅਸੀਂ ਦੋਵੇਂ ਮਾਡਲ ਇਸ ਤਰ੍ਹਾਂ ਤਿਆਰ ਕੀਤੇ ਹਨ ਜਿਸ ‘ਚ ਇੰਜਨੀਅਰਿੰਗ ਦੀ ਨਵੀਂ ਕਾਢ ਦੀ ਵਰਤੋਂ ਕੀਤੀ ਹੈ ਜਿਸ ਨਾਲ ਕਿ ਆਮਦਨ ਵੱਧ ਅਤੇ ਖਰਚਾ ਘੱਟ ਹੁੰਦਾ ਹੈ।ਦੋਵੇਂ ਮਾਡਲ ਸਾਂਭ ਸੰਭਾਲ ਦੇ ਘੱਟ ਖਰਚਿਆਂ ਅਤੇ ਵਧੇਰੇ ਚੱਲਣ ਦੀ ਕਸਵੱਟੀ ‘ਤੇ ਖਰੇ ਉੱਤਰੇ ਹਨ।ਅਤੇ ਐਵੋਲੂਸ਼ਨ ‘ਚ ਆਪਸ਼ਨਲ ਡਿਟਰੌਇਟ™ ਡੀਟੀ 12™ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ‘ਚ ਹੰਢਣਸਾਰ ਡਾਇਰੈਕਟ ਡਰਾਈਵ ਅਤੇ ਓਵਰਡਰਾਈਵ ਡਿਜ਼ਾਈਨ ਹਨ ਜਿਹੜੇ ਕਿ ਡਰਾਈਵਟਰੇਨ ਦੇ ਕਲ-ਪੁਰਜਿਆਂ ਦੀ ਘਸਾਈ ਤੋਂ ਬਚਾਉਂਦੇ ਹਨ।
IMPROVING FUEL ECONOMY| ਤੇਲ ਦਾ ਘੱਟ ਖਰਚਾ
We’re constantly improving our trucks’ efficiency. We’ve spent years designing and testing a variety of aerodynamic enhancements that increase airflow and reduce drag. The Cascadia and Cascadia Evolution have logged thousands of hours of testing in Daimler Trucks North America’s proprietary wind tunnel — the only full-scale, OEM-owned and operated wind tunnel for big rigs in North America. And both models excelled in hundreds of thousands of test miles on actual roads in real-world conditions.ਅਸੀਂ ਲਗਾਤਾਰ ਆਪਣੇ ਟਰੱਕਾਂ ਦੀ ਤੇਲ ਖਪਤ ਘਟਾਉਣ ਲਈ ਯਤਨਸ਼ੀਲ ਰਹਿੰਦੇ ਹਾਂ।ਅਸੀਂ ਸਾਲਾਂ ਬੱਧੀ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਦੇ ਯਤਨ ਕੀਤੇ ਹਨ ਅਤੇ ਏਅਰੋਡਾਇਨਮਕ ‘ਚ ਹੋਈਆਂ ਨਵੀਆਂ ਕਾਢਾਂ ਨੂੰ ਟੈਸਟ ਕੀਤਾ ਹੈ ਅਤੇ ਏਅਰਫਲੋ ਵਧਦਾ ਹੈ ਅਤੇ ਡਰੈਗ ਘਟਦਾ ਹੈ। ਕੈਸਕੇਡੀਆ੍ਰ ਅਤੇ ਕੈਸਕੇਡੀਆ ਐਵੋਲੂਸ਼ਨ ਨੇ ਡਾਇਮਲਰ ਟਰੱਕਸ ਨੌਰਥ ਅਮਰੀਕਾ ਵਿੱਚ ਹਜ਼ਾਰਾਂ ਹੀ ਘੰਟੇ ਪਰਖਣ ਲਈ ਲਾਏ ਹਨ। ਇਹ ਉਹ ਪੂਰੀ ਸਕੇਲ ਦੀ ਓ ਈ ਐੱਮ ਮਾਲਕੀ ਵਾਲੀ ਵਿੰਡ ਟਨਲ ਹੈ ਜਿੱਥੇ ਉੱਤਰੀ ਅਮਰੀਕਾ ਦੇ ਵੱਡੇ ਵਹੀਕਲ ਟੈਸਟ ਕੀਤੇ ਜਾਂਦੇ ਹਨ।ਅਤੇ ਇਹ ਦੋਵੇਂ ਮਾਡਲ ਹਜ਼ਾਰਾਂ ਮੀਲ ਟੈਸਟ ਅਤੇ ਅਸਲ ਹਾਲਤਾਂ ‘ਚ ਸੜਕਾਂ ਤੇ ਜਾਣ ਵਾਲੇ ਬਹੁਤ ਕਾਮਯਾਬ ਸਿੱਧ ਹੋਏ ਹਨ।
MAXIMIZING DRIVER SAFETY & COMFORT| ਡਰਾਈਵਰ ਲਈ ਵੱਧੋ ਵੱਧ ਆਰਾਮ ਅਤੇ ਸੁੱਰਖਿਆ
The Cascadia and Cascadia Evolution offer two of the widest cabs in the industry with roomy interiors that boast big and tall seats. The ergonomic layout of the automotive-style wraparound dash puts drivers in control, while steering-wheel-mounted controls help drivers focus on the road. And when you add ample, easily accessible storage and an optional Driver’s Lounge, you have one of the most efficient and comfortable cab environments ever developed for professional drivers. ਕੈਸਕੇਡੀਆ੍ਰ ਅਤੇ ਕੈਸਕੇਡੀਆ ਐਵੋਲੂਸ਼ਨ ਦੀਆਂ ਪੇਸ਼ ਕੀਤੀਆਂ ਗਈਆਂ ਦੋ ਕੈਬਾਂ ਸਾਰੀ ਇੰਡਸਟਰੀ ਵਿੱਚ ਸਭ ਤੋਂ ਵੱਧ ਚੌੜੀਆਂ ਹਨ ਜੋ ਕਿ ਖੁੱਲ੍ਹੀਆਂ ਡੁੱਲ੍ਹੀਆਂ ਹਨ ਅਤੇ ਇਸ ਵਿੱਚ ਦੋ ਵੱਡੀਆਂ ਅਤੇ ਉੱਚੀਆਂ ਸੀਟਾਂ ਹਨ ਜਿਹਨਾ ਉੱਤੇ ਮਾਣ ਕੀਤਾ ਜਾ ਸਕਦਾ ਹੈ।ਡੈਸ਼ ਦੀ ਵਧੀਆ ਬਣਾਵਟ ਡਰਾਈਵਰ ਦੀ ਪੂਰੀ ਪਹੁੰਚ ‘ਚ ਹੈ ਅਤੇ ਸਟੇਰਿੰਗ ਵੀਲ ‘ਤੇ ਲੱਗੇ ਕੰਟਰੋਲ ਡਰਾਈਵਰ ਦੇ ਸੜਕ ਤੇ ਪੂਰਾ ਧਿਆਨ ਰੱਖਣ ‘ਚ ਮੱਦਦ ਕਰਦੇ ਹਨ।ਜਦੋਂ ਤੁਸੀਂ ਇਸ ‘ਚ ਸੌਖੀ ਪੁਹੰਚ ਵਾਲਾ ਸਟੋਰੇਜ ਅਤੇ ਆਪਸ਼ਨਲ ਡਰਾਈਵਰ ਲਾਓਂਜ਼ ਸ਼ਾਮਲ ਕਰ ਦਿੰਦੇ ਹੋ ਤਾਂ ਇਹ ਇਸ ਤਰ੍ਹਾਂ ਦਾ ਵਧੀਆ ਅਤੇ ਆਰਾਮਦੇਹ ਮਾਹੌਲ ਬਣ ਜਾਂਦਾ ਹੈ ਜਿਸ ਤਰ੍ਹਾਂ ਦਾ ਪ੍ਰੋਫੈਸ਼ਨਲ ਡਰਾਈਵਰਾਂ ਲਈ ਅੱਜ ਤੱਕ ਨਹੀ ਬਣਿਆ।
CONTROLLING QUALITY & DURABILITY| ਉੱਤਮਤਾ ਅਤੇ ਹੰਢਣਸਾਰਤਾ ਦਾ ਸੁਮੇਲ਼
Freightliner Trucks engineered and built the Cascadia and Cascadia Evolution models to perform beyond your expectations, so owner-operators and fleets can concentrate on running profitable businesses. And our high-quality construction and durable materials help the trucks hold their value for many years down the road. Put simply, these trucks are designed for long-term efficiency, which improves your bottom line. That’s exactly what we mean by running smart. ਫਰੇਟਲਾਈਨਰ ਟਰੱਕ ਵਾਲਿਆਂ ਵਲੋਂ ਕੈਸਕੇਡੀਆ੍ਰ ਅਤੇ ਕੈਸਕੇਡੀਆ ਐਵੋਲੂਸ਼ਨ ਦੇ ਇਸ ਤਰ੍ਹਾਂ ਦੇ ਮਾਡਲ ਬਣਾਏ ਹਨ ਜ ੋਕਿ ਤੁਹਾਡੀ ਉਮੀਦ ਤੋਂ ਵੀ ਵੱਧ ਹਨ।ਇਸ ਤਰ੍ਹਾਂ ਓਨਰ ਓਪਰੇਟਰ ਅਤੇ ਫਲੀਟ ਮਾਲਕ ਆਪਣਾ ਪੂਰਾ ਧਿਆਨ ਲਾਹੇਵੰਦ ਵਪਾਰ ਵੱਲ ਦੇ ਸਕਦੇ ਹਨ।ਇਸਤੋਂ ਬਿਨਾ ਇਹਨਾ ਵਿੱਚ ਵਰਤੀ ਗਈ ਬਹੁਤ ਵਧੀਆ ਸਮੱਗਰੀ ਕਾਰਨ ਇਹਨਾ ਦੀ ਕੀਮਤ ਕਈ ਸਾਲ ਨਹੀ ਘਟਦੀ।ਮੁੱਕਦੀ ਗੱਲ ਇਹ ਕਿ ਇਹ ਟਰੱਕ ਤੁਹਾਡੇ ਲਾਭ ਅਤੇ ਲੰਬੇ ਸਮੇਂ ਤੱਕ ਚੱਲਣ ਲਈ ਬਣਾਏ ਗਏ ਹਨ। ਵਧੀਆ ਵਪਾਰ ਦਾ ਮਤਲਬ ਵੀ ਇਹ ਹੀ ਹੈ।
CONNECTING & SUPPORTING CUSTOMERS| ਗਾਹਕਾਂ ਨਾਲ ਸੰਪਰਕ ਅਤੇ ਉਹਨਾ ਦੀ ਮੱਦਦ
Our Detroit™ Connect telematics solutions, including Virtual Technician™, let you capture, transmit and analyze real-time performance data, directly from your truck. We also offer comprehensive, 24/7 customer support, including one of the largest dealer and service networks in the industry, solid warranties and customizable financing options. Our commitment to customers and innovation makes it easy to understand why Freightliner Trucks is North America’s best-selling brand of heavy-duty trucks. ਸਾਡੇ ਡਿਟਰੌਇਟ™ ਕਨੈਕਟ ਟੈਲੀਮੈਟਿਕਸ ਸੋਲੂਸ਼ਨਜ਼ ਦੇ ਵਰਚੂਅਲ ਟੈਕਨੀਸ਼ਨ™ ਰਾਹੀਂ ਤੁਹਾਡੇ ਟਰੱਕ ਤੋਂ ਸਿੱਧੀ ਪ੍ਰਫਾਰਮੈਂਸ ਸਬੰਧੀ ਪਤਾ ਲਗਦਾ ਰਹਿੰਦਾ ਹੈ।ਅਸੀਂ 24/7 ਕਸਟਮਰ ਸਪੋਰਟ ਵੀ ਦਿੰਦੇ ਹਾਂ ਜਿਸ ਵਿੱਚ ਇਸ ਇੰਡਸਟਰੀ ਦੇ ਸਭ ਤੋਂ ਵੱਡੇ ਡੀਲਰ ਅਤੇ ਸਰਵਿਸ ਨੈੱਟਵਰਕ ਸਬੰਧੀ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਠੋਸ ਵਰੰਟੀ ਅਤੇ ਵਿਤੀ ਲੋੜਾਂ ਸਬੰਧੀ ਵਧੀਆ ਬਦਲ ਦਿੱਤੇ ਜਾਂਦੇ ਹਨ। ਗਾਹਕਾਂ ਪ੍ਰਤੀ ਵਚਨਵੱਧਤਾ ਅਤੇ ਨਵੀਆਂ ਖੋਜਾਂ ਕਰਕੇ ਹੀ ਫਰੇਟਲਾਈਨਰ ਟਰੱਕ ਉੱਤਰੀ ਅਮਰੀਕਾ ਦੇ ਹੈਵੀ ਡਿਉਟੀ ਟਰੱਕਾਂ ‘ਚ ਸਭ ਤੋਂ ਵੱਧ ਵਿਕਦੇ ਹਨ।