ਬਾਰਡਰ ਤੋਂ ਪਾਰ ਆਟੋਮੋਬਾਈਲ ਅਸੈਂਬਲੀ ਦੀ ਵਰਤੋਂ ਵਾਲੇ ਪੁਰਜਿਆਂ, ਤਿਆਰ ਗੱਡੀਆਂ ਅਤੇ ਹੋਰ ਮਾਲ ਦੀ ਢੋਆ-ਢੁਆਈ ਕੈਨੇਡੀਅਨ ਟਰੱਕਿੰਗ ਅਤੇ ਟ੍ਰਾਂਸਪੋਰਟ ਕਾਰੋਬਾਰ ਦਾ ਇੱਕ ਕਾਫੀ ਮਹੱਤਵਪੂਰਨ ਹਿੱਸਾ ਹੈ। ਹਾਲ ‘ਚ ਹੀ, ਸਟੈਲੈਂਟਿਸ (ਬਰੈਮਪਟਨ) ਅਤੇ ਜਨਰਲ ਮੋਟਰਜ਼ (ਇੰਗਰਸੋਲ) ਦੋਨਾਂ ਨੇ ਉਤਪਾਦਨ ਨੂੰ ਓਨਟਾਰੀਓ ‘ਚ ਸਥਿੱਤ ਫੈਕਟਰੀਆਂ ਦੀ ਬਜਾਏ ਅਮਰੀਕਾ ਦੀਆਂ ਫੈਕਟਰੀਆਂ ‘ਚ ਸ਼ੁਰੂ ਕਰਨ ਬਾਰੇ ਐਲਾਨ ਕੀਤੇ ਹਨ। ਫੋਰਡ ਦਾ ਓਕਵਿਲ ਅਸੈਂਬਲੀ ਪਲਾਂਟ ਇਸ ਸਮੇਂ ਬੰਦ ਹੈ ਕਿਉਂਕਿ ਇਸਨੂੰ ੨੦੨੬ ‘ਚ ਯੋਜਨਾਬੱਧ ਮੁੜ ਖੋਲ੍ਹਣ ਲਈ ਦੁਬਾਰਾ ਤਿਆਰ ਕੀਤਾ ਗਿਆ ਹੈ।
ਇਨ੍ਹਾਂ ਤਬਦੀਲੀਆਂ ਦਾ ਟ੍ਰਾਂਸਪਾਰਟ ਕਾਰੋਬਾਰ ‘ਤੇ ਪੈਣ ਵਾਲਾ ਪ੍ਰਭਾਵ ਸਪੱਸ਼ਟ ਵਿਖਾਈ ਦਿੰਦਾ ਹੈ: ਘੱਟ ਕਾਰੋਬਾਰ ਅਤੇ ਭਾੜੇ ਦੀਆਂ ਦਰਾਂ ਦੇ ਘਟਣ ਨਾਲ ਟਰੱਕਿੰਗ ਕਾਰੋਬਾਰ ‘ਚ ਸਖ਼ਤ ਮੁਕਾਬਲਾ ਅਜੇ ਵੀ ਜਾਰੀ ਹੈ। ਬਦਕਿਸਮਤੀ ਨਾਲ, ਦੀਵਾਲੀਆਪਨ ਅਤੇ ਰੀਪੋ ‘ਚ ਸੰਭਾਵਤ ਉਛਾਲ਼ਾ ਨਜ਼ਰ ਆ ਰਿਹਾ ਹੈ।
ਉਹ ਕੰਪਨੀਆਂ ਜੋ ਕਿਸੇ ਨਾਜ਼ੁਕ ਪੜਾਅ ‘ਤੇ ਨਹੀਂ ਪਹੁੰਚੀਆਂ ਹਨ, ਉਨ੍ਹਾਂ ਕੋਲ ਇਹ ਮੁਲਾਂਕਣ ਕਰਨ ਲਈ ਵਧੀਆ ਸਮਾਂ ਹੈ ਕਿ ਉਨ੍ਹਾਂ ਕੋਲ ਇਸ ਸਮੇਂ ਜਦੋਂ ਸਮਾਂ ਅਤੇ ਕੈਸ਼ ਮੌਜੂਦ ਹੈ, ਤਾਂ ਕੀ ਕੋਈ ਕਾਨੂੰਨੀ ਜਾਂ ਹੋਰ ਮੁੱਦੇ ਨਜਿੱਠਣ ਵਾਲੇ ਤਾਂ ਨਹੀਂ ਹਨ? ਜੇ ਹਾਲੀਆ ਹਾਲਾਤ ਵੇਖੀਏ, ਤਾਂ ਖਾਸ ਤੌਰ ‘ਤੇ ਚਾਰ ਖੇਤਰਾਂ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ:
ਸ਼ੇਅਰਹੋਲਡਰ ਵਿਵਾਦ: ਬਹੁਤ ਸਾਰੇ ਕਾਰੋਬਾਰ ਜਿਨ੍ਹਾਂ ਨੂੰ ਅੱਗੇ ਵਿੱਤੀ ਮੁਸੀਬਤ ਦਾ ਸਭ ਤੋਂ ਵੱਧ ਜੋਖਮ ਹੈ ਉਹ ਛੋਟੀਆਂ ਅਤੇ ਸੁਤੰਤਰ ਟ੍ਰਾਂਸਪੋਰਟ ਕੰਪਨੀਆਂ ਹਨ। ਅਜਿਹੀਆਂ ਕੰਪਨੀਆਂ ਅਕਸਰ ਬਿਨਾਂ ਕਿਸੇ ਰਸਮੀ ਨਿਯਮਾਂ ਨਾਲ ਸਥਾਪਿਤ ਕੀਤੀਆਂ ਜਾਂਦੀਆਂ ਸਨ ਅਤੇ ਜਦੋਂ ਕਾਰੋਬਾਰ ‘ਚ ਵਾਧੇ ਦਾ ਸਮਾਂ ਸੀ, (ਭਾਵ ਸ਼ਿਪਿੰਗ ‘ਚ ਕੋਵਿਡ ਯੁੱਗ ਦੇ ਉਛਾਲ ਦੇ ਦੌਰਾਨ) ਇਨ੍ਹਾਂ ਨੇ ਤੇਜ਼ੀ ਨਾਲ ਤਰੱਕੀਆਂ ਕੀਤੀਆਂ ਸਨ। ਇਹ ਅਕਸਰ ਹੁੰਦਾ ਹੈ ਕਿ ਜਿਹੜੀਆਂ ਕੰਪਨੀਆਂ ਤੇਜ਼ੀ ਨਾਲ ਵਧਦੀਆਂ ਹਨ, ਫਿਰ ਉਹ ਉਨ੍ਹਾਂ ਕਾਰਪੋਰੇਟ ਰਿਕਾਰਡਾਂ ‘ਤੇ ਮੁੜ ਵਿਚਾਰ ਨਹੀਂ ਕਰਦੀਆਂ ਜਿਹੜੇ ਕੰਪਨੀ ਸ਼ੁਰੂ ਕਰਨ ਸਮੇਂ ਬਣਾਏ ਗਏ ਸਨ, ਜਿਨ੍ਹਾਂ ‘ਚ ਲੇਖ, ਬਾਈ-ਲਾਅਜ਼ ਅਤੇ ਸ਼ੇਅਰਹੋਲਡਰ ਸਮਝੌਤੇ ਸ਼ਾਮਲ ਹਨ। ਜੇ ਨਹੀਂ, ਤਾਂ ਹੁਣ ਸਮਾਂ ਆ ਗਿਆ ਹੈ। ਸ਼ੇਅਰਹੋਲਡਰਾਂ ਦੇ ਵਿਵਾਦ ਅਕਸਰ ਵਧੇਰੇ ਸਿੱਧੇ ਅਤੇ ਹੱਲ ਕਰਨ ਯੋਗ ਹੁੰਦੇ ਹਨ ਜਦੋਂ ਕਿ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਸਪੱਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤੇ ਜਾਂਦੇ ਹਨ।
ਰੀਅਲ ਅਸਟੇਟ: ਜਮੀਨ ਅਤੇ ਫਾਇਦੇਮੰਦ ਲੰਬੇ ਸਮੇਂ ਵਾਲੇ ਲੀਜ਼ ਪ੍ਰੋਗਰਾਮ ਅਕਸਰ ਟ੍ਰਾਂਸਪੋਰਟ ਕੰਪਨੀਆਂ ਦੀ ਸਭ ਤੋਂ ਕੀਮਤੀ ਸੰਪਤੀ ਹੁੰਦੇ ਹਨ। ਲੀਜ਼ ਅਤੇ ਟਾਈਟਲ ਦਸਤਾਵੇਜ਼ਾਂ ਦੀ ਧਿਆਨ ਨਾਲ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜੇ ਅਜਿਹੀਆਂ ਰੀਅਲ ਅਸਟੇਟ ਸੰਪਤੀਆਂ ਦੀ ਵਿੱਤੀ ਭਰੋਸੇ ਲਈ ਵਰਤੋਂ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।
ਰੁਜ਼ਗਾਰ: ਜਿਨ੍ਹਾਂ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਘਟਾਉਣ ਜਾਂ ਛਾਂਟੀ ਕਰਨ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਇਹ ਯਕੀਨੀ ਬਣਾਉਣ ਲਈ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਲਾਗੂ ਰੁਜ਼ਗਾਰ ਕਾਨੂੰਨਾਂ ਦੀ ਪੂਰੀ ਪਾਲਣਾ ਕਰ ਰਹੇ ਹਨ (ਅਕਸਰ ਅੰਤਰ-ਸੂਬਾਈ ਆਵਾਜਾਈ ਦੇ ਮਾਮਲੇ ‘ਚ ਕਨੇਡਾ ਲੇਬਰ ਕੋਡ)। ਰੁਜ਼ਗਾਰ ਦੇ ਇਕਰਾਰਨਾਮਿਆਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਲਈ ਅੱਪਡੇਟ ਕੀਤਾ ਜਾਣਾ ਚਾਹੀਦਾ ਹੈ। ਨੋਕਰੀ ਤੋਂ ਬਰਖਾਸਤੀ ਜਾਂ ਨੌਕਰੀ ਛੱਡਣ ਦੀ ਤਨਖਾਹ ਅਤੇ ਮੁਆਵਜ਼ਾ ਦੇਣਾ ਕਿਸੇ ਕੰਪਨੀ ਲਈ ਕਾਫੀ ਵੱਡਾ ਵਿੱਤੀ ਬੋਝ ਹੁੰਦਾ ਹੈ।
ਰਿਸੀਵਰਸ਼ਿਪ (ਕਰਜ਼ਾ ਅਦਾ ਨਾ ਕਰ ਸਕਣ ਦੀ ਸੂਰਤ ‘ਚ ਅਦਾਲਤ ਵਜੋਂ ਕੰਪਨੀ ਦੀ ਵਾਗਡੋਰ ਕਿਸੇ ਹੋਰ ਵਿਅਕਤੀ ਜਾਂ ਕੰਪਨੀ ਦੇ ਹੱਥ ਸੌਂਪਣੀ): ਹਾਲਾਂਕਿ ਬਹੁਤ ਸਾਰੇ ਮਾਮਲਿਆਂ ‘ਚ ਤਬਾਹੀ, ਯੋਜਨਾਬੰਦੀ ਅਤੇ ਕਰਜੇਦਾਰਾਂ ਨਾਲ ਸਪੱਸ਼ਟ ਸੰਚਾਰ ਦੇ ਨਾਲ, ਕੰਪਨੀਆਂ ਆਪਣੇ ਆਪ ਨੂੰ ਪੁਨਰਗਠਨ, ਜ਼ੁੰਮੇਵਾਰੀਆਂ ਬਾਰੇ ਗੱਲਬਾਤ ਕਰਨ, ਅਤੇ ਨਿਰੰਤਰ ਕਾਰਜਾਂ ਜਾਂ ਸਿਰਦਰਦੀ ਤੋਂ ਬਚਣ ਲਈ ਰਿਲੈਕਸ ਹੋਣ ਵਾਸਤੇ ਰਿਸੀਵਰਸ਼ਿਪ ਦੀ ਵਰਤੋਂ ਕਰ ਸਕਦੀਆਂ ਹਨ। ਇਸ ਪ੍ਰਕਿਰਿਆ ਦੀ ਸੰਭਾਵਨਾ ਬਣਨ ਤੋਂ ਪਹਿਲਾਂ ਇਸ ਬਾਰੇ ਚੰਗੀ ਤਰ੍ਹਾਂ ਜਾਣੂ ਹੋਣਾ ਇੱਕ ਸਮਝਦਾਰੀ ਵਾਲੀ ਗੱਲ ਹੈ।
ਬਿਨਾਂ ਕਿਸੇ ਸ਼ੱਕ ਬਹੁਤ ਸਾਰੀਆਂ ਟ੍ਰਾਂਸਪੋਰਟ ਕੰਪਨੀਆਂ ਲਈ ਆਉਣ ਵਾਲਾ ਸਮਾਂ ਕਾਫੀ ਮੁਸੀਬਤਾਂ ਭਰਿਆ ਹੋਵੇਗਾ। ਕਾਨੂੰਨੀ ਖਤਰਿਆਂ ਦਾ ਮੁਲਾਂਕਣ ਕਰਨਾ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਕਿਰਿਆਸ਼ੀਲ ਕਦਮ ਚੁੱਕਣਾ ਉਦਯੋਗ ਲਈ ਇੱਕ ਮਹੱਤਵਪੂਰਨ ਗੱਲ ਹੋਵੇਗੀ।


