by: ਪਾਸ਼ ਬਰਾੜ
ਮੈਂ ਇੱਕ ਸਾਲਾਨਾ ਜਨਰਲ ਮੀਟਿੰਗ ਵਿੱਚ ਗਈ। ਇੱਕ ਭੱਦਰ ਪੁਰਸ਼ ਮੇਰੇ ਮੇਜ਼ ‘ਤੇ ਆਇਆ। ਉਸਨੇ ਦੱਸਿਆ ਕਿ ਉਹ ਕੈਨੇਡਾ ਵਿੱਚ ਤਿੰਨ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਸਨੇ ਸੋਚਿਆ ਕਿ ਕੈਨੇਡਾ ਵਿੱਚ ਰਹਿਣਾ ਇੱਕ ਸੁਪਨਾ ਸੀ, ਪਰ ਇਹ ਹਕੀਕਤ ਤੋਂ ਬਿਲਕੁਲ ਉਲਟ ਨਿੱਕਲਿਆ। ਉਸਨੇ ਦੱਸਿਆ ਕਿ ਉਸਦੇ ਦੋਸਤ ਦੀ ਤਾਂ ਟਰੱਕਿੰਗ ਇੰਡਸਟਰੀ ‘ਚ ਉਸ ਤੋਂ ਵੀ ਮਾੜੀ ਕਿਸਮਤ ਨਿੱਕਲੀ, ਕਿਉਂਕਿ ਉਸਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਲ਼ੰੀਅ) ਲਈ ਵੱਡੀ ਰਕਮ ਅਦਾ ਕੀਤੀ ਸੀ। ਉਸ ਨੇ ਦੋਸਤ ਨਾਲ ਮੇਰਾ ਸੰਪਰਕ ਕਰਵਾਉਣ ਦਾ ਵਾਅਦਾ ਕੀਤਾ। ਇਹ ਉਸ ਡ੍ਰਾਈਵਰ ਦੀ ਆਪਣੀ ਹੱਡ ਬੀਤੀ ਕਹਾਣੀ ਹੈ ਅਤੇ ਜੋ ਕਿ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਇਹ ੧੦੦% ਸੱਚੀ ਕਹਾਣੀ ਹੈ, ਜੋ ਸਰੀ, ਬੀ ਸੀ ਦੀ ਇੱਕ ਟਰੱਕਿੰਗ ਕੰਪਨੀ ਵੱਲੋਂ ਆਪਣੇ ਡ੍ਰਾਈਵਰਾਂ ਨਾਲ ਕੀਤੇ ਜਾ ਰਹੇ ਅਮਾਨਵੀ ਵਤੀਰੇ ਨੂੰ ਬਿਆਨ ਕਰਦੀ ਹੈ।
ਡ੍ਰਾਈਵਰ ਨੇ ਮੈਨੂੰ ਫੋਨ ਕਰਕੇ ਦੱਸਿਆ, ਕਿ ਉਸਨੇ ਇਸ ਟਰੱਕਿੰਗ ਕੰਪਨੀ ਨੂੰ ਆਪਣੀ ਲ਼ੰੀਅ ਲਈ $੨੩,੫੦੦ ਦਾ ਭੁਗਤਾਨ ਕੀਤਾ ਸੀ। ਉਸ ਨੂੰ ਮਿਲ਼ਣ ਵਾਲ਼ੀ ਲ਼ੰੀਅ ‘ਤੇ, ਇਹ ਲਿਖਿਆ ਗਿਆ ਹੋਇਆ ਸੀ, ਕਿ ਉਸਨੂੰ $੨੭.੫੦ ਪ੍ਰਤੀ ਘੰਟਾ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਵੇਗਾ। ਉਸ ਇੰਡੀਆ ‘ਚ ਪਹਿਲਾਂ ਹੀ ਉਸ ਦਾ ਇੱਕ ਕਾਰੋਬਾਰ ਘਾਟਾ ਪੈਣ ਕਾਰਨ ਬੰਦ ਹੋ ਚੁੱਕਾ ਸੀ। ਫਿਰ ਉਹ ਤਿੰਨ ਸਾਲ ਦੁਬਈ ਅਤੇ ਤਿੰਨ ਸਾਲ ਕੈਲੀਫੋਰਨੀਆ ‘ਚ ਰਿਹਾ। ੂਸ਼ਅ ‘ਚ ਉਸਦੇ ਵੀਜ਼ੇ ਦੀ ਮਿਆਦ ਖਤਮ ਹੋਣ ਵਾਲੀਹੀ ਸੀ ਜਦੋਂ ਉਸਨੁੂੰ ਕਨੇਡਾ ਦੇ ਲ਼ੰੀਅ ਪ੍ਰੋਗਰਾਮ ਬਾਰੇ ਕਿਸੇ ਕੋਲੋਂ ਜਾਣਕਾਰੀ ਮਿਲੀ। ਉਸਨੇ ਕੈਨੇਡਾ ‘ਚ ਇੱਕ ਚੰਗੀ ਆਮਦਨੀ ਅਤੇ ਵਧੀਆ ਜ਼ਿੰਦਗੀ ਬਿਤਾਉਣ ਬਾਰੇ ਸੋਚ ਕੇ ਇੱਥੇ ਆਉਣ ਲਈ ਆਪਣੀ ਜ਼ਿਆਦਾਤਰ ਬਚਾਈ ਹੋਈ ਰਕਮ ਦੇ ਇੱਕ ਬਹੁਤ ਵੱਡੇ ਹਿੱਸੇ ਦਾ ਭੁਗਤਾਨ, ਵਧੀਆ ਜੀਵਨ ਬਿਤਾਉਣ ਦੀ ਕਲਪਨਾ ਕਰਦੇ ਹੋਏ, ਬਹੁਤੀ ਸੋਚ ਵਿਚਾਰ ਕੀਤੇ ਬਿਨਾ ਹੀ ਕੰਪਨੀ ਨੂੰ ਰਾਸ਼ੀ ਦਾ ਭੁਗਤਾਨ ਕਰ ਦਿੱਤਾ। ਪਰ ਅਫ਼ਸੋਸ! ਇਹ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਨਿਰਾਸ਼ਾਜਨਕ ਗਲਤੀ ਹੋ ਨਿੱਬੜੀ।

ਇੱਥੇ ਪਹੁੰਚਣ ‘ਤੇ ਉਹ ਕੰਪਨੀ ਮਾਲਕ ਨੂੰ ਮਿਲਿਆ ਜਿਸਨੇ ਉਸ ਨੂੰ ੨੬ ਸੈਂਟ ਪ੍ਰਤੀ ਮੀਲ ਦੇਣ ਦਾ ਵਾਅਦਾ ਕੀਤਾ। ਇਹ ਸਰਕਾਰੀ ਕਾਨੂੰਨ ਦੀ ਤੈਅ ਕੀਤੀ ਘੱਟ ਤੋਂ ਘੱਟ ਤਨਖਾਹ ਤੋਂ ਵੀ ਬਹੁਤ ਘੱਟ ਹੈ। ਜੋ ਕਿ ਉਸਦੀ ਲ਼ੰੀਅ ‘ਤੇ ਇਕਰਾਰ ਕੀਤੀ ਰਾਸ਼ੀ ‘ਤੇ ਲਿਖੀ ਗਈ ਰਕਮ ਦੇ ਵੀ ਕਿਤੇ ਨੇੜ-ਤੇੜੇ ਵੀ ਨਹੀਂ ਸੀ। ਉਸਨੇ ੨੦ ਸੈਂਟ/ਮੀਲ ਤੋਂ ਸ਼ੁਰੂਆਤ ਕੀਤੀ, ਫਿਰ ੨੨ ਸੈਂਟ/ਮੀਲ ਤੱਕ ਕੰਮ ਕੀਤਾ, ਅਤੇ ਹੁਣ ਉਸਨੂੰ ੨੪ ਸੈਂਟ ਪ੍ਰਤੀ ਮੀਲ ਦਿੱਤੇ ਜਾ ਰਹੇ ਸਨ। ਉਹ ਇੱਕ ਟੀਮ ਡ੍ਰਾਈਵਰ ਸੀ। ਉਸਨੇ ਕਿਹਾ ਕਿ ਉਸਦੇ ਕੁੱਝ ਟੀਮ ਡ੍ਰਾਈਵਰ ਸਾਥੀ ਨਹਾਉਂਦੇ ਵੀ ਨਹੀਂ ਅਤੇ ਉਨ੍ਹਾਂ ਤੋਂ ਬੁਰੀ ਦੁਰ ਆਉਂਦੀ ਹੈ, ਅਤੇ ਕੈਬ ‘ਚ ਰੱਖਿਆ ਗੱਦਾ ਵੀ ਬੈੱਡ ਬੱਗਾਂ ਅਤੇ ਯੈਲੋਹੈੱਡ ਬੱਗਾਂ ਨਾਲ ਭਰਿਆ ਹੋਇਆ ਹੋ ਸਕਦਾ ਹੈ। ਟੀਮ ਦੇ ਸਾਥੀ ਡ੍ਰਾਈਵਰ ਬਿਸਤਰੇ ‘ਤੇ ਚਾਦਰ ਦੀ ਵਰਤੋਂ ਵੀ ਨਹੀਂ ਕਰਦੇੇ, ਇਸ ਲਈ ਉਹ ਗੱਦੇ ਨੂੰ ਦੂਸ਼ਿਤ ਕਰਦੇ ਹਨ। ਉਸ ਨੇ ਕਿਹਾ ਕਿ ਕਿ ਕਈ ਡ੍ਰਾਈਵਰ, ਅਕਸਰ ਟੀਮ ਦੇ ਸਾਥੀ ਡ੍ਰਾਈਵਰਾਂ ਦੀ ਸਹੂਲਤ ਲਈ ਬਣੇ ਹੋਏ ਸਹੀ ਵਾਸ਼ਰੂਮ ਦੀ ਵਰਤੋਂ ਨਹੀਂ ਕਰਦੇੇ ਭਾਵੇਂ ਕਿ ਉਹ ਸਿਰਫ ਕੁੱਝ ਫੁੱਟ ਹੀ ਦੂਰ ਹੋਵੇ। ਉਸਨੇ ਕਿਹਾ ਕਿ ਉਸਦੇ ਸਾਥੀ ਬਹੁਤ ਹੀ ਖਰਾਬ (੍ਰੋੁਗਹ) ਗੱਡੀ ਚਲਾਉਂਦੇ ਹਨ ਅਤੇ ਇੱਕ ਵਾਰ ਉਸ ਦੇ ਸਾਥੀ ਡ੍ਰਾਈਵਰ ਨੇ ਜਾਣਬੁੱਝ ਅਚਾਨਕ ਇਸ ਤਰਾਂ ਦਾ ਇੱਕ ਜ਼ੋਰਦਾਰ ਝਟਕਾ ਮਾਰ ਕੇ ਟਰੱਕ ਨੁੂੰ ਚਲਾਇਆ, ਕਿ ਉਹ ਬਿਸਤਰੇ ਤੋਂ ਡਿੱਗ ਪਿਆ ਜਿਸ ਕਾਰਨ ਉਸਦੀ ਪਿੱਠ ‘ਤੇ ਬਹੁਤ ਜੋਰ ਨਾਲ਼ ਝਟਕਾ ਲੱਗਣ ਕਰਕੇ ਉਸਦੇ ਇੰਨ੍ਹੀ ਜ਼ਿਆਦਾ ਸੱਟ ਲੱਗੀ ਕਿ ਉਸਦੀ ਰੀੜ ਦੀ ਹੱਡੀ ਦੀ ਦਿਸਕ ਸਲਿੱਪ ਹੋ ਗਈ। ਪਰ ਜਦ ਉਸਨੇ ਕੰਪਨੀ ਮਾਲਕ ਨੂੰ ਇਸ ਹਾਦਸੇ ਬਾਰੇ ਦੱਸਿਆ ਤਾਂ ਉਹਨਾਂ ਨੇ ਾਂਛਭ ਕੋਲ ਦਾਅਵਾ ਦਾਇਰ ਕਰਨ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਉਸ ਦਾ ਫੋਨ ਚੁੱਕਣ ਤੋਂ ਵੀ ਹਟ ਗਏ, ਤੇ ਉਸ ਦੀਆਂ ਫੋਨਕਾਲਾਂ ਦਾ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ।
ਡ੍ਰਾਈਵਰ ਨੇ ਕਿਹਾ ਕਿ ਉਸਨੂੰ ਅਕਸਰ ਫਲੋਰੀਡਾ ਵਰਗੀਆਂ ਬਹੁਤ ਦੂਰ-ਦੂਰ ਥਾਵਾਂ ‘ਤੇ ਲੋਡ ਦੇ ਕੇ ਭੇਜਿਆ ਜਾਂਦਾ ਹੈ ਅਤੇ ਬੈਕ ਹੋਲ ਲਈ ਇੱਕ ਹਫ਼ਤੇ ਤੋਂ ਵੀ ਵੱਧ ਲੱਗਣ ਵਾਲੇ ਸਮੇਂ ਲਈ ਕੋਈ ਵੀ ਪੈਸਾ ਨਹੀਂ ਦਿੱਤਾ ਜਾਂਦਾ। ਉਸਦੀ ਕੰਪਨੀ ਉਸ ਦੇ ਖਰਚਿਆਂ ਦਾ ਭੁਗਤਾਨ ਨਹੀਂ ਕਰਦੀ ਅਤੇ ਉਸਨੂੰ ਇੱਕ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਲਈ ਕੋਈ ਅਦਾਇਗੀ ਨਹੀਂ ਕਰਦੀ। ਅਕਸਰ ਕੋਈ ਬੈਕ ਹੌਲ ਨਹੀਂ ਮਿਲਦਾ, ਇਸ ਲਈ ਉਸਨੂੰ ਖਾਲੀ ਗੱਡੀ ਚਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ, ਪਰ ਭੁਗਤਾਨ ਨਹੀਂ ਕੀਤਾ ਜਾਂਦਾ। ਇਹ ਲਗਭਗ ੩,੨੫੦ – ੪,੦੦੦ ਮੀਲ ਦੂਰ ਹੈ ਅਤੇ ਜ਼ੀਰੋ ਤਨਖਾਹ ਹੈ। ਉਹ ਕੰਪਨੀ ਦੇ ਜਿਹੜੇ ਟਰੱਕਾਂ ਦੀ ਵਰਤੋਂ ਕਰਦਾ ਹੈ, ਉਨ੍ਹਾਂ ਦੀਆਂ ਸੀਟਾਂ ਵਰਤੇ ਜਾਣ ਕਰਕੇ ਖਰਾਬ ਹੋ ਜਾਂਦੀਆਂ ਹਨ, ਉਨ੍ਹਾਂ ਦਾ ਆਕਾਰ ਟੇਡਾ ਹੋ ਜਾਂਦਾ ਹੈ, ਜਿਸ ਕਾਰਨ ਉਹ ਟਰੱਕ ਚਲਾਂਉਦੇ ਸਮੇਂ ਬੇਆਰਾਮ ਤੇ ਦੁਖਦਾਈ ਹੋਣ ਕਰਕੇ ਉਨ੍ਹਾ ਦੀ ਮੁਰੰਮਤ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ। ਉਸਦੇ ਮਾਲਕ ਨੇ ਉਸਨੂੰ ਕਿਹਾ ਕਿ ਉਹ ਇਸ ਤਰ੍ਹਾਂ ਕਿਸੇ ਸ਼ਿਕਾਇਤਾਂ ਬਾਰੇ ਉਨ੍ਹਾਂ ਨੂੰ ਈਮੇਲ ਨਾ ਕਰੇ, ਪਰ ਜਦੋਂ ਉਹ ਕਾਲ ਕਰਦਾ ਹਾਂ, ਤਾਂ ਉਸ ਵੱਲੋਂ ਲਗਾਤਾਰ ਵਾਰ-ਵਾਰ ਬੇਨਤੀਆਂ ਕਰਨ ਤੋਂ ਬਾਅਦ ਮਾਲਕ ਉਸ ਨਾਲ ਗੱਲ ਕਰਨ ਤੋਂ ਵੀ ਹਟ ਜਾਂਦੇ ਹਨ। ਉਸਨੇ ਕਿਹਾ ਕਿ ਜ਼ਿਆਦਾਤਰ ਹੋਰ ਡ੍ਰਾਈਵਰ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਨਾ ਹੋਣ ਕਾਰਨ ਹੀ, ਉਹ ਤਨਖਾਹ ‘ਚ ਲਿਖੇ ਵੇਰਵਿਆਂ ਨੂੰ ਪੜ੍ਹਨ ਜਾਂ ਸਮੀਖਿਆ ਕਰਨ ਦੇ ਕਾਬਲ ਨਹੀਂ ਸਨ। ਜਦੋਂ ਉਹ ਹਿਸਾਬ ਲਾ ਕੇ ਵੇਖਦਾ ਸੀ, ਤਾਂ ਉਸਨੂੰ ਹਮੇਸ਼ਾਂ ਬਕਾਇਆ ਨਾਲੋਂ ਕਈ ਸੌ ਡਾਲਰ ਘੱਟ ਦਿੱਤੇ ਹੋਏ ਹੁੰਦੇ ਸਨ, ਅਤੇ ਦੂਜੇ ਡ੍ਰਾਈਵਰਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਬਣਦੀ ਕੁੱਲ ਪੂਰੀ ਤਨਖਾਹ ਤਾਂ ਕਦੇ ਦਿੱਤੀ ਹੀ ਨਹੀਂ ਜਾਂਦੀ।

ਫਰਮ ਦਾ ਇੱਕ ਹੋਰ ਡ੍ਰਾਈਵਰ ਵੀ, ਜੋ ਕਿ ਲ਼ੰੀਅ ਦੇ ਅਧੀਨ ਸੀ, ਦਾ ਉਸ ਸਮੇਂ ਹਾਦਸਾ ਹੋ ਗਿਆ ਜਦੋਂ ਸੜਕ ਬਰਫ ਜੰਮਣ ਕਾਰਨ ਤਿਲਕਵੀਂ ਹੋ ਚੁੱਕੀ ਸੀ, ਇਸ ਕਰਕੇ ਟਰੱਕ ਸੜਕ ਤੋਂ ਤਿਲਕ ਗਿਆ। ਮਾਲਕ ਨੇ ਹਾਦਸੇ ਕਾਰਨ ਹੋਏ ਨੁਕਸਾਨ ਲਈ ਡ੍ਰਾਈਵਰ ਨੂੰ ਮੁਆਵਜ਼ਾ ਅਦਾ ਕਰਨ ਦੀ ਮੰਗ ਕੀਤੀ, ਜੋ ਕਿ ਗੱਲਬਾਤ ਸ਼ੁਰੂਆਤ ਕਰਨ ਸਮੇਂ ਉਸ ਤੋਂ $੧੦,੦੦੦ ਤੋਂ ਵੀ ਵੱਧ ਪੈਸਿਆਂ ਦੀ ਮੰਗ ਕੀਤੀ ਤੇ ਫਿਰ ਉਸ ਨੇ ਡ੍ਰਾਈਵਰ ਨੂੰ ਕਿਹਾ ਕਿ, ਚੱਲ ਕੋਈ ਨੀ, ਤੇਰੀ ਤਨਖਾਹ ਦਾ $੬,੫੦੦ ਬਕਾਇਆ ਬਣਦਾ ਹੈ, ਇਸ ਲਈ ਮੈਂ ਸਿਰਫ ਤੇਰਾ ਉਹ $੬,੫੦੦ ਡਾਲਰ ਹੀ ਨੁਕਸਾਨ ਦੀ ਪੂਰਤੀ ਲਈ ਲੈ ਲੈਂਦਾ ਹਾਂ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਗਰੀਬ ਡ੍ਰਾਈਵਰ ਪਹਿਲਾਂ ਹੀ ਆਪਣੀ ਲ਼ੰੀਅ ਲਈ ਮਾਲਕ ਨੂੰ ਲਗਭਗ $੨੫,੦੦੦ ਦਾ ਭੁਗਤਾਨ ਕਰ ਚੁੱਕਾ ਸੀ। ਉਹ ਬਹੁਤ ਗਰੀਬੀ ਤੇ ਲਾਚਾਰੀ ‘ਚ ਦਿਨ ਕੱਟ ਰਿਹਾ ਹੈ, ਉਸਦੀ ਮਜ਼ਬੂਰੀ ਇਹ ਵੀ ਹੈ ਕਿ ਉਹ ਇਸ ਕੰਪਨੀ ਨੂੰ ਛੱਡ ਵੀ ਨਹੀਂ ਸਕਦਾ, ਕਿਉਂਕਿ ਉਸ ਕੋਲ ਇਸ ਕੰਪਨੀ ‘ਚ ਕੰਮ ਕਰਨ ਲਈ ਹੀ ਲ਼ੰੀਅ ਮਿਲੀ ਹੋਈ ਹੈ ਅਤੇ ਬਿਨ੍ਹਾਂ ਕਿਸੇ ਨਵੇਂ ਪਰਮਿਟ ਦੇ ਕਿਤੇ ਹੋਰ ਕਿਸੇ ਕੰਪਨੀ ‘ਚ ਕੰਮ ਕਰਨ ਦੇ ਯੋਗ ਨਹੀਂ ਹੈ, ਇੱਕ ਹੋਰ ਮਜ਼ਬੂਰੀ ਵੀ ਹ ੈਕਿ ਉਹ ਨਵਾਂ ਪਰਮਿਟ ਲੈਣ ਲਈ ਅਪਲਾਈ ਵੀ ਨਹੀਂ ਕਰ ਸਕਦਾ, ਕਿਉਂਕਿ ਉਸ ਨੂੰ ਅੰਗਰੇਜ਼ੀ ਭਾਸ਼ਾ ਬੋਲਣੀ ਜਾਂ ਪੜਨੀ੍ਹ ਨਹੀਂ ਆਉਂਦੀ।
ਮੈਨੂੰ ਇਸ ਬਾਰੇ ਬਹੁਤ ਬੁਰਾ ਲਗਦਾ ਹੈ ਕਿ ਇਨ੍ਹਾਂ ਡ੍ਰਾਈਵਰਾਂ ਨਾਲ ਕਿਵੇਂ ਵਿਵਹਾਰ ਕੀਤਾ ਜਾ ਰਿਹਾ ਹੈ। ਕਨੇਡਾ ਬਾਰੇ ਝੂਠੀਆਂ ਫੈਲਾਈਆਂ ਕਹਾਣੀਆਂ, ਕਿ ਇੱਥੇ ਸਤਰੰਗੀ ਪੀਂਘ ਜਦੋਂ ਪੈਂਦੀ ਹੈ ਤਾਂ ਉਸਦੇ ਸਿਰੇ ਥੱਲੇ ਸੋਨੇ ਦਾ ਭੰਡਾਰ ਹੁੰਦਾ ਹੈ, ਲੋਕ ਇੰਨੇ ਅਮੀਰ ਹਨ ਕਿ ਉਹ ਸੋਨੇ ਦੇ ਭਾਂਡਿਆਂ ‘ਚ ਖਾਂਦੇ ਹਨ। ਜੇ ਤੁਹਾਨੂੰ ਪ੍ਰਮਾਤਮਾ ਨੇ ਇੱਕ ਨਿੱਕੇ ਜੀਵ ਜਿੰਨਾ ਵੀ ਦਿਮਾਗ ਦਿੱਤਾ ਹੈ, ਤਾਂ ਉਸ ਦਿਮਾਗ ਨਾਲ ਜ਼ਰਾ ਸੋਚੋ, ਕਿ ਇਹ ਕਹਾਣੀਆਂ ਸੱਚੀਆਂ ਹੋ ਸਕਦੀਆਂ ਹਨ? ਸਚਾਈ ਇਸ ਤੋਂ ਕੋਹਾਂ ਦੂਰ ਹੈ। ਇਨ੍ਹਾਂ ਟਰੱਕ ਡ੍ਰਾਈਵਰਾਂ ਨੇ ਕਨੇਡਾ ਵਿੱਚ ਰਹਿਣ ਲਈ ਬਹੁਤ ਸਾਰਾ ਪੈਸਾ ਅਦਾ ਕੀਤਾ, ਅਤੇ ਉਨ੍ਹਾਂ ਨੇ ਜੋ ਭੁਗਤਾਨ ਕੀਤਾ ਉਹ ਅਸਲ ਵਿੱਚ ਉਸ ਦਾ ਅੱਧਾ ਹਿੱਸਾ ਹੈ ਜੋ ਮੈਂ ਸੁਣਿਆ ਹੈ ਕਿ ਦੂਜਿਆਂ ਨੇ ਭੁਗਤਾਨ ਕੀਤਾ ਹੈ। ਮੈਂ ਉਸ ਨੂੰ ਕਿਹਾ, “ਤੁਸੀਂ ਤਾਂ ਫਿਰ ਵੀ ਚੰਗੇ ਰਹੇ ਹੋ ਅਤੇ ਇੱਥੇ ਘੱਟ ਪੈਸੇ ‘ਚ ਆ ਗਏੇ। ਨਹੀਂ ਤਾਂ ਲੋਕ ਇਸ ਲਈ ਆਮ ਤੌਰ ‘ਤੇ $੫੦,੦੦੦ ਤੱਕ ਅਦਾ ਕਰਦੇ ਹਨ।” ਇਹ ਡਰਾਈਵਰ ਇੱਕ ਵਾਰ ਜਦੋਂ ਕਨੇਡਾ ਪਹੁੰਚਦੇ ਹਨ ਤਾਂ ਗਰੀਬੀ ਦੇ ਪੱਧਰ ਤੋਂ ਬਹੁਤ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਫਾਇਦਾ ਉਠਾਇਆ ਜਾਂਦਾ ਹੈ।
ਮਕਾਨਾਂ ਦੀਆਂ ਕੀਮਤਾਂ ਇੰਨੀਆਂ ਉੱਚੀਆਂ ਅਤੇ ਕੋਈ ਬੱਚਤ ਨਾ ਹੋਣ ਦੇ ਨਾਲ, ਉਨ੍ਹਾਂ ਨੂੰ ਘਰ ਖਰੀਦਣ ਅਤੇ ਅਖੌਤੀ ਸੁਪਨੇ ਨੂੰ ਜੀਉਣ ਦੀ ਕੋਈ ਉਮੀਦ ਦੀ ਕਿਰਨ ਵੀ ਵਿਖਾਈ ਨਹੀਂ ਦਿੰਦੀ। ਇੱਕ ਘੰਟਾ ਉਸ ਦੀ ਕਹਾਣੀ ਸੁਣਨ ਤੋਂ ਬਾਅਦ, ਮੈਂ ਉਸ ਨੂੰ ਇਮਾਨਦਾਰੀ ਨਾਲ ਦੱਸਿਆ, ਕਿ ਉੱਥੇ ਵਾਪਸ ਚਲੇ ਜਾਓ ਜਿੱਥੇ ਉਹ ਖੁਸ਼ ਸਨ। ਦੁਬਈ ਵਾਪਸ ਜਾਓ। ਇੱਕ ਸਾਲ ਲਈ ਪੈਸੇ ਬਚਾਓ ਅਤੇ ਵਾਪਸ ਚਲੇ ਜਾਓ। ਜਦੋਂ ਤੁਸੀਂ ਕਿਤੇ ਹੋਰ ਖੁਸ਼ ਹੋ ਸਕਦੇ ਹੋ ਤਾਂ ਬੇਈਮਾਨ ਲੋਕਾਂ ਦੁਆਰਾ ਦੁਖੀ ਅਤੇ ਬਦਸਲੂਕੀ ਕਿਉਂ ਸਹਿੰਦੇ ਹੋ? ਕੈਨੇਡਾ ਆ ਕੇ ਗਲਤੀ ਹੋ ਗਈ। ਗਲਤੀ ਨੂੰ ਸਵੀਕਾਰ ਕਰੋ, ਅੱਗੇ ਵਧੋ ਅਤੇ ਖੁਸ਼ਹਾਲੀ ਪ੍ਰਾਪਤ ਕਰੋ ਜਿੱਥੇ ਤੁਹਾਡੀ ਕਦਰ ਕੀਤੀ ਜਾਂਦੀ ਹੈ ਅਤੇ ਪ੍ਰਸ਼ੰਸਾ ਹੁੰਦੀ ਹੈ। ਮੈਂ ਜਾਣਦੀ ਹਾਂ ਕਿ ਸਰਕਾਰ ਦੁਆਰਾ ਲ਼ੰੀਅ ਪ੍ਰੋਗਰਾਮ ਦੀ ਮੁਰੰਮਤ ਕੀਤੀ ਜਾ ਰਹੀ ਹੈ, ਅਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਨਿਰਦੋਸ਼ ਲੋਕਾਂ ਦੀ ਰੱਖਿਆ ਕਰੇਗਾ ਜੋ ਇੱਕ ਸੁਪਨੇ ਨਾਲ ਆਏ ਸਨ, ਸਿਰਫ ਉਮੀਦ ਗੁਆਉਣ ਲਈ ਨਹੀਂ।


