ਮੈਕ ਟਰੱਕਜ਼ ਨੇ ਟਰੱਕ ਨਿਰਮਾਣ ਖ਼ੇਤਰ ‘ਚ ਲਗਾਤਾਰ ਸ਼ਾਨਦਾਰ ਨਿਰਮਾਣ ਕਰਨ ਦੀ ੧੨੫ਵੀਂ ਵਰ੍ਹੇਗੰਢ ਮਣਾਉਣ ਦਾ ਮਾਣ ਪ੍ਰਾਪਤ ਕੀਤਾ

“ਸਾਡੀ ਦੁਨੀਆ ਦੇ ਨਿਰਮਾਣ ‘ਚ ਮਦਦ ਕਰਨ ਅਤੇ ਸ਼ਾਨਦਾਰ ਭਵਿੱਖ ਦੀ ਅਗਵਾਈ ਕਰਨ ਵਾਲੇ ਮੋਢੀ”

ਵਿਸ਼ਵ ਪੱਧਰ ‘ਤੇ ਬਹੁਤ ਹੀ ਘੱਟ ਕੰਪਨੀਆਂ – ਖਾਸ ਕਰਕੇ ਅਮਰੀਕਾ ਵਿੱਚ ਸਥਾਪਿਤ – ਕਾਰੋਬਾਰ ‘ਚ ੧੨੫ ਸਾਲਾ ਵਰ੍ਹੇਗੰਢ ਮਨਾਉਣ ਦੇ ਸਨਮਾਨ ਦਾ ਦਾਅਵਾ ਕਰ ਸਕਦੀਆਂ ਹਨ। ਜਦੋਂ ਤੁਸੀਂ ਆਟੋਮੋਟਿਵ ਅਤੇ ਟਰੱਕਿੰਗ ਉਦਯੋਗਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਇਹ ਗਿਣਤੀ ਹੋਰ ਵੀ ਘਟ ਜਾਂਦੀ ਹੈ। ਹਾਲਾਂਕਿ, ਮੈਕ ਟਰੱਕਾਂ ਨੇ ਬੜੇ ਮਾਣ ਨਾਲ ਇਹ ਸਨਮਾਨ ਪ੍ਰਾਪਤ ਕੀਤਾ ਹੈ। ੮ ਅਪ੍ਰੈਲ, ੨੦੨੫ ਨੂੰ, ਮੈਕ ਟਰੱਕਾਂ ਨੇ ਬਰੁੱਕਲਿਨ, ਨਿਊਯਾਰਕ ਦੇ ਪਿਛੋਕੜ ਵਾਲੀ ਆਪਣੀ ੧੨੫ ਵੀਂ ਵਰ੍ਹੇਗੰਢ ਮਨਾਈ, ਜਿੱਥੋਂ ਇਸ ਕੰਪਨੀ ਨੇ ਆਪਣਾ ਸ਼ਾਨਦਾਰ ਸਫਰ ਸ਼ੁਰੂ ਕੀਤਾ ਸੀ।

ਮੈਕ ਟਰੱਕ ਆਧੁਨਿਕ ਇਤਿਹਾਸ ਦੇ ਕੁੱਝ ਸਭ ਤੋਂ ਮਹੱਤਵਪੂਰਣ ਪਲਾਂ ਦੌਰਾਨ ਸਮੱਗਰੀ, ਲੋਕਾਂ ਅਤੇ ਉਤਪਾਦਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹਿਚਾਉਣ ਲਈ ਸੇਵਾਵਾਂ ਪਧਾਨ ਕਰਨ ਲਈ ਉੱਥੇ ਹੀ ਰਿਹਾ ਹੈ। ਹੂਵਰ ਡੈਮ ਦੀ ਉਸਾਰੀ ਦੌਰਾਨ ਮੈਕ ਉੱਥੇ ਸੇਵਾਵਾਂ ਦਿੰਦਾ ਸੀ; ਇਸ ਨੂੰ ਪਨਾਮਾ ਨਹਿਰ ਦੀ ਉਸਾਰੀ ‘ਚ ਵੀ ਆਪਣੀਆਂ ਸੇਵਾਵਾਂ ਨਾਲ ਮਦਦ ਕਰਨ ਦਾ ਮਾਣ ਪ੍ਰਾਪਤ ਹੈ, ਅਤੇ ਇਸਨੇ ਦੂਜੇ ਵਿਸ਼ਵ ਯੁੱਧ (World War II) ਦੌਰਾਨ ਸੇਵਾ ਕਰਨ ਵਾਲੇ ਬਹਾਦਰ ਮਰਦਾਂ ਅਤੇ ਔਰਤਾਂ ਨੂੰ ਵੀ ਲੋੜ ਪੈਣ ਵੇਲੇ ਉੱਥੇ ਪਹੁੰਚਾਇਆ ਜਿੱਥੇ ਉਨ੍ਹਾਂ ਦੀ ਜ਼ਰੂਰਤ ਸੀ।

ਕਿਸੇ ਨਾ ਕਿਸੇ ਰੂਪ ਵਿੱਚ, ਮੈਕ ਟਰੱਕਾਂ ਨੇ ਆਧੁਨਿਕ ਸੰਸਾਰ ਦੇ ਬਹੁਤ ਸਾਰੇ ਨਿਰਮਾਣ ਵਿੱਚ ਭੂਮਿਕਾ ਨਿਭਾਈ ਹੈ। ਇਸ ਸ਼ੁੱਭ ਮੌਕੇ ਜਸ਼ਨਾਂ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ, ਮੈਕ ਟਰੱਕਾਂ ਨੇ ਆਪਣੀ ਵਰ੍ਹੇਗੰਢ ਨੂੰ ਚੁਣਿਆ ਅਤੇ ਪਾਇਨੀਅਰ ਨਾਮ ਦਾ ਇੱਕ ਨਵਾਂ, ਗਰਾਊਂਡ-ਅੱਪ ਆਨ-ਹਾਈਵੇ/ਖੇਤਰੀ ਹੌਲਰ ਦੀਘੁੰਢ ਚੁਕਾਈ ਕੀਤੀ। ਮੈਕ ਐਂਥਮ ‘ਤੇ ਅਧਾਰਤ ਅਤੇ ਆਧੁਨਿਕ ਯੁਗ ਵਿੱਚ ਇਸਦੇ ਡਿਜ਼ਾਈਨ ਨੂੰ ਅੱਗੇ ਵਧਾਉਂਦੇ ਹੋਏ, ਪਾਇਨੀਅਰ ਸਮਾਰਟ ਸਿਸਟਮ, ਏਅਰੋਡਾਇਨਾਮਿਕ ਕੁਸ਼ਲਤਾ, ਏਕੀਕਰਣ ਅਤੇ ਸਮੱਗਰੀ ਦੇ ਅਪਗ੍ਰੇਡਾਂ ਵਿੱਚ ਇੱਕ ਛਾਲ ਮਾਰ ਕੇ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਪਾਇਨੀਅਰ ਨੂੰ ਚਲਾਉਣਾ ਕਿਸੇ ਵੀ ਰਵਾਇਤੀ ਹੈਵੀ-ਡਿਊਟੀ ਟਰੱਕ ਵਾਂਗ ਮਹਿਸੂਸ ਨਹੀਂ ਹੁੰਦਾ – ਇਹ F-150 ਲਿਮਟਿਡ ਨੂੰ ਬਾਹਰ ਘੁੰਮਣ ਜਾਣ ਲਈ ਚਲਾਉਣ ਵਾਂਗ ਹੀ ਮਹਿਸੂਸ ਹੁੰਦਾ ਹੈ।

ਐਂਥਮ ਅੱਠ ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਅਤੇ ਜੋ ਐਂਥਮ ਪੇਸ਼ਕਸ਼ ਹੈ ਪਾਇਨੀਅਰ ‘ਚ ਉਹ ਸਭ ਕੁੱਝ ਸ਼ਾਮਲ ਹੈ ਅਤੇ ਇਸ ਦੀ ਬੜ੍ਹਕ ‘ਚ ਵਾਧਾ ਕਤਿਾ ਗਿਆ ਹੈ। ਪਾਇਨੀਅਰ ਦੇ ਬਾਹਰੀ ਹਿੱਸੇ ਵਿੱਚ ਇੱਕ ਜੁੜਵੀਂ ਸਿੰਗਲ ਕੈਬ ਹੈ, ਜੋ ਇਸ ਨੂੰ ਵਧੇਰੇ ਮਜ਼ਬੂਤ ਅਤੇ ਕੁਸ਼ਲਤਾ ਨਿਰਮਾਣ ਬਣਾਉਣ ‘ਚ ਸਹਾਈ ਹੁੰਦੀ ਹੈ। ਨਤੀਜਾ ਇੱਕ ਚਮਕਦਾਰ, ਵਧੇਰੇ ਏਅਰੋਡਾਇਨਾਮਿਕ ਆਕਾਰ ਹੈ। ਪਹਿਲੀ ਵਾਰ, ਪਾਇਨੀਅਰ ਵਿੱਚ ਪੂਰੀ ਕੈਬ ਸਕਰਟ, ਇੱਕ ਰੇਕਡ-ਬੈਕ ਰੈਪਅਰਾਊਂਡ ਵਿੰਡਸ਼ੀਲਡ ਅਤੇ ਨੀਵੇਂ ਫੈਂਡਰ ਅਤੇ ਸ਼ੋਲਡਰ ਲਾਈਨਾਂ ਸ਼ਾਮਲ ਹਨ। ਇਸ ਦਾ ਨਤੀਜਾ? ਇੱਕ ਟਰੱਕ ਜੋ ਐਂਥਮ ਨਾਲੋਂ ੧੧٪ ਵਧੇਰੇ ਕੁਸ਼ਲ ਹੈ, ਇਸ ਨੂੰ ਦੁਨੀਆ ਦਾ ਸਭ ਤੋਂ ਏਅਰੋਡਾਇਨਾਮਿਕਲੀ ਕੁਸ਼ਲ ਹਾਈਵੇ ਡੀਜ਼ਲ ਟਰੱਕ ਬਣਾਉਂਦਾ ਹੈ (ਕੁਸ਼ਲਤਾ ਵਿੱਚ ਹਰੇਕ ਇੱਕ ਪ੍ਰਤੀਸ਼ਤ ਦਰ ਓਪਰੇਟਿੰਗ ਬੱਚਤ ‘ਚ $੫੦੦USD ਦੇ ਬਰਾਬਰ ਹੁੰਦਾ ਹੈ)।

ਪਾਇਨੀਅਰ ਦਾ ਅਗਲਾ ਹਿੱਸਾ ਰੋਅਬ ਵਾਲ਼ਾ ਅਤੇੇ ਮਰਦਾਨਾ ਹੈ, ਜਿਵੇਂ ਕਿ ਮੈਕ ਹੋਣਾ ਹੀ ਚਾਹੀਦਾ ਹੈ। ਗਿ੍ਰੱਲ ਦੇ ਪਾਰ ਬਿ੍ਰੱਜ ਲਾਈਨ ਵਿੱਚ ਮੈਕ ਨੇਮਪਲੇਟ ਅਤੇ ਆਈਕੋਨਿਕ ਬੁਲਡੌਗ ਹਨ, ਜੋ ਹੁਣ ਏਅਰੋਡਾਇਨਾਮਿਕ ਕੁਸ਼ਲਤਾ ਨੂੰ ਬਣਾਈ ਰੱਖਣ ਲਈ ਨੀਵਾਂ ਕਰਕੇ ਲਗਾਇਆ ਗਿਆ ਹੈ।(ਸਾਈਡ ਨੋਟ: ਜੇ ਤੁਸੀਂ ਚੋਟੀ ਦੇ ਟ੍ਰਿਮ ਪਾਇਨੀਅਰ ਦੀ ਚੋਣ ਕਰਦੇ ਹੋ, ਤਾਂ ਬੁਲਡੌਗ ਪ੍ਰੀਮੀਅਮ ਪੱਧਰ ਨੂੰ ਦਰਸਾਉਣ ਲਈ ਸੋਨੇ ਵਿੱਚ ਆਉਂਦਾ ਹੈ.) ਪਾਇਨੀਅਰ ਦੋ ਟ੍ਰਿਮ ਰੰਗ ਵਿਕਲਪ ਪੇਸ਼ ਕਰਦਾ ਹੈ: Graphite and White. ਗ੍ਰੈਫਾਈਟ ਸਾਰੇ ਟ੍ਰਿਮ ਪੀਸਾਂ ਅਤੇ ਰਿੰਮਾਂ ਨੂੰ ਕਾਲ਼ੇ ਕਰ ਦਿੰਦਾ ਹੈ, ਜਿਸ ਨਾਲ ਟਰੱਕ ਬਹੁਤ ਹਮਲਾਵਰ ਦਿਖਾਈ ਦਿੰਦਾ ਹੈ। ਹੈੱਡਲਾਈਟਾਂ ਅਤੇ ਫੋਗ ਲਾਈਟਾਂ ਇੱਕ ਐਲਟਿਵ ਡਿਜ਼ਾਈਨ ਦੀਆਂ ਹਨ, ਜੋ ਯਾਤਰਾ ਦੀ ਦਿਸ਼ਾ ਨੂੰ ਰੌਸ਼ਨ ਕਰਨ ਲਈ ਚਲਦੀਆਂ ਹਨ ਅਤੇ ਸਾਹਮਣੇ ਤੋਂ ਆਉਣ ਵਾਲ਼ਿਆਂ ਨੂੰ ਵੇਖਣ ‘ਤੇ ਇੱਕ ਸਿਗਨੇਚਰ “ਐਮ” ਡਿਜ਼ਾਈਨ ਵਾਂਗ ਆਉਂਦੀਆਂ ਹਨ।

ਜਿਵੇਂ ਹੀ ਤੁਸੀਂ ਪਾਇਨੀਅਰ ਦੇ ਦੁਆਲੇ ਘੁੰਮਦੇ ਹੋ, ਤੁਸੀਂ ਜਲਦੀ ਹੀ ਡਿਜ਼ਾਈਨ ਦੀ ਵਿਲੱਖਣਤਾ ਵੱਲ ਧਿਆਨ ਦੇਵੋਗੇ। ਟਰੱਕ ਦੀਆਂ ਲਾਈਨਾਂ ਇਕਸਾਰ ਹਨ, ਫਰੇਮ ਦੇ ਦੁਆਲੇ ਘੁੰਮਦੀਆਂ ਹਨ ਪੈਨਲ ਦੇ ਗੈਪਾਂ ਨੂੰ ਘੱਟ, ਇਕਸਾਰ ਸ਼ਖਤ ਸਹਿਣਸ਼ੀਲਤਾ ਨਾਲ ਘੱਟ ਕੀਤਾ ਗਿਆ ਹੈ। ਮੈਕ ਦੇ ਡਿਜ਼ਾਈਨਰ ਆਰਾਮ ਅਤੇ ਡਰਾਈਵਰ ਉਪਯੋਗਤਾ ਨੂੰ ਸਭ ਤੋਂ ਅੱਗੇ ਰੱਖਦੇ ਹਨ। ਉਦਾਹਰਣ ਵਜੋਂ, ਰੀ-ਇੰਜੀਨੀਅਰਡ ਸਟੈਪ ਰੇਲਾਂ ਨਾਲ ਕੈਬ ਚ ਚੜਨ ਤੇ ਉੱਤਰਨ ਸਮੇਂ ਸੁਰੱਖਿਆ ‘ਚ ਬਹੁਤ ਸੁਧਾਰ ਹੋਇਆ ਹੈ; ਅੰਤਮ ਕਦਮ ਹੁਣ ਪਹਿਲੇ ਨਾਲੋਂ ਨੀਵਾਂ ਹੈ ਜੋ ਕਿ ਡਰਾਈਵਰ ਨੂੰ ਕੈਬ ਦੇ ਨੇੜੇ ਲਿਆਉਂਦਾ ਹੈ ਅਤੇ ਅਮਦਰ ਜਾਣ ਅਤੇ ਬਾਹਰ ਨਿੱਕਲਣ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਂਦਾ ਹੈ।

ਇੱਕ ਵਾਰ ਅੰਦਰ ਜਾਣ ਤੋਂ ਬਾਅਦ, ਇਹ ਸਪੱਸ਼ਟ ਹੈ ਕਿ ਮੈਕ ਨੇ ਡਰਾਈਵਰ ਦੇ ਤਜ਼ਰਬੇ ਨੂੰ ਉੱਚਾ ਚੁੱਕਣ ਲਈ ਬਹੁਤ ਹੱਦ ਤੱਕ ਕੰਮ ਕੀਤਾ ਹੈ। ਪਾਇਨੀਅਰ ਅੱਠ ਇੰਚ ਵਾਧੂ ਸ਼ੋਲਡਰ ਰੂਮ, ਦਰਵਾਜ਼ੇ ਦੀ ਉਚਾਈ ਵਿੱਚ ਇੱਕ ਇੰਚ ਦਾ ਵਾਧਾ ਅਤੇ ੩.੫ ਇੰਚ ਵਧੇਰੇ ਦਰਵਾਜ਼ਾ ਖੋਲ੍ਹਣ ਦੀ ਚੌੜਾਈ ਦੀ ਪੇਸ਼ਕਸ਼ ਕਰਦਾ ਹੈ। ਉੱਚੇ ਗ੍ਰੈਬ ਹੈਂਡਲ ਬਿਹਤਰ ਪਹੁੰਚ ਲਈ ਦਰਵਾਜ਼ੇ ਦੀ ਲਗਭਗ ਪੂਰੀ ਉਚਾਈ ਦੇ ਬਰਾਬਰ ਹੀ ਹਨ। ਸਟੀਅਰਿੰਗ ਵ੍ਹੀਲ ਵਿੱਚ ਲੈੱਗਰੂਮ ਅਤੇ ਆਰਾਮ ਨੂੰ ਬਿਹਤਰ ਬਣਾਉਣ ਲਈ ਇੱਕ ਫਲੈਟ ਹੇਠਲਾ ਹਿੱਸਾ ਹੈ।

ਪਰ ਸ਼ੋਅ ਸਟਾਪਰ? ਅਪਗ੍ਰੇਡ ਕੀਤੀਆਂ ਸੀਟਾਂ। ਉਹ ਆਪਣੇ ਪੂਰਵ-ਪੁਰਖਿਆਂ ਨਾਲੋਂ ਚੌੜੀਆਂ ਅਤੇ ਲੰਬੀਆਂ ਹਨ ਅਤੇ ਹੀਟਿੰਗ, ਕੂਲਿੰਗ ਅਤੇ ਮਾਲਸ਼ ਵਰਗੇ ਫ਼ੀਚਰਾਂ ਨਾਲ ਆਉਂਦੀਆਂ ਹਨ। ਯਾਤਰੀ ਸੀਟ ‘ਚ ਪੂਰੀ ਘੁੰਮਣ ਦਾ ਵਿਕਲਪ ਅਤੇ ਪ੍ਰੀਮੀਅਮ ਸਮੱਗਰੀ ਅਪਗ੍ਰੇਡ ਸ਼ਾਮਲ ਹਨ, ਜਿਸ ਵਿੱਚ ਪੂਰਾ ਲੈਦਰ ਸੀਟ ਵੀ ਸ਼ਾਮਲ ਹੈ। ਇੱਕ ਵਾਰ ਬੈਠਣ ਤੋਂ ਬਾਅਦ, ਇਹ ਸਪੱਸ਼ਟ ਹੈ ਕਿ ਇਹ ਤੁਹਾਡਾ ਔਸਤ ਵਪਾਰਕ ਵਾਹਨ ਨਹੀਂ ਹੈ। ਕੈਬਿਨ ਆਲੀਸ਼ਾਨ ਮਹਿਸੂਸ ਹੁੰਦਾ ਹੈ – ਉੱਚ ਪੱਧਰੀ ਪਿਕਅੱਪ ਟਰੱਕਾਂ ਦੇ ਅੰਦਰੂਨੀ ਹਿੱਸੇ ਦੇ ਬਰਾਬਰ। ਇਹ ਪ੍ਰੀਮੀਅਮ ਅਹਿਸਾਸ ਆਟੋ ਡ੍ਰਾਈਵ ਤੱਕ ਦੇ ਵਿਕਲਪਾਂ ਵਾਲਾ ਹੈ, ਜੋ ਇੱਕ ਪੱਧਰੀ ਸ਼ਾਂਤ ਅਤੇ ਘੱਟ ਥਕਾਉਣ ਵਾਲੀ ਸਵਾਰੀ ਦੀ ਪੇਸ਼ਕਸ਼ ਕਰਦਾ ਹੈ।

ਮੈਕ ਟਰੱਕਾਂ ਨੇ ਫੋਕਸ ਗਰੁੱਪਾਂ ਵਿੱਚ ਅਣਗਿਣਤ ਘੰਟੇ ਨਿਵੇਸ਼ ਕੀਤੇ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ, ਛੂਹਣ ਵਾਲੀਆਂ ਸਤਹਾਂ ਅਤੇ ਕਲਰ ਸਕੀਮਾਂ। ਨਤੀਜਾ? ਗਰਮ, ਹਲਕੇ, ਅਤੇ ਵਧੇਰੇ ਦਿਲਲੁਭਾਉਣ ਵਾਲ਼ੇ ਅੰਦਰੂਨੀ ਵਿਕਲਪ। ਗੂੜ੍ਹੇ ਸਲੇਟੀ ਅਤੇ ਚਾਰਕੋਲ ਖਤਮ ਹੋ ਗਏ ਹਨ- ਜਿਨ੍ਹਾਂ ਦੀ ਥਾਂ ਏਅਰ ਫੋਰਸ ਗ੍ਰੇ ਅਤੇ ਕੈਨੀਅਨ ਬ੍ਰਾਊਨ (Air Force Grey and Canyon Brown) ਨੇ ਲੈ ਲਈ ਹੈ। ਜਦੋਂ ਇਹ ਧਾਤ ਵਰਗਾ ਦਿਖਾਈ ਦਿੰਦਾ ਹੈ, ਤਾਂ ਇਹ ਸੱਚ ‘ਚ ਧਾਤ ਹੀ ਹੈ।

ਮੈਕ ਇਹ ਵੀ ਸਮਝਦਾ ਹੈ ਕਿ ਫਲੀਟ ਮਾਲਕ ਅਤੇ ਓਨਰ ਆਪਰੇਟਰ ਇਕੋ ਜਿਹੇ ਕੁਸ਼ਲਤਾ, ਅੱਪਟਾਈਮ ਅਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹਨ। ਪਾਇਨੀਅਰ ਵਿਕਲਪਕ ਪੂਰਨ ਡਿਜਟਿਲ ਸ਼ੀਸ਼ੇ ਪੇਸ਼ ਕਰਦਾ ਹੈ ਜੋ ਦ੍ਰਿਸ਼ਟੀ ਅਤੇ ਏਅਰੋਡਾਇਨਾਮਿਕ ਪ੍ਰਦਰਸ਼ਨ ਦੋਵਾਂ ਨੂੰ ਵਧਾਉਂਦੇ ਹਨ। ਇਹਨਾਂ ਨੂੰ ਵਿਸ਼ੇਸ਼ ਲੋੜਾਂ ਦੇ ਅਨੁਕੂਲ ਸੰਖਿਆ ਅਤੇ ਸਥਿਤੀ ਵਿੱਚ ਅਨੁਕੂਲਿਤ ਕੀਤਾ ਜਾ ਸਕਦਾ ਹੈ। ਇਸ ਨੂੰ My Mack and Mack Connected ਵਰਗੀਆਂ ਸਮਾਰਟ ਐਪਲੀਕੇਸ਼ਨਾਂ ਨਾਲ ਜੋੜੋ ਜਿਸ ਨਾਲ ਮਾਲਕ ਵਾਹਨ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰ ਸਕਦੇ ਹਨ, ਅੱਪਟਾਈਮ ਨੂੰ ਟਰੈਕ ਕਰ ਸਕਦੇ ਹਨ, ਅਤੇ ਰੱਖ-ਰਖਾਅ ਦੀਆਂ ਜ਼ਰੂਰਤਾਂ ਦਾ ਅਨੁਮਾਨ ਲਗਾ ਸਕਦੇ ਹਨ। ਇਹ ਸਾਧਨ ਡਾਊਨਟਾਈਮ ਨੂੰ ਘਟਾਉਣ ਅਤੇ ਮਹਿੰਗੀਆਂ ਮੁਰੰਮਤਾਂ ਤੋਂ ਬਚਣ ਵਿੱਚ ਮਦਦ ਕਰਦੇ ਹਨ। My Mack ਐਪ ਡਰਾਈਵਰਾਂ ਨੂੰ ਆਪਣੇ ਸਮਾਰਟਫੋਨ ਤੋਂ HVAC ਫੰਕਸ਼ਨਾਂ ਨੂੰ ਰਿਮੋਟਲੀ ਨਿਯੰਤਰਿਤ ਕਰਨ, ਰਿਮਾਈਂਡਰਾਂ ਨੂੰ ਨਿਰਧਾਰਤ ਕਰਨ ਅਤੇ ਪ੍ਰੋਗਰਾਮ ਦੀਆਂ ਪਹਿਲਾਂ ਤੋਂ ਨਿਰਧਾਰਤ ਸ਼ਰਤਾਂ ਨੂੰ ਪ੍ਰੋਗਰਾਮ ਕਰਨ ਦੀ ਆਗਿਆ ਦਿੰਦੀ ਹੈ।

ਇੱਕ ਅਜਿਹੀ ਕੰਪਨੀ ਲਈ ਜਿਸ ਨੇ ਉੱਤਰੀ ਅਮਰੀਕਾ ਦੀਆਂ ਸੜਕਾਂ ‘ਤੇ ਟਰੱਕ ਚਲਾਉਣ ਦੀ ਸ਼ੁਰੂਆਤ ਕਰਨ ‘ਚ ਮਦਦ ਕੀਤੀ, ਪਹਿਲੀ ਏਕੀਕ੍ਰਿਤ ਪਾਵਰਟ੍ਰੇਨ ਤਿਆਰ ਕੀਤੀ, ਅਤੇ ਇੰਜਣਾਂ ਵਿਚ ਤੇਲ ਅਤੇ ਏਅਰ ਫਿਲਟਰ ਵਰਗੀਆਂ ਨਵੀਨਤਾਵਾਂ ਦੀ ਸ਼ੁਰੂਆਤ ਕੀਤੀ, ਪਾਇਨੀਅਰ ਇਕ ਨਵਾਂ ਬੋਲਡ ਅਧਿਆਇ ਪੇਸ਼ ਕਰਦਾ ਹੈ। ਮੈਕ ਟਰੱਕਾਂ ਨੂੰ ਉਮੀਦ ਹੈ ਕਿ ਇਹ ਅਗਲਾ ਕਦਮ ਇਹ ਪ੍ਰਰੀਭਾਸ਼ਿਤ ਕਰਦਾ ਹੈ ਕਿ ਡਰਾਈਵਰ ਅਤੇ ਫਲੀਟ ਬ੍ਰਾਂਡ ਨੂੰ ਕਿਵੇਂ ਵੇਖਦੇ ਹਨ – ਨਾ ਸਿਰਫ ਥੋੜ੍ਹੀ ਦੂਰੀ ਜਾਂ ਖੇਤਰੀ ਹੱਲ ਵਜੋਂ, ਬਲਕਿ ਪਸੰਦ ਦੇ ਹਾਈਵੇ ਟਰੱਕ ਵਜੋਂ, ਜੋ ਸਖਤੀ, ਭਰੋਸੇਯੋਗਤਾ ਅਤੇ ਵਿਰਾਸਤ ਦੀ ਪੇਸ਼ਕਸ਼ ਕਰਦਾ ਹੈ ਜੋ ਮੈਕ ਨਾਂਅ ਨਾਲ ਪਿਛਲੇ ੧੨੫ ਸਾਲਾਂ ਤੋਂ ਖੜ੍ਹਾ ਹੈ।

Previous articleSamsara Introduces New Satellite Connectivity Solution
Next articleDistracted Driving: It’s not Worth the Cost