6.7 C
Vancouver
Thursday, November 21, 2024

ਸਰਦੀਆਂ ਦੇ ਮੌਸਮ ‘ਚ ਟਰੱਕਾਂ ਵਾਲ਼ਿਆਂ ਦੀ ਸੁਰੱਖਿਆ


ਜੀ. ਰੇਅ ਗੌਂਫ, ਸੀ ਡੀ
ਪੱਤਝੜ ਦਾ ਮੌਸਮ ਆ ਗਿਆ ਹੈ। ਭਾਵੇਂ ਅਸੀਂ ਇਸ ਨੁੰ ਚੰਗਾ ਤਾਂ ਨਹੀਂ ਸਮਝਦੇ ਪਰ ਸਰਦੀ ਦਾ ਮੌਸਮ ਵੀ ਬਰੂਹਾਂ ‘ਤੇ ਖੜ੍ਹਾ ਹੈ। ਪਰ ਨਾਲ਼ ਲਗਦੀ ਗੱਲ ਇੱਕ ਅੱਖਰ “ਸ” ਜਿਹੜਾ ਸਭ ਤੋਂ ਬੁਰਾ ਲਗਦਾ ਹੈ ਭਾਵ ਸਨੋਅ ਦਾ ਸਾਹਮਣਾ ਕਰਨਾ ਹੀ ਪੈਣਾ ਹੈ। ਬਹੁਤ ਵੱਡਾ ਦੇਸ਼ ਹੋਣ ਦਾ ਇਹ ਵੀ ਅਰਥ ਹੈ ਕਿ ਦੇਸ਼ ਦੇ ਸਾਰੇ ਹਿੱਸਿਆਂ ‘ਚ  ਇੱਕੋ ਸਮੇਂ ਇੱਕੋ ਜਿਹੀ ਸਰਦੀ ਨਹੀਂ ਹੁੰਦੀ। ਕੈਲੰਡਰ ‘ਤੇ ਦਿਨ ਮਹੀਨਾ ਭਾਵੇਂ ਕੋਈ ਵੀ ਹੋਵੇ ਅਸਲ ‘ਚ ਸਾਰੇ ਦੇਸ਼ ‘ਚ ਜਾਣ ਵਾਲ਼ਾ ਡਰਾਈਵਰ ਇੱਕ ਹੀ ਟ੍ਰਿਪ ‘ਚ ਚਹੁੰਆਂ ਮੌਸਮਾਂ ਦਾ ਨਜ਼ਾਰਾ ਵੇਖ ਲੈਂਦਾ ਹੈ। ਇਹ ਅਸਲੀਅਤ ਹਰ ਦਿਨ ਨੂੰ ਚੁਣੌਤੀਆਂ ਭਰਪੂਰ ਬਣਾ ਦਿੰਦੀ ਹੈ।
ਜਿਵੇਂ ਜਿਵੇਂ ਮੌਸਮ ਬਦਲਦਾ ਹੈ ਸਾਨੂੰ  ਉਸ ਤਰ੍ਹਾਂ ਦੇ ਮੌਸਮ ਦਾ ਮੁਕਾਬਲਾ ਕਰਨ ਲਈ ਆਪਣੇ ਹੁਨਰਾਂ ਨੂੰ ਮੁੜ ਯਾਦ ਕਰ ਲੈਣਾ ਚਾਹੀਦਾ ਹੈ। ਸਰਦੀ ਦੇ ਮੌਸਮ ‘ਚ ਡਰਾਈਵਿੰਗ ਕਰਨੀ ਬਿਲਕੁਲ ਵੱਖਰੀ ਹੀ ਹੁੰਦੀ ਹੈ। ਖ਼ੁਸ਼ਕ ਸਰਦੀ ਦੇ ਮੌਸਮ ‘ਚ ਸੜਕਾਂ ਉਸ ਤਰ੍ਹਾਂ ਦੀਆਂ ਹੀ ਸਲਿਪਰੀ ਹੁੰਦੀਆਂ ਹਨ ਜਿਸ ਤਰ੍ਹਾਂ ਪੇਵਮੈਂਟਾਂ ਆਈਸ ਅਤੇ ਸਨੋਅ ਪੈਣ ਸਮੇਂ ਹੁੰਦੀਆਂ ਹਨ। ਪਰ ਜਦੋਂ ਸੜਕ ਖੁਸ਼ਕ ਲਗਦੀ ਹੈ ਤਾਂ ਸਾਨੂੰ ਇਹ ਗਰਮੀਆਂ ਸਮੇਂ ਦੀਆਂ ਉਨ੍ਹਾਂ ਸੜਕਾਂ ਵਾਂਗ ਲੱਗਣ ਲਗਦੀ ਹੈ ਜਦੋਂ ਟਰੈਕਸ਼ਨ ਦਾ ਕੋਈ ਮਸਲਾ ਨਹੀਂ ਹੁੰਦਾ।
ਜਦੋਂ ਕਦੇ ਤਾਪਮਾਨ ਜ਼ੀਰੋ ਡਿਗਰੀ ਤੱਕ ਹੇਠਾਂ ਆ ਜਾਂਦਾ ਹੈ ਉਦੋਂ ਤਾਂ ਖੁਸ਼ਕ ਪੇਵਮੈਂਟ ਵੀ ਖਤਰੇ ਤੋਂ ਖਾਲੀ ਨਹੀਂ ਹੁੰਦੀ।ਜਦੋਂ ਤਾਪਮਾਨ ਦੂਣਾ ਘਟ ਜਾਂਦਾ ਹੈ ਉਦੋਂ ਟਰੈਕਸ਼ਨ ਦੇ ਜ਼ਿਆਦਾ ਖਤਰਨਾਕ ਹੋਣ ਦੇ ਕਾਰਨ ਵੀ ਵਧ ਜਾਂਦੇ ਹਨ । ਜਦੋਂ ਇਹ ਖੁਸ਼ਕ ਲਗਦੀ ਹੈ ਪੇਵਮੈਂਟ ‘ਤੇ ਪੇਤਲੀ ਜਿਹੀ ਤਹਿ ਹੋਣ ਨਾਲ਼ ਵੀ ਟਰੈਕਸ਼ਨ ਘਟ ਜਾਂਦੀ ਹੈ। ਦੂਜਾ ਕਾਰਨ ਹੈ ਕਿ ਤੁਹਾਡੇ ਟਰੱਕ ਦੇ ਟਾਇਰ ਕਿਸ ਤਰ੍ਹਾਂ ਦੇ ਹਨ। ਬਹੁਤ ਸਾਰੇ ਮੌਸਮੀ ਟਾਇਰ ਮਨਫੀ 10 ਡਿਗਰੀ ਸੈਲਸੀਅਸ ਤੱਕ ਸੜਕੀ ਪਕੜ ਰੱਖਣ ਤੱਕ ਦੇ ਸਮਰੱਥ ਤਾਂ ਹੁੰਦੇ ਹਨ ਪਰ ਇਸ ਤੋਂ ਘੱਟ ਤਾਪਮਾਨ ‘ਤੇ ਬਿਲਕੁੱਲ ਨਹੀਂ। ਸਰਦੀਆਂ ਵਾਲ਼ੇ ਟਾਇਰ ਸਾਰੇ ਸੀਜ਼ਨਾਂ ਵਾਲ਼ੇ ਟਾਇਰਾਂ ਨਾਲੌਂ ਵਧੀਆ ਟਰੈਕਸ਼ਨ ਵਾਲ਼ੇ ਹੁੰਦੇ ਹਨ। ਕੇਵਲ ਗਰਮੀਆਂ ਵਾਲ਼ੇ ਟਾਇਰ ਉਸ ਮੌਸਮ ‘ਚ ਤਾਂ ਗਰਮੀ ਦੀ ਅੱਤ ਗਰਮੀ ‘ਚ ਠੰਢੇ ਰਹਿਣ ਕਾਰਨ ਬਹੁਤ ਵਧੀਆ ਹੁੰਦੇ ਹਨ ਪਰ ਸਰਦੀਆਂ ‘ਚ ਟਰੈਕਸ਼ਨ ਕਾਇਮ ਰੱਖਣ ‘ਚ ਇਹ ਬਿਲਕੁੱਲ ਨਿਕੰਮੇ ਹਨ।
ਟਰੈਕਸ਼ਨ ਦਾ ਦੋਹਰਾ ਕੰਮ ਹੈ। ਇੱਕ ਤਾਂ ਇਹ ਕਿ ਇਹ ਸੜਕ ਨਾਲ਼ ਚੰਬੜ ਕੇ ਟਰੱਕ ਨੂੰ ਅੱਗੇ ਤੋਰਦੀ ਹੈ ਦੂਜਾ ਇਹ ਕਿ ਤਿਲਕਣ ਨਹੀਂ ਦਿੰਦੀ ਅਤੇ ਇਸ ਤਰ੍ਹਾਂ ਦੀ ਹਾਲਤ ‘ਚ ਵਹੀਕਲ ਨੂੰ ਖੜ੍ਹਾ ਕਰ ਦਿੰਦੀ ਹੈ। ਤਿਲਕਣ ਭਾਵ ਸਕਿਡਿੰਗ ਦਾ ਅਰਥ ਹੈ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਣਾ ਅਤੇ ਤੁਹਾਨੂੰ ਪਤਾ ਹੈ ਇੱਕ ਪਲ ਵੀ ਕਾਬੂ ਤੋਂ ਬਾਹਰ ਹੋਣਾ ਖਤਰੇ ਤੋਂ ਖਾਲੀ ਨਹੀਂ।
ਸਾਲ ਦੇ ਇਸ ਸਮੇਂ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਟਾਇਰਾਂ ਵਲ ਪੂਰਾ ਧਿਆਨ ਦੇਵੋ ਅਤੇ ਇਹ ਜ਼ਕੀਨੀ ਬਣਾਓ ਕਿ ਉਹ ਉਨ੍ਹਾਂ ਹਾਲਾਤ ‘ਚ ਬਹੁਤ ਵਧੀਆ ਰਹਿਣਗੇ ਜਿਨ੍ਹਾਂ ਦਾ ਤਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।ਜਿਸ ਤਰ੍ਹਾਂ ਦੀ ਸੜਕ ਹੈ ਉਸ ‘ਤੇ ਤਾਂ ਸਾਡਾ ਕੋਈ ਵੱਸ ਨਹੀਂ ਪਰ ਜਿਸ ਤਰ੍ਹਾਂ ਇਸ ਨਾਲ਼ ਨਿਪਟਣਾ ਹੈ ਉਸਦੀ ਯੋਗਤਾ ਤਾਂ ਸਾਡੇ ਕੋਲ ਹੈ।
ਇਹ ਉਹ ਸਮਾਂ ਵੀ ਹੈ ਜਦੋਂ ਕਿ ਇਹ ਜ਼ਕੀਨੀ ਬਣਾਇਆ ਜਾਵੇ ਕਿ ਤੁਹਾਡੇ ਵਿੰਡਸ਼ੀਲਡ ਠੀਕ ਠਾਕ ਹਨ ਅਤੇ ਕੀ ਗਰਮੀ ‘ਚ ਕੰਮ ਕਰਨ ਵਾਲ਼ੇ ਵਾਈਪਰਾਂ ਨੂੰ ਸਰਦੀਆਂ ‘ਚ ਕੰਮ ਕਰਨਯੋਗ ਬਣਾ ਲਿਆ ਹੈ।ਇਹ ਵੀ ਜ਼ਕੀਨੀ ਬਣਾ ਲਓ ਕਿ ਰੱਬ ਸਬੱਬੀ ਜੇ ਲੋੜ ਪੈ ਜਾਵੇ ਤਾਂ ਕੀ ਬਦਲਣ ਲਈ ਤੁਹਾਡੇ ਜੌਕੀ ਬਾਕਸ ‘ਚ ਇੱਕ ਅੱਧਾ ਹੋਰ ਵਾਈਪਰ ਹੈ।
ਸਾਲ ਦਾ ਇਹ ਉਹ ਸਮਾਂ ਵੀ ਹੈ ਜਦੋਂ ਸਾਨੂੰ ਆਪਣੇ ਸੁਭਾਅ ਜਾਂ ਮਨੋਬ੍ਰਿਤੀ ਬਦਲਣ ਦੀ ਵੀ ਲੋੜ ਹੈ। ਜਾਣੀ ਕਿ ਗਰਮੀਆਂ ‘ਚ  ਸਾਨੂੰ ਸੁਰੱਖਿਆ ਸਬੰਧੀ ਇੰਨਾ ਫਿਕਰ ਨਹੀਂ ਹੁੰਦਾ। ਸਾਨੂੰ ਇਹ ਪਤਾ ਹੁੰਦਾ ਹੈ ਕਿ ਰੁਕਣ ਸਮੇਂ ਸਾਨੂੰ ਇੰਨੀ ਮੁਸ਼ਕਲ ਨਹੀਂ ਆਵੇਗੀ ।ਸਾਨੂੰ ਆਪਣੇ ਸੁਰੱਖਿਆ ਸਬੰਧੀ ਫਿਕਰ ਤਾਂ ਹਰ ਵੇਲੇ ਰਹਿੰਦਾ ਹੈ ਪਰ ਇੰਨਾ ਨਹੀਂ ਜਿੰਨਾ ਸਰਦੀਆਂ ‘ਚ। ਜਦੋਂ ਵੀ ਸਰਦੀ ਦਾ ਮੌਸਮ ਆਣ ਬਹੁੜਦਾ ਹੈ ਸਾਨੂੰ ਆਪਣੀ ਸੁਰੱਖਿਆ ਦਾ ਘੇਰਾ ਹੋਰ ਵਿਸ਼ਾਲ ਕਰਨਾ ਪੈਂਦਾ ਹੈ। ਮੁੱਖ ਕਾਰਨ ਹੁੰਦਾ ਹੈ ਕਿ ਸਾਡੇ ਕੋਲ ਸੜਕ ‘ਤੇ ਜਦੋਂ ਅਸੀਂ ਚਾਹੀਏ ਉਸੇ ਸਮੇਂ ਰੁਕ ਸਕਣ ਦੇ ਮੌਕੇ ਬਹੁਤ ਘੱਟ ਹੁੰਦੇ ਹਨ। ਕਿਉਂ ਕਿ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਨੂੰ ਕਦੋਂ ਰੁਕਣ ਲਈ ਕਿਹਾ ਜਾਂਦਾ ਹੈ ਜਾਂ ਰੁਕਣ ਦੀ ਲੋੜ ਪੈ ਜਾਣੀ ਹੈ। ਇਹ ਵੀ ਹੋ ਸਕਦਾ ਹੈ ਕਿ ਕੋਈ ਜਾਨਵਰ ਸਾਡੇ ਅੱਗੇ ਆ ਜਾਵੇ ਜਾਂ ਅਚਨਚੇਤ  ਕੋਈ ਕਾਰ ਵਾਲ਼ਾ ਸਾਡੇ ਅੱਗੇ ਆ ਜਾਵੇ। ਇਸ ਤਰ੍ਹਾਂ ਦੇ ਸਮੇਂ ਸੁਰੁੱਖਿਆ ਦੇ ਬਦਲ ਬਹੁਤ ਘੱਟ ਹੁੰਦੇ ਹਨ। ਬਹੁਤ ਵਾਰੀ ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਹਰ ਕੋਈ ਖਤਰੇ ‘ਚ ਘਿਰ ਜਾਂਦਾ ਹੈ।
ਪੂਰਬ ‘ਚ ਚਲਦੇ ਡ੍ਰਾਈਵਰਾਂ ਨੂੰ ਤਾਂ ਕਦੇ ਕਦਾਈਂ ਹੀ ਚੇਨ ਅੱਪ ਬਾਰੇ ਸੋਚਣਾ ਪਵੇ ਪਰ ਪੱਛਮ ‘ਚ ਚਲਦੇ ਡ੍ਰਾਈਵਰ ਜਾਣਦੇ ਹਨ ਕਿ ਉਨ੍ਹਾਂ ਕੋਲ ਇਸਦਾ ਹੋਰ ਕੋਈ ਬਦਲ ਨਹੀਂ। ਜਦੋਂ ਅਧਿਕਾਰੀ ਇਹ ਚਾਹੁੰਦੇ ਹਨ ਕਿ ਚੇਨਾਂ ਪਾਣੀਆਂ ਹਨ ਇਸ ਦਾ ਅਰਥ ਹੈ ਕਿ ਇਨ੍ਹਾਂ ਨੂੰ ਜ਼ਰੂਰ ਹੀ ਪਾਉਣਾ ਪੈਣਾ ਹੈ। ਇਸ ਤੋਂ ਪਹਿਲਾਂ ਕਿ ਤੁਹਾਨੂੰ ਚੇਨਾਂ ਪਾਉਣ ਦੀ ਲੋੜ ਪਵੇ ਇਹ ਜ਼ਕੀਨੀ ਬਣਾ ਲਓ ਕਿ ਚੇਨਾਂ ਪੂਰੀ ਤਰ੍ਹਾਂ ਵਿਛਾਈਆਂ ਗਈਆਂ ਹਨ ਅਤੇ ਅੜੀਆਂ ਇੱਕ ਦੂਜੇ ‘ਚ ਨਹੀਂ ਫਸੀਆ ਹੋਈਆਂ। ਇਹ ਵੀ ਚੰਗੀ ਤਰ੍ਹਾਂ ਵੇਖ ਲਓ ਕਿ ਕੋਈ ਕੜੀ ਟੁੱਟੀ ਹੋਈ ਤਾਂ ਨਹੀਂ।ਇਹ ਵੀ ਨਿਸਚਿਤ ਕਰ ਲਓ ਕਿ ਕੱਸਣ ਵਾਲੇ ਔਜ਼ਾਰ ਪੂਰੀ ਤਰ੍ਹਾਂ ਕੰਮ ਕਰਦੇ ਹਨ। ਜੇ ਚੇਨਾਂ ਦੀ ਮਜ਼ਬੂਤੀ ਬਾਰੇ ਤੁਹਾਡੇ ਮਨ ‘ਚ ਕਿਸੇ ਤਰ੍ਹਾਂ ਦੀ ਸ਼ੱਕ ਹੈ ਤਾਂ ਉਨ੍ਹਾਂ ਨੂੰ ਬਦਲ ਲਓ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਬਦਲਣਾ ਹੈ।ਚੇਨ ਅੱਪ ਕਰਨ ਸਬੰਧੀ  ਪਹਿਲਾਂ ਹੀ ਅਭਿਆਸ ਕਰ ਲਓ। ਖੁਸ਼ਕ ਤੇ ਠੀਕ ਮੌਸਮ ਅਤੇ ਸੁਰੱਖਿਅਤ ਥਾਂ ਦੇਖ ਕੇ ਚੇਨ ਅੱਪ ਕਰਨ ਦਾ ਅਭਿਆਸ ਕਰ ਲਓ। ਕਿਉਂ ਕਿ ਇਹ ਗੱਲ ਪੂਰੀ ਤੌਰ ‘ਤੇ ਜਾਣ ਲਓ ਕਿ ਜਦੋਂ ਤੁਹਾਨੂੰ ਚੇਨ ਅੱਪ ਕਰਨਾ ਪੈਣਾ ਹੈੇ ਉਸ ਸਮੇਂ ਨਾ ਹੀ ਮੌਸਮ ਠੀਕ ਹੋਵੇਗਾ ਅਤੇ ਨਾ ਹੀ ਵਧੀਆ ਹਾਲਾਤ ਹੋਣਗੇ।
ਜੇ ਤੁਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਉਸ ਸਮੇਂ ਤੱਕ ਟਰੱਕ ਪਾਰਕ ਕਰ ਰੱਖੋ ਜਦੋਂ ਤੱਕ ਤੁਸੀਂ ਹਾਲਾਤ ਅਨਕੂਲ ਨਹੀਂ ਸਮਝਦੇ । ਇਸ ਸਮੇਂ ਲੋਡ  ਜਾਂ ਉਸ ਸਬੰਧੀ ਸਮੇਂ ਦਾ ਖਿਆਲ ਨਾ ਰੱਖੋ।ਕੋਈ ਵੀ ਲੋਡ ਜਿੰਨਾ ਮਰਜ਼ੀ ਜ਼ਰੂਰੀ ਹੋਵੇ ਤੁਹਾਡੀ ਜਾਨ ਨਾਲੋਂ ਜ਼ਿਆਦਾ ਕੀਮਤੀ ਨਹੀਂ। ਤੁਹਾਡੇ ਕੋਲ਼ ਇਸ ਸਮੇਂ ਇੱਕ ਹੀ ਬਦਲ ਹੈ ਕਿ ਤੁਸੀਂ ਟਰੱਕ  ਪਾਰਕ ਕਰ ਦਿਓ ਅਤੇ ਉੱਨਾ ਚਿਰ ਕਰ ਰੱਖੌ ਜਿੰਨਾ ਚਿਰ ਮੌਸਮ ਠੀਕ ਨਹੀਂ ਹੋ ਜਾਂਦਾ। ਸਨੋਅਪਲੋ ਵੱਲੋਂ ਸਨੋਅ ਹਟਾ ਕੇ ਲੂਣ ਖਿਲਾਰਨ ਵਾਲੇ ਵੱਲੋਂ ਸੜਕ ‘ਤੇ ਲੂਣ ਖਿਲਾਰਨ ਤੱਕ ਦੇ ਸਮੇਂ ਦੀ ਉਡੀਕ ਕਰੋ। ਇਹ ਗੱਲ ਸਮਝਣੀ ਕੋਈ ਵਿਗਿਆਨਕ ਪਹੇਲੀ ਨਹੀਂ ਸਗੋਂ ਤੁਸੀਂ ਆਪਣੇ ਸਧਾਰਨ ਦਿਮਾਗ ਨਾਲ਼ ਸੋਚ ਕੇ ਵੀ ਕਰ ਸਕਦੇ ਹੋ।
ਮੈਂ ਹੁਣ ਤੁਹਾਡਾ ਧਿਆਨ ਟ੍ਰੈਕਸ਼ਨ ਵੱਲ ਦੁਆਣਾ ਚਾਹੁੰਦਾ ਹਾਂ ਜਿਹੜਾ ਕਿ ਬਹੁਤ ਜ਼ਰੂਰੀ ਹੈ। ਅਸੀਂ ਇਸ ਬਾਰੇ ਬਹੁਤ ਨਹੀਂ ਸੋਚਦੇ ਪਰ  ਔਟਵਾ ‘ਚ ਹੋਏ ਹਾਲੀਆ ਹਾਦਸੇ ਨੇ ਸਾਡਾ ਧਿਆਨ ਇਸ ਪਾਸੇ ਖਿੱਚਿਆ ਹੈ।
ਜਿਸ ਹਾਦਸੇ ਦੀ ਮੈਂ ਗੱਲ ਕਰ ਰਿਹਾ ਹਾਂ ਇਹ ਡਬਲ ਡੈਕਰ ਬੱਸ ਅਤੇ ਇੱਕ ਰੇਲ ਗੱਡੀ ਦੀ ਟੱਕਰ ਦਾ ਹੈ।ਇਸ ਵਿੱਚ ਬੱਸ ‘ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸਦਾ ਕੀ ਕਾਰਨ ਹੋਵੇਗਾ ਪਰ ਮਰਨ ਵਾਲਿਆਂ ‘ਚ ਬੱਸ ਦਾ ਡਰਾਈਵਰ ਵੀ ਸੀ ਇਸ ਲਈ ਅਸਲੀ ਕਾਰਨ ਦਾ ਸ਼ਾਇਦ ਹੀ ਪਤਾ ਲੱਗ ਸਕੇ।
ਜਿਸ ਗੱਲ ‘ਤੇ ਮੈਂ ਜ਼ੋਰ ਦੇਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਰੇਲਵੇ ਟਰੈਕਾਂ ਨੂੰ ਪਾਰ ਕਰਨ ਸਮੇਂ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ।ਲੈਵਲ ਕਰੌਸਿੰਗ ‘ਤੇ ਰੇਲਵੇ ਟਰੈਕ ਕਰਨ ਵੇਲੇ ਹਰ ਸਮੇਂ  ਸਪੀਡ ਦੀ ਹੱਦ 30 ਕਿਲੋਮੀਟਰ ਪ੍ਰਤੀ ਘੰਟਾ ਹੀ ਹੈ।ਇਹ ਕੋਈ ਸੁਝਾਅ ਨਹੀਂ ਇਹ ਤਾਂ ਕਨੂੰਨ ਹੈ। ਇਹ ਇੱਕ ਐਸਾ ਕਨੂੰਨ ਹੈ ਜਿਸ ਦੀ ਟਰੱਕ ਡਰਾਈਵਰਾਂ ਸਮੇਤ ਬਹੁਤੇ ਡਰਾਈਵਰ ਪੂਰੀ ਤਰ੍ਹਾਂ ਉਲੰਘਣਾ ਕਰਦੇ ਹਨ। ਸਾਨੂੰ ਇਹ ਗੱਲ ਪੱਕੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਰੇਲਵੇ ਟਰੈਕ ਨੂੰ ਪਾਰ ਕਰਨਾ ਖਤਰੇ ਭਰਪੂਰ ਹੈ ਅਤੇ ਸਾਨੂੰ ਹਰ ਸਮੇਂ ਕਨੂੰਨ ਦੀ ਪਾਲਣਾ ਹੀ ਕਰਨੀ ਚਾਹੀਦੀ ਹੈ।
ਇਹ ਕੋਈ ਅਸਧਾਰਣ ਗੱਲ ਨਹੀਂ ਇਸ ਦੇਸ਼ ‘ਚ ਹਰ ਸਾਲ ਕਮ੍ਰਸ਼ਲ ਵਹੀਕਲਾਂ ਅਤੇ ਰੇਲ ਗੱਡੀਆਂ ਦੇ ਔਸਤਨ 40 ਦੇ ਕ੍ਰੀਬ ਐਕਸੀਡੈਂਟ ਹੁੰਦੇ ਹਨ। ਮੋਟੇ ਤੌਰ ‘ਤੇ ਹਰ 10 ਦਿਨ ਬਾਅਦ ਇੱਕ ਐਕਸੀਡੈਂਟ। ਅਕਸਰ ਇਹ ਹੀ ਦੇਖਣ ‘ਚ ਆਇਆ ਹੈ ਕਿ ਇਸ ਤਰ੍ਹਾਂ ਦੀ ਟੱਕਰ ‘ਚ ਕੋਈ ਨਾ ਕੋਈ ਮੌਤ ਜ਼ਰੂਰ ਹੁੰਦੀ ਹੈ। ਇਹ ਰੱਬ ਸਬੱਬੀ ਹੀ ਹੈ ਕਿ ਕਦੇ ਇਸ ਤਰ੍ਹਾਂ ਦਾ ਭਾਣਾ ਨਾ ਵਰਤਿਆ ਹੋਵੇ। ਪਰ ਇਸ ਤਰ੍ਹਾਂ ਦਾ ਇੱਕ ਵੀ ਐਕਸੀਡੈਂਟ ਨਹੀਂ ਹੋਣਾ ਚਾਹੀਦਾ। ਪ੍ਰੋਫੈਸ਼ਨਲ ਹੋਣ ਕਾਰਨ ਟਰੱਕਾਂ ਵਾਲਿਆਂ ਤੋਂ ਇਹ ਆਸ ਹੈ ਕਿ ਉਹ ਆਪਣਾ ਸਟੈਂਡਰਡ ਉਚੇਰਾ ਰੱਖਣ।
ਸਾਨੂੰ ਖ਼ਾਸ ਤੌਰ ‘ਤੇ ਇਸ ਬੱਸ ਰੇਲ ਟੱਕਰ ਨੂੰ ਦ੍ਰਿਸ਼ਟੀਗੋਚਰ ਰੱਖਣਾ ਚਾਹੀਦਾ ਹੈੇ।ਇਹ ਕਰੌਸਿੰਗ ਬਚਾਅ ਦੇ ਪੱਖ ਤੋਂ ਬਹੁਤ ਸੁਰੱਖਿਅਤ ਹੈ।ਇਸ ਦਾ  ਅਰਥ ਇਹ ਕਿ ਇਸ ਥਾਂ ‘ਤੇ ਚਿਤਾਵਨੀ ਦੇਣ ਵਾਲੀਆਂ ਫਲੈਸ਼ਿੰਗ ਲਾਈਟਾਂ ਅਤੇ ਬੈਰੀਅਰ ਵੀ ਲੱਗੇ ਹੋਏ ਹਨ ਅਤੇ ਇਹ ਦੋਵੇਂ ਚੰਗੇ ਭਲੇ ਕੰਮ ਵੀ ਕਰਦੇ ਸਨ। ਪਰ ਕਿਸੇ ਕਾਰਨ ਬੱਸ ਰੇਲ ਨਾਲ਼ ਜਾ ਟਕਰਾਈ ਅਤੇ ਰੇਲ ਪਟੜੀਓਂ ਲਹਿ ਗਈ ਜਿਸਦਾ ਅਸਲੀ ਕਾਰਨ ਸ਼ਾਇਦ ਕਦੇ ਪਤਾ ਹੀ ਨਾ ਲੱਗ ਸਕੇ।ਮਰਨ ਵਾਲ਼ੇ ਅਤੇ ਜ਼ਖਮੀ ਹੋਣ ਵਾਲੇ ਸਾਰੇ ਬੱਸ ‘ਚ ਹੀ ਸਨ। ਰੇਲ ‘ਚ ਸਵਾਰ ਵਿਅਕਤੀਆਂ ਨੂੰ ਝਟਕੇ ਤਾਂ ਲੱਗੇ ਪਰ ਉਹ ਜ਼ਖ਼ਮੀ ਹੋਣੋਂ ਬਚ ਗਏ।
ਇਸ ਲਈ ਟਰੱਕ ਡਰਾਈਵਰ ਹੋਣ ਕਰਕੇ ਸਾਡਾ ਕੰਮ ਇਹ ਵੇਖਣਾ ਵੀ ਹੈ ਕਿ ਅੱਗੇ ਰੇਲਵੇ ਕਰੌਸਿੰਗ ਤਾਂ ਨਹੀਂ।ਇਸ ਲਈ ਕਾਨੂੰਨ  ਅਨੁਸਾਰ ਮਿਥੀ ਹੱਦ ਅਨੁਸਾਰ ਹੀ ਚੱਲੋ ਅਤੇ ਅੱਗੇ ਤਾਂ ਹੀ ਵਧੋ ਜੇ ਇਸ ਤਰ੍ਹਾਂ ਕਰਨਾ ਸੁਰੱਖਿਅਤ ਹੈ। ਜੇ ਤੁਹਾਨੂੰ ਰੇਲ ਗੱਡੀ ਆਉਂਦੀ ਦਿਸ ਰਹੀ ਹੈ ਤਾਂ ਇਸ ਤਰ੍ਹਾਂ ਦੇ ਸਮੇਂ ਕਰੌਸਿੰਗ ਪਾਸ  ਕਰਨਾ ਸੁਰੱਖਿਅਤ ਨਹੀਂ। ਆ ਰਹੀ ਗੱਡੀ ਸਾਹਮਣੇ ਲੰਘਣ  ਨਾਲ ਕੁੱਝ ਕੁ ਸੈਕਿੰਡ ਤਾਂ ਬਚ ਸਕਦੇ ਹਨ ਪਰ ਕੁਝ ਸੈਕਿੰਡ ਬਚਾਉਣ ਲਈ ਤੁਸੀਂ ਆਪਣੀ ਜ਼ਿੰਦਗੀ ਦਾਅ ‘ਤੇ ਲਾ ਸਕਦੇ ਹੋ? ਯਾਦ ਰੱਖੋ ਕਿ ਜਦੋਂ ਤੁਸੀਂ ਇੱਕ ਕਰੌਸਿੰਗ ‘ਤੇ ਰੇਲ ਗੱਡੀ ਲੰਘਾਣ ਲਈ ਖੜ੍ਹੇ ਹੋ ਤਾਂ ਉਸ ਨਾਲ਼  ਆਲ਼ੇ ਦੁਆਲ਼ੇ ਦੀ ਜਾ ਰਹੀ ਹਵਾ ਦੇ ਅਸਰ ਤੌਂ ਬਚਣ ਲਈ ਤੁਹਾਡਾ ਫਾਸਲਾ ਠੀਕ ਦੂਰੀ ਵਾਲਾ ਰਹਿਣਾ ਚਾਹੀਦਾ ਹੈ। ਰੇਲ ਪਟੜੀ ਦੇ ਫਾਸਲੇ ਨਾਲੌਂ ਰੇਲ ਦੀ ਚੌੜਾਈ ਵੀ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਗੱਲ ਸਮਝਣੀ ਔਖੀ ਨਹੀਂ ਕਿ ਸਾਨੂੰ ਢੁੱਕਵੀਂ ਦੂਰੀ ਕਿਉਂ ਰੱਖਣੀ ਚਾਹੀਦੀ ਹੈੇ। ਪ੍ਰੋਫੈਸ਼ਨਲ ਕਮ੍ਰਸ਼ਲ ਡਰਾਈਵਰਾਂ ਨੂੰ ਕਈ ਵਾਰ ਇਹ ਗੱਲ ਭੁੱਲ ਜਾਂਦੀ ਹੈ ਜਾਂ ਉਹ ਨਹੀਂ ਜਾਣਦੇ। ਇਸ ਲਈ ਸਾਨੂੰ ਇੱਕ ਦੂਜੇ ਨੂੰ ਇਸ ਤਰ੍ਹਾਂ ਦੇ ਖ਼ਤਰਿਆਂ ਤੋਂ ਯਾਦ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਹ ਕੇਵਲ ਸਰਦੀ ਦੇ ਮੌਸਮ ਦੀਆਂ ਮੁਸ਼ਕਲਾਂ ਨਹੀਂ, ਹਾਂ ਪਰ ਇਹ ਇਸ ਮੌਸਮ ‘ਚ ਇਹ ਗੰਭੀਰ ਹੋ ਜਾਂਦੀਆਂ ਹਨ। ਸਦਾ ਯਾਦ ਰੱਖੋ ਹਰ ਸਮਾਂ ਰੇਲ ਗੱਡੀ ਲੰਘਣ ਦਾ ਸਮਾਂ ਹੀ ਹੈ।