੧ ਜਨਵਰੀ, ੨੦੨੩ ਤੋਂ, ਕਮਰਸ਼ੀਅਲ ਵਹੀਕਲ ਸੇਫਟੀ ਐਂਡ ਇਨਫੋਰਸਮੈਂਟ (CVSE) ਅਫਸਰ ਫੈਡਰਲ ਤੌਰ ‘ਤੇ ਨਿਯਮਿਤ ਕੈਰੀਅਰਾਂ ਵਾਸਤੇ ਫੈਡਰਲ ਇਲੈਕਟਰਾਨਿਕ ਲੌਗਿੰਗ ਡੀਵਾਈਸ (ELD) ਬਾਰੇ ਸਿੱਖਿਆ ਦੇਣ ਅਤੇ ਇਸ ਦੀ ਪਾਲਣਾ ਨਾ ਕਰਨ ਵਾਲਿਆਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ELD ਦੇ ਆਦੇਸ਼ਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦੇਣਗੇ। ਇਸ ਦੇ ਨਾਲ਼ ਹੀ ਸੇਵਾ ਦੇ ਘੰਟਿਆਂ ਦੀਆਂ ਉਲੰਘਣਾਵਾਂ ਨੂੰ MVAR ਡਿਵੀਜ਼ਨ ੩੭ ਦੇ ਤਹਿਤ ਸਖਤੀ ਨਾਲ ਲਾਗੂ ਕੀਤਾ ਜਾਣਾ ਜਾਰੀ ਰਹੇਗਾ।
੭ ਦਸੰਬਰ ਨੂੰ, CVSE ਨੇ ਇਹ ਵੀ ਘੋਸ਼ਣਾ ਕੀਤੀ ਸੀ ਕਿ ਕੇਵਲ BC ਦੇ ਅੰਦਰ ਚੱਲਣ ਵਾਲੀਆਂ ਗੱਡੀਆਂ ਵਾਸਤੇ ਹੀ ELD ਨਿਯਮਾਂ ਅਤੇੇ ਸਮਾਂ-ਸੀਮਾਵਾਂ ਲਈ, ਅਗਲੇਰੀ ਜਾਣਕਾਰੀ ਦੀ ਨਵੇਂ ਸਾਲ ਵਿੱਚ ਲਾਗੂ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ:
• ਜੇ ਤੁਸੀਂ BC ਦੇ ਅੰਦਰ ਕੰਮ ਕਰਦੇ ਹੋ ਅਤੇ ਹੋਰਨਾਂ ਅਧਿਕਾਰ-ਖੇਤਰਾਂ ਵਿੱਚ ਸਫਰ ਨਹੀਂ ਕਰਦੇ, ਤਾਂ ਤੁਸੀਂ ਮੋਟਰ ਵਹੀਕਲ ਐਕਟ ਰੈਗੂਲੇਸ਼ਨਜ਼ ਡਿਵੀਜ਼ਨ ੩੭ ਦੀਆਂ ਸ਼ਰਤਾਂ ਜਿਨ੍ਹਾਂ ‘ਚ ELD ਫੁਰਮਾਨ ਨੂੰ ਸ਼ਾਮਲ ਕਰਨ ਲਈ ਅਜੇ ਤੱਕ ਸੋਧ ਨਹੀਂ ਕੀਤੀ ਗਈ, ਦੇ ਅਧੀਨ ਕੰਮ ਕਰਨਾ ਜਾਰੀ ਰੱਖ ਸਕੋਗੇ।
• BC ELD ਦੇ ਹੁਕਮਾਂ ਸਬੰਧੀ ਛੋਟਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ। ਕਿਉਂਕਿ ਅਧਿਨਿਯਮਾਂ ਦੀ ਕੈਬਨਿਟ ਦੁਆਰਾ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ। ਇਹ ਪਤਾ ਨਹੀਂ ਕਿ ਬ੍ਰਿਟਿਸ਼ ਕੋਲੰਬੀਆ ‘ਚ ELD ਫੁਰਮਾਨ ਨੂੰ ਕਦੋਂ ਲਾਗੂ ਕੀਤਾ ਜਾਵੇਗਾ, ਪਰ ਬੀ ਸੀ ਸੂਬਾ ELD ਦੀ ਸਥਾਪਨਾ ਅਤੇ ਸਿਖਲਾਈ ਨੂੰ ਅਨੁਕੂਲ ਬਣਾਉਣ ਲਈ ਇੱਕ ਵਾਜਬ ਪਹੁੰਚ ਜ਼ਰੂਰ ਅਪਣਾਏਗਾ।
• ਜੇ ਤੁਸੀਂ ਇੰਟਰ ਸਟੇਟ ਵਾਹਨ ਚਲਾਉਂਦੇ ਹੋ, ਤਾਂ ੧ ਜਨਵਰੀ, ੨੦੨੩ ਤੋਂ BC ਕਮਰਸ਼ੀਅਲ ਵਹੀਕਲ ਡਰਾਈਵਰਜ਼ ਆਵਰਜ਼ ਆਫ ਸਰਵਿਸ ਰੈਗੂਲੇਸ਼ਨਜ਼ ਦੇ ਅਨੁਸਾਰ ਫੈਡਰਲ ELD ਫੁਰਮਾਨ ਲਾਗੂ ਹੋਣੇ ਸ਼ੁਰੂ ਹੋ ਜਾਣਗੇ।