ਸੜਕ ‘ਤੇ ਕੰਮ ਕਰਨ ਵਾਲਿਆਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਾਲਾਨਾ ਕੋਨ ਜ਼ੋਨ ਮੁਹਿੰਮ ਮਈ ‘ਚ ਸ਼ੁਰੂ ਹੋ ਰਹੀ ਹੈ।ਇਹ, ਟਰੱਕ ਡ੍ਰਾਈਵਰ ਜਿਨ੍ਹਾਂ ਨੂੰ ਅਚਨਚੇਤ ਸੜਕ ‘ਤੇ ਰੁਕਣਾ ਪੈਂਦਾ ਹੈ ਸਮੇਤ ਉਨ੍ਹਾਂ ਸਾਰੇ ਲੋਕਾਂ ਦੇ ਸਬੰਧ ‘ਚ ਹੈ ਜਿਹੜੇ ਸੜਕ ‘ਤੇ ਕੰਮ ਕਰਦੇ ਹਨ।
ਕਈ ਵਾਰ ਟਾਇਰ ‘ਚੋਂ ਹਵਾ ਨਿਕਲ ਜਾਂਦੀ ਹੈ। ਕਈ ਵਾਰ ਕੂਲੈਂਟ ਲੀਕ ਕਰਨ ਲੱਗ ਪੈਂਦੇ ਹਨ ਅਤੇ ਕਦੇ ਕੋਈ ਹੋਰ ਤਕਨੀਕੀ ਨੁਕਸ ਪੈ ਜਾਂਦਾ ਹੈ।ਇਸ ਲਈ ਡ੍ਰਾਈਵਰ ਨੂੰ ਹਰ ਤਰ੍ਹਾਂ ਦੀ ਮੁਸ਼ਕਿਲ ਲਈ ਹਰ ਦਮ ਤਿਆਰ ਰਹਿਣਾ ਚਾਹੀਦਾ ਹੈ।ਕਿਉਂ ਕਿ ਕਈ ਵਾਰ ਤੁਹਾਨੂੰ ਹਰ ਹਾਲਤ ‘ਚ ਰੁਕ ਕੇ ਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।ਟਰੱਕ ਡ੍ਰਾਈਵਰਾਂ ਲਈ ਸੜਕ ‘ਤੇ ਅਨੇਕਾਂ ਮੁਸ਼ਕਿਲਾਂ ਆ ਸਕਦੀਆਂ ਹਨ।ਜਿੱਥੇ ਕੰਮ ਕਰਨ ਵਾਲ਼ੇ ਥਾਂ ਛੋਟੇ ਹੁੰਦੇ ਹਨ, ਨਾ ਦਿਸਣ ਵਾਲ਼ੀਆਂ ਥਾਵਾਂ ਵਾਤਾਵਰਣ ਆਦਿ ਹੋਰ ਕਈ ਕਾਰਨ ਵੀ ਹੁੰਦੇ ਹਨ।
ਸੜਕ ‘ਤੇ ਜਾਂਦੇ ਜਾਂਦੇ ਸੁਰੱਖਿਅਤ ਢੰਗ ਨਾਲ ਰੁਕਣਾ
ਹਾਲਾਤ ਅਨੁਸਾਰ ਡ੍ਰਾਈਵਰਾਂ ਨੂੰ ਹੇਠ ਲਿਖੀਆਂ ਹਾਲਤਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ:
*ਕੀ ਇਹ ਰੁਕਣ ਲਈ ਸੁਰੱਖਿਅਤ ਥਾਂ ਹੈ? ਕੀ ਸੜਕ ‘ਤੇ ਰੁਕਣ ਲਈ ਹੋਰ ਕੋਈ ਵਧੀਆਂ ਥਾਂ ਵੀ ਹੈ?
* ਕੀ ਮੈਂ ਕਾਫੀ ਦੂਰੀ ‘ਤੇ ਰੁਕਿਆ ਹਾਂ ਕੀ ਇੱਥੇ ਕੋਈ ਧੁੰਦ ਆਦਿ ਤਾਂ ਨਹੀਂ?
* ਕੀ ਮੈਂ ਟਰੱਕ ਖੜ੍ਹਾ ਕਰਕੇ ਬਾਹਰ ਨਿਕਲ ਕੇ ਆਲੇ ਦੁਆਲੇ ਘੁੰਮ ਕੇ ਸੁਰੱਖਿਅਤ ਢੰਗ ਨਾਲ ਕੰਮ ਕਰ ਸਕਦਾ ਹਾਂ?
*ਕੀ ਮੈਂ ਟਰੱਕ ਨੂੰ ਇਸ ਸਥਿਤੀ ‘ਚ ਰੱਖ ਸਕਦਾ ਹਾਂ ਕਿ ਇਹ ਮੇਰੇ ਅਤੇ ਹੋਰ ਵਾਹਨਾਂ ਵਿਚਾਲੇ ਰੁਕਾਵਟ ਨਾ ਬਣੇ?
*ਕੀ ਮੈਨੂੰ ਜਲਦੀ ਨਾਲ਼ 911’ਤੇ ਕਾਲ ਕਰਨੀ ਚਾਹੀਦੀ ਹੈ?
* ਕੀ ਮੇਰੀ ਰੁਕਣ ਦੀ ਥਾਂ ‘ਤੇ ਰੱਖੀਆਂ ਹੋਈਆਂ ਕੋਨਾਂ ਅਤੇ ਚਮਕਦੀਆਂ ਲਾਈਟਾਂ ਹੋਰ ਚੱਲਣ ਵਾਲ਼ਿਆਂ ਨੂੰ ਅੱਗੇ ਲੰੰਘਣ ਲਈ ਠੀਕ ਸਮਾਂ ਦੇ ਰਹੀਆਂ ਹਨ?
ਆਪਣਾ ਕੋਨ ਜ਼ੋਨ ਬਣਾਉਣ ਦੀ ਮੁਹਿੰਮ ਮਈ ‘ਚ ਸ਼ੁਰੂ ਹੁੰਦੀ ਹੈ
ਬੀ ਸੀ ਦੀ ਸਾਲਾਨਾ ਕੋਨ ਜ਼ੋਨ ਮੁਹਿੰਮ ਡਰਾਈਵਰਾਂ ਨੂੰ ਯਾਦ ਦਿਵਾਉਂਦੀ ਹੈ ਕਿ ਉਹ ਹੌਲੀ ਚੱਲਣ ਅਤੇ ਟਰੱਕ ਨੂੰ ਪਾਸੇ ਕਰਨ ਜਦੋਂ ਅੱਗੇ ਲਾਈਟਾਂ ਚਮਕਦੀਆਂ ਹਨ, ਜਾਣੀ ਕਿ ਜਦੋਂ ਉਹ ਕਿਸੇ ਵੀ ਰੰਗ ਦੀਆਂ ਚਮਕਦੀਆਂ ਲਾਈਟਾਂ ਦੇਖਦੇ ਹਨ (ਨਾ ਕਿ ਸਿਰਫ ਲਾਲ ਅਤੇ ਨੀਲੇ ਰੰਗ ਦੀਆਂ)। ਮਾਲਕਾਂ ਲਈ ਵੀ ਲਈ ਆਪਣੇ ਡਰਾਈਵਰਾਂ ਦੀ ਸੁਰੱਖਿਆ ਨੂੰ ਬਹੁਤ ਚੰਗੀ ਤਰ੍ਹਾਂ ਧਿਆਨ ‘ਚ ਰੱਖਣਾ ਚਾਹੀਦਾ ਹੈ। ਡਰਾਈਵਰਾਂ ਨੂੰ ਖਤਰਿਆਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਕਿਵੇਂ ਘੱਟ ਕਰਨਾ ਹੈ ਬਾਰੇ ਜਾਣਨ ਦੀ ਲੋੜ ਹੈ। ਕਿਸੇ ਹੋਰ ਵਾਹਨ ਨਾਲ ਟਕਰਾਉਣ ਦੇ ਖਤਰੇ ਤੋਂ ਇਲਾਵਾ, ਡਰਾਈਵਰਾਂ ਨੂੰ ਡਿਗੇ ਹੋਏ ਸਮਾਨ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਬੀ ਸੀ ‘ਚ ਹਜ਼ਾਰਾਂ ਲੋਕ ਸੜਕ ਕਿਨਾਰੇ ਕੋਨ ਜ਼ੋਨਾਂ ਵਿੱਚ ਕੰਮ ਕਰਦੇ ਹਨ। ਇਸ ਵਿੱਚ ਸੜਕ ਦੀ ਸਾਂਭ-ਸੰਭਾਲ ਕਰਨ ਵਾਲੇ ਕਾਮੇ, ਉਪਯੋਗਤਾ ਕਾਮੇ, ਲੈਂਡਸਕੇਪਰ, ਐਮਰਜੈਂਸੀ ਅਮਲਾ, ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀ, ਅਤੇ ਹੋਰ ਬਹੁਤ ਸਾਰੇ ਸ਼ਾਮਲ ਹਨ। ਸਾਰੇ ਸੜਕ ਕਿਨਾਰੇ ਕਾਮਿਆਂ ਨੂੰ ਸੁਰੱਖਿਅਤ ਰੱਖਣਾ ਹੀ 2011 ਵਿੱਚ ਵਰਕ ਜ਼ੋਨ ਸੇਫਟੀ ਅਲਾਇੰਸ ਦੁਆਰਾ ਸਥਾਪਤ ਸਾਲਾਨਾ ਕੋਨ ਜ਼ੋਨ ਮੁਹਿੰਮ ਦਾ ਟੀਚਾ ਹੈ।
ਸ਼ੁੋਰਚੲ: ਸ਼ੳਡੲਟੇ ਧਰਵਇਨ: ਠਰੁਚਕਨਿਗ ਸ਼ੳਡੲਟੇ ਛੁੋਨਚਲਿ ੋਡ ਭਛ