ਪੈਪਸੀਕੋ ਇਸ ਸਾਲ ਹੀ ਟੈਸਲਾ ਸੈਮੀ ਟਰੱਕਾਂ ਦੀ ਡਲਿਵਰੀ ਲਵੇਗੀ

ਮੂਲ਼ ਲੇਖਕ: ਜੈਗ ਢੱਟ

ਕਈ ਸਾਲਾਂ ਦੀਆਂ ਚੁਣੌਤੀਆਂ ਤੋਂ ਬਾਅਦ ਹੁਣ ਸਾਫਟ ਡਰਿੰਕ ਦੇ ਵੱਡੇ ਉਤਪਾਦਕ ਟੇਸਲਾ ਅਤੇ ਪੈਪਸੀ ਕੋ ਕੰਪਨੀਆਂ ਮਾਲ ਦੀ ਢੋਆ ਢੁਆਈ ਲਈ ਇਸ ਸਾਲ 15 ਇਲੈਕਟ੍ਰਿਕ ਟਰੱਕ ਲੈਣਗੀਆਂ।ਜਿਸ ਨਾਲ਼ ਧੂੰਏਂ ਵਾਲੇ ਟਰੱਕਾਂ ਤੋਂ ਛੁਟਕਾਰਾ ਮਿਲ ਸਕੇਗਾ।

ਜਦੋਂ ਟੈਸਲਾ ਨੇ 2017 ‘ਚ ਪਰੋਟੋ ਟਾਈਪ ਟਰੱਕਾਂ ਨੂੰ ਸੜਕ ‘ਤੇ ਉਤਾਰਿਆ ਤਾਂ ਇਸ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਕੁੱਝ ਮਾਹਿਰਾਂ ਨੂੰ ਸ਼ੱਕ ਸੀ ਕਿ ਕੀ ਮਸਕ ਆਪਣੇ ਵਾਅਦੇ ਨੂੰ ਨਿਭਾ ਸਕੇਗਾ। ਕਾਰਨ ਇਹ ਸੀ ਕਿ ਬਹੁਤੇ ਵਹੀਕਲਾਂ ਬਣਾਉਣ ਦੇ ਸਾਰੇ ਨਿਸ਼ਾਨੇ ਪੂਰੇ ਨਹੀਂ ਸਨ ਹੋ ਸਕੇ। ਇਸ ਦੇ ਬਾਵਜੂਦ ਵੀ ਪੈਪਸੀਕੋ ਨੇ 100 ਬਿਜਲਈ ਟਰੱਕਾਂ ਦਾ ਆਰਡਰ ਇਹ ਕਹਿ ਕੇ ਕਰ ਦਿੱਤਾ ਕਿ ਟੈਸਲਾ ਇਹ ਪੂਰਾ ਕਰ ਦੇਵੇਗਾ।

ਹੁਣ ਆਸ ਇਹ ਕੀਤੀ ਜਾ ਰਹੀ ਹੈ ਕਿ ਇਸ ਸਾਲ ਉਤਪਾਦਨ ਸ਼ੁਰੂ ਹੋ ਜਾਵੇਗਾ ਅਤੇ ਪੈਪਸੀਕੋ ਇਹ ਬਿਜਲਈ ਟਰੱਕ ਖ੍ਰੀਦਣ ਵਾਲ਼ਾ ਪਹਿਲਾ ਗਾਹਕ ਹੋਵੇਗਾ।

ਪੈਪਸੀਕੋ ਦੀ ਕੈਲੀਫੋਰਨੀਆ ਦੇ ਸ਼ਹਿਰ ਮੋਡੈਸਟੋ ਸਥਿਤ ਇੱਕ ਸ਼ਾਖਾ ਫ੍ਰਾਈਟੋੋ ਲੇਅ ਨੇ ਫੈਸਲਾ ਕੀਤਾ ਹੈ ਕਿ ਉਹ ਵਾਤਾਵਰਣ ਦੀ ਸ਼ੁਧਤਾ ਨੂੰ ਧਿਆਨ ‘ਚ ਰੱਖਦਿਆਂ ਇੱਕ ਚਿਰ ਤੱਕ ਭੌਜਨ ਰਹਿਣ ਵਾਲ਼ਾ ਇੱਕ ਸਿਸਟਮ ਬਣਾਉਣਾ ਚਾਹੁੰਦੇ ਹਨ। ਉਹ ਵੀ ਡਲਿਵਰੀ ਕਰਨ ਵਾਲ਼ੇ ਇਸ ਤਰ੍ਹਾਂ ਦੇ 15 ਟਰੱਕ ਖ੍ਰੀਦਣਗੇ।

ਇਸ ਪ੍ਰਾਜੈਕਟ ਅਧੀਨ ਇਸ ਪਲਾਂਟ ਵੱਲੋਂ ਬਿਜਲੀ ਨਾਲ ਅਤੇ ਲਿਥੀਅਮ ਤਕਨੀਕ ਨਾਲ਼ ਚੱਲਣ ਵਾਲ਼ੀਆਂ ਫੋਰਕ ਲਿਫਟਾ ਅਤੇ ਟਰੱਕਾਂ ਦੀ ਵਰਤੌ ਕੀਤੀ ਜਾਵੇਗੀ। ਇਹ ਆਣ ਵਾਲੇ 15 ਬਿਜਲਈ ਟਰੱਕ ਵੀ 60 ਡੀਜ਼ਲ ਪਾਵਰ ਟਰੱਕਾਂ ਦੀ ਕਤਾਰ ‘ਚ ਸ਼ਾਮਲ ਹੋ ਜਾਣਗੇ।ਜਿਸ ਕਾਰਨ ਕਾਰਬਨ ਦਾ ਨਿਕਾਸ ਘਟੇਗਾ।

ਭਾਵੇਂ ਅਜੇ ਤੱਕ ਟੈਸਲਾ ਨੇ ਸੈਮੀ ਟਰੱਕ ਦੀ ਬਣਤਰ ਅਤੇ ਕੀਮਤ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ। ਪਰ ਇਸ ਦੇ ਸੀਨੀਅਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਕੀਮਤ M 150,000 ਅਤੇ M180,000 ਵਿਚਕਾਰ ਹੋਵੇਗੀ।

Previous articleHub Group Begins Electric Truck Fleet Pilot
Next articleFirst Student & Lion Electric Announce Largest Zero-Emission School Bus Order