ਸੈਕਰਾਮੈਂਟੋ ਦੀ ਟਰੱਕਿੰਗ ਕੰਪਨੀ ਦੇ ਮਾਲਕ ਹਰਦੀਪ ਸਿੰਘ 44 ਸਾਲ, ਅਤੇ ਅਮਨਦੀਪ ਕੌਰ 36 ਸਾਲ ਨੂੰ ਆਪਣੇ ਕਾਮਿਆਂ ਨੂੰ ਗਲਤ ਤਰੀਕੇ ਨਾਲ ਇੰਡੀਪੈਂਡੈਟ ਕੌਨਟਰੈਕਟਰ ਦਿਖਾਉਣ, ਅਤੇ ਕੰਪਨੀ ‘ਚ ਉਹਨਾ ਦੀ ਪੇ-ਰੋਲ $1.4 ਮਿਲੀਅਨ ਤੋਂ ਅਧਿੱਕ, ਬਣਦੀ ਪੇ-ਰੋਲ ਤੋਂ ਘੱਟ ਦਿਖਾਉਣ ਲਈ ਚਾਰਜ਼ ਕੀਤਾ ਗਿਆ ਹੈ। ਕੰਪਨੀ ਮਾਲਕਾਂ ਦੁਆਰਾ ਇਸ ਤਰ੍ਹਾਂ ਕਰਨ ਨਾਲ ਇੰਸ਼ੋਰੈਸ ਨੂੰ $234,000 ਦਾ ਨੁਕਸਾਨ ਅਤੇ ਇੰਪਲਾਇਮਿੰਟ ਡਿਵੈਲਪਮੈਂਟ ਡਿਪਾਰਟਮੈਂਟ ਨੂੰ $220,000 ਦਾ ਨੁਕਸਾਨ ਹੋਇਆ ਹੈ।
“ਪੇ-ਰੋਲ਼ ਅਤੇ ਕਾਮਿਆਂ ਨੂੰ ਇਸ ਤਰ੍ਹਾਂ ਗਲਤ ਤਰੀਕੇ ਨਾਲ਼ ਦਿਖਾਉਣਾ ਜਿੱਥੇ ਇੱਕ ਕਨੂੰਨੀ ਜ਼ੁਰਮ ਹੈ, ਉੱਥੇ ਹੀ ਉਹਨਾਂ ਕੰਪਨੀਆਂ ਨੂੰ ਵੀ ਖਤਰੇ ‘ਚ ਪਾਉਣਾ ਹੈ ਜੋ ਕੰਪਨੀਆਂ ਇਮਾਨਦਾਰੀ ਨਾਲ਼ ਕੰਮ ਕਰਦੀਆਂ ਹਨ” ਇੰਸ਼ੋਰੈਸ ਕਮਿਸ਼ਨਰ ਰਿਕਾਰਡੋ ਲਾਰਾ ਨੇ ਕਿਹਾ। “ਅਸੀਂ ਇਸ ਤਰ੍ਹਾਂ ਦੇ ਕੇਸ ਦੀ ਜਾਂਚ ਪੜਤਾਲ ਕਰਦੇ ਹਾਂ ਤਾਂ ਕਿ ਜਾਇਜ਼ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਰੱਖਿਆ ਕੀਤੀ ਜਾ ਸਕੇ ਜੋ ਇਹਨਾਂ ਨਜਾਇਜ਼ ਕੰਮ ਕਰਨ ਵਾਲੀਆਂ ਕੰਪਨੀਆਂ ਕਾਰਕੇ ਵੱਧ ਇੰਸ਼ੋਰੈਂਸ ਅਦਾ ਕਰਦੀਆਂ ਹਨ”
ਸਿੰਘ ਅਤੇ ਕੌਰ ਟਰੱਸਟ ਟਰਾਂਸਪੋਰਟ ਇੰਕ ਨਾਮ ਦੀ ਲੌਂਗ-ਹਾਲ਼ ਟਰੱਕਿੰਗ ਕੰਪਨੀ ਆਪਣੇ ਸੈਕਰਾਮੈਂਟ ਵਾਲੇ ਘਰ ਤੋਂ ਹੀ ਚਲਾ ਰਹੇ ਸਨ ਅਤੇ ਇਹਨਾਂ ਦਾ ਟਰੱਕ ਯਾਰਡ ਵੈਸਟ ਸੈਕਰਾਮੈਂਟੋ ਵਿੱਚ ਸੀ। 25 ਫਰਵਰੀ 2014 ਤੋਂ 20 ਅਕਤੂਬਰ 2016 ਤੱਕ ਸਿਰਫ਼ 105,811 ਡਾਲ਼ਰਾਂ ਦੀ ਹੀ ਪੇ-ਰੋਲ਼ ਸਟੇਟ ਕੰਪਨਸੇਸ਼ਨ ਇੰਸ਼ੋਰੈਂਸ ਫ਼ੰਡ ਨੂੰ ਦਿਖਾਈ।
ਸਟੇਟ ਕੰਪਨਸੇਸ਼ਨ ਇੰਸ਼ੋਰੈਂਸ ਫ਼ੰਡ ਨੇ ਕੰਪਨੀ ਦਾ ਆਡਿਟ ਕੀਤਾ ਅਤੇ ਪਤਾ ਲੱਗਿਆ ਕਿ ਬਹੁਤ ਸਾਰੇ ਕੰਪਨੀ ਕਰਮਚਾਰੀਆਂ ਅਤੇ ਡਰਾਇਵਰਾਂ ਨੂੰ ਕੰਨਟਰੈਕਰ ਤੇ ਕੰਮ ਕਰਨ ਵਾਲੇ ਦਿਖਾਇਆ ਗਿਆ ਸੀ ਅਤੇ ਇਹਨਾਂ ਨੂੰ 1099 ਇਸ਼ੂ ਕੀਤਾ ਗਿਆ ਸੀ।ਕੰਪਨੀ ਦੇ ਬੈਂਕ ਖਾਤਿਆ ਤੋਂ ਪਤਾ ਲੱਗਿਆ ਕਿ ਲੱਗਭੱਗ 1.4 ਮਿਲੀਅਨ ਡਾਲਰਾਂ ਦੀ ਪੇ-ਰੋਲ ਰਿਪੋਰਟ ਹੀ ਨਹੀਂ ਕੀਤੀ ਗਈ।ਕੰਪਨੀ ਮਾਲਕਾਂ ਦੁਆਰਾ ਇਸ ਤਰ੍ਹਾਂ ਕਰਨ ਨਾਲ ਇੰਸ਼ੋਰੈਸ ਨੂੰ $234,000 ਦਾ ਨੁਕਸਾਨ ਅਤੇ ਇੰਪਲਾਇਮਿੰਟ ਡਿਵੈਲਪਮੈਂਟ ਡਿਪਾਰਟਮੈਂਟ ਨੂੰ $220,000 ਦਾ ਨੁਕਸਾਨ ਹੋਇਆ ਹੈ।
ਕੰਪਨੀ ਦੇ ਦੋਵੇਂ ਮਾਲਕ ਸੈਕਰਾਮੈਂਟੋ ਕਾਂਊਂਟੀ ਸਪੀਰੀਅਰ ਕੋਰਟ ਵਿੱਚ ਆਪ ਪੇਸ਼ ਹੋਏ ਜਿੱਥੇ ਉਹਨਾਂ ਤੇ ਮੁਕੱਦਮਾਂ ਚਲਾਇਆ ਗਿਆ।
ਇਸ ਵਿਸ਼ੇ ਤੇ ਹੈਲੋ ਟਰੱਕਿੰਗ ਤੇ ਹਰਜੀਤ ਸਿੰਘ ਗਿੱਲ਼ ਅਤੇ ਰਾਜਿੰਦਰ ਸਿੰਘ ਟਾਂਡਾ ਨੇ ਆਪਣੇ ਵਿਚਾਰ ਰੱਖੇ ਅਤੇ ਇਹ ਵੀ ਵਿਚਾਰਿਆ ਗਿਆ ਕਿ ਇਸ ਤੋਂ ਕੰਪਨੀਆਂ ਕਿਵੇਂ ਬਚ ਸਕਦੀਆਂ ਹਨ
[embedyt] https://www.youtube.com/watch?v=FkHkTkaY-Ds[/embedyt]