ਪਰ ਇਹ ਗਿਣਤੀ ਇਸ ਲਈ ਘੱਟ ਹੈ, ਕਿਉਂ ਕਿ ਅਜੇ ਤੱਕ ਸੜਕ ‘ਤੇ ਕਲਾਸ 8 ਦੇ ਇਲੈਕਿਟ੍ਰਕ ਟਰੱਕ ਬਹੁਤ ਘੱਟ ਗਿਣਤੀ ‘ਚ ਚੱਲ ਰਹੇ ਹਨ। ਪਰ ਨਵੀਂ ਟੈਕਨਾਲੋਜੀ ਵਿਰਾਸਤੀ ਉਤਪਾਦਾਂ ਦੇ ਤੌਰ ‘ਤੇ ਸੁਰੱਖਿਆ ਮਸਿਲਆਂ ਦੇ ਸਬੰਧ ‘ਚ ਕਾਫੀ ਸੰਵੇਦਨਸ਼ੀਲ ਸਾਬਤ ਹੋ ਰਹੀ ਹੈ।
ਵੋਲਵੋ ਟਰੱਕ ਉੱਤਰੀ ਅਮਰੀਕਾ ਅਤੇ ਨਿਕੋਲਾ ਕਾਰਪੋਰੇਸ਼ਨ ਕਈ ਸੌ ਟਰੱਕਾਂ ਨੂੰ ਵਾਪਸ ਮੰਗਵਾ ਰਹੇ ਹਨ। ਵੋਲਵੋ ਨੂੰ ਪਤਾ ਲੱਗਾ ਕਿ ਅਡੈਪਿਟਵ ਕਰੂਜ਼ ਕੰਟਰੋਲ ਨੂੰ ਇਸਦੇ ੜਂ੍ਰ ਇਲੈਕਿਟ੍ਰਕ ਟਰੱਕਾਂ ਵਿੱਚ ਗਲਤ ਤਰੀਕੇ ਨਾਲ ਲਾਇਆ ਗਿਆ ਸੀ। ਨਿਕੋਲਾ ਦੇ ਬੈਂਡਿਕਸ ਉਪਕਰਣਾਂ ਨੂੰ ਵੀ ਵੱਡੀ ਗਿਣਤੀ ‘ਚ ਰੀਕਾਲ ‘ਚ ਸ਼ਾਮਲ ਕੀਤਾ ਗਿਆ ਹੈ ਕਿਉਂ ਕਿ ਇਸ ਨਾਲ ਪਾਰਿਕੰਗ ਬ੍ਰੇਕ ‘ਚ ਸਮੱਸਿਆਵਾਂ ਆ ਰਹੀਆਂ ਸਨ ।
ਪਰ ਚੰਗੀ ਗੱਲ ਇਹ ਰਹੀ ਕਿ ਇਨ੍ਹਾਂ ‘ਚੋਂ ਕਿਸੇ ਵੀ ਸਮੇਂ ਕੋਈ ਸੱਟਾਂ ਜਾਂ ਕਰੈਸ਼ ਨਹੀਂ ਹੋਏ। ਵਾਪਿਸ ਬੁਲਾਏ ਗਏ ਸਾਰੇ 240 ਵੋਲਵੋ ਟਰੱਕਾਂ, ਜਿਨ੍ਹਾਂ ‘ਚ ਕੈਨੇਡਾ ਦੇ ਵੀ ਚਾਰ ਟਰੱਕ ਸ਼ਾਮਲ ਹਨ, ਉਹ ਸਾਰੇ ਇਸ ਗੱਲ ਦਾ ਸਬੂਤ ਹਨ। ਇਨ੍ਹਾਂ ਸਾਰੇ ਟਰੱਕਾਂ ਦਾ ਨਿਰਮਾਣ 16 ਅਪ੍ਰੈਲ, 2019 ਅਤੇ ਅਕਤੂਬਰ 19, 2022 ਵਿਚਕਾਰ ਕੀਤਾ ਗਿਆ ਸੀ।
ਵੋਲਵੋ ਨੂੰ ਪਤਾ ਲੱਗਾ ਕਿ ਲਾਈਟ-ਲੋਡ ਹਾਲਤਾਂ ਵਿੱਚ ਅਡੈਪਟਿਵ ਕਰੂਜ਼ ਕੰਟਰੋਲ ਬ੍ਰੇਕਿੰਗ ਦੇ ਦੌਰਾਨ, ਰੀਜਨਰੇਟਿਵ ਬ੍ਰੇਕਿੰਗ ਸੰਭਾਵੀ ਤੌਰ ‘ਤੇ ਚੇਤਾਵਨੀ ਦੇ ਬਿਨਾ ਬ੍ਰੇਕਾਂ ਨੂੰ ਲਾਕ ਕਰ ਸਕਦੀ ਹੈ ਅਤੇ ਪਿਛਲੇ ਐਕਸਲ ਦੇ ਖਿਸਕਣ ਦਾ ਕਾਰਨ ਬਣ ਸਕਦੀ ਹੈ।
ਸਵੀਡਨ-ਅਧਾਰਤ ਟਰੱਕ ਨਿਰਮਾਤਾ ਨੂੰ ਮਾਰਚ ਮਹੀਨੇ ‘ਚ ਪਤਾ ਲੱਗਾ ਕਿ ਅਨੁਕੂਲ ਕਰੂਜ਼ ਕੰਟਰੋਲ ਕੰਪੋਨੈਂਟਸ, ਖਾਸ ਤੌਰ ‘ਤੇ ਫਰੰਟ ਰਾਡਾਰ, ਬੈਟਰੀ-ਇਲੈਕਟ੍ਰਿਕ ਡ੍ਰਾਈਵਲਾਈਨ ਵਿੱਚ ਲਾਏ ਬਿਨਾ ਬੈਟਰੀ ਇਲੈਕਟ੍ਰਿਕ ਪਲੇਟਫਾਰਮ ‘ਤੇ ਸਥਾਪਤ ਕੀਤੇ ਗਏ ਸਨ। ਜਾਂਚ ਕਰਨ ਤੋਂ ਬਾਅਦ, ਵੋਲਵੋ ਨੇ 7 ਅਪਰੈਲ ਨੂੰ ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟਰੇਸ਼ਨ ਸੁਰੱਖਿਆ ਕਾਰਨ ਇਨ੍ਹਾਂ ਨੂੰ ਵਾਪਸ ਲੈਣ ਲਈ ਕਿਹਾ।
ਟੀਅਰ 1 ਸਪਲਾਇਰ ਬੈਂਡਿਕਸ ਕਮ੍ਰਸ਼ੀਅਲ ਵਹੀਕਲ ਸਿਸਟਮਜ਼ ਦੁਆਰਾ ਵੱਖਰੇ ਤੌਰ ‘ਤੇ ਇੱਕ ਸਾਜ਼ੋ-ਸਾਮਾਨ ਦੀ ਵਾਪਸੀ ਵਿੱਚ ਨਿਕੋਲਾ ਦੀ ਸ਼ਮੂਲੀਅਤ ਠਰੲ ਬੈਟਰੀ-ਇਲੈਕਟ੍ਰਿਕ ਟਰੱਕਾਂ ਦੀ ਤੀਜੀ ਰੀਕਾਲ ਹੈ।
ਸਤੰਬਰ ਵਿੱਚ, ਨਿਕੋਲਾ ਨੇ 93 ਟਰੱਕਾਂ ਨੂੰ ਵਾਪਸ ਮੰਗਵਾਇਆ, ਜੋ ਇਸ ਨੇ ਉਸ ਮਿਤੀ ਤੱਕ ਬਣਾਏ ਸਨ। ਕਿਉਂ ਕਿ ਸੀਟ ਬੈਲਟਾਂ ਦੀ ਮੋਢੇ ਦੀ ਐਂਕਰੇਜ ਅਸੈਂਬਲੀ ਦੀ ਗਲਤ ਸਥਾਪਨਾ, ਹਾਦਸਾ ਹੋਣ ਦੀ ਹਾਲਤ ‘ਚ ਸੁਰੱਖਿਆ ਨੂੰ ਘਟਾ ਸਕਦੀ ਹੈ।
ਫਰਵਰੀ ਵਿੱਚ, ਕੰਪਨੀ ਵੱਲੋਂ 137 ਮਾਡਲ ਸਾਲ 2022 Tres ਨੂੰ ਇਸ ਲਈ ਵਾਪਿਸ ਬੁਲਾਇਆ ਗਿਆ ਕਿਉਂਕਿ ਇਸ ਵਿੱਚ ਬ੍ਰੇਕ ਪੈਡਲ ‘ਤੇ ਸ਼ਾਫਟ ਲੌਕਿੰਗ ਸਕਰੂਅ ਦੇ ਗਾਇਬ ਹੋਣ ਦੀ ਰਿਪੋਰਟ ਕੀਤੀ ਗਈ ਸੀ ਜਾਂ ਹੋ ਸਕਦਾ ਹੈ ਕਿ ਇਹ ਪੂਰੀ ਤਰ੍ਹਾਂ ਕੱਸੇ ਨਾ ਗਏ ਹੋਣ, ਜਿਸ ਕਾਰਨ ਬ੍ਰੇਕ ਪੈਡਲ ਅਸੈਂਬਲੀ ‘ਚੋਂ ਬਾਹਰ ਨਿਕਲ ਸਕਦਾ ਹੈ।
ਇਸ ਤੋਂ ਇਲਾਵਾ, ਨੈਵੀਸਟਾਰ 2016-2020 ਮਾਡਲ ਸਾਲਾਂ ਵਾਲ਼ੇ ਲਗ ਭਗ 45,000 ਟਰੱਕਾਂ ਨੂੰ ਵਾਪਸ ਬੁਲਾ ਰਿਹਾ ਹੈ ਕਿਉਂਕਿ ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਸਿਸਟਮ ਨਾਲ ਸਬੰਧਤ ਤਿੰਨ ਅੰਡਰ ਹੁੱਡ ਫਾਇਰ ਹਾਦਸੇ ਹੋ ਚੁੱਕੇ ਹਨ।
ਵਾਪਸ ਬੁਲਾਏ ਗਏ ਸਾਰੇ 44,887 ਵਾਹਨ ਸੰਭਾਵਿਤ ਤੌਰ ‘ਤੇ ਅੱਗ ਲੱਗਣ ਦਾ ਕਾਰਨ ਬਣ ਸਕਦੇ ਸਨ। ਨੈਵੀਸਟਾਰ ਨੇ ਇਹ ਫੈਸਲਾ ਲੈਣ ਤੋਂ ਪਿਹਲਾਂ ਤਿੰਨ ਵਾਰ ਲੱਗੀ ਅੱਗ ਦੀ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਹ ਪਾਵਰ ਡਿਸਟ੍ਰੀਬਿਊਸ਼ਨ ਮੋਡੀਊਲ (ਪੀ ਡੀ ਐਮ) ਦੀ ਘੱਟ ਵੋਲਟੇਜ ਅਤੇ ਐਂਪਰੇਜ ਦੇ ਕਾਰਨ ਸੀ। ਇਸ ਤਰ੍ਹਾਂ ਦੀ ਪਹਿਲੀ ਅੱਗ ਲੱਗਣ ਦੀ ਘਟਨਾ ਜਨਵਰੀ 2022 ਵਿੱਚ ਹੋਈ ਸੀ।
ਇੱਕ ਉਹ ਵਾਇਰਿੰਗ ਟਰਮੀਨਲ ਜੋ HVAC ਬਲੋਅਰ ਮੋਟਰ ਸਰਕਟ ਦੀ ਨਿਰੰਤਰ ਬਿਜਲੀ ਦੇ ਕਰੰਟ ਲੋਡ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ, ਵੀ ਅੱਗ ਦੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਨੈਵੀਸਟਾਰ ਨੇ ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੂੰ ਦੱਸਿਆ ਕਿ ਇਸ ਨਾਲ ਡ੍ਰਾਈਵਰ ਜਾਂ ਨਾਲ਼ ਬੈਠੇ ਨੂੰ ਸੱਟ ਵੀ ਲੱਗ ਸਕਦੀ ਹੈ।
ਪਰ ਚੰਗੀ ਗੱਲ ਇਹ ਰਹੀ ਕਿ ਨੈਵੀਸਟਾਰ ਵੱਲੋਂ ਇਸ ਸਥਿਤੀ ਨਾਲ ਸਬੰਧਤ ਕਿਸੇ ਸੱਟ ਦੀ ਰਿਪੋਰਟ ਨਹੀਂ ਆਈ। ਇਸ ਵਿੱਚ 68 ਵਾਰੰਟੀ ਦੇ ਕੇਸ ਸਨ, ਜਿਨ੍ਹਾਂ ‘ਚ ਸ਼ਾਮਲ 30 ਸਬੰਧੀ ਕਿਹਾ ਗਿਆ ਹੈ ਕਿ ਇਸ ਦੇ ਕੁੱਝ ਹਿੱਸੇ ਪਿਘਲ ਗਏ ਸਨ। ਪਿਘਲਣ ਜਾਂ ਅੱਗ ਲੱਗਣ ਦੀਆਂ ਇਹ ਸਭ ਘਟਨਾਵਾਂ ਬਿਨਾ ਕਿਸੇ ਚੇਤਾਵਨੀ ਦੇ ਵਾਪਰਦੀਆਂ ਹਨ।