ਮੂਲ਼ ਲੇਖਕ: ਜੈਗ ਢੱਟ
ਪਿਛਲੇ ਹਫਤੇ ਇੱਕ ਸੌਦਾ ਹੋਇਆ ਸੀ ਜਿਸ ‘ਚ ਵੋਲਕਸਵੇਗਨ ਦੇ ਟਰੈਟਨ (ਵੀ ਡਬਲਿਊ ਦੀ ਟਰੱਕ ਬਣਾਉਣ ਵਾਲ਼ੀ ਸਹਾਇਕ ਕੰਪਨੀ) ਵੱਲੋਂ ਨਵਸਟਾਰ ਨੂੰ ਖ੍ਰੀਦਆ ਜਾ ਰਿਹਾ ਹੈ।ਭਾਵੇਂ ਅਧਿਕਾਰਿਤ ਤੌਰ ‘ਤੇ ਕੋਈ ਦਸਤਖਤ ਨਹੀਂ ਕੀਤੇ ਗਏ ਪਰ ਨਵਸਟਾਰ ਦੇ ਮੁਖ ਭਾਈਵਾਲ ਕਾਰਲ ਇਕਾਹਨ ਅਤੇ ਉਸਦੇੇ ਪ੍ਰੋਟੈਗ ਮਾਰਕ ਰਾਚੈਸਕੀ ਨੇ ਇਸ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਕੀਤਾ ਹੈ।
ਇਸ ਕੀਤੇ ਗਏ ਸੌਦੇ ਅਨੁਸਾਰ ਵੋਕਸਵੈਗਨ ਨਵਸਟਾਰ ਨੂੰ ਉਸ ਦੇ ਹਰ ਹਿੱਸੇ ਲਈ 44.50 ਡਾਲਰ ਦੇਵੇਗੀ।ਇਸ ਦੀ ਕੁੱਲ ਅਦਾਇਗੀ 3.7 ਬਿਲੀਅਨ ਡਾਲਰ ਬਣਦੀ ਹੈ। ਪਹਿਲਾਂ ਇਕਾਹਨ ਨੇ ਇਸ ਦੀ ਕੀਮਤ 50 ਡਾਲਰ ਪ੍ਰਤੀ ਸ਼ੇਅਰ ਮੰਗੀ ਸੀ।ਪਰ ਟ੍ਰੈਟਨ ਦੇ ਰਿਹਾ ਸੀ 35 ਡਾਲਰ।ਪਰ ਅਖੀਰ ‘ਚ ਗੱਲ 45.50 ਡਾਲਰ ਪ੍ਰਤੀ ਹਿੱਸਾ ‘ਚ ਮੁੱਕ ਗਈ।
ਟਰੈਟਨ ਵੱਲੋਂ ਇਸ ਸੌਦੇ ਤੋਂ ਪਿੱਛੇ ਹਟਣ ਕਰਨ ਦੇ ਐਲਾਨ ਕਰਨ ਤੋਂ ਬਾਅਦ ਟਰੈਟਨ ਦੇ ਸਟਾਕ ਸ਼ੇਅਰ ਦੀ ਕੀਮਤ 20% ਲੁੜਕ ਗਈ।
ਇਕਹਾਨ ਹੀ ਇਸ ਦੇ ਸ਼ੇਅਰਾਂ ‘ਤੇ ਭਾਰੂ ਹੈ ਕਿਉਂ ਕਿ ਉਹ ਇਸ ਦੇ ਇਸ ਦੇ 20% ਸ਼ੇਅਰਾਂ ਦੀ ਮਾਲਕੀ ਰੱਖਦਾ ਹੈ ਜਿਸ ਦੀ ਕੀਮਤ 16.7 ਮਿਲੀਅਨ ਡਾਲਰ ਤੋਂ ਵੱਧ ਹੈ। ਇਹ ਕੰਪਨੀ ਜਿਸ ‘ਚ ਵੱਖ ਵੱਖ ਕਾਰੋਬਾਰ ਹਨ ਨਿਊ ਯਾਰਕ ਸਿਟੀ ‘ਚ ਸਥਿੱਤ ਹੈ। ਇਸ ਦੇ ਵੱਖ ਵੱਖ ਕਾਰੋਬਾਰਾਂ ‘ਚ ਰੀਅਲ ਐਸਟੇਟ, ਡੀਵੈਲਪਮੈਂਟ, ਦਵਾਈਆਂ ਅਤੇ ਹੋਰ ਕਈ ਕੰਮ ਸ਼ਾਮਲ ਹਨ।
ਇਕਹਾਨ ਨੇ 2011 ‘ਚ ਨਵਸਟਾਰ ਖ੍ਰੀਦੀ। ਉਸ ਸਮੇਂ ਸ਼ੇਅਰਾਂ ਦੀ ਕੀਮਤ ਮੁਸ਼ਕਿਲ ਨਾਲ਼ 35 ਡਾਲਰ ਪ੍ਰਤੀ ਸ਼ੇਅਰ ਸੀ।ਰੈਚੈਸਕੀ 2012 ‘ਚ ਆਈ ਉਦੋਂ ਸ਼ੇਅਰਾਂ ਦੀ ਕੀਮਤ ਇਸ ਤੋਂ ਵੀ ਘੱਟ ਸੀ।
ਇਕਹਾਨ ‘ਚ ਨਿਵੇਸ਼ ‘ਚ 2020 ਉਦੋਂ ਬਹੁਤ ਵਾਧਾ ਹੋਇਆ ਜਦੋਂ ਹਰਟਜ਼ ਨੇ ਡਿਗਦੀਆਂ ਕੀਮਤਾਂ ਕਾਰਨ ਦੀਵਾਲਾ ਘੋਸ਼ਿਤ ਕਰ ਦਿੱਤਾ। ਇਸ ਦਾ ਕਾਰਨ ਸੀ ਕੋਵਿਡ-ੱ19 ਮਹਾਂਮਾਰੀ। ਇਕਹਾਨ ਨੇ ਇਸ ਸਮੇਂ ਹਰਟਜ਼ ‘ਚ 2 ਬਿਲੀਅਨ ਡਾਲਰ ਨਿਵੇਸ਼ ਕੀਤੇ।
ਜਿੱਥੋਂ ਤੱਕ ਨਵਸਟਾਰ ਦੇ ਇੰਟਰਨੈਸ਼ਨਲ ਟਰੱਕਾਂ ਦੀ ਗੱਲ ਹੈ, ਇਸ ਦੇ ਉੱਤਰੀ ਅਮਰੀਕਾ ਦੀ ਟਰੱਕ ਮਾਰਕਿਟ ਦੇ ਸ਼ੇਅਰਾਂ ‘ਚ 14% ਹਿੱਸਾ ਹੈ।ਇਨ੍ਹਾਂ ‘ਚ ਸ਼ਾਮਲ ਹਨ ਫਰੇਟਲਾਈਨਰ, ੜੋਲਵੋ ਅਤੇ ਪੀਟਰਬਿਲਟ।ਟਰੇਟਨ ਦਾ ਕਹਿਣਾ ਹੈ ਕਿ ਉਹ ਕੁੱਝ ਸਾਲਾਂ ‘ਚ ਇਸ ਮਾਰਕਿਟ ‘ਚ ਆਪਣਾ ਹਿੱਸਾ ਵਧਾ ਲੈਣਗੇ।
ਟਰੈਟਨ ਅਤੇ ਨਵਸਟਾਰ ‘ਚ ਚਾਰ ਸਾਲ ਤੱਕ ਡੀਲ ਦੀ ਗੱਲਬਾਤ ਚਲਦੀ ਰਹੀ। ਪਰ ਡਬਲਿਊ ਦੀ ਟਰੈਟਨ ਦੀ ਗਲੋਬਲ ਕੰਪਨੀ ਦਾ ਅਮਰੀਕਾ ‘ਚ ਕੰਮ ਨਹੀਂ।ਇਸ ਲਈ ਟਰੱਕ ਮੇਕਰਾਂ ਲਈ ਨਵਸਟਾਰ ਨੂੰ ਖ੍ਰੀਦਣਾ ਜ਼ਰੁਰੀ ਸੀ। ਇਸ ਲਈ ਸਥਾਪਿਤ ਬ੍ਰਾਂਡ ਨੂੰ ਖ੍ਰੀਦਣ ਵੇਲੇ ਕੰਪਨੀ ਨੂੰ ਇਸ ਦਾ ਅਧਾਰ ਬਣਾਉਣ ਪੈਸੇ ਖਰਚਣ ਦੀ ਲੋੜ ਨਹੀਂ ਸੀ।