11.3 C
Vancouver
Saturday, April 20, 2024

ਵਿਤੀ ਉਧਾਰ ਲਈ ਅਗਾਊਂ

ਟੱਰਕ, ਟਰੇਲਰ ਜਾਂ ਕਾਰ ਖਰੀਦਣ ਤੋ ਪਹਿਲਾ ਕੁਝ ਗੱਲਾ ਵੱਲ ਧਿਆਨ ਦੇਣਾ ਬਹੁਤ ਜਰੂੁਰੀ ਹੈ। ਬਹੁਤਿਆਂ ਕੌਲ ਇਹ ਖਰੀਦਣ ਲਈ ਨਕਦ ਰਾਸ਼ੀ ਨਹੀ ਹੁੰਦੀ
ਅਤੇ  ਉਹਨਾ  ਨੂੰ ਵਿਤੀ ੳੇੁਧਾਰ ਦੀ ਲੋਡ  ਪੈਂਦੀ ਹੈ। ਇਸ ਵਾਸਤੇ ਅਗਾਊਂ ਤਿਆਰੀ ਕਰਨੀ ਬਹੁਤ ਜਰੂਰੀ ਹੈ। ਸਾਰੇ ਡਾਕੂਮੇਂਟ ਠੀਕ ਹੋਣ ਤੇ ਫਾਇਨੈਂਸ ਕੰਪਨੀ ਤੁਹਾਡਾ  ਕੇਸ ਛੇਤੀ  ਪਾਸ ਕਰੇਗੀ ਅਤੇ ਛੇਤੀ  ਸੜਕ   ਤੇ ਚੜ ਸਕੋਗੇ। ਜੇ ਕਰ ਕਾਗਜ਼ ਪੱਤਰ ਪੂਰੇ  ਨਾ ਹੋਣ  ਜਾਂ ਅਧੂਰੇ ਹੋਣ ਤਾਂ ਤੁਹਾਨੂੰ ਨਾਂਹ ਹੋ ਸਕਦੀ ਹੈ।
ਵਧੀਆ ਰੇਟ ਤੇ ਫਾਇਨੈਂਸ ਲੈਂਣ ਲਈ ਤੁਹਾਡਾ ਕ੍ਰੈਡਿਟ ਰੇਟ ਹਾਈ ਹੋਣਾ ਚਾਹੀਦਾ ਹੈ। ਕ੍ਰੈਡਿਟ ਰੇਟ ਸੁਧਾਰਣ ਲਈ ਆਪਣੀਆ ਸਾਰੀਆ ਪੇਮੈਂਟਸ ਸਮੇਂ ਸਿਰ ਕਰੋ। ਤੁਸੀ ਦੇਸ਼ ਜਾਂ ਵਿਦੇਸ਼ ਕਿਤੇ ਵੀ ਹੋਵੋ, ਆਪਣੇ ਬਿੱਲਾ ਦਾ ਭੁਗਤਾਨ  ਸਮੇਂ ਸਿਰ ਕਰੋ। ਮਾਰਟਗੇਜ ਜਾ ਕਾਰ ਦੀਆ ਕਿਸ਼ਤਾ, ਕਰੈਡਿਟ  ਕਾਰਡ ਦੇ ਬਿੱਲ ਸਮੇ  ਸਿਰ  ਦਿੱਤੇ  ਹੋਣ।
ਕੀਮਤ ਦਾ ਵੱਡਾ ਹਿੱਸਾ ਡਾਊਨ ਪੇਮੈਂਟ ਲਈ ਤਿਆਰ ਰੱਖੋ। ਇਹ ਰਕਮ ਤੁਹਾਡੇ ਬੈਕ ਖਾਤੇ ਵਿੱਚ ਕਾਫੀ ਸਮੇ ਤੋ ਹੋਣੀ ਚਾਹੀਦੀ ਹੈ।20 ਤੋ 25% ਰਕਮ ਡਾਊਨ ਪੇਮੈਂਟ ਵਜੋਂ ਦੇਣ ਦਾ ਟੀਚਾ ਰੱਖੋ। ਇਸ ਨਾਲ  ਕਈ ਪ੍ਰਕਾਰ ਦੀਆ ਫੀਸਾਂ, ਇੰਸਪੈਕਸ਼ਨਾ ਦੇ ਖਰਚੇ, ਸਕਿੳੇਰਟੀ ਆਦਿ ਦੀ ਗੁੰਜਾਇਸ਼ ਨਿਕਲ ਆਉਂਦੀ ਹੈ। ਜੇ ਕਰ ਤੁਸੀ ਮਿੱਤਰਾ, ਸੰਬੰਧੀਆਂ ਤੋ ਉਧਾਰ ਰਹੇ ਹੋ ਤਾਂ ਪੈਰ ਸੇ ਨਾ ਫੜੋ ਸਗੋਂ ਕਾਫੀ ਚਿਰ ਪਹਿਲੇ ਲੈ ਕੇ ਬੈਂਕ ਖਾਤੇ ਵਿੱਚ ਜਮ੍ਹਾਂ ਰੱਖੋ।
ਆਪਣੇ ਖਰਚਿਆਂ ਦਾ ਧਿਆਨ ਰੱਖੋ। ਆਮ ਤੌਰ ਤੇ ਬੈਂਕ ਦੀਆਂ ਛੇ ਮਹੀਨੇ ਦੀਆਂ ਸਟੇਟਮੈਂਟਾਂ ਮੰਗ ਲਈਆਂ ਜਾਂਦੀਆਂ ਹਨ, ਫਿਰ ਵੇਖਣ ਲਈ ਕਿ ਤੁਹਾਡੀ ਬੱਚਤ ਕਰਨ ਦੀ ਸਮਰੱਥਾ ਕਿੰਨੀ ਹੈ ਅਤੇ ਖਰਚ ਕਰਨ ਦੀਆਂ ਆਦਤਾਂ ਕਿਹੋ ਜਿਹੀਆ ਹਨ। ਫ਼ਜੂਲ ਖਰਚੀ ਜਾਂ ਚੈੱਕ ਬਾਊਂਸ ਹੋਣ ਤੋ ਬਚੋ। ਆਪਣੇ ਡਰਾਈਵਿੰਗ ਲਸੰਸ  ਦੀ ਕਾਪੀ ਤਿਆਰ ਕਰੋ।ਤੁਹਾਡਾ ਲਸੰਸ ਠੀਕ ਕਲਾਸ ਦਾ ਹੋਵੇ, ਉਸ ਉਪਰ ਪਤਾ ਸਹੀ ਹੋਵੇ ਅਤੇ ਤੁਹਾਡੇ ਨਂਾ ਦੇ ਸਪੈਲਿੰਗ ਲੀਗਲ ਨਂਾ ਨਾਲ ਰਲਦੇ ਹੋਣ। ਜੇਕਰ ਗਲਤੀ ਹੈ ਤਾ ਪਹਿਲਾ ਠੀਕ ਕਰਵਾ ਲਵੋ।
ਜੇ ਕਰ ੳਨਰ-ਅਪਰੇਟਰ ਹੋ ਤਾ ਦੋ ਸਾਲ  ਦੀ ਟੈਕਸ ਸਟੇਟਮਂੈਟ ਅਤੇ ਜੇ ਕਰ ਕੰਪਨੀ ਹੈ ਤਾ ਦੋ ਸਾਲ ਦੀ ਫਾਈਨੈਸ਼ੀਅਲ ਸਟੇਟਮੈਂਟ ਉੱਪਲਭਧ ਹੋਣੀ ਚਾਹੀਦੀ ਹੈ। ਇਸ ਤੋ ਡਰਾਈਵਰ ਦੀ ਆਮਦਨ ਜਾਂ ਕੰਪਨੀ ਦੀ ਪੇਮੈਂਟ ਕਰਨ ਦੀ ਯੋਗਤਾ ਦਾ ਪਤਾ ਚਲਦਾ ਹੈ। ਜੇਕਰ ੳਨਰ-ਅਪਰੇਟਰ ਦਾ ਆਪਣਾ ਘਰ ਹੈ ਤਾ ਮਾਰਗੇਜ ਪੇਪਰਾਂ ਦੀ ਕਾਪੀ ਮੰਗ ਲਈ ਜਾਂਦੀ ਹੈ।ਅਜਿਹੇ ਡਰਾਇਵਰ ਨੂੰ ਸਟੇਬਲ, ਜ਼ਿਮੇਵਾਰ, ਧਨ ਬਚਾਉਣ ਦੀ ਯੋਗਤਾ ਰੱਖਣ ਵਾਲਾ ਅਤੇ ਸਮੇਂ ਸਿਰ ਕਿਸ਼ਤ ਮੋੜਨ ਵਾਲਾ ਸਮਝਿਆ ਜਾਂਦਾ ਹੈ।ਕਈ ਕੰਪਨੀਆਂ ਦੋ ਸਾਲ ਤੋਂ ਘੱਟ ਤਜ਼ਰਬਾ ਰੱਖਣ ਵਾਲੇ ਡਰਾਇਵਰ ਨੂੰ ਉਧਾਰ ਨਹੀਂ ਦਿੰਦੀਆਂ, ਕਈ ਹੋਰ ਵੱਧ ਤਜ਼ਰਬਾ ਮੰਗਦੀਆਂ ਹਨ। ਇਸ ਲਈ ਨਵੇਂ ਡਰਾਇਵਰਾਂ ਲਈ ਉਡੀਕ ਕਰਨੀ ਅਤੇ ਚੰਗਾ ਤਜ਼ਰਬਾ ਬਨਾਉਣਾ ਠੀਕ ਰਹਿੰਦਾ ਹੈ।

ਬੇਨਤੀ ਪੱਤਰ ਠੀਕ ਠੀਕ ਭਰੋ ਅਤੇ ਹਸਤਾਖਰ ਕਰੋ। ਇਹ ਤੁਹਾਡੀ ਜਾਇਦਾਦ ਅਤੇ ਜ਼ਿਮੇਵਾਰੀਆਂ ਦਾ ਸ਼ੀਸ਼ਾ ਹੁੰਦਾ ਹੈ, ਜਦੋਂ ਤੁਹਾਡਾ ਪੇਪਰ ਵਰਕ ਪੂਰਾ ਹੋ ਜਾਵੇ ਤਾਂ ਹੀ ਖਰੀਦ ਕਰਨ ਜਾਵੋ।ਡੀਲ਼ ਕੰਪਲੀਟ ਕਰਨ ਲਈ ਸਪੈਸੀਫ਼ੀਕੇਸ਼ਨਜ਼ ਅਤੇ ਵਰੰਟੀ ਆਦਿ ਸਹਿਤ ਬਿੱਲ ਆਫ਼ ਸੇਲ ਦੀ ਲੋੜ ਪੈਂਦੀ ਹੈ। ਘਟੀਆ ਜਾਂ ਯੂਜਡ ਵਸਤੂ ਲਈ ਫਾਇਨੈਂਸ ਲੈਣਾ ਮੁਸ਼ਕਲ ਹੁੰਦਾ ਹੈ। ਕੁਆਲਿਟੀ ਅਤੇ ਫਾਇਨੈਂਸ ਨੂੰ ਵੇਖਿਆ ਜਾਂਦਾ ਹੈ।ਜੇਕਰ ਬਹੁਤ ਉੱਚੀ ਕੀਮਤ ਲਗਾਈ ਜਾਦੀ ਹੈ ਤਾਂ ਫਾਇਨੈਂਸਰ ਕੇਵਲ ਐਕਚੁਅਲ ਵੈਲਯੂ ਜਿੰਨਾ ਉਧਾਰ ਦਿੰਦਾ ਹੈ ਅਤੇ ਬਾਕੀ ਖਰੀਦਦਾਰ ਨੂੰ ਕੋਲੋਂ ਖਰਚਣਾ ਪੈਂਦਾ ਹੈ। ਇੱਕ ਚੰਗਾ ਫਾਇਨੈਸਰ ਠੀਕ ਡੀਲ ਤੇ ਵਧੀਆ ਖਰੀਦ ਲਈ ਸਹਾਇਤਾ ਕਰਦਾ ਹੈ। ਸੋ ਜੇਕਰ ਤੁਸੀਂ ਟਰੱਕ ਖਰੀਦਣਾ ਚਾਹੁੰਦੇ ਹੋ ਤਾਂ ਘੱਟੋ ਘੱਟ ਛੇ ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰੋ, ਉਧਾਰ ਬਿੱਲ ਪੜਤਾਲ ਕਰ ਲਵੋ ਕਿ ਉਹ ਠੀਕ ਹੈ, ਆਪਣੀ ਮੇਜਰ ਖਰੀਦਦਾਰੀ ਵਿੱਚ ਵਕਫਾ ਰੱਖੋ ਅਤੇ ਜਾਬ ਛੇਤੀ ਛੇਤੀ ਨਾਲ ਬਦਲੋ। ਇੱਕ ਕੰਪਨੀ ਵਿੱਚ ਘੱਟੋ ਘੱਟ ਇੱਕ ਸਾਲ ਤੋਂ ਵੱਧ ਕੰਮ ਕਰੋ।