ਮੈਕ ਡੀਫੈਂਸ ਵਾਲ਼ਿਆਂ ਨੇ ਹੁਣ ਮੈਕ ਐਕਸਪੀਰੀਐਂਸ ਸੈਂਟਰ ‘ਚ ਹੈਵੀ ਡੰਪ ਟਰੱਕ(੍ਹਧਠ) ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਦੀ ਤਿਆਰੀ ਲਈ ਉਨ੍ਹਾਂ ਨੇ 6.5 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਅਮਰੀਕੀ ਫੌਜ ਨਾਲ਼ ਕੀਤਾ M917A3 Heavy Dump Truck ਦਾ ਇਕਰਾਰ ਸਿਰੇ ਚੜ੍ਹੇਗਾ। ਇਸ ਦੇ ਨਾਲ਼ ਹੀ ਇੱਥੇ ਵਹੀਕਲਾਂ ਦੇ ਹੋਰ ਹਿੱਸੇ ਪੁਰਜ਼ਿਆਂ ਦਾ ਨਿਰਮਾਣ ਵੀ ਹੋਵੇਗਾ।
ਇਸ ਸਬੰਧ ‘ਚ ਮੈਕ ਡੀਫੈਂਸ ਦੇ ਦੇ ਮੁਖੀ ਡੇਵਿਡ ਹਾਰਟਜ਼ੱੈਲ ਦਾ ਕਹਿਣਾ ਹੈ ਕਿ ਇਸ ਤਿਆਰੀ ਨਾਲ਼ ਉਤਪਾਦਨ ਵਿਸ਼ੇਸ਼ਤਾਵਾਂ ‘ਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਆਪਣੇ ਅਮਰੀਕਾ ਦੀ ਫੌਜ ਨਾਲ਼ ਕੀਤੇ ਸਮਝੌਤੇ ਨੂੰ ਸਿਰੇ ਚੜ੍ਹਾ ਰਹੇ ਹਾਂ।
ਪਹਿਲਾਂ ਨਾਨ ਆਰਮਡ ਐਚ ਡੀ ਟੀ ਵਹੀਕਲ ਐਲ ਵੀ ਓ (Lehigh Valley Operations) ‘ਤੇ ਬਣਾਈਆਂ ਜਾਂਦੀਆਂ ਸਨ ਜਿੱਥੇ ਸਾਰੇ ਉੱਤਰੀ ਅਮਰੀਕਾ ਦੇ ਮੈਕ ਟਰੱਕ ਕਲਾਸ 8 ਵਹੀਕਲ ਮੁਕੰਮਲ ਕੀਤੇ ਜਾਂਦੇ ਸਨ। ਇਸ ਤੋਂ ਬਾਅਦ ਇਹ ਵਹੀਕਲ ਮੈਕ ਐਕਸਪੀਰੀਐਂਸ ਸੈਂਟਰ ਨੂੰ ਭੇਜੀਆਂ ਜਾਂਦੀਆਂ ਸਨ ਜਿੱਥੇ ਇਨ੍ਹਾਂ ਨਾਲ਼ ਡੰਪ ਦੇ ਨਾਲ-ਨਾਲ਼ ਹੋਰ ਹਿੱਸੇ ਵੀ ਲਾਏ ਜਾਂਦੇ ਸਨ।
ਮੈਕ ਸੈਂਟਰ ਵਿਖੇ ਐਚ ਡੀ ਟੀ ਟਰੱਕਾਂ ਦਾ ਉਤਪਾਦਨ 2021 ਦੇ ਪਹਿਲੇ ਤਿੰਨ ਮਹੀਨਿਆਂ ‘ਚ ਸ਼ੁਰੂ ਹੋਇਆ ਹੈ। ਇਹ ਥਾਂ ਪਹਿਲੇ ਕਸਟਮਰ ਅਡੈਪਸ਼ਨ ਸੈਂਟਰ ਦੀ ਥਾਂ ਵਾਲੇ ਮੈਕ ਐਕਸਪੀਰੀਐਂਸ ਸੈਂਟਰ ‘ਚ ਹੈ। ਇੱਥੇ ਮੈਕ ਟਰੱਕਾਂ ਦੀਆਂ ਬਾਡੀਆਂ ਨੂੰ ਠੀਕ ਕੀਤਾ ਜਾਂਦਾ ਸੀ। ਹੁਣ ਉਹ ਸਾਰੀ ਥਾਂ ਪ੍ਰੋਡਕਸ਼ਨ ਲਈ ਹੀ ਵਰਤੀ ਜਾਵੇਗੀ।ਕਸਟਮਰ ਅਡੈਪਸ਼ਨ ਸੈਂਟਰ ਹੁਣ ਐਲ ਵੀ ਓ ‘ਚ ਚਲੇ ਗਿਆ ਹੈ।
ਐਚ ਡੀ ਟੀ, ਸਿਵਲੀਅਨ ੰੳਚਕ ਘਰੳਨਟਇz ‘ਤੇ ਅਧਾਰਿਤ ਹੈ, ਜਿਹੜਾ ਕਿ ਉੱਤਰੀ ਅਮਰੀਕਾ ‘ਚ ਸਭ ਤੋਂ ਵੱਧ ਵਿਕਣ ਵਾਲ਼ੇ ਵੋਕੇਸ਼ਨਲ ਟਰੱਕਾਂ ‘ਚੋਂ ਇੱਕ ਹੈ। M917A3 Heavy Dump Truck ‘ਚ ਹੈਵੀ ਡਿਊਟੀ ਰੀਅਰ ਐਕਸਿਲ, ਆਲ ਵ੍ਹੀਲ ਡ੍ਰਾਈਵ, ਵਧਾਈ ਹੋਈ ਸਸਪੈਂਸ਼ਨ ਰਾਈਡ ਉਚਾਈ ਅਤੇ ਅਮਰੀਕਨ ਫੌਜ ਦੀ ਲੋੜ ਵਾਲ਼ੇ ਸਾਰੇ ਫੀਚਰ ਸ਼ਾਮਿਲ ਹਨ।
M917A3 Heavy Dump Truck ਪਹਿਲੀ ਡਲਿਵਰੀ ਇਸ ਸਾਲ ਮਈ ‘ਚ ਹੋਵੇਗੀ।