ਬੇਧਿਆਨ ਹੋ ਕੇ ਡਰਾਈਵਿੰਗ ਕਰਨੀ: ਇਸ ਨਾਲ਼ ਕਿਸੇ ਨੂੰ ਵੀ ਫਾਇਦਾ ਨਹੀਂ ਹੁੰਦਾ।

ਦੁਆਰਾ: ਸੁਰੱਖਿਆ ਪ੍ਰੇਰਿਤ

ਆਪਣਾ ਪੂਰਾ ਧਿਆਨ ਸਿਰਫ ਡਰਾਈਵਿੰਗ ਕਰਨ ‘ਤੇ ਹੀ ਰੱਖੋ।
ਸੜਕ ‘ਤੇ ਡ੍ਰਾਈਵਿੰਗ ਕਰਦੇ ਸਮੇਂ ਆਪਣਾ ਧਿਆਨ ਭਟਕਾਉਣ ਨਾਲ਼ ਗੱਡੀ ਚਲਾਉਣੀ ਸਭ ਤੋਂ ਗੰਭੀਰ ਖਤਰਾ ਬਣ ਚੁੱਕਾ ਹੈ।

ਹਾਲਾਂਕਿ ਬੇਧਿਆਨੀ ਨਾਲ ਗੱਡੀ ਚਲਾਉਣਾ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕਾਨੂੰਨ ਦੇ ਵਿਰੁੱਧ ਹੈ, ਪਰ ਇਹ ਮਾਮਲਾ ਵਧਦਾ ਹੀ ਜਾ ਰਿਹਾ ਜਾਪਦਾ ਹੈ। ਸੈੱਲ ਫੋਨ ਦੀ ਵਰਤੋਂ ਇੱਕ ਮਹੱਤਵਪੂਰਣ ਧਿਆਨ ਭਟਕਾਉਣ ਵਾਲੀ ਗੱਲ ਹੈ, ਪਰ ਸਿਰਫ ਇਹ ਇੱਕ ਮਸਲਾ ਹੀ ਪੂਰੀ ਕਹਾਣੀ ਨਹੀਂ ਹੈ।

ਗੱਡੀ ਚਲਾਉਂਦੇ ਸਮੇਂ ਧਿਆਨ ਭਟਕਣ ਦੇ ਤਿੰਨ ਮੁੱਖ ਕਾਰਨ ਹਨ, ਆਸੇ ਪਾਸੇ ਵੇਖੀ ਜਾਣਾ (ਸੜਕ ‘ਤੇ ਵੇਖਣ ਦੀ ਬਜਾਏ), ਸਰੀਰਕ (ਆਪਣੇ ਹੱਥਾਂ ਨੂੰ ਸਟੀਅਰਿੰਗ ਵ੍ਹੀਲ ਤੋਂ ਹਟਾਉਣਾ), ਅਤੇ ਕਿਸੇ ਗੱਲ ਬਾਰੇ ਸੋਚੀ ਜਾਣਾ (ਆਪਣੇ ਮਨ ਨੂੰ ਡਰਾਈਵਿੰਗ ਤੋਂ ਭਟਕਾਉਣਾ)। ਇਹ ਧਿਆਨ ਨਾਲ਼ ਡਰਾਈਵਿੰਗ ਕਰਨ ਦੀ ਅਸਮਰੱਥਾ ਪਰਗਟਾਉਂਦਾ ਹੈ। ਕੁੱਝ ਸਮੇਂ ਲਈ ਵੀ ਧਿਆਨ ਭਟਕਾਉਣਾ ਇਸ ਤਰਾਂ ਹੁੰਦਾ ਹੈ ਕਿ ਆਪਣੀਆਂ ਅੱਖਾਂ ਬੰਦ ਕਰਕੇ ਗੱਡੀ ਚਲਾਉਣੀ ਅਤੇ ਆਪਣਾ ਦਿਮਾਗ ਮੁੜ ਧਿਆਨ ਨਾਲ ਡ੍ਰਾਈਵਿੰਗ ਕਰਨ ਲਈ ਇਸ ਨੂੰ ਗੱਡੀ ਚਲਾਉਣ ਵੱਲ ਵਾਪਸ ਲਿਆਉਣ ‘ਚ ਸਮਾਂ ਲਗਦਾ ਹੈ। ਉਹ ਕੁੱਝ ਸਕਿੰਟ ਹੀ ਉਸ ਸਭ ਕੁੱਝ ਦਾ ਕਾਰਨ ਬਣ ਸਕਦੇ ਹਨ ਜੋ ਤੁਹਾਡੇ ਦਿਨ ਨੂੰ ਹਾਦਸਾਗ੍ਰਸਤ ਕਰਨ ਲਈ ਕਾਫੀ ਹੁੰਦੇ ਹਨ।

ਧਿਆਨ ਭਟਕਾਉਣ ਵਾਲੀ ਗੱਡੀ ਚਲਾਉਣ ਲਈ ਜੁਰਮਾਨਾ $੩੬੮ ਤੋਂ ਸ਼ੁਰੂ ਹੁੰਦਾ ਹੈ ਅਤੇ ਡਰਾਈਵਰ ਦੇ ਰਿਕਾਰਡ ਵਿੱਚ ਚਾਰ ਪੁਆਇੰਟ ਜੋੜਦਾ ਹੈ, ਅਤੇ ਜਿਸ ਵਿੱਚ ਗੰਭੀਰ ਸੱਟਾਂ ਜਾਂ ਮੌਤਾਂ ਸ਼ਾਮਲ ਹੁੰਦੀਆਂ ਹਨ ਉਨ੍ਹਾਂ ਹਾਦਸਿਆਂ ਲਈ ਕਾਨੂੰਨ ਸਜ਼ਾ ਵੀ ਦੇ ਸਕਦਾ ਹੈ। ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬੀ ਸੀ (ੀਛਭਛ) ਧਿਆਨ ਭਟਕਾਉਣ ਵਾਲੀ ਡਰਾਈਵਿੰਗ ਨੂੰ ਉੱਚ ਜੋਖਮ ਵਾਲੀ ਡਰਾਈਵਿੰਗ ਉਲੰਘਣਾਵਾਂ ਵਿੱਚੋਂ ਇੱਕ ਮੰਨਦੀ ਹੈ ਜੋ ਬੀ ਸੀ ਦੇ ਡਰਾਈਵਰ ਸੁਧਾਰ ਪ੍ਰੋਗਰਾਮ ਦੇ ਤਹਿਤ ਦਖਲਅੰਦਾਜ਼ੀ ਅਤੇ ਪਾਬੰਦੀਆਂ ਦਾ ਕਾਰਨ ਬਣਦੀ ਹੈ। ੧੨ ਮਹੀਨਿਆਂ ਦੇ ਅੰਦਰ ਦੋ ਜਾਂ ਦੋ ਤੋਂ ਵੱਧ ਉਲੰਘਣਾਵਾਂ ਕਰਨ ਵਾਲੇ ਡਰਾਈਵਰ ਦੇ ਡਰਾਈਵਿੰਗ ਰਿਕਾਰਡ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਲਾਇਸੈਂਸ ਤਿੰਨ ਤੋਂ ੧੨ ਮਹੀਨਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ, ਜੋ ਕਿ ਪੇਸ਼ੇਵਰ ਡਰਾਈਵਰ ਲਈ ਬਹੁਤ ਹੀ ਗੰਭੀਰ ਜੁਰਮਾਨਾ ਹੈ।

ਗੱਡੀ ਚਲਾਉਂਦੇ ਸਮੇਂ ਇਲੈਕਟ੍ਰਾਨਿਕ ਡਿਵਾਈਸ ਦੀ ਵਰਤੋਂ ਕਰਨਾ ਸਭ ਤੋਂ ਆਮ ਗੱਲ ਹੈ, ਪਰ ਹੋਰ ਵੀ ਧਿਆਨ ਭਟਕਾਉਣ ਵਾਲੀਆਂ ਗਤੀਵਿਧੀਆਂ ਹਨ: ਰੇਡੀਓ, ਟੇਪਾਂ ‘ਤੇ ਰਿਕਾਰਡ ਕੀਤੀਆਂ ਹੋਈਆਂ ਕਿਤਾਬਾਂ, ਪੋਡਕਾਸਟ, ਜਾਗਦਿਆਂ ਹੀ ਸੁਪਨੇ ਵੇਖੀ ਜਾਣੇ – ਕੁੱਝ ਵੀ ਜੋ ਤੁਹਾਡੇ ਕੰਮ ਤੋਂ ਤੁਹਾਡਾ ਧਿਆਨ ਹਟਾ ਸਕਦਾ ਹੈ। ਜ਼ਿਆਦਾਤਰ ਅਧਿਕਾਰ ਖੇਤਰਾਂ ਵਿੱਚ, ਧਿਆਨ ਭਟਕਾਉਣ ਵਾਲੇ ਡਰਾਈਵਿੰਗ ਚਾਰਜ ਆਮ ਤੌਰ ‘ਤੇ ਵਾਹਨ ਨੂੰ ਚਲਾਉਣ ਵੇਲੇ ਇਲੈਕਟ੍ਰਾਨਿਕ ਉਪਕਰਣ ਦੀ ਵਰਤੋਂ ਕਰਨ ਦੇ ਅਧੀਨ ਆਉਂਦੇ ਹਨ। ਹੋਰ ਸਾਧਨਾਂ ਦੁਆਰਾ ਧਿਆਨ ਭਟਕਾਉਣ ਦੌਰਾਨ ਹਾਦਸੇ ਦਾ ਕਾਰਨ ਬਣਨਾ ਬਿਨਾਂ ਉਚਿਤ ਦੇਖਭਾਲ ਜਾਂ ਵਿਚਾਰ ਦੇ ਗੱਡੀ ਚਲਾਉਣ ਦੇ ਦੋਸ਼ ਅਧੀਨ ਆ ਸਕਦਾ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਉਨ੍ਹਾਂ ‘ਤੇ ਇਨ੍ਹਾਂ ਦੋਸ਼ਾਂ ਵਿੱਚੋਂ ਕੋਈ ਦੋਸ਼ ਆਇਦ ਹੋ ਜਾਵੇ।

ਦਿਆਨ ਆਕ੍ਰਸ਼ਿਤ ਕਰਨ ਵਾਲੀਆਂ ਚੀਜਾਂ ਵੱਲ ਧਿਆਨ ਨਾ ਕਰੋ। ਗੱਡੀ ਚਲਾਉਣ ਤੋਂ ਪਹਿਲਾਂ, ਆਪਣੀ ਕੈਬ ਦੀ ਕਿਸੇ ਵੀ ਅਜਿਹੀ ਚੀਜ਼, ਜੋ ਧਿਆਨ ਭਟਕਾਉਣ ਵਾਲੀ ਹੋ ਸਕਦੀ ਹੈ ਨੂੰ ਹਟਾਉਣ ਲਈ ਜਾਂ ਸਾਫ਼ ਕਰਨ ਲਈ ਥੋੜਾ ਜਿਹਾ ਸਮਾ ਜ਼ਰੂਰ ਲਾਓ। ਫਿਕਸ ਕੀਤੇ ਉਪਕਰਨਾਂ ਤੋਂ ਬਿਨ੍ਹਾਂ ਢਿੱਲੀਆਂ ਚੀਜ਼ਾਂ ਨੂੰ ਦੂਰ ਰੱਖੋ ਅਤੇ ਯਕੀਨੀ ਬਣਾਓ ਕਿ ਤੁਹਾਡਾ ਫ਼ੋਨ ਸੁਰੱਖਿਅਤ ਹੈ ਅਤੇ ਬਲੂਟੁੱਥ ਕੰਮ ਕਰ ਰਿਹਾ ਹੈ। ਆਪਣੇ ਮਨ ਨੂੰ ਬਾਹਰੀ ਵਿਚਾਰਾਂ ਤੋਂ ਸਾਫ਼ ਕਰਨ ਲਈ ਇੱਕ ਪਲ ਲਓ, ਜਿਵੇਂ ਕਿ ਤੁਸੀਂ ਆਪਣੀ ਮੰਜ਼ਿਲ ‘ਤੇ ਕੀ ਕਰ ਰਹੇ ਹੋਵੋਂਗੇ, ਘਰ ਦੇ ਮੁੱਦੇ, ਜਾਂ ਹੋਰ ਚਿੰਤਾਵਾਂ। ਆਪਣੇ ਦਿਮਾਗ ਨੂੰ ਸਿਰਫ ਡਰਾਈਵਿੰਗ ‘ਤੇ ਧਿਆਨ ਕੇਂਦਰਿਤ ਕਰਨ ਦੀ ਸਿਖਲਾਈ ਦੇਣਾ ਸੌਖਾ ਹੋ ਸਕਦਾ ਹੈ ਜਦੋਂ ਤੁਹਾਡੇ ਦਿਮਾਗ ਵਿਚ ਬਹੁਤ ਕੁਝ ਹੁੰਦਾ ਹੈ, ਪਰ ਕੋਸ਼ਿਸ਼ ਨਿਸ਼ਚਤ ਤੌਰ ‘ਤੇ ਇਸ ਦੇ ਲਾਇਕ ਹੈ.

ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਤਾਂ ਆਪਣੇ ਰਸਤੇ ‘ਤੇ ਧਿਆਨ ਕੇਂਦਰਿਤ ਕਰੋ. ਭਾਵੇਂ ਇਹ ਉਹੀ ਰਸਤਾ ਹੋਵੇ ਜਿਸ ਨੂੰ ਤੁਸੀਂ ਆਮਤੌਰ ‘ਤੇ ਲਗਭੱਗ ਰੋਜ਼ਾਨਾ ਹੀ ਵਰਤਦੇ ਹੋ, ਟ੍ਰੈਫਿਕ ਲਗਾਤਾਰ ਬਦਲਦਾ ਰਹਿੰਦਾ ਹੈ, ਇਸ ਲਈ ਡਰਾਈਵਿੰਗ ਵਾਤਾਵਰਣ ‘ਤੇ ਆਪਣਾ ਮਨ ਰੱਖਣਾ ਮਹੱਤਵਪੂਰਨ ਹੈ. ਰੋਜ਼ਾਨਾ ਦੇ ਤਣਾਅ ਨਾਲ ਨਜਿੱਠਣ ਲਈ ਸਮਾਂ ਨਿਰਧਾਰਤ ਕਰੋ- ਇਸ ਲਈ ਯੋਜਨਾਬੰਦੀ ਦਾ ਮਤਲਬ ਹੈ ਕਿ ਤੁਹਾਡੇ ਕੋਲ ਡਰਾਈਵਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਸ਼ਾਂਤ ਦਿਮਾਗ ਹੋਵੇਗਾ। ਇਸ ਲਈ ਿਿੲਸ ਤਰਾਂ ਤਿਆਰ ਹੋਵ ਿਜਿਵੇਂ ਕਿ ਕਿਸੇ ਮੈਚ ਤੋਂ ਪਹਿਲਾਂ ਖੇਡਣ ਲਈ ਸਾਰੇ ਖਿਡਾਰੀ ਆਪਣਾ ਪੂਰਾ ਧਿਆਨ ਕਿਸੇ ਹੋਰ ਗੱਲ ਨੂੰ ਸੋਚਣ ਤੋਂ ਬਿਨਾਂ ਸਿਰਫ ਖੇਡਣ ‘ਤੇ ਹੀ ਲਾ ਦਿੰਦਾ ਹੈ।

ਯਾਦ ਰੱਖੋ ਕਿ ਧਿਆਨ ਭਟਕਾਉਣ ਵਾਲੀ ਡਰਾਈਵਿੰਗ ਦੀ ਕੀਮਤ ਕਈ ਵਾਰ ਬਹੁਤ ਮਹਿੰਗੀ ਪੈ ਸਕਦੀ ਹੈ ਜੋ ਅਸੀਂ ਸਹਿਣ ਨਹੀਂ ਕਰ ਸਕਦੇ। ਧਿਆਨ ਕੇਂਦਰਿਤ ਡ੍ਰਾਈਵਿੰਗ ਬਹੁਤ ਹੀ ਮਹੱਤਵਪੂਰਨ ਹੈ

Previous articleUFA Supports Saskatchewan Wildfire Relief with $10,000 Donation
Next article5 Ways To Get The Work-Life Balance You Need