ਪਾਇਲਟ ਕੰਪਨੀ ਵੱਲੋਂ 40 ਸਾਲ ਤੋਂ ਪੀਟਰਬਿਲਟ ਚਲਾਉਂਦੇ ਆ ਰਹੇ ਡ੍ਰਾਈਵਰ ਦਾ ਸਨਮਾਨ

ਪਾਇਲਟ ਕੰਪਨੀ ਵੱਲੋਂ ਉਨ੍ਹਾਂ ਨਾਲ਼ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਇੱਕ ਡ੍ਰਾਈਵਰ ਦਾ ਉਸ ਦੀਆਂ ਵਧੀਆ ਸੇਵਾਵਾਂ ਕਾਰਨ ਮਾਣ ਸਤਿਕਾਰ ਕੀਤਾ।ਇਹ ਡ੍ਰਾਈਵਰ ਜਿਸ ਦਾ ਨਾਂਅ ਡੇਨੀਅਲ ਐਬਸ਼ਾਇਰ ਹੈ ਪਾਇਲਟ ਕੰਪਨੀ ਨਾਲ਼ 40 ਸਾਲ ਤੋਂ ਵੀ ਵੱਧ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ।ਉਸ ਦਾ ਇਹ ਮਾਣ ਸਤਿਕਾਰ 7 ਜੁਲਾਈ ਨੂੰ ਕੰਪਨੀ ਦੇ ਨੌਕਸਵਿਲ ਸਥਿਤ ਸੇਲਜ਼ ਐਂਡ ਸਪੋਰਟਸ ਸੈਂਟਰ ਹੈੱਡ ਕੁਆਟਰ ‘ਚ ਕੀਤਾ ਗਿਆ।ਇਸ ਸਮੇਂ ਉਨ੍ਹਾਂ ਨੂੰ ਉਹ ਪੀਟਰਬਿਲਟ ਟਰੱਕ ਦਿੱਤਾ ਗਿਆ ਜਿਹੜਾ ਉਸ ਦਾ ਪਿਤਾ ਜਿਮ ਚਲਾਉਂਦਾ ਰਿਹਾ ਸੀ।

1971 ਜਿਮ ਦਾ ਪਿਤਾ ਜਿਮ ਐਬਸ਼ਾਇਰ ਉਹ ਦੂਜਾ ਟਰੱਕ ਡ੍ਰਾਈਵਰ ਸੀ ਜਿਸ ਨੂੰ ਕੰਪਨੀ ਵੱਲੋਂ ਡ੍ਰਾਈਵਰ ਵਜੋਂ ਰੱਖਿਆ ਸੀ।ਉਸ ਨੇ ਕੰਪਨੀ ਨਾਲ਼ 42 ਸਾਲ ਤੱਕ ਕੰਮ ਕੀਤਾ ਅਤੇ ਉਸ ਤੋਂ ਬਾਅਦ 1980 ‘ਚ ਡੇਨੀਅਲ ਨੇ 21 ਸਾਲ ਦੀ ਉਮਰ ‘ਚ ਇਸ ਕੰਪਨੀ ‘ਚ ਕੰਮ ਕਰਨਾ ਸ਼ੁਰੂ ਕੀਤਾ। ਕੰਪਨੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਡੇਨੀਅਲ ਬਹੁਤ ਵਧੀਆ ਡ੍ਰਾਈਵਰ ਹੈ ਕਿਉਂ ਕਿ ਉਸ ਨੇ ਆਪਣੇ ਪਿਤਾ ਤੋਂ ਇਹ ਵਧੀਆ ਡ੍ਰਾਈਵਿੰਗ ਦੀ ਸਿੱਖਿਆ ਲਈ ਸੀ।
40 ਸਾਲ ਤੋਂ ਕੰਮ ਕਰਦਾ ਆ ਰਿਹਾ ਡੇਨੀਅਲ ਹੁਣ ਵਰਜੀਨੀਆ ਦੇ ਸਟੌਂਟਨ ਅਤੇ ਰੋਨੋਕ ‘ਚ ਟਰੱਕਾਂ ਦੀ ਅਤੇ ਡ੍ਰਾਈਵਰਾਂ ਦੀ ਦੇਖ ਰੇਖ ਕਰਦਾ ਹੈ। ਉਸ ਦੇ 40 ਸਾਲਾਂ ਦਾ ਕੰਮ ਇਸ ਤਰ੍ਹਾਂ ਦਾ ਰਿਹਾ ਹੈ:

*2.5 ਮਿਲੀਅਨ ਤੋਂ ਵੱਧ ਦਾ 1650 ਟਰਿਪ ਦਾ ਨੌਕਸਵਿਲ ਤੋਂ ਨਿਊਯਾਰਕ ਵਿਚਕਾਰ ਦਾ ਸਫਰ, ਜਿਹੜਾ ਕਿ ਚੰਦ ਤੱਕ ਦੇ ਪੰਜ ਸਫਰਾਂ ਦੇ ਬਰਾਬਰ ਦਾ ਹੈ।
*26 ਸਾਲਾ ਸੁਰੱਖਿਅਤ ਡ੍ਰਾਈਵਿੰਗ ਦੇ ਬਰਾਬਰ 9800 ਸੁਰੱਖਿਅਤ ਦਿਨ ਦੇ ਟਰੱਕ ਕੈਬ ‘ਚ ਬਿਤਾਏ।
* 300 ਓਲਿੰਪਿਕ ਪੂਲਾਂ ਦੇ ਪਾਣੀ ਬਰਾਬਰ 200 ਮਿਲੀਅਨ ਗੈਲਨ ਤੇਲ ਦੀ ਖਪਤ ਕੀਤੀ।

ਐਬਸ਼ਾਇਰ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੇ ਕੰਮ ਨੂੰ ਕੋਈ ਮਾਨਤਾ ਦੇਵੇ। ਉਹ ਤਾਂ ਆਪਣੇ ਪਿਤਾ ਵੱਲੋਂ ਅਪਣਾਏ ਅਤੇ ਦੱਸੇ ਰਾਹ ‘ਤੇ ਚਲਦਾ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਿਤਾ ਵੱਲੋਂ ਚਲਾਏ ਜਾਂਦੇ ਇਸ ਤਰ੍ਹਾਂ ਦੇ ਪੀਟਰਬਿਲਟ ਟਰੱਕ ਨੂੰ ਵੇਖਿਆ ਹੈ ਅਤੇ ਇਹ ਹੀ ਮੇਰਾ ਪਸੰਦੀਦਾ ਟਰੱਕ ਹੈ। ਉਨ੍ਹਾਂ ਕਿਹਾ ਕਿ ਉਹ ਪਾੲਲਿਟ ਪਰਿਵਾਰ ਅਤੇ ਇਸ ਦੀ ਟੀਮ ਦੇ ਮੈਂਬਰ ਰਹਿਣ ਵਜੋਂ ਮਾਣ ਮਹਿਸੂੁਸ ਕਰਦੇ ਹਨ। ਇਸ ਟਰੱਕਿੰਗ ਪਰਿਵਾਰ ਦੀ ਸਿਫਤ ਕਰਦੇ ਉਨ੍ਹਾਂ ਕਿਹਾ ਕਿ ਇਹ ਸਿਰਫ ਕਹਿਣ ਦੀ ਗੱਲ ਨਹੀਂ ਸਗੋਂ ਅਸਲੀਅਤ ਹੈ ਅਤੇ ਅਸੀਂ ਸਾਰੇ ਇਸ ਪਾਇਲਟ ਪਰਿਵਾਰ ਦੇ ਮੈਂਬਰ ਹਾਂ।

ਜਿਮ ਅਤੇ ਡੇਨੀਅਲ ਦੋਵੇਂ ਪੀਟਰਬਿਲਟ ਦੇ ਪ੍ਰਸੰਸਕ ਰਹੇ ਹਨ। ਇਸ ਸਬੰਧ ‘ਚ ਪੀਟਰਬਿਲਟ ਦੇ ਉੱਪ ਪ੍ਰਧਾਨ ਅਤੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਹਰ ਇੱਕ ਜੋ ਪੀਟਰਬਿਲਟ ‘ਚ ਕੰਮ ਕਰਦਾ ਹੈ ਉਹ ਡੇਨੀਅਲ ਐਬਸ਼ਾਇਰ ਅਤੇ ਇੱਥੇ ਕੰਮ ਕਰਨ ਵਾਲ਼ੇ ਸਮੁੱਚੇ ਪਰਿਵਾਰ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਹੈ, ਜਿਨ੍ਹਾਂ ਨੇ ਇਸ ਕੰਪਨੀ ਨਾਲ਼ ਕੰਮ ਕਰਕੇ ਇਸ ਦੀ ਤਰੱਕੀ ‘ਚ ਯੋਗਦਾਨ ਪਾਇਆ ਹੈ।

Previous articleਇੱਕ ਕਮ੍ਰਸ਼ਲ ਟਰੱਕ ‘ਚੋਂ 183 ਪੌਂਡ ਕੋਕੇਨ ਫੜੀ-ਡ੍ਰਾਈਵਰ ‘ਤੇ ਚਾਰਜ ਲੱਗੇ
Next articlePilot Company Surprises 40-year Driver with Custom Peterbilt Truck