ਮੂਲ ਲੇਖ਼ਕ: ਮਾਈਕਲ ਹੋਅ
ਟਰੱਕਿੰਗ ਉਦਯੋਗ ‘ਚ ਟਰੱਕਾਂ ਦੇ ਉਲਟਣ ਦੀ ਗਿਣਤੀ ‘ਚ ਵਾਧਾ ਹੋਣਾ ਇੱਕ ਚੁਣੌਤੀ ਬਣ ਗਈ ਹੈ। ਇਹ ਚੁਣੌਤੀ ਟਰੱਕਾਂ ਵਾਲ਼ਿਆਂ ਦੀ ਹੀ ਨਹੀਂ ਸਗੋਂ ਸਾਰੀ ਇੰਡਸਟਰੀ ਦੀ ਹੈ। ਇਸ ਸਮੱਸਿਆ ‘ਚ ਉਦੋਂ ਹੋਰ ਵਾਧਾ ਹੋ ਜਾਂਦਾ ਹੈ, ਜਦੋਂ ਇਸ ਖੇਤਰ ‘ਚ ਡਰਾਈਵਰਾਂ ਦੀ ਘਾਟ ਨੂੰ ਵੀ ਧਿਆਨ ‘ਚ ਰੱਖਿਆ ਜਾਂਦਾ ਹੈ। ਅਮਰੀਕੀ ਟਰੱਕਿੰਗ ਐੇਸੋਸੀਏਸ਼ਨ ਦੇ ਅਨੁਸਾਰ ਅਗਲੇ ਦਹਾਕੇ ‘ਚ ਲਗਭਗ 1.1 ਮਿਲੀਅਨ ਨਵੇਂ ਡ੍ਰਾਈਵਰਾਂ ਦੀ ਲੋੜ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਇਸ ਉਦਯੋਗ ‘ਚ ਮਹੱਤਵਪੂਰਨ ਨਿਵੇਸ਼ ਦੀ ਲੋੜ ਵੀ ਪੈਣੀ ਹੈ। ਪਰ ਜਦੋਂ ਡ੍ਰਾਈਵਰ ਰੱਖ ਲਏ ਜਾਂਦੇ ਹਨ ਤਾਂ ਉਨ੍ਹਾਂ ਟਿਕਾਈ ਰੱਖਣ ਦੀ ਲੋੜ ਵੀ ਹੁੰਦੀ ਹੈ।
ਡ੍ਰਾਈਵਰ ਦੀ ਟਰਨਓਵਰ ਦੀ ਸਮੱਸਿਆ ਵੀ ਕਿੰਨੀ ਮਾੜੀ ਹੈ। ਅਮੈਰਿਕਨ ਟਰੱਕਿੰਗ ਅੇਸੋਸੀਏਸ਼ਨ ਅਠਅ ਨੇ ਵੱਡੇ ਫਲੀਟਾਂ ਲਈ 90% ਅਤੇ ਛੋਟੇ ਫਲੀਟਾਂ ਲਈ 69% ਦਾ ਅਨੁਮਾਨ ਲਾਇਆ ਹੈ। ਤੁਸੀਂ ਠੀਕ ਹੀ ਪੜ੍ਹਿਆ ਹੈ- ਟਰੱਕਿੰਗ ਕੰਪਨੀਆਂ ਨੂੰ ਹਰ ਸਾਲ ਆਪਣੇ ਡ੍ਰਾਈਵਰ ਫਲੀਟ ‘ਚੋਂ ਔਸਤਨ ਫਲੀਟ ਨੂੰ ਬਦਲਣ ਦੀ ਲੋੜ ਪੈਂਦੀ ਹੈ। ਟਰੱਕ ਡ੍ਰਾਈਵਰਾਂ ਨੂੰ ਰੱਖਣ ਅਤੇ ਸਿਖਲਾਈ ‘ਤੇ ਕਾਫੀ ਖਰਚ ਵੀ ਆਉਂਦਾ ਹੈ। ਫਰੇਟ ਵੇਵਜ਼ ਅਨੁਸਾਰ ਡ੍ਰਾਈਵਰ ਦੀ ਭਰਤੀ ਤੇ ਆਨ ਬੋਰਡਿੰਗ ਦੀ ਲਾਗਤ ਮਾਰਕਿਟ ‘ਤੇ ਨਿਰਭਰ ਕਰਦੀ ਹੇ ਜਿਹੜੀ ਪ੍ਰਤੀ ਡ੍ਰਾਈਵਰ 6000 ਡਾਲਰ ਤੋਂ 12000 ਡਾਲਰ ਤੱਕ ਹੋ ਸਕਦੀ ਹੈ। ਜੇ ਕੋਈ ਕੰਪਨੀ ਆਪਣੇ 90% ਜਾਂ 70% ਤੱਕ ਵੀ ਡ੍ਰਾਈਵਰਾਂ ਨੂੰ ਬਦਲਦੀ ਹੈ ਤਾਂ ਲਾਗਤ ਦੀ ਰਾਸ਼ੀ ਬਹੁਤ ਵੱਡੀ ਹੋ ਜਾਂਦੀ ਹੈ।
ਇਸ ਸਭ ਨੂੰ ਧਿਆਨ ‘ਚ ਰੱਖਦਿਆਂ ਤੇ ਇੱਹ ਗੱਲ ਸਵੀਕਾਰ ਕਰਦਿਆਂ ਕਿ ਡ੍ਰਾਈਵਰ ਨੂੰ ਟਿਕਾਈ ਰੱਖਣਾ ਬਹੁਤ ਜ਼ਰੂਰੀ ਤੇ ਮਹੱਤਵਪੂਰਨ ਹੈ, ਇੱਕ ਗੱਲ ਜੋ ਸਭ ਤੋਂ ਪਹਿਲਾਂ ਧਿਆਨ ‘ਚ ਆਉਂਦੀ ਹੈ, ਉਹ ਹੈ ਡ੍ਰਾਈਵਰਾਂ ਦੀ ਤਨਖਾਹ। ਡ੍ਰਾਈਵਰਾਂ ਦੀ ਵੀ ਸਭ ਤੋਂ ਪਹਿਲੀ ਮੰਗ ਇਹੋ ਹੀ ਹੁੰਦੀ ਹੈ। ਹਾਲਾਂ ਕਿ ਇਹ ਸੱਚ ਹੈ ਕਿ ਬਹੁਤ ਸਾਰੇ ਕੈਰੀਅਰ ਇਸ ਦੇ ਸਮਰੱਥ ਹੁੰਦੇ ਹਨ ਅਤੇ ਇਹ ਕਰਦੇ ਵੀ ਹਨ। ਇਸ ਲਈ ਕੇਵਲ ਇਸ ਵੱਲ ਕੇਵਲ ਇਸ਼ਾਰਾ ਕਰਨਾ ਹੀ ਠੀਕ ਨਹੀਂ। ਅਮਰੀਕਨ ਟਰੱਕਿੰਗ ਐੇਸੋਸੀਏਸ਼ਨ ਦੇ ਐੇਗਜ਼ੈਕਟਿਵ ਉੱਪ ਪ੍ਰਧਾਨ ਬਿੱਲ ਸਟੀਵਨਜ਼ ਨੇ ਕਿਹਾ ਹੈ ਕਿ ਹਾਲ ‘ਚ ਹੀ ਦੱਸੀ ਗਈ ਇਸ ਤਰ੍ਹਾਂ ਦੇ ਡ੍ਰਾਈਵਰਾਂ ਦੀ ਸਾਲਾਨਾ ਔਸਤ ਤਨਖਾਹ 53000 ਡਾਲਰ ਤੋਂ ਵੱਧ ਹੈ ਅਤੇ 2021 ਦੇ ਪਹਿਲੇ ਅੱਧ ‘ਚ ਇਸ ‘ਚ ਵਾਧਾ ਹੋਇਆ ਹੈ।2014 ਤੋਂ ਪ੍ਰਾਈਵੇਟ ਫਲੀਟ ਟਰੱਕ ਡ੍ਰਾਈਵਰਾਂ ਦੀ ਤਨਖਾਹ 73000 ਡਾਲਰ ਜਾਂ ਇਸ ਤੋਂ ਵੀ ਵੱਧ ਹੈ। ਜਿਹੜਾ ਕਿ 18% ਦਾ ਵਾਧਾ ਹੈ। ਮੁੱਢਲੀ ਗੱਲ ਇਹ ਹੈ ਕਿ ਟਰੱਕਿੰਗ ਕੰਪਨੀਆਂ ਆਪਣੇ ਡ੍ਰਾਈਵਰਾਂ ਨੂੰ ਵਧੀਆ ਤਨਖਾਹ ਦੇ ਰਹੀਆਂ ਹਨ।
ਇਸ ਲਈ ਜੇ ਇਹ ਤਨਖਾਹ ਹੈ ਤਾਂ ਕੰਪਨੀਆਂ ਨੂੰ ਡ੍ਰਾਈਵਰਾਂ ਨੂੰ ਟਿਕਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ? ਇਸ ਤਰ੍ਹਾਂ ਦੀ ਕੋਈ ਜਾਦੂ ਦੀ ਛੜੀ ਨਹੀਂ ਜਿਸ ਨਾਲ ਇਸ ਦਾ ਹੱਲ ਹੋ ਜਾਵੇ। ਪਰ ਕਈ ਹੋਰ ਢੰਗ ਹਨ ਜਿਨ੍ਹਾਂ ਦੇ ਅਪਨਾਉਣ ਨਾਲ ਇਸ ਦਾ ਹੱਲ ਹੋ ਸਕਦਾ ਹੈ। ਇਹ ਗੱਲਾਂ ਜਾਂ ਹੱਲ ਬਹੁਤ ਸਾਰੇ ਸੋਮਿਆਂ ਤੋਂ ਮਿਲਦੇ ਹਨ, ਜਿਹੜੇ ਕਾਮਯਾਬ ਕੰਪਨੀਆਂ ਅਪਣਾ ਰਹੀਆਂ ਹਨ। ਇਹ ਹਨ:
– ਜੇੇ ਕੋਈ ਵਧੀਆ ਕਾਰਗੁਜ਼ਾਰੀ ਹੈ ਤਾਂ ਉਸ ਨੂੰ ਸਵੀਕਾਰਨਾ ਵੀ ਚਾਹੀਦਾ ਹੈ। ਭਾਵ ਇਸ ਦੀ ਦਾਦ ਦੇਣੀ ਬਣਦੀ ਹੈ। ਸਵੀਕਾਰਨ ਤੋਂ ਬਿਨਾ ਸੁਰੱਖਿਆ ਤੇ ਲੰਬੀ ਉਮਰ ਦੇ ਮੀਲ ਪੱਥਰ ਨੂੰ ਉਤਸ਼ਾਹਿਤ ਕਰੋ (ਸੁਰੱਖਿਅਤ ਮੀਲ ਚਲਾਈ, ਗਾਹਕਾਂ ਦੀਆਂ ਵਧੀਆ ਸਮੀਖਿਆਵਾਂ, ਆਦਿ)। ਇਹ ਵੀ ਠੀਕ ਹੈ ਕਿ ਛੋਟੀਆਂ ਵਧੀਆ ਗੱਲਾਂ ਨੰ ਵਿਤੀ ਤੌਰ ‘ਤੇ ਨਹੀਂ ਤਾਂ ਜਨਤਕ ਤੌਰ ‘ਤੇ ਮਨਾਇਆ ਜਾਵੇ। ਡ੍ਰਾਈਵਰਾਂ ਨੂੰ ਦੱਸੋ ਕਿ ਉਹ ਸੱਚਮੁਚ ਪ੍ਰਸੰਸਾ ਯੋਗ ਹਨ।
– ਇਲੈਕਟ੍ਰੌਨਿਕ ਲੌਗਿੰਗ ਡੀਵਾੲਸਿਜ਼ ਨੂੰ ਅਪਣਾਓ ਤੇ ਸਥਾਪਿਤ ਕਰੋ। ਇਸ ਨਾਲ ਉਲੰਘਣਾਵਾਂ ਨੂੰ ਘਟਾੳੇਣ ਅਤੇ ਡ੍ਰਾਈਵਰ ਦੀ ਵਧੀਆ ਕਾਰਗੁਜ਼ਾਰੀ ‘ਚ ਵਾਧਾ ਕਰਦੀਆਂ ਹਨ।
– ਜਦੋਂ ਡ੍ਰਾਈਵਰ ਤੁਹਾਡੇ ਕੋਲੋਂ ਚਲੇ ਜਾਂਦੇ ਹਨ ਭਾਵ ਤੁਹਾਡਾ ਕੰਮ ਛੱਡ ਦਿੰਦੇ ਹਨ ਉਦੋਂ ਵੀ ਉਨ੍ਹਾਂ ਨਾਲ਼ ਵਧੀਆ ਸਬੰਧ ਬਣਾਈ ਰੱਖੋ।
– ਹਮੇਸ਼ਾ ਸੁਰੱਖਿਆ ਨੂੰ ਪਹਿਲ ਦਿਓ – ਇਹ ਸਾਡੇ ਵਿਹਾਰ ਦਾ ਹਿੱਸਾ ਹੋਣੀ ਚਾਹੀਦੀ ਹੈ ਅਤੇ ਇਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਡ੍ਰਾਈਵਰਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਹੋਰ ਵਧਾਉਣ ‘ਚ ਮਦਦ ਕਰਨੀ ਚਾਹੀਦੀ ਹੈ ਅਤੇ ਕਾਮਯਾਬੀ ‘ਤੇ ਮਾਣ ਹੋਣਾ ਚਾਹੀਦਾ ਹੈ।
– ਡ੍ਰਾਈਵਰ ਨੂੰ ਮਿਲੀਆਂ ਚੰਗੀਆਂ ਟਿਪਣੀਆਂ ਦਾ ਮਾਣ ਕਰੋ ਅਤੇ ਗਲ਼ੇ ਲਗਾਓ। ਕੰਪਨੀ ਦੀ ਜਿੰਦ ਜਾਨ ਡ੍ਰਾਈਵਰ ਹੀ ਹੁੰਦੇ ਹਨ। ਇਸ ਲਈ ਜਿਹੜਾ ਡ੍ਰਾਈਵਰ ਚੰਗਾ ਕੰਮ ਕਰਦਾ ਹੈ ਤਾਂ ਇਸ ਦੀ ਕੰਪਨੀ ਵੱਲੋ ਪ੍ਰਸੰਸਾ ਵੀ ਕਰਨੀ ਬਣਦੀ ਹੈ। ਕੇਵਲ ਇੱਥੋਂ ਤੱਕ ਨਹੀਂ ਐਡਵਾਈਜ਼ਰੀ ਕੌਂਸਲ ਤੇ ਫੀਡ ਬੈਕ ਫਾਰਮਾਂ ਦੀ ਵਰਤੋਂ ਵੀ ਕਰੋ (ਇਹ ਫੋਨ ਆਦਿ ‘ਤੇ ਵੀ ਹੋ ਸਕਦੀ ਹੈ)।
– ਚੰਗੇ ਸਬੰਧ ਬਣਾਉਣ ਲਈ ਸਮਾਂ ਵੀ ਕੱਢੋ – ਨਵੇਂ ਡ੍ਰਾਈਵਰਾਂ ਨਾਲ ਲਦਾਈ ਆਦਿ ਸਮੇਂ ਮਿਲਣ ਦਾ ਸਮਾਂ ਕੱਢੋ ਅਤੇ ਇਨ੍ਹਾਂ ਸਬੰਧਾਂ ਨੂੰ ਬਣਾਈ ਰੱਖੋ।
– ਸਮੁੱਚਾ ਕੰਪੈਂਸੇਸ਼ਨ ਪੈਕੇਜ – ਸਿਰਫ ਤਨਖਾਹ ਦੀ ਹੀ ਗੱਲ ਨਹੀਂ, ਸਗੋਂ ਇੱਕ ਸਮੁੱਚੇ ਕੰਪੈਨਸੇਸ਼ਨ ਪੇਕੈਜ ਦੀ ਵੀ ਲੋੜ ਹੈ। ਇਸ ‘ਚ ਤਨਖਾਹ ‘ਚ ਕੀਤਾ ਗਿਆ ਵਾਧਾ, ਰੀਟਾਇਰਮੈਂਟ ਪਲੈਨਾਂ, ਹੈਲਥ ਫ਼ ਡੈਂਟਲ ਇੰਸ਼ੂਰੈਂਸ, ਡਿਸਏਬਿਲਿਟੀ ਇੰਸ਼ੂਰੈਂਸ ਅਤੇ ਪਰਿਵਾਰ ਦੇ ਸਹੀ ਇੰਸ਼ੂਰੈਂਸ ਰੇਟ ਵੀ ਸ਼ਾਮਲ ਹਨ।
– ਵਧੀਆ ਸਮਾਨ – ਡ੍ਰਾਈਵਰ ਲਈ ਸਭ ਤੋਂ ਵੱਡੀ ਚੁਣੌਤੀ ਹੈ ਘਰੋਂ ਬਾਹਰ ਰਹਿਣਾ। ਲੋੜ ਹੈ ਕਿ ਡ੍ਰਾਈਵਰ ਜਿਸ ਟਰੱਕ ਨੂੰ ਚਲਾ ਰਿਹਾ ਹੈ ਉਸ ਦਾ ਇੰਜਣ ਅਤੇ ਹੋਰ ਚੀਜ਼ਾਂ ਚੰਗੀ ਹਾਲਤ ‘ਚ ਹੋਣ। ਡ੍ਰਾਈਵਰਾਂ ਨੂੰ ਜਿਹੜੇ ਤਕਨੀਕੀ ਜਾਂ ਹੋਰ ਸਮਾਨ ਦੀ ਲੋੜ ਹੈ ਉਹ ਉਸ ਨੂੰ ਦਿੱਤਾ ਜਾਵੇ।
– ਪਰਿਵਾਰ ਨੂੰ ਪਹਿਲ – ਕਿਸੇ ਟਰੱਕ ਡ੍ਰਾਈਵਰ ਦੀ ਸਭ ਤੋਂ ਵੱਡੀ ਸਮੱਸਿਆ ਹੈ ਘਰ ਤੋਂ ਦੂੁਰ ਰਹਿਣ ਦੀ। ਇਸ ਲਈ ਮਾਲਕਾਂ ਨੂੰ ਚਾਹੀਦਾ ਹੈ ਕਿ ਇਸ ਗੱਲ ਦਾ ਖਿਆਲ ਰੱਖਣ ਕਿ ਉਨ੍ਹਾਂ ਦੇ ਜੀਵਨ ਦਾ ਸੰਤੁਲਨ ਵੀ ਕਾਇਮ ਰਹੇ। ਇਹ ਖਿਆਲ ਰੱਖਿਆ ਜਾਵੇ ਕਿ ਉਹ ਸਮੇਂ ਸਿਰ ਆਪਣੇ ਪਰਿਵਾਰ ਕੋਲ ਪਹੁੰਚਦਾ ਰਹੇ ਅਤੇ ਆਪਣੇ ਵਧੀਆ ਪਰਿਵਾਰਿਕ ਸਬੰਧ ਕਾਇਮ ਰੱਖੇ।
ਬਹੁਤ ਸਾਰੇ ਕਾਰਨਾਂ ਕਰਕੇ ਡ੍ਰਾਈਵਰ ਦੀ ਜ਼ਿੰਦਗੀ ਤਣਾਅ ਪੂਰਨ ਹੋ ਸਕਦੀ ਹੈ। ਕਿਸੇ ਵੱਲੋਂ ਬਿਲਕੁੱਲ ਵੀ ਯੋਗਦਾਨ ਪਾਣਾ ਬਿਲਕੁੱਲ ਠੀਕ ਨਹੀਂ ਪਰ ਹਰ ਇੱਕ ਨੂੰ ਚਾਹੀਦਾ ਹੈ ਕਿ ਉਹ ਸਾਲਾਨਾ 70 ਤੋਂ 90% ਤੱਕ ਯੋਗਦਾਨ ਪਾਣ ਦਾ ਯਤਨ ਕਰੇ। ਜੇ ਟਰੱਕ ਮਾਲਕ ਨਵੀਂ ਤਕਨੀਕ ਨਹੀਂ ਅਪਣਾਉਂਦੇ ਤਾਂ ਇਸ ਨਾਲ ਕਾਫੀ ਮਾਇਕ ਨੁਕਸਾਨ ਹੋ ਸਕਦਾ ਹੈ। ਇਹ ਠੀਕ ਹੈ ਕਿ ਇਸ ‘ਚ ਖਰਚੇ ਹਨ ਪਰ ਸਾਨੂੰ ਨਵੀਆਂ ਤਕਨੀਕਾਂ ਅਪਨਾਉਣੀਆਂ ਹੀ ਪੈਂਦੀਆਂ ਹਨ ਅਤੇ ਬਾਅਦ ‘ਚ ਇਸ ਦਾ ਫਾਇਦਾ ਵੀ ਹੁੰਦਾ ਹੈ। ਟਰੱਕਿੰਗ ਇੱਕ ਵਿਸ਼ਾਲ ਇੰਡਸਟਰੀ ਹੈ। ਇਸ ‘ਚ ਮਾਲਕ ਵੀ ਵਧੀਆ ਹਨ ਤੇ ਡਰਾਈਵਰ ਵੀ। ਪਰ ਇਸ ਕਿੱਤੇ ਨੂੰ ਹੋਰ ਵਧੀਆ ਬਣਾਉਣ ਲਈ ਕੁੱਝ ਕੁ ਚੰਗੀਆ ਗੱਲਾਂ ਅਪਨਾਉਣੀਆਂ ਪੈਣਗੀਆਂ।