ਟਰਾਂਸਪੋਰਟ ਇੰਡਸਟਰੀ ਵਿੱਚ ਸ਼ਬਦ ਲੋਜਿਸਟਿਕਸ (ਲ਼ੋਗਸਿਟਚਿਸ) ਦੇ ਅਰਥ ਬਹੁਤ ਸਮਝੇ ਜਾਦੇ ਹਨ। ਇਸ ਨੂੰ ਆਮ ਤੌਰ ਤੇ ਟਰਾਂਸਪੋਰਟੇਸ਼ਨ ਨਾਲ ਮਿਕਸ ਕਰ ਦਿੱਤਾ ਜਾਂਦਾ ਹੈ। ਪ੍ਰੀਭਾਸ਼ਾ ਵੱਜੋ ਲੋਜਿਸਟਿਕਸ ਦੇ ਅਰਥ ਹਨ ਠੀਕ ਚੀਜ਼ ਨੂੰ, ਠੀਕ ਸਥਾਨ ਤਕ ਠੀਕ ਸਮੇ ਤੇ ਪਹੁੰਚਾਉਣਾ। ਕਾਉਂਸਲ ਆਫ ਲੋਜਿਸਟਿਕਸ ਮੈਨੇਜਮੈਂਟ ਅੁਨਸਾਰ “ਲੋਜਿਸਟਿਕਸ” ਤੋ ਭਾਵ ਹੈ ਕਸਟਮਰ ਦੀਆ ਲ਼ੋੜਾ ਅਤੇ ਇਛਾਵਾ ਅੁਨਸਾਰ ਵਸਤੂਆ ਨੂੰ ਉਤਪਾਦਨ ਸਥਾਨ ਤੋ ਉਪਭੋਗਤਾ ਦੇ ਹੱਥ ਵਿੱਚ ਪਹੁੰਚਣ ਤੱਕ ਯੋਜਨਾ ਬਧ ਢੰਗ ਨਾਲ ਲਿਜਾਣਾ, ਸਟੋਰ ਕਰਨਾ, ਵੰਡਣਾ ਅਤੇ ਸਬੰਧਤ ਜਾਣਕਾਰੀ ਦੇਣਾ ਆਦਿ। ਇਸ ਵਿੱਚ ਇਨ-ਬਾਊਂਡ, ਆਊਟ-ਬਾਊਂਡ, ਇੰਟਰਨਲ ਅਤੇ ਐਕਸਟਰਨਲ ਮੂਵਮੈਂਟਸ ਸ਼ਾਮਲ ਹੁੰਦੀਆ ਹਨ। ਅੱਜ ਦੇ ਤੇਜ ਰਫਤਾਰ ਵਿਸ਼ਵ ਪੱਧਰੀ ਬਜਾਰ ਵਿੱਚ ਉਹੀ ਕੰਪਨੀਆ ਸਪਲਾਈ ਚੇਨ ਦਾ ਅਨਿੱੜਵਾਂ ਅੰਗ ਬਣਦੀਆਂ ਹਨ ਜੋ ਟਰਾਂਸਪੋਰਟੇਸ਼ਨ ਦੇ ਨਾਲ ਲੋਜਿਸਟਿਕਸ ਸੇਵਾਵਾ ਵੀ ਦਿੰਦੀਆ ਜਨ।
ਅੱਜ ਦੇ ਵਿਸ਼ਵ ਵਪਾਰ ਵਿੱਚ ਭੂਗੋਲਿਕ ਸੀਮਾਵਾ ਖਤਮ ਹੁੰਦੀਆ ਜਾ ਰਹੀਆ ਹਨ। ਇਹ ਗਲੋਬੇਲਾਈਜਸ਼ੇਨ ਕਈ ਚਣੌਤੀਆ ਵੀ ਲੈ ਕੇ ਆਈ ਹੈ ਜਿਨਾ ਵਿੱਚੋ ਇਕ ਹੈ ਸੀਮਾ ਰਹਿਤ ਵਸਤੂਆ ਦਾ ਫਲੋ ਅਤੇ ਸਰਵਿਸਜ। ਘੱਟ ਤੋ ਘੱਟ ਖਰਚ ਨਾਲ ਇਸਨੂੰ ਨਿਭਾਉਣਾ ਹੀ ਵਪਾਰ ਵਿੱਚ ਸਫਲਤਾ ਦੀ ਕੂੰਜੀ ਹੈ। ਇਸੇ ਲਈ ਲੋਜਿਸਟਿਕਸ ਮੈਨੇਜਮਂੈਟ ਅਤੇ ਸਪਲਾਈ ਚੇਨ ਮੈਨੇਜਮੈਂਟ ਇਸ ਇੰਡਸਟਰੀ ਲਈ ਮਹੱਤਵ ਪੂਰਨ ਬਣ ਗਏ ਹਨ।ਸਪਲਾਈ ਚੇਨ ਮੈਨੇਜਮੈਂਟ ਦੀ ਕੋਈ ਵੀ ਗਲਤੀ ਬਿਜਨਸ ਦੀ ਪਰਫਾਰਮੈਂਸ ਤੇ ਡੂੰਘਾ ਅਸਰ ਪਾ ਸਕਦੇ ਹਨ।
ਸਫਲ ਲੋਜ਼ਿਸਟਿਕਸ ਮੈਨੇਜਮਂੈਟ ਕੋਲ ਵਧੀਆ ਵਿਸ਼ਲੇਸ਼ਨਾਤਮਕ ਯੋਗਤਾ ਦੇ ਨਾਲ ਨਾਲ ਫਾਇਨੈਂਸ, ਮਾਰਕਿਟਿੰਗ, ਪਰੋਡਕਸ਼ਨ, ਟਰਾਂਸਪੋਰਟੇਸ਼ਨ, ਇਨਵੈਂਟਰੀ ਕੰਟਰੋਲ ਅਤੇ ਕੁਆਲਿਟੀ ਕੰਟਰੋਲ ਜਿਹੇ ਖੇਤਰਾ ਦੀਆਂ ਸਮਸਿਆਵਾ ਹੱਲ ਕਰਨ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ।ਲੋਜਿਸਟਿਕਸ ਮੈਨੇਜਰਾਂ ਵਿੱਚ ਤੇੱਜੀ ਨਾਲ ਬਦਲ ਰਹੇ ਵਰਕ ਅਨਵਾਇਰਨਮੈਂਟ ਨੂੰ ਅਡਾਪਟ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਇਸ ਫੀਲਡ ਦੇ ਇੰਡਵਿਜੂਅਲਜ ਨੂੰ ਵੱਖ ਵੱਖ ਕੇਰੀਅਰਜ ਦੇ ਕਾਸਟ ਸਟਰਕਚਰਜ ਅਤੇ ਦੇ ਸਾਧਨਾ ਦੀ ਪੂਰੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਮੈਨੇਜਰਜ ਨੂੰ ੳੇੁਹਨਾ ਪਾਲਸੀਆ ਅਤੇ ਕਾਨੂੰਨਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਟਰਾਸਪੋਰਟ ਸੈਕਟਰ ਨਾਲ ਸਬੰਧਤ ਹਨ।ਲੋਜਿਸਟਿਕਸ ਮੈਨੇਜਰਜ ਦਾ ਗੋਲ ਟਰਾਂਸਪੋਰਟੇਸ਼ਨ ਖਰਚਿਆ ਨੂੰ ਘਟਾਉਣਾ, ਅਸੈਟ ਵਧਾਉਣੇ, ਇਨਵੈਂਟਰੀ ਕੈਰੀਂਗ ਖਰਚੇ ਘੱਟ ਕਰਨੇ, ਕਸਟਮਰ ਜੁਰਮਾਨੇ ਅਤੇ ਪੈਨਲਟੀਆ ਤੋ ਬਚਾਅ ਕਰਨਾ ਅਤੇ ਕਸਟਮਰ ਸਰਵਿਸ ਨੂੰ ਮਜ਼ਬੂਤ ਕਰਨਾ ਹੋਣਾ ਚਾਹੀਦਾ ਹੈ।
ਆਧੁਨਿਕ ਲੋਜਿਸਟਿਕਸ ਮੁੱਖ ਤੌਰ ਤੇ ਕਸਟਮਰ ਦੀਆ ਲੋੜਾ ਪੂਰੀਆ ਕਰਨ ਵੱਲੋ ਧਿਆਨ ਦਿੰਦੇ ਹਨ। ਉਨਾ ਦੀਆ ਐਕਟਿਵਿਟੀਜ ਵਿੱਚ ਪਰੋਡਕਸ਼ਨ ਪੁਆਇੰਟ ਤੋ ਲੈ ਕੇ ਕਸਟਮਰ ਤੱਕ ਦੇ ਲਾਭ ਸ਼ਾਮਲ ਹੁੰਦੇ ਹਨ। ਇਹ ਲਾਭ ਮੈਨੂਫੈਕਚਰਡ ਪਰਾਡਕਟਸ ਜਾਂ ਕਸਟਮਰ ਸਰਵਿਸਜ ਦੇ ਰੂਪ ਵਿੱਚ ਹੋ ਸਕਦੇ ਹਨ। ਹਰ ਅਦਾਰੇ ਦੀ ਲੋਜਿਸਟਿਕਸ ਮੈਨੇਜਮੈਂਟ ਪ੍ਰਤੀ ਪਹੁੰਚ ਅਲੱਗ ਅਲੱਗ ਹੁੰਦੀ ਹੈ।ਲੋਜਿਸਟਿਕਸ ਸਿਸਟਮ ਕਈ ਐਕਟਿਵਿਟੀਜ ਦਾ ਸਮੂਹ ਹੈ ਜਿਵੇ:-
1. ਕਸਟਮਰ ਸਰਵਿਸ:- ਇਸ ਵਿੱਚ ਕੰਪਲੇਂਟਸ ਹੈਂਡਲ ਕਰਨਾ, ਸਪੈਸ਼ਲ ਆਰਡਰ, ਡੈਮੇਜ ਕਲੇਮਜ਼, ਰੀਟਰਨਾਂ, ਬਿੱਲਾ ਦੀਆ ਪਰਾਬਲਮਜ਼ ਆਦਿ ਸ਼ਾਮਲ ਹੁੰਦੀਆ ਹਨ।
2. ਇਨਵੈਂਟਰੀ ਮੈਨੇਜਮੈਟ :- ਇਸ ਵਿੱਚ ਵਧੀਆ ਕਸਟਮਰ ਲਈ ਕਾਫੀ ਸਟਾਕ ਜਾਂਦਾ ਹੈ ਪਰ ਇਹ ਵੀ ਧਿਆਨ ਰੱਖਿਆ ਜਾਦਾ ਹੈ ਕਿ ਵਾਧੂ ਅਤੇ ਡੈੱਡ ਇਨਵੈਂਟਰੀ ਸਟੋਰ ਕਰਕੇ ਧਨ ਬਰਬਾਦ ਨਾ ਕੀਤਾ ਜਾਵੇ। ਇਹ ਤਿਆਰ ਵਸਤਾ ਅਤੇ ਕੱਚਾ ਮਾਲ ਦੋਨੋ ਪਾਸੇ ਹੀ ਮਹੱਤਵ ਪੂਰਨ ਹੈ॥
3. ਟਰਾਸਪੋਰਟੇਸ਼ਨ :- ਇਸ ਵਿੱਚ ਉਤਪਾਦਨ ਸਥਾਨ ਤੋ ਉਪਭੋਗੀ ਤੱਕ ਪਹੁੰਚਣ ਤੱਕ ਵਸਤਾ ਧਿਆਨ ਰੱਖਣਾ ਹੈ। ਅੰਤਰਰਾਸ਼ਟਰੀ ਢੋਹਾ ਢੋਹਾਈ ਸਮੇ ਸ਼ਿਪਸ, ਹਵਾਈ ਸਾਧਨ, ਰੇਲ, ਸੜਕੀ ਸਾਧਨ ਆਦਿ ਬਾਰੇ ਵਧੀਆ ਯੋਜਨਾ ਦੀ ਲੋੜ ਹੁੰਦੀ ਹੈ। ਇਸ ਵਿੱਚ ਬਰਾਮਦ-ਬਰਾਮਦ ਦੇ ਕਾਇਦੇ ਕਾਨੂੰਨਾ ਦੀ ਜਾਣਕਾਰੀ ਹੋਣਾ ਵੀ ਮਹੱਤਵ ਪੂਰਨ ਹੁੰਦਾ ਹੈ।
4. ਸਟੋਰੇਜ ਤੇ ਮਟੀਰੀਅਲ ਹੈਂਡਲਿੰਗ:- ਸਟੋਰੇਜ ਸਬੰਧੀ ਲੋੜਾ ਅਤੇ ਮੁਸ਼ਕਲਾਂ ਦਾ ਹੱਕ ਲੱਂਭਣਾ, ਠੀਕ ਥਾਂ ਦਾ ਪ੍ਰਬੰਧ ਕਰਨ ਅਤੇ ਫਿਰ ਉਸ ਵਿੱਚ ਮਟੀਰੀਅਲ ਦੀ ਸਾਂਭ ਸੰਭਾਲ ਕਰਨੀ। ਸਟੋਰੇਜ ਖਰੀਦਣੀ ਹੈ ਜਾਂ ਲੀਜ ਤੇ ਲੈਣੀ ਹੈ, ਸਰਕਾਰੀ ਜਾਂ ਪ੍ਰਾਈਵੇਟ ਲੈਣੀ ਹੈ ਆਦਿ।
5. ਪੈਕੇਜਿੰਗ :- ਜਦੋਂ ਵਸਤੂ ਢੋਹੀ ਜਾ ਰਹੀ ਹੈ ਜਾਂ ਸਟੋਰ ਕੀਤੀ ਜਾ ਰਹੀ ਹੈ ਤਾਂ ਉਸਨੁੰ ਪਰੋਟੈਕਸ ਕਰਨਾ। ਲੈਬਲਾਂ ਬਾਰੇ ਕਈ ਸਰਕਾਰੀ ਨਿਯਮ ਹਨ- ਉਹਨਾਂ ਦੀ ਪਾਲਣਾ ਕਰਨੀ ਹੈ।
6. ਇੰਫਰਮੇਸ਼ਨ ਪਰੋਸੈਸਿੰਗ:- ਲੋਜਿਸਟਿਕਸ ਮੇਨੇਜਮੈਂਟ ਵਿੱਚ ਕਈ ਪ੍ਰਕਾਰ ਦੇ ਸਾਫਟਵੇਅਰ ਉਪਲਭਧ ਹਨ। ਉਨਾ ਨੂੰ ਲਿੰਕ ਕਰਨਾ ਹੁੰਦਾ ਹੈ।
7. ਡੀਮੈਂਡ ਫੋਰਕਾਸਟਿੰਗ:- ਕਸਟਮਰਜ ਦੀਆਂ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਦੀ ਤਿਆਰੀ ਵਿੱਚ ਮਦਦ ਮਿਲਦੀ ਹੈ। ਸੇਲ ਬਾਰੇ ਸੀਜ਼ਨਲ ਝੁਕਾ ਅਤੇ ਪਲੈਨਡ ਈਵੈਂਸ ਨੂੰ ੁਧਿਆਨ ਵਿੱਚ ਰੱਖਿਆ ਜਾਦਾ ਹੈ।
8. ਪਰੋਡਕਸ਼ਨ ਪਲੈਨਿੰਗ:- ਇਹ ਲੋਜਿਸਟਿਕਸ ਦਾ ਇੱਕ ਹੋਰ ਅੰਗ ਹੈ ਜਿਸ ਵਿੱਚ ਧਿਆਨ ਰੱਖਿਆ ਜਾਂਦਾ ਹੈ ਕਿ ਕਸਟਮਰਾਂ ਦੇ ਆਰਡਰ ਸਮੇ ਸਿਰ ਭੁਗਤਣ / ਮਸ਼ੀਨ, ਲੇਬਰ ਅਤੇ ਕਪੈਸਟੀ ਰੁਕਾਵਟਾ ਬਾਰੇ ਠੀਕ ਯੋਜਨਾ ਬੰਦੀ ਦੀ ਲੋੜ ਹੈ।
9. ਪਰਚੇਜ਼ਿੰਗ:- ਤਿਆਰ ਕਰਕੇ ਸਮੇ ਸਿਰ ਗਾਹਕਾਦੇ ਆਰਡਰ ਭੁਗਤਾਣ ਲਈ ਕੱਚੇ ਮਾਲ ਦਾ ਖਰੀਦਣਾ ਅਤੇ ਸੰਭਾਲਣਾ ਮਹੱਤਵ ਪੂਰਨ ਹੁੰਦਾ ਹੈ।
10. ਫੇਸਿਲੇਟੀ ਲੋਕੇਸ਼ਨ:- ਇਸ ਦਾ ਸਬੰਧ ਗੁਦਾਮਾ ਦੇ ਸਥਾਨ, ਮੈਨੂਫੈਕਚਰਿੰਗ ਪਲਾਂਟਸ ਅਤੇ ਢਹਾਈ ਦਟ ਸਾਧਨਾਂ ਨਾਲ ਹੁੰਦਾ ਹੈ।ਇਹ ਫੈਸਲੇ ਰੋਜ਼ ਰੋਜ਼ ਨਹੀ ਹੁੰਦੇ ਪਰ ਜਦ ਕਰ ਲਏ ਜਾਣ ਤਾਂ ਕੰਪਨੀ ਦੀ ਸਫਲਤਾ ਜਾ ਅਸਫ਼ਲਤਾ ਲਈ ਬਹੁਤ ਮਹੱਤਾ ਰੱਖਦੇ ਹਨ।
ਉਪਰੋਕਤ ਕੰਮਾ ਦੇ ਨਾਲ ਨਾਲ ਲੋਜਿਸਟਿਕਸ ਆਫਟਰ- ਸੇਲ ਪਾਰਟਸ, ਸਰਵਿਸ ਸਪੋਰਟ, ਮੁਰੰਮਤ ਬਾਰੇ ਕਾਂਟਰੈਕਟਸ, ਵਾਪਸ ਕੀਤੀਆ ਨੂੰ ਹੈਂਡਲ ਕਰਨ ਰੀ-ਸਾਈਕਲਿੰਗ ਜਿਹੇ ਕੰਮਾਂ ਦਾ ਵੀ ਪ੍ਰਬੰਧ ਕਰਦੀ ਹੈ।
ਕਿਸੇ ਵੀ ਸੰਸਥਾ ਦੀ ਸਫਲਤਾ ਵਿੱਚ ਇਸਦਾ ਬਹੁਤ ਯੋਗਦਾਨ ਹੁੰਦਾ ਹੈ।