ਪੀਟਰਬਿਲਟ ਨੇ ਘੋਸ਼ਣਾ ਕੀਤੀ ਕਿ ਉਹ ਆਪਣੇ ਉਦਯੋਗ-ਮੋਹਰੀ ਵਾਹਨਾਂ ਦੇ ਕਨੈਕਟਡ ਉਤਪਾਦਾਂ ਲਈ ਇੱਕ ਨਵਾਂ ਈਕੋਸਿਸਟਮ ਵਿਕਸਤ ਕਰਨਗੇ। ਇਹ ਪਹਿਲ, ਹਾਲ ‘ਚ ਹੀ ਪਲੇਟਫਾਰਮ ਸਾਇੰਸ ਇੰਕ ਅਤੇ ਪੀਟਰਬਿਲਟ ਦੀ ਮੂਲ ਕੰਪਨੀ PACCAR ਇੰਕ ਦਰਮਿਆਨ ਹੋਏ ਸਹਿਯੋਗ ਸਮਝੌਤੇ ਦੀ ਛਤਰ-ਛਾਇਆ ਹੇਠ ਹੋਵੇਗੀ।
ਨਵੀਆਂ ਸੇਵਾਵਾਂ ਪਲੇਟਫਾਰਮ ਸਾਇੰਸ ਦੇ ਵਰਚੂਅਲ ਵਹੀਕਲ™ ਪਲੇਟਫਾਰਮ ਦਾ ਲਾਭ ਉਠਾਉਣਗੀਆਂ ਜੋ ਗਾਹਕਾਂ ਨੂੰ ਆਪਣੇ ਵਾਹਨਾਂ ਤੋਂ ਸਿੱਧੇ ਤੌਰ ‘ਤੇ ਫਲੀਟ ਪ੍ਰਬੰਧਨ ਕਾਰਜਕੁਸ਼ਲਤਾ, ਈ ਐਲ ਡੀ ਸਮਰੱਥਾਵਾਂ, ਟਰੱਕ-ਵਿਸ਼ੇਸ਼ ਨੈਵੀਗੇਸ਼ਨ ਅਤੇ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦੀਆਂ ਹਨ।
ਪੀਟਰਬਿਲਟ ਤਕਨਾਲੋਜੀ ਅਤੇ ਨਵੀਨਤਾ ਦਾ ਲਾਭ ਉਠਾਉਂਦਾ ਹੈ, ਅਤੇ ਸਾਡੀਆਂ ਕਨੈਕਟੀਵਿਟੀ ਸੇਵਾਵਾਂ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਸਾਂਝੇ ਤੌਰ ‘ਤੇ ਇਸ ਉਦਯੋਗ-ਮੋਹਰੀ ਈਕੋਸਿਸਟਮ ਦਾ ਨਿਰਮਾਣ ਕਰੇਗਾ। ਜੇਸਨ ਸਕੂਗ, ਪੀਟਰਬਿਲਟ ਦੇ ਜਨਰਲ ਮੈਨੇਜਰ ਅਤੇ ਫਅਛਛਅ੍ਰ ਉਪ ਪ੍ਰਧਾਨ ਨੇ ਟਿੱਪਣੀ ਕੀਤੀ, “ਅੱਜ ਦੇ ਗਾਹਕ ਆਪਣੇ ਮੌਜੂਦਾ ਫਲੀਟ ਪ੍ਰਬੰਧਨ ਹੱਲ ਦੇ ਨਾਲ ਉੱਚਤਮ ਪੱਧਰ ਦੇ ਅੱਪਟਾਈਮ ਅਤੇ ਸੰਪੂਰਨ ਏਕੀਕਰਣ ਦੀ ਮੰਗ ਕਰਦੇ ਹਨ”। ਸਕੂਗ ਨੇ ਅੱਗੇ ਚੱਲ ਕੇ ਕਿਹਾ, “SmartLINQ ਅਤੇ PACCAR ਸੋਲੂਸ਼ਨਜ਼ ਪੋਰਟਲ ਨੇ ਇਸ ਅਗਲੀ ਪੀੜ੍ਹੀ ਦੇ ਹੱਲ ਨੂੰ ਬਣਾਉਣ ਲਈ ਇੱਕ ਠੋਸ ਨੀਂਹ ਪ੍ਰਦਾਨ ਕੀਤੀ ਹੈ”।
ਪਲੇਟਫਾਰਮ ਸਾਇੰਸ ਦੇ ਸਹਿ-ਸੰਸਥਾਪਕ ਅਤੇ CEO ਜੈਕ ਕੈਨੇਡੀ ਨੇ ਕਿਹਾ, “ਵਰਚੂਅਲ ਵਹੀਕਲ ਦੇ ਨਾਲ, ਟਰੱਕ ਖਰੀਦਦਾਰ ਨਵੀਨਤਾ, ਉਤਪਾਦਨ ਅਤੇ ਸੁਰੱਖਿਆ ਵਿੱਚ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਨ ਅਤੇ ਟੈਕਨਾਲੋਜੀ ਹੱਲਾਂ ਦੇ ਨਾਲ ਇਨ-ਕੈਬ ਅਨੁਭਵਾਂ ਨੂੰ ਆਪਣੀਆਂ ਜ਼ਰੂਰਤਾਂ ਦੇ ਅਨੁਕੂਲ ਬਣਾ ਸਕਦੇ ਹਨ, ਜੋ ਉਹਨਾਂ ਦੀਆਂ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, “80 ਸਾਲਾਂ ਤੋਂ ਵੱਧ ਸਮੇਂ ਲਈ, ਪੀਟਰਬਿਲਟ ਨੇ ਵਿਸ਼ਵ ਪੱਧਰੀ ਵਾਹਨਾਂ ਦਾ ਨਿਰਮਾਣ ਕੀਤਾ ਹੈ, ਜੋ ਸੁਰੱਖਿਆ, ਪ੍ਰਦਰਸ਼ਨ ਅਤੇ ਅੱਪਟਾਈਮ ਨੂੰ ਵੱਧ ਤੋਂ ਵੱਧ ਬਣਾਉਂਦੇ ਹਨ, ਸਥਾਈ ਕਾਰੀਗਰੀ ਦੇ ਨਾਲ ਨਵੀਨਤਾਕਾਰੀ ਤਕਨਾਲੋਜੀ ਨੂੰ ਜੋੜਦੇ ਹਨ। ਸਾਨੂੰ ਵਰਚੂਅਲ ਵਹੀਕਲ ਪਲੇਟਫਾਰਮ ਨੂੰ ਉਹਨਾਂ ਦੇ ਟਰੱਕਾਂ ਵਿੱਚ ਜੋੜਨ ਅਤੇ ਉਹਨਾਂ ਦੇ ਗਾਹਕਾਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਅਤਿ ਆਧੁਨਿਕ ਟਰੱਕ ਤਕਨਾਲੋਜੀ ਪ੍ਰਦਾਨ ਕਰਨ ਲਈ ਉਹਨਾਂ ਦੀ ਟੀਮ ਨਾਲ ਸਹਿਯੋਗ ਕਰਨ ਵਿੱਚ ਮਾਣ ਹੈ।”
ਪਲੇਟਫਾਰਮ ਸਾਇੰਸ ਈਕੋਸਿਸਟਮ ਆਖਰਕਾਰ ਥਰਡ-ਪਾਰਟੀ ਐਪਸ ਨੂੰ ਟਰੱਕ ਇੰਟਰਫੇਸ ‘ਤੇ ਰਿਮੋਟ ਜਾਂ ਸਿੱਧੇ ਤੌਰ ‘ਤੇ ਡਾਊਨਲੋਡ ਕਰਨ ਅਤੇ ਪ੍ਰਬੰਧਿਤ ਕਰਨ ਦੀ ਇਜਾਜ਼ਤ ਦੇਵੇਗਾ, ਜਿਸ ਨਾਲ ਮਾਰਕੀਟ ਹਾਰਡਵੇਅਰ ਵਾਇਰਿੰਗ ਅਤੇ ਇੰਸਟਾਲੇਸ਼ਨ ਤੋਂ ਬਾਅਦ ਮਹਿੰਗੀ ਤੇ ਸਮਾਂ ਬਰਬਾਦ ਕਰਨ ਵਾਲੀ ਅੱਪਗ੍ਰੇਡ ਦੀ ਜ਼ਰੂਰਤ ਖਤਮ ਹੋ ਜਾਵੇਗੀ। ਬਾਰਟ ਲੋਰ, ਸੀਨੀਅਰ ਡਾਇਰੈਕਟਰ ਗਲੋਬਲ ਕਨੈਕਟਡ ਸਰਵਿਸਿਜ਼ ਨੇ ਕਿਹਾ “ਨਵੀਆਂ ਸੇਵਾਵਾਂ ਸਾਡੇ ਭਾਰੀ- ਅਤੇ ਮੱਧਮ ਡਿਊਟੀ ਟਰੱਕ ਪਲੇਟਫਾਰਮਾਂ ਦੇ ਮੌਜੂਦਾ ਕਨੈਕਟੀਵਿਟੀ ਹੱਲਾਂ ਦਾ ਲਾਭ ਉਠਾਉਣਗੀਆਂ”, ਉਨ੍ਹਾਂ ਨੇ ਇਹ ਵੀ ਕਿਹਾ, “ਨਵੇਂ ਐਪ ਈਕੋਸਿਸਟਮ ਲਈ ਇਨ੍ਹਾਂ ਦਾ ਧੰਨਵਾਦ ਉਨ੍ਹਾਂ ਅੱਗੇ ਚੱਲ ਕੇ ਕਿਹਾ ਕਿ ਪੀਟਰਬਿਲਟ ਵਾਹਨ ਮੌਜੂਦਾ ਫਲੀਟ ਵਿੱਚ ਕੁਆਂਟਮ ਲੀਪ ਏਕੀਕਰਣ ਪ੍ਰਬੰਧਨ ਹੱਲ ਕਰਨਗੇ।”
ਸੇਵਾਵਾਂ ਦਾ ਨਵਾਂ ਰੂਪ 2024 ਵਿੱਚ ਕਲਾਸ 8 ਮਾਡਲ 579 ਅਤੇ 567 ਅਤੇ ਮੀਡੀਅਮ-ਡਿਊਟੀ ਮਾਡਲ 548, 537, 536 ਅਤੇ 535 ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਟਰੱਕ ਮਾਡਲ ਅਤੇ ਲੋੜੀਂਦੇ ਐਪਲੀਕੇਸ਼ਨ ਦੇ ਆਧਾਰ ‘ਤੇ ਕਈ ਸੇਵਾ ਪੈਕੇਜ ਉਪਲਬਧ ਹੋਣਗੇ।