ਉੱਤਰੀ ਅਮਰੀਕਾ ਵਿੱਚ ਕਲਾਸ 8 ਟਰੱਕਾਂ ਦਾ ਆਰਡਰ ਹੇਠਾਂ ਡਿਗਿਆ, ਮਤਲਬ ਜੁਲਾਈ ਮਹੀਨੇ ਵਿੱਚ ਆਸ ਨਾਲੋਂ ਘੱਟ ਟਰੱਕ ਆਰਡਰ ਕੀਤੇ ਗਏ। ਫ਼ਰੇਟ ਟ੍ਰਾਂਸਪੋਟੇਸ਼ਨ ਰਿਸਰਚ(FTR) ਸੰਸਧਾ ਦੇ ਅਨੁਸਾਰ ਜੁਲਾਈ ਵਿੱਚ 12,568 ਯੁਨਿਟ ਆਰਡਰ ਹੋਏ ਜੋ ਕਿ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 32 ਪ੍ਰਤੀਸ਼ਤ ਘੱਟ ਹਨ ਅਤੇ ਇਸੇ ਸਾਲ ਦੇ ਜੂਨ ਮਹੀਨੇ ਦੇ ਮੁਕਬਲੇ 23 ਪ੍ਰਤੀਸ਼ਤ ਘੱਤ ਹਨ। ਐਫ਼ ਟੀ ਆਰ ਸੰਸਧਾ ਦੇ ਪ੍ਰਧਾਨ ਐਰਿਕ ਸਟਾਰਕ ਨੇ ਕਿਹਾ ਕਿ ਭਾਵੇ ਅਸੀਂ 2012 ਦੇ ਪਿਛਲੇ ਅੱਧ ਵਿੱਚ ਘੱਟ ਸੇਲ ਹੋਣ ਦੀ ਭਵਿਖਬਾਣੀ ਜਰਦੇ ਰਹੇ ਹਾਂ ਪ੍ਰੰਤੂ ਇਹ ਸੇਲ ਸਾਡੀ ਭਵਿੱਖਬਾਣੀ ਤੋਂ ਵੀ ਘੱਟ ਹੈ ਜਿਸ ਨੇ ਸਾਨੂੰ ਹੈਰਾਨ ਕੀਤਾ ਹੈ।
ਇੱਕ ਹੋਰ ਸੰਸਥਾ ACT Research ਦੇ ਪ੍ਰਧਾਨ ਦੇ ਅਨੁਸਾਰ ਸਾਇਦ ਇਹ ਅਰਧ ਵਿਵਸਥਾ ਵਿੱਚ ਵਿਸਵਾਸ਼ ਦੀ ਘਾਟ ਕਾਰਨ ਹੈ ਕਿ ਲੋਕ ਕੋਈ ਵੱਡੇ ਲੋਨ ਲੈਣ ਤੋਂ ਡਰਦੇ ਹਨ।