9 ਅਗਸਤ ਨੂੰ ਇੱਕ ਟਰੱਕ ਡ੍ਰਾਈਵਰ ਜਿਸ ਦਾ ਨਾਂਅ ਗੁਰਦੀਪ ਸਿੰਘ ਮਾਂਗਟ ਦੱਸਿਆ ਜਾ ਰਿਹਾ ਹੈ, ਨੂੂੰੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਕਿ ਉਸ ਦੇ ਟਰੱਕ ‘ਚੋਂ 183 ਪੌਂਡ(83 ਕਿਲੋ) ਦੇ ਕਰੀਬ ਕੋਕੇਨ ਫੜੀ ਗਈ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਕਿ ਬ੍ਰਾਂਪਟਨ, ਓਨਟਾਰੀਓ ਦੇ ਰਹਿਣ ਵਾਲ਼ਾ 46 ਸਾਲਾ ਮਾਂਗਟ ਅਮਰੀਕਾ ਤੋਂ ਕਨੇਡਾ ‘ਚ ਦਾਖਲ ਹੋ ਰਿਹਾ ਸੀ।ਬਲੂ ਵਾਟਰ ਬਰਿਜ ‘ਤੇ ਜਦੋਂ ਇਹ ਟਰੱਕ ਕਨੇਡਾ ‘ਚ ਦਾਖਲ ਹੋ ਰਿਹਾ ਸੀ ਤਾਂ ਸ਼ੱਕ ਪੈਣ ‘ਤੇ ਬਾਰਡਰ ਅਧਿਕਾਰੀਆਂ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਇਹ ਸਮੱਗਰੀ ਕਾਬੂ ਆਈ। ਪਹਿਲੀ ਓਪਰੀ ਤਲਾਸ਼ੀ ‘ਤੇ ਤਾਂ ਕੁੱਝ ਨਹੀਂ ਪਤਾ ਲੱਗਾ ਪਰ ਜਦੋਂ ਸੀ ਬੀ ਐਸ ਏ ਅਧਿਕਾਰੀਆਂ ਨੇ ਇਸ ਟਰੱਕ ਨੂੰ ਦੁਬਾਰਾ ਚੈੱਕ ਕੀਤਾ ਤਾਂ ਇਹ ਖੇਪ ਫੜੀ ਗਈ।
ਮਾਂਗਟ ਨੂੰ ਗ੍ਰਿਫਤਾਰ ਕਰਕੇ ਅਧਿਕਾਰੀਆਂ ਨੇ ਵਧੇਰੇ ਜਾਂਚ ਲਈ ਉਸ ਨੂੰ ਆਰ ਸੀ ਐਮ ਪੀ ਦੇ ਹਵਾਲੇ ਕਰ ਦਿੱਤਾ।ਆਰ ਸੀ ਐਮ ਪੀ ਨੇ ਪਾਬੰਦੀਸ਼ੁਦਾ ਵਸਤੂ ਰੱਖਣ ਅਤੇ ਇਸ ਨੂੰ ਸਮੱਗਲ ਕਰਨ ਦੇ ਦੋਸ਼ਾਂ ਅਧੀਨ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਆਪਣੇ ਮਿਹਨਤੀ ਅਤੇ ਇਮਾਨਦਾਰ ਪੁਲਿਸ ਅਫਸਰਾਂ ਦੀ ਸ਼ਲਾਘਾ ਕਰਦਿਆਂ ਸੀ ਬੀ ਐਸ ਏ ਦੇ ਅਧਿਕਾਰੀ ਐਨ ਨਿਗੂਨ ਨੇ ਕਿਹਾ ਹੈ ਕਿ ਸਾਨੂੰ ਆਪਣੇ ਅਫਸਰਾਂ ‘ਤੇ ਮਾਣ ਹੈ। ਉਨ੍ਹਾਂ ਸੀ ਬੀ ਐਸ ਏ ਅਤੇ ਆਰ ਸੀ ਐਮ ਪੀ ਦੇ ਵਧੀਆ ਤਾਲਮੇਲ ਦੀ ਵੀ ਸ਼ਲਾਘਾ ਕੀਤੀ।