ਆਪਣੇ ਪਸਾਰੇ ਨੂੰ ਘਟਾਓ ਅਤੇ ਖਰਚਿਆਂ ‘ਚ ਕਟੌਤੀ ਕਰੋ

ਮੈਨੂੰ ਇੱਕ ਟਰੱਕਿੰਗ ਕੰਪਨੀ ਦੇ ਮਾਲਕ ਦਾ ਫ਼ੋਨ ਆਇਆ ਸੀ। ਉਸਨੇ ਮੈਨੂੰ ਸਲਾਹ ਦਿੱਤੀ ਕਿ ਉਸਦਾ ਇੱਕ ਲੀਜ਼ ਆਪਰੇਟਰ ਉਸਦੇ ਟ੍ਰੇਲਰ ਨੂੰ ਮੁੜ ਕਬਜ਼ੇ ਵਿੱਚ ਲੈਣ ਵਾਲਾ ਸੀ। ਬੌਸ ਨੇ ਕਿਹਾ ਕਿ ਉਸ ਨੂੰ ਕਿਰਾਏ ‘ਤੇ ਦੇਣ ਲਈ ਕੋਈ ਹੋਰ ਟ੍ਰੇਲਰ ਨਹੀਂ ਹਨ ਅਤੇ ਉਸ ਦਾ ਕ੍ਰੈਡਿਟ ਮਾੜਾ ਹੋਣ ਕਰਕੇ ਉਹ ਇਸਦੇ ਯੋਗ ਨਹੀਂ ਹੋਵੇਗਾ, ਇਸ ਲਈ ਉਹ ਉਸਦੀ ਮਦਦ ਕਰਨਾ ਚਾਹੁੰਦਾ ਸੀ। ਉਸਨੇ ਕਿਹਾ ਕਿ ਉਸਦਾ ਡ੍ਰਾਈਵਰ ਟ੍ਰੇਲਰ ਤੋਂ ਬਿਨਾਂ ਬੇਰੁਜ਼ਗਾਰ ਹੋ ਜਾਵੇਗਾ। ਡ੍ਰਾਈਵਰ ਦੇ ਘਰ ਨੂੰ ਵੀ ਕੁਰਕ ਕੀਤਾ ਜਾ ਰਿਹਾ ਸੀ ਅਤੇ ਉਸ ‘ਤੇ ਇੱਕ ਵੱਡੀ ਟਰੱਕ ਮੁਰੰਮਤ ਵੀ ਸੀ। ਬੌਸ ਨੇ ਕਿਹਾ ਕਿ ੳੇਸ ਦਾ ਵਿਆਹੁਤਾ ਜੀਵਨ ‘ਚ ਵੀ ਪਾੜ ਪੈ ਚੁੱਕਾ ਸੀ। ਅਸੀਂ ਜਾਣਦੇ ਹਾਂ ਕਿ ਟਰੱਕਿੰਗ ਇਸ ਸਮੇਂ ਮੰਦੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ, ਇਸ ਲਈ ਜੇ ਤੁਸੀਂ ਬਚਣਾ ਚਾਹੁੰਦੇ ਹੋ ਅਤੇ ਉਦਯੋਗ ਵਿੱਚ ਕੰਮ ਕਰਦੇ ਰਹਿਣਾ ਚਾਹੁੰਦੇ ਹੋ, ਤਾਂ ਸਹੀ ਵਿੱਤੀ ਫੈਸਲੇ ਲੈਣ ਲਈ ਆਪਣੇ ਲੈਣਦਾਰਾਂ ਨਾਲ ਆਪਣੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਨਾ ਮਹੱਤਵਪੂਰਨ ਹੈ। ਤੁਸੀਂ ਉਹ ਪੈਸਾ ਖਰਚ ਨਹੀਂ ਕਰ ਸਕਦੇ ਜੋ ਹੁਣ ਤੁਸੀਂ ਕਮਾ ਨਹੀਂ ਰਹੇ ਹੋ।

ਬੌਸ ਨੇ ਮੈਨੂੰ ਬੁਲਾਇਆ ਕਿਉਂਕਿ ਮੈਂ ਕ੍ਰੈਡਿਟ ਯੂਨੀਅਨ ਲਈ ਫੋਰਕਲੋਜ਼ਰ ਅਤੇ ਰੀਪੋਜੈਸ਼ਨ ਦਾ ਕੰਮ ਕਰਦੀ ਸੀ। ਬੌਸ ਨੇ ਕਿਹਾ ਕਿ ਰੀਪੋ ਮੈਨ ਪਹਿਲਾਂ ਹੀ ਟ੍ਰੇਲਰ ਵੇਖ ਰਿਹਾ ਸੀ ਅਤੇ ਬੌਸ ਨੂੰ ਇਸ ਬਾਰੇ ਸਿਰਫ ਹੁਣੇ ਹੀ ਪਤਾ ਲੱਗਾ ਹੈ। ਜੋ ਪਹਿਲੀ ਗਲਤੀ ਡ੍ਰਾਈਵਰ ਨੇ ਕੀਤੀ ਸੀ ਉਹ ਇਹ ਸੀ ਕਿ ਉਸ ਨੇ ਟ੍ਰੇਲਰ ਲੀਜ਼ਿੰਗ ਕੰਪਨੀ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ। ਉਸਨੇ ਉਨ੍ਹਾਂ ਦੀਆਂ ਫੋਨ ਕਾਲਾਂ ਦਾ ਜਵਾਬ ਵੀ ਨਹੀਂ ਦਿੱਤਾ, ਨਾਂ ਹੀ ਈਮੇਲਾਂ ਦਾ ਕੋਈ ਜਵਾਬ ਦਿੱਤਾ ਅਤੇ ਉਨ੍ਹਾਂ ਵੱਲੋਂ ਭੇਜੇ ਕਿਸੇ ਡਾਕ ਪੱਤਰ ਨੂੰ ਵੀ ਨਹੀਂ ਖੋਲ੍ਹਿਆ। ਇਸ ਦੀ ਬਜਾਏ, ਉਸਨੇ ਕੰਪਨੀ ਦੇ ਸੰਪਰਕ ਕਰਨ ਦੇ ਸਾਰੇ ਯਤਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਟਰੱਕਿੰਗ ‘ਚ ਇਹ ਇਕਲੌਤਾ ਵਿਅਕਤੀ ਨਹੀਂ ਹੈ ਜੋ ਮੁਸੀਬਤ ‘ਚ ਹੈ। ਬਹੁਤ ਸਾਰੇ ਲੋਕ ਇਸ ਸਮੇਂ ਇਸ ਤਰ੍ਹਾਂ ਦੀ ਸਥਿਤੀ ‘ਚ ਹੀ ਹਨ। ਜਦੋਂ ਤੁਹਾਨੂੰ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਹੋ ਰਹੀ ਹੋਵੇ ਤਾਂ, ਨੰਬਰ ਇੱਕ ਗਲਤੀ ਹੈ, ਲੀਜ਼ਿੰਗ ਕੰਪਨੀ ਨਾਲ ਕੋਈ ਸੰਪਰਕ ਨਾ ਕਰਨਾ। ਤੁਹਾਨੂੰ ਲਾਜ਼ਮੀ ਤੌਰ ‘ਤੇ ਉਨ੍ਹਾਂ ਦੇ ਫੋਨਾਂ, ਈ-ਮੇਲਾਂ ਜਾਂ ਚਿੱਠੀ ਪੱਤਰ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਅਤੇ ਆਪਣੀ ਸਥਿਤੀ ਨੂੰ ਪੂਰੀ ਸੱਚਾਈ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਈ ਵਾਰ ਉਹ ਤੁਹਾਡੇ ਲਈ ਲੋਈ ਤਰੀਕਾ ਸੁਝਾੳੇਣ ‘ਚ ਸਹਾਈ ਹੋ ਸਕਦੇ ਹਨ।

ਮੈਂ ਟਰੱਕਿੰਗ ਕੰਪਨੀ ਦੇ ਮਾਲਕ ਨੂੰ ਸਲਾਹ ਦਿੱਤੀ ਕਿ ਉਹ ਲੀਜ਼ਿੰਗ ਕੰਪਨੀ ਤੋਂ ਡ੍ਰਾਈਵਰ ਨਾਲ ਕੀਤਾ ਕੋਈ ਪੱਤਰ-ਵਿਹਾਰ ਪ੍ਰਾਪਤ ਕਰੇ। ਉਸ ਨੇ ਮੈਨੂੰ ਇਹ ਪੱਤਰ ਭੇਜੇ ਅਤੇ ਇਨ੍ਹਾਂ ‘ਚ ਲੋਕਾਂ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਸੀ ਅਤੇ $੧੨,੦੦੦ ਦਾ ਬਕਾਇਆ ਕਰਜ਼ਾ ਦਿਖਾਇਆ ਗਿਆ ਸੀ, ਅਤੇ ਇਹ ਕਿ ਰੀਪੋ ਮੈਨ ਸਰਗਰਮੀ ਨਾਲ ਟ੍ਰੇਲਰ ਦੀ ਭਾਲ ਕਰ ਰਹੇ ਸਨ। ਟਰੱਕਿੰਗ ਫਰਮ ਦੇ ਮਾਲਕ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਮੈਂ ਉਨ੍ਹਾਂ ਲੈਣਦਾਰਾਂ ਨੂੰ ਬੁਲਾਇਆ ਅਤੇ ਕਰਜ਼ੇ ਦਾ ਭੁਗਤਾਨ ਕਰਨ ਅਤੇ ਟ੍ਰੇਲਰ ਦੀ ਮਾਲਕੀ ਨੂੰ ਬੌਸ ਦੇ ਨਾਂਅ ਹੇਠ ਤਬਦੀਲ ਕਰਨ ਦਾ ਪ੍ਰਬੰਧ ਕੀਤਾ। ਫਿਰ ਬੌਸ ਆਪਣੇ ਡ੍ਰਾਈਵਰ ਦੀ ਤਨਖਾਹ ਦੇ ਚੈੱਕਾਂ ਚੋਂ ਮਾਲਕੀ ਵਾਲੀ ਰਕਮ ਕਿਸ਼ਤਾਂ ਵਿੱਚ ਲਵੇਗਾ। ਇਹ ਹੱਲ ਸਵੀਕਾਰ ਕਰ ਲਿਆ ਗਿਆ ਅਤੇ ਟ੍ਰੇਲਰ ਨੂੰ ਬਚਾਅ ਲਿਆ ਗਿਆ।

ਟ੍ਰੇਲਰ ਚੁੱਕਣ ਲਈ ਨਿਯੁਕਤ ਕੀਤੇ ਗਏ ਰੀਪੋ ਮੈਨਾਂ ਨੂੰ ਹਜ਼ਾਰਾਂ ਡਾਲਰ ਦੀ ਵਾਧੂ ਫੀਸ, ਵਿਆਜ ਅਤੇ ਭੁਗਤਾਨ ਵੀ ਦੇਣਾ ਬਣਦਾ ਸੀ। ਇਨ੍ਹਾਂ ਵਾਧੂ ਖਰਚਿਆਂ ਵਿੱਚੋਂ ਬਹੁਤ ਸਾਰੇ ਖਟਚਿਆਂ ਤੋਂ ਬਚਿਆ ਜਾ ਸਕਦਾ ਸੀ ਜੇ ਉਸਨੇ ਲੀਜ਼ਿੰਗ ਕੰਪਨੀ ਨਾਲ ਉਸ ਸਮੇਂ ਗੱਲ ਕੀਤੀ ਹੁੰਦੀ ਜਦੋਂ ਉਹ ਵਾਰ-ਵਾਰ ਉਸ ਨੂੰ ਫੋਨ ਕਰਦੇ ਸਨ। ਉਹ ਹਜ਼ਾਰਾਂ ਹੀ ਵਾਧੂ ਡਾਲਰ ਉਸ ਦੇ ਘਰ ਦੀ ਮੋਰਗੇਜ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਲਈ ਵਰਤੇ ਜਾ ਸਕਦੇ ਸਨ, ਜਿਨ੍ਹਾਂ ਦਾ ਭੁਗਤਾਨ ਕਰਨ ‘ਚ ਵੀ ਉਹ ਪਛੜਿਆ ਹੋਇਆ ਸੀ। ਬਹੁਤ ਸਾਰੇ ਲੋਕਾਂ ਕੋਲ ਇਸਤਰ੍ਹਾਂ ਦਾ ਦਿਆਲੂ ਬੌਸ ਨਹੀਂ ਹੁੰਦਾ ਜਿਸਨੇ ਬਿਨਾਂ ਪੁੱਛੇ ਹੀ ਇਸ ਆਦਮੀ ਦੀ ਮਦਦ ਕੀਤੀ।

ਮੈਂ ਬਹੁਤ ਸਾਰੇ ਡ੍ਰਾਈਵਰਾਂ ਨੂੰ ਜਾਣਦੀ ਹਾਂ ਜੋ ਪਹਿਲਾਂ ਇੱਕ ਮਹੀਨੇ ਵਿੱਚ $੨੦,੦੦੦ ਤੋਂ ਵੱਧ ਰਕਮ ਕਮਾਉਂਦੇ ਸਨ। ਹੁਣ ਉਹ ਸ਼ਾਇਦ $੫,੦੦੦ – $੭,੦੦੦ ਪ੍ਰਤੀ ਮਹੀਨਾ ਕਮਾਉਂਦੇ ਹਨ। ਜਦੋਂ ਅਜਿਹਾ ਹੁੰਦਾ ਹੈ, ਤਾਂ ਸਾਨੂੰ ਖਰਚੇ ਘਟਾਉਣੇ ਚਾਹੀਦੇ ਹਨ। ਉਹ ਵੱਡਾ ਘਰ ਜਿਸਦੀ ਮੌਰਗੇਜ਼ ਦੀ ਕਿਸ਼ਤ $੧੦,੦੦੦ ਪ੍ਰਤੀ ਮਹੀਨਾ ਹੁੰਦੀ ਸੀ, ਹੁਣ ਉਹ ਰੱਖਣਾ ਅਕਲ ਵਾਲੀ ਗੱਲ ਨਹੀਂ ਅਤੇ ਭੁਗਤਾਨ ਕਰਨ ਦੇ ਵੀ ਤੁਸੀਂ ਯੋਗ ਨਹੀਂ ਹੋ। ਇਸ ਨੂੰ ਵੇਚ ਕੇ ਛੋਟਾ ਘਰ ਖ੍ਰੀਦ ਕੇ ਖਰਚ ਘਟਾਉਣ ਦੀ ਲੋੜ ਹੈ। $੩,੦੦੦ ਦੀ ਕਿਸ਼ਤ ਦਾ ਭੁਗਤਾਨ ਕਰਕੇ ਡ੍ਰਾਈਵਵੇਅ ‘ਚ ਖੜ੍ਹੀ ਫੈਂਸੀ ਕਾਰ ਦੇ ਵੀ ਜਾਣ ਦਾ ਸਮਾਂ ਹੋ ਚੁੱਕਾ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ਅਤੇ ਫਜ਼ੂਲਖਰਚੀ ਬਿਲਕੁੱਲ ਬੰਦ ਕਰ ਦੇਣ ‘ਚ ਹੀ ਸਮਝਦਾਰੀ ਹੈੇ।

ਮੈਂ ਲੋਕਾਂ ਦੀਆਂ ਸ਼ਾਦੀ ਸ਼ੁਦਾ ਜ਼ਿੰਦਗੀਆਂ ‘ਚ ਹੋਣ ਵਾਲ਼ਾ ਤਣਾਅ ਵੀ ਦੇਖ ਰਹੀ ਹਾਂ। ਜਦੋਂ ਆਰਥਿਕ ਮੰਦੀ ਹੋਵੇ, ਤਾਂ ਇਹ ਅਕਸਰ ਤਲਾਕ ਦਾ ਇੱਕ ਵੱਡਾ ਕਾਰਨ ਬਣ ਜਾਂਦੀ ਹੈ। ਬਹੁਤ ਸਾਰੇ ਡ੍ਰਾਈਵਰ ਆਪਣੇ ਫਜੂਲ ਦੇ ਸ਼ੌਂਕ ਪੂਰੇ ਕਰਨ ਲਈ ਵਾਧੂ ਖਰਚਿਆਂ ਦੇ ਭੁਗਤਾਨ ਲਈ ਕ੍ਰੈਡਿਟ ਕਾਰਡਾਂ ਅਤੇ ਕ੍ਰੈਡਿਟ ਲਾਈਨਾਂ ‘ਤੇ $੫੦,੦੦੦ ਅਤੇ ਇਸ ਤੋਂ ਵੱਧ ਅਸੁਰੱਖਿਅਤ ਕਰਜ਼ੇ ਦਾ ਭੁਗਤਾਨ ਕਰ ਰਹੇ ਹਨ। ਉੱਚ ਵਿਆਜ ਵਾਲੇ ਕ੍ਰੈਡਿਟ ਕਾਰਡਾਂ ਵਾਲ਼ੇ ਡ੍ਰਾਈਵਰਾਂ ਦੀ ਬਦਕਿਸਮਤੀ ਤੋਂ ਆਪਣੀ ਕਿਸਮਤ ਚਮਕਾ ਰਹੇ ਹਨ। ਸਾਨੂੰ ਸਾਰਿਆਂ ਨੂੰ ਬੱਜਟ ਬਣਾਉਣਾ ਚਾਹੀਦਾ ਹੈ ਅਤੇ ਸਿਰਫ ਜ਼ਰੂਰੀ ਚੀਜ਼ਾਂ ਹੀ ਖ੍ਰੀਦਣੀਆਂ ਚਾਹੀਦੀਆਂ ਹਨ। ਜਿਹੜੇ ਡ੍ਰਾਈਵਰ ਘੱਟ ਕੰਮ ਕਰ ਰਹੇ ਹਨ ਉਹ ਘਰ ‘ਚ ਜ਼ਿਆਦਾ ਸਮਾਂ ਰਹਿੰਦੇ ਹਨ, ਜੋ ਵਿਆਹੁਤਾ ਜ਼ਿੰਦਗੀ ਦੀ ਤਬਾਹੀ ਦਾ ਕਾਰਨ ਵੀ ਬਣਨ ‘ਚ ਬਹੁਤ ਵੱਡੀ ਭੂਮਿਕਾ ਨਿਭਾਉਣ ਦਾ ਕੰਮ ਕਰਦਾ ਹੈ। ਜ਼ਿਆਦਾ ਸਮਾਂ ਘਰ ਰਹਿਣ ਨਾਲ ਬਹਿਸ ਕਰਨ ਲਈ ਵਧੇਰੇ ਸਮਾਂ ਮਿਲਦਾ ਹੈ ਅਤੇ ਤਣਾਅ ਪੈਦਾ ਹੁੰਦਾ ਹੈ।

ਮੈਂ ਬਹੁਤ ਸਾਰੇ ਡ੍ਰਾਈਵਰਾਂ ਨੂੰ ਜਾਣਦੀ ਹਾਂ ਜੋ ਆਪਣੇ ਡਾਊਨ ਟਾਈਮ ਵਿੱਚ ਟੈਕਸੀ ਜਾਂ ਊਬਰ ਚਲਾ ਰਹੇ ਹਨ। ਮੈਂ ਇਸ ਦੀ ਸ਼ਲਾਘਾ ਕਰਦੀ ਹਾਂ ਕਿ ਉਹ ਘਰ ਅੰਦਰ ਹੀ ਵਿਹਲੇ ਬੈਠ ਕੇ ਟਰੱਕਿੰਗ ਲੋਡ ਮਿਲਣ ਦੀ ਉਡੀਕ ਕਰਦੇ ਰਹਿੰਦੇ ਜੋ ਸ਼ਾਇਦ ਕਦੋਂ ਮਿਲ਼ੇਗਾ ਵੀ ਜਾਂ ਨਹੀਂ। ਉਹ ਵਾਧੂ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਲਗਦਾ ਹੈ ਕਿ ਇਹ ਬਹੁਤ ਵਧੀਆ ਤਰੀਕਾ ਹੈ ਜਿਸ ਨਾਲ਼ ਕੋਈ ਨਾ ਕੋਈ ਤਾਂ ਕਮਾਈ ਹੋਵੇਗੀ ਹੀ। ਇਹ ਉਨ੍ਹਾਂ ਦੇ ਕੁੱਝ ਖਰਚਿਆਂ ਨੂੰ ਕਵਰ ਕਰਨ ‘ਚ ਸਹਾਈ ਹੋ ਸਕਦਾ ਹੈ, ਪਰ ਇੱਕ ਬੱਜਟ ਬਣਾਉਣ ਦੀ ਜ਼ਰੂਰਤ ਹੈ। ਉਸ ਬੱਜਟ ‘ਤੇ ਲੋੜਾਂ ਦੀ ਸੂਚੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਕੀ ਤੁਹਾਨੂੰ ਡ੍ਰਾਈਵੇਅ ‘ਚ ਰੇਂਜ ਰੋਵਰ ਜਾਂ ਮਰਸੇਡੀਜ਼ ਦੀ ਲੋੜ ਹੈ? ਕੀ ਤੁਹਾਨੂੰ ਇੱਕ-ਡੇਢ ਮਹੀਨੇ ਲਈ ਆਪਣੇ ਪੂਰੇ ਪਰਿਵਾਰ ਨਾਲ ਇੰਡੀਆ ‘ਚ ਛੁੱਟੀਆਂ ਲਈ ਜਾਣ ਦੀ ਲੋੜ ਹੈ? ਬੁਨਿਆਦੀ ਚੀਜ਼ਾਂ ਰਿਹਾਇਸ਼ ਅਤੇ ਖਾਣਾ ਹੀ ਹਨ। ਇਸ ਲਈ, ਪਹਿਲਾਂ ਆਪਣੇ ਮੌਰਗੇਜ਼ ਦਾ ਭੁਗਤਾਨ ਕਰਨ ਅਤੇ ਢਿੱਡ ਭਰਨ ਲਈ ਖਾਣ ਵਾਲ਼ੀਆਂ ਚੀਜ਼ਾਂ ਲਈ ਭੁਗਤਾਨ ਕਰਨ ਦਾ ਪ੍ਰਬੰਧ ਕਰੋ। ਬੀਮੇ ਵਰਗੀਆਂ ਚੀਜ਼ਾਂ ਵੀ ਇੱਕ ਲੋੜ ਹਨ। ਫਿਰ ਤੁਹਾਡੇ ਟਰੱਕ ਅਤੇ ਟ੍ਰੇਲਰ ਲਈ ਭੁਗਤਾਨ ਕਰਨਾ ਵੀ ਜ਼ਰੂਰਤਾਂ ਦੀ ਸੂਚੀ ‘ਚ ਉੱਪਰ ਆਉਂਦਾ ਹੈ, ਜੇ ਟਰੱਕਿੰਗ ਦਾ ਕੰਮ ਕਰਕੇ ਹੀ ਤੁਸੀਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹੋ। ਪਰ ਕੀ ਤੁਹਾਨੂੰ ਇੱਕ ਬਿਲਕੁਲ ਨਵੇਂ ਟਰੱਕ ਅਤੇ ਟ੍ਰੇਲਰ ਦੀ ਲੋੜ ਹੈ? ਮੈਨੂੰ ਲਗਦਾ ਹੈ ਕਿ ਇੱਕ ਵਰਤਿਆ ਹੋਇਆ ਯੂਨਿਟ ਅਜੇ ਵੀ ਕੰਮ ਕਰ ਸਕਦਾ ਹੈ, ਪਰ ਸਿਰਫ ਤਾਂ ਹੀ ਜੇ ਇਸਨੂੰ ਚੰਗੀ ਤਰ੍ਹਾਂ ਚੱਲਣ ਵਾਲੀ ਹਾਲਤ ਲਈ ਬਣਾਈ ਰੱਖਿਆ ਹੋਇਆ ਹੈ। ਇੱਕ ਵਰਤਿਆ ਹੋਇਆ ਟਰੱਕ ਜਿਸ ਨੂੰ ਚਲਾਉਣ ਯੋਗ ਬਣਾਉਣ ਲਈ $੫੦,੦੦੦ ਦੀ ਮੁਰੰਮਤ ਕਰਵਾਉਣੀ ਪਵੇ ਤਾਂ ਇਹ ਤੁਹਾਡੀ ਹਾਲਤ ਬਹੁਤ ਖ਼ਸਤਾ ਕਰ ਦੇਵੇਗਾ। ਇਸ ਲਈ ਵਰਤੇ ਹੋਏ ਯੂਨਿਟ ਖ੍ਰੀਦਣ ਲਈ ਬਹੁਤ ਸਾਵਧਾਨੀ ਵਰਤੋ।

ਇੱਕ ਹੱਲ ਜੋ ਮੈਂ ਬਹੁਤ ਸਾਰੇ ਯਤਨਾਂ ਨੂੰ ਵੇਖਦੀ ਹਾਂ, ਉਹ ਹੈ ਵਧੇਰੇ ਪੈਸਾ ਉਧਾਰ ਲੈਣਾ। ਜ਼ਿਆਦਾਤਰ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਕਰਜ਼ਾ ਬਹੁਤ ਜ਼ਿਆਦਾ ਹੈ ਅਤੇ ਬਹੁਤ ਦੇਰ ਹੋ ਚੁੱਕੀ ਹੈ। ਜੇ ਤੁਸੀਂ ਆਪਣੇ ਮੌਜੂਦਾ ਕਰਜ਼ੇ ਦਾ ਭੁਗਤਾਨ ਨਹੀਂ ਕਰ ਸਕਦੇ, ਤਾਂ ਤੁਸੀਂ ਵਾਧੂ ਕਰਜ਼ੇ ਦਾ ਭੁਗਤਾਨ ਨਹੀਂ ਕਰ ਸਕਦੇ। ਵਧੇਰੇ ਪੈਸਾ ਉਧਾਰ ਲੈਣਾ ਹੱਲ ਨਹੀਂ ਹੈ, ਖਰਚਿਆਂ ਵਿੱਚ ਕਟੌਤੀ ਕਰਨਾ ਅਤੇ ਘਟਾਉਣਾ ਹੈ। ਮੈਨੂੰ ਯਕੀਨ ਨਹੀਂ ਹੈ ਕਿ ਟਰੱਕਿੰਗ ਦੁਬਾਰਾ ਕਦੋਂ ਫਿਰ ਟ੍ਰੈਕ ‘ਤੇ ਆਵੇਗੀ, ਪਰ ਮੈਨੂੰ ਨਹੀਂ ਲਗਦਾ ਕਿ ਇਹ ਮੰਦੀ ਘੱਟੋ ਘੱਟ ਇਕ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਹੋਵੇਗਾ। ਇਸ ਲਈ, ਇਸ ਦੌਰਾਨ ਆਪਣੇ ਖਰਚਿਆਂ ਵਿੱਚ ਕਟੌਤੀ ਕਰੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਲੈਣਦਾਰਾਂ ਨਾਲ ਕੰਮ ਕਰਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਸਿਰ ਤੱਕ ਖਰਚੇ ‘ਚ ਧੱਸਿਆ ਮਹਿਸੂਸ ਕਰਦੇ ਹੋ, ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਕਦੇ ਵੀ ਕੋਈ ਹੱਲ ਨਹੀਂ ਹੁੰਦਾ।

Previous articleBC Hydro ਵੈਨਕੂਵਰ ਟਾਪੂ ‘ਤੇ EV ਫਾਸਟ-ਚਾਰਜਿੰਗ ਹੱਬ ਦਾ ਵਿਸਤਾਰ ਕਰਦਾ ਹੈ
Next articleRecent Surge in Violent Incidents Sparks Concern Across British Columbia