6.2 C
Vancouver
Friday, April 19, 2024

6 ਸਾਲ ਤੇ 11 ਮਹੀਨੇ ਪੁਰਾਣੀ ਫੇਸਬੁੱਕ 50 ਬਿਲੀਅਨ ਤੋਂ ਵੱਧ ਕੀਮਤ ਦੀ ਹੋ ਚੁੱਕੀ ਹੈ


6 ਸਾਲ ਤੇ 11 ਮਹੀਨੇ ਪੁਰਾਣੀ ਸ਼ੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੁਨੀਆਂ ਦੀ ਸਾਲ 2010 ਵਿੱਚ ਸਭ ਤੋਂ ਜਿਆਦਾ ਵੇਖੀ ਜਾਣ ਵਾਲੀ ਵੈਬਸਾਈਟ ਦਾ  ਟਾਈਟਲ ਪ੍ਰਾਪਤ ਕਰ ਚੁੱਕੀ ਹੈ।4 ਫਰਵਰੀ 2004 ਨੂੰ ਮਾਰਕ ਜ਼ਕਰਬਰਗ ਵੱਲੋਂ ਲਾਂਚ ਕੀਤੀ ਗਈ ਇਹ ਕੰਪਨੀ 50 ਬਿਲੀਅਨ ਤੋਂ ਵੱਧ ਕੀਮਤ ਦੀ ।ਇਸ ਵਿੱਚ ਵਾਲਸਟਰੀਟ ਦੀਆਂ ਵੱਡੀਆਂ ਫਰਮਾਂ ਵੀ ਨਿਵੇਸ਼ ਕਰ ਰਹੀਆਂ ਹਨ।ਗੋਲਡਮੈਨ ਸੈਕਸ ਅਤੇ ਰਸ਼ੀਅਨ ਫਰਮ ਡਿਜਟਲ ਸਕਾਈ ਟੈਕਨਾਲੋਜੀ 50 ਕਰੋੜ ਡਾਲਰ ਫੇਸਬੁੱਕ ਵਿੱਚ ਨਿਵੇਸ਼ ਕਰ ਰਹੀਆਂ ਹਨ।ਡਿਜੀਟਲ ਸਕਾਈ ਨੇ ਪਹਿਲਾਂ ਵੀ 50 ਕਰੋੜ ਦਾ ਨਿਵੇਸ਼ ਫੇਸਬੁੱਕ ਵਿੱਚ ਕਰ ਚੁੱਕੀ ਹੈ। ਭਾਵੇਂ ਫੇਸਬੁੱਕ ਅਜੇ ਸੱਤ ਸਾਲ ਵੀ ਪੂਰੇ ਨਹੀਂ ਕੀਤੇ ਪਰ ਇਹ ਇਸ ਦੀ ਕੀਮਤ ਵੱਡੀਆਂ ਕੰਪਨੀਆਂ ਜਿਵੇਂ ਬੋਇੰਗ ਅਤੇ ਲਾਕਹੀਡ ਮਾਰਟਿਨ ਹਨ ਤੋਂ ਅੱਗੇ ਲੰਘ ਗਈ ਹੈ ਜਿਨ੍ਹਾਂ ਦੀ ਕੀਮਤ ਨਿਵੇਸ਼ਕਾਂ ਵੱਲੋਂ 48 ਅਤੇ 25 ਬਿਲੀਅਨ ਦੱਸੀ ਜਾਂਦੀ ਹੈ ਅਤੇ ਰਿਟੇਲ ਜੈਂਟ ਟਾਰਗੈਟ ਜਿਸ ਦੀ ਕੀਮਤ 43 ਬਿਲੀਅਨ ਹੈ ਤੋਂ ਜ਼ਿਆਦਾ ਕੀਮਤ ਪਾ ਗਈ ਹੈ।ਫੇਸਬੁੱਕ ਦੀ ਕੀਮਤ ਹੋਰ ਮੀਡੀਆ ਕੰਪਨੀਆਂ ਜਿਵੇਂ ਟਾਈਮ ਵਾਰਨਰ,ਈ ਬੇਅ,ਅਤੇ ਯਾਹੂ ਤੋਂ ਵੀ ਜ਼ਿਆਦਾ ਹੋ ਗਈ ਹੈ ਪਰ ਗੂਗਲ ਦੇ ਮੁਕਾਬਲੇ ਅਜੇ ਬਹੁਤ ਪਿੱਛੇ ਹੈ ਜਿਸ ਦੀ ਕੀਮਤ 193 ਬਿਲੀਅਨ ਡਾਲਰ ਹੈ।ਫੇਸਬੁੱਕ ਦੀ ਵਧੀ ਕੀਮਤ ਨਾਲ ਇਸ ਦੇ ਸੰਸਥਾਪਕ ਮਾਰਕ ਦੀ ਨਿੱਜੀ ਜਾਇਦਾਦ ਦੁੱਗਣੀ ਹੋ ਕੇ 14 ਬਿਲੀਅਨ ਤੇ ਪਹੁੰਚ ਗਈ ਹੈ।2010 ਦੇ ਅਖੀਰ ਤੇ ਡਾਟਾ ਜਾਰੀ ਕੀਤਾ ਗਿਆ ਕਿ ਫੇਸਬੁੱਕ ਨੂੰ ਇਸ ਸਾਲ ਸੱਭ ਤੋਂ ਵੱਧ ਵੇਖਿਆ ਗਿਆ ਹੈ ਅਤੇ ਇਸ ਨੇ ਪਹਿਲੀ ਵਾਰ ਗੂਗਲ ਨੂੰ ਪਿਛੇ ਛੱਡ ਦਿੱਤਾ ਹੈ।ਫੇਸਬੁੱਕ ਦੇ ਫਾਉਂਡਰ ਮਾਰਕ ਜ਼ਕਰਬਰਗ ਨੂੰ ਟਾਈਮ ਮੈਗਜ਼ੀਨ ਨੇ ਪਰਸਨ ਆਫ ਦੀ ਯੀਅਰ ਚੁਣਿਆ ਹੈ ਜਿਦ ਦੀ ਸ਼ੋਸ਼ਲਨੈਟ ਵਰਕਿੰਗ ਕੰਪਨੀ ਨੇ ਬੜਾ ਵਧੀਆ ਬਿਜ਼ਨੈਸ ਕੀਤਾ ਹੈ।