ਸੁਰੱਖਿਅਤ ਬਰੇਕਾਂ – ਬ੍ਰੇਕ ਸਿਸਟਮ ਅਤੇ ਬ੍ਰੇਕਾਂ ਦੀਆਂ ਪਾਈਪਾਂ

ਜ਼ਰਾ ਕੁ ਠਹਿਰੋ! ਆਪਣੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਆਪਣੇ ਬ੍ਰੇੇਕਿੰਗ ਸਿਸਟਮ ਨੂੰ ਚੰਗੀ ਤਰਾਂ ਚੈੱਕ ਕਰੋ ਤੇ ਧਿਆਨ ਨਾਲ ਇਸ ਦੇ ਸਾਰੇ ਪੁਰਜ਼ੇ ਤੇ ਪਾਈਪਾਂ ਆਦਿ ਚੈੱਕ ਕਰਕੇ ਵੇਖੋ ਕਿ ਕੀ ਇਹ ਸਭ ਕੁੱਝ ਬਹੁਤ ਵਧੀਆ ਹਾਲਤ ‘ਚ ਹਨ।

ਇੱਕ ਟਰੱਕ ਅਤੇ ਟ੍ਰੇੇਲਰ ਦੇ ਸੁਰੱਖਿਅਤ ਢੰਗ ਨਾਲ ਰੁਕਣ ਦੇ ਕਾਬਲ ਹੋਣ ਲਈ ਬ੍ਰੇੇਕਿੰਗ ਸਿਸਟਮ ਨੂੰ ਬਹੁਤ ਸਹੀ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ – ਜੋ ਕਿ, ਇਸ ਲਈ ਸਥਾਪਿਤ ਕੀਤੇ ਕਾਨੂੰਨ ਅਨੁਸਾਰ ਸਹੀ ਤਰੀਕੇ ਨਾਲ ਕੰਮ ਕਰੇ। ਟਰੱਕਿੰਗ ਕੰਪਨੀਆਂ ਅਤੇ ਡਰਾਈਵਰਾਂ ਦੀ ਇਹ ਸਾਂਝੀ ਜ਼ੁੰਮੇਵਾਰੀ ਹੁੰਦੀ ਹੈ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰਾ ਬ੍ਰੇੇਕਿੰਗ ਸਿਸਟਮ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਸੁਰੱਖਿਅਤ ਫਾਸਲੇ ਦੇ ਅੰਦਰ-ਅੰਦਰ ਰੋਕਿਆ ਜਾ ਸਕਦਾ ਹੈ।

ਸਾਰੇ ਕਮ੍ਰਸ਼ੀਅਲ ਵਾਹਨਾ ਅਤੇ ਟ੍ਰੇਲਰਾਂ ਨੂੰ ਸਫਰ ‘ਤੇ ਲਿਜਾਉਣ ਤੋਂ ਪਹਿਲਾਂ ਇਨ੍ਹਾਂ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਸ਼ਾਮਲ ਹਨ:

• ਮਕੈਨੀਕਲ ਪੁਰਜ਼ੇ
• ਬ੍ਰੇੇਕਾਂ ਦੀ ਐਡਜਸਟਮੈਂਟ ਚੈੱਕ ਕਰਨੀ
• ਕੰਪ੍ਰੈਸਰ ‘ਚ ਹਵਾ ਦੇ ਸਹੀ ਦਬਾਅ ਦਾ ਬਣੇ ਰਹਿਣ ਨੂੰ ਚੈੱਕ ਕਰਨਾ
• ਏ ਬੀ ਐਸ (ABS)
• ਟਰੈਕਟਰ ਸੁਰੱਖਿਆ ਪ੍ਰਣਾਲੀ

ਏਅਰ ਹੋਸਟਾਂ ਨੂੰ ਬਚਾਉਣ ਵਾਲੀਆਂ ਕਵਰਿੰਗ ਦੀਆਂ ਹਾਲਤਾਂ ਨੂੰ ਧਿਆਨ ਨਾਲ ਚੈੱਕ ਕਰੋ, ਜੋ ਆਮ ਤੌਰ ‘ਤੇ ਵਪਾਰਕ ਵਾਹਨਾਂ ਅਤੇ ਟਰੇਲਰਾਂ ਦੇ ਬਾਹਰਲੇ ਪਾਸੇ ਸਥਿਤ ਹੁੰਦੀਆਂ ਹਨ ਅਤੇ ਇਸ ਲਈ ਸੜਕਾਂ ‘ਤੇ ਪਏ ਰੋੜਾਂ ਅਤੇ ਹੋਰ ਧਾਤਾਂ ਦੇ ਮਲਬੇ ਦੁਆਰਾ ਨੁਕਸਾਨੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਹਵਾ ਦੀਆਂ ਪਾਈਪਾਂ ‘ਚ ਤਰੇੜਾਂ ਪੈ ਸਕਦੀਆਂ ਹਨ ਜਾਂ ਜ਼ੈਪ ਸਟਰੈਪਾਂ ਤੋਂ ਮਾਮੂਲੀ ਲੀਕ ਹੋ ਸਕਦੀਆਂ ਹਨ ਜੋ ਉਹਨਾਂ ਨੂੰ ਸਹੀ ਥਾਂ ਸਿਰ ਬੰਨ੍ਹ ਕੇ ਰੱਖਦੀਆਂ ਹਨ ਜਾਂ ਇਹ ਡ੍ਰਾਈਵਿੰਗ ਕਰਦੇ ਦੌਰਾਨ ਹੁੰਦੇ ਕੰਪਨ ਕਰਕੇ ਹੋ ਸਕਦੀਆਂ ਹਨ।

ਹਰੇਕ ਬਰੇਕ ਹੋਜ਼ ਤੇ ਬਾਹਰੀ ਰੱਖਿਆਤਮਕ ਸਮੱਗਰੀ ਦੀ ਘਸਾਈ ‘ਤੇੇ ਨਜ਼ਰ ਰੱਖੋ, ਅਤੇ ਜੇ ਤੁਸੀਂ ਕੋਈ ਨੁਕਸਾਨ ਦੇਖਦੇ ਹੋ, ਤਾਂ ਟ੍ਰੱਕਿੰਗ ਕੰਪਨੀ ਨੂੰ ਤੁਰੰਤ ਦੱਸੋ ਤਾਂ ਜੋ ਉਹ ਉਸ ਪੁਰਜ਼ੇ ਦੀ ਮੁਰੰਮਤ ਕਰਵਾ ਸਕਣ।

ਬੀ ਸੀ ਦੇ ਪਹਾੜਾਂ ਵਿਚੋਂ ਦੀ ਡ੍ਰਾਈਵ ਕਰਦੇ ਹੋਏ 5,500 ਕਿਲੋਗ੍ਰਾਮ ਦੀ ਭਾਰ ਰੇਟਿੰਗ ਸ਼੍ਰੇਣੀ ਵਾਲੇ ਵਾਹਨਾਂ ਨੂੰ ਚਲਾਉਣ ਵਾਲੇ ਡ੍ਰਾਈਵਰਾਂ ਨੂੰ ਆਪਣੇ ਵਾਹਨਾਂ ਬਰੇਕਾਂ ਦੀ ਜਾਂਚ ਕਰਨ ਲਈ ਨਿਰਧਾਰਤ ਬਰੇਕ ਜਾਂਚ ਪੁੱਲ ਆਉਟਸ ‘ਤੇ ਰੁਕਣਾ ਚਾਹੀਦਾ ਹੈ। ਉਨ੍ਹਾਂ ਨੂੰ ਚੰਗੀ ਕੰਮਕਾਜ਼ੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਬ੍ਰੇਕਿੰਗ ਪ੍ਰਣਾਲੀ ਦੇ ਹਿੱਸਿਆਂ ਦੀ ਜਾਂਚ ਉਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ, ਜਿਵੇਂ ਕਿ ਉਹ ਸਫਰ ਤੋਂ ਪਹਿਲਾਂ ਦੀ ਜਾਂਚ ਦੇ ਦੌਰਾਨ ਕਰਦੇ ਹਨ।

ਕਿਸੇ ਕਮ੍ਰਸ਼ੀਅਲ ਵਾਹਨ ਦੀ ਬਰੇਕਿੰਗ ਪ੍ਰਣਾਲੀ ਦੀ ਜਾਂਚ ਕਰਨ ਦਾ ਇਕ ਹੋਰ ਚੰਗਾ ਸਮਾਂ ਉਹ ਹੁੰਦਾ ਹੈ, ਜਦੋਂ ਇਹ ਗਾਹਕ ਦੇ ਸਥਾਨ ‘ਤੇ ਹੁੰਦਾ ਹੈ, ਅਤੇ ਉਦੋਂ ਅਜਿਹਾ ਕਰਨਾ ਸੁਰੱਖਿਅਤ ਵੀ ਹੁੰਦਾ ਹੈ। ਲੋਡਿੰਗ ਜਾਂ ਅਨਲੋਡਿੰਗ ਦੇ ਬਾਅਦ ਅਤੇ ਸੜਕ ‘ਤੇ ਵਾਪਸ ਜਾਣ ਤੋਂ ਪਹਿਲਾਂ, ਡ੍ਰਾਈਵਰਾਂ ਨੂੰ ਬਰੇਕਾਂ ਅਤੇ ਹਵਾ ਦੀਆਂ ਪਾਈਪਾਂ ਦੀ ਹਾਲਤ ਨਜ਼ਰ ਮਾਰ ਕੇ ਜਾਂਚ ਕਰਨ ਲਈ ਕੁਝ ਮਿੰਟਾਂ ਦਾ ਸਮਾਂ ਲਾ ਲੈਣਾ ਚਾਹੀਦਾ ਹੈ। ਇੱਕ ਆਮ ਸਮੱਸਿਆ ਜੋ ਕਿਸੇ ਡ੍ਰਾਈਵਰ ਦੇ ਸਾਹਮਣੇ ਆ ਸਕਦੀ ਹੈ, ਉਹ ਹੈ ਟਰੱਕ ਦੇ ਕੈਟਵਾਕ ‘ਤੋਂ ਦੀ ਲੰਘ ਰਹੀਆਂ ਹਵਾ ਦੀਆਂ ਲਾਈਨਾਂ, ਜੋ ਇਨ੍ਹਾਂ ਲਾਈਨਾਂ ਦੀ ਬਾਹਰੀ ਰੱਖਿਆਤਮਕ ਪਰਤ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਸਕਦੀਆਂ ਹਨ।

ਟਰੱਕਿੰਗ ਕੰਪਨੀਆਂ ਆਪਣੇ ਵਪਾਰਕ ਵਾਹਨਾਂ ਅਤੇ ਟ੍ਰੇਲਰਾਂ ਦੀ ਸਾਂਭ-ਸੰਭਾਲ ਕਰਨ ਲਈ ਜ਼ੁੰਮੇਵਾਰ ਹੁੰਦੀਆਂ ਹਨ, ਜਿਸ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਅਤੇ ਇਸ ਲਈ ਸਾਂਭ-ਸੰਭਾਲ ਨੂੰ ਤੈਅ ਕਰਨਾ ਵੀ ਸ਼ਾਮਲ ਹੈ। ਇਸ ਪ੍ਰਕਿਰਿਆ ਦਾ ਇੱਕ ਭਾਗ ਹੈ ਇੱਕ ਪ੍ਰਵਾਨਿਤ ਹੈਵੀ-ਡਿਊਟੀ ਮਕੈਨਿਕ ਦੁਆਰਾ ਇੱਕ ਜਾਂ ਦੋ-ਸਾਲਾਨਾ ਜਾਂਚਾਂ ਦੇ ਭਾਗ ਵਜੋਂ ਸਾਜ਼ੋ-ਸਾਮਾਨ ਦੀ ਬਕਾਇਦਾ ਜਾਂਚ ਕਰਵਾਉਣਾ।

Source: Safety Driven
Previous article2023 Lexus RZ450e – The First Fully-Electric Lexus Vehicle
Next articleSickKids ਫਾਊਂਡੇਸ਼ਨ ਨੂੰ ਅੱਵਲ ਟੈਕਨੌਲੋਜੀ ਸੋਲੂਸ਼ਨਜ਼ ਵੱਲੋਂ ਦਿੱਤਾ ਇੱਕ ਮਿਲੀਅਨ ਡਾਲਰ ਦਾ ਦਾਨ