11.6 C
Vancouver
Tuesday, October 15, 2024

ਵਾਲਮਾਰਟ ਅਤੇ ਉਨ੍ਹਾਂ ਦੀ ਟਰੱਕ ਪਾਰਕਿੰਗ ਪਾਲਿਸੀ

ਕਈ ਡ੍ਰਾਈਵਰਾਂ ਲਈ ਵਾਲਮਾਰਟ ਵੰਨ-ਸਟਾਪ ਸ਼ੌਪ ਹੈ। ਤੁਸੀਂ ਪਾਰਕ ਕਰ ਸਕਦੇ ਹੋ, ਇਸ ਸਟੋਰ ‘ਚ ਜਾ ਸਕਦੇ ਹੋ, ਲੋੜ ਅਨੁਸਾਰ ਵਸਤਾਂ ਲੈ ਸਕਦੇ ਹੋ ਅਤੇ ਬਾਹਰ ਰਾਤ ਕੱਟ ਸਕਦੇ ਹੋ।ਕੀ ਇਸ ਤਰ੍ਹਾਂ ਹੋ ਸਕਦਾ ਹੈ?
ਕਈ ਟਰੱਕਾਂ ਵਾਲ਼ੇ ਆਪਣੇ ਐਪਸ ਵਰਗੇ ਬਿਜਲਈ ਯੰਤਰਾਂ ਨਾਲ਼ ਉਹ ਥਾਂ ਲੱਭ ਸਕਦੇ ਹਨ ਜਿੱਥੇ ਉਹ ਬਿਨਾ ਕਿਸੇ ਰੋਕ ਟੋਕ ਤੋਂ ਆਪਣੀ ਰਾਤ ਗੁਜ਼ਾਰ ਸਕਦੇ ਹਨ ਅਤੇ ਪੂਰੀ ਨੀਂਦ ਮਾਣ ਸਕਦੇ ਹਨ।ਐਪਸ ‘ਚ ਇਸ ਤਰ੍ਹਾਂ ਪਤਾ ਕਰਨ ਵਾਲ਼ੀਆਂ ਥਾਵਾਂ ‘ਚ ਵਾਲਮਾਰਟ ਵੀ ਇੱਕ ਟਿਕਾਣਾ ਹੈ ਜਿੱਥੇ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿਉਂ ਇਸ ਦੀ ਪਾਰਕਿੰਗ ਲਾਟ ‘ਚ ਵੀ ਇਸ ਤਰ੍ਹਾਂ ਕਰਨ ਦੀ ਆਗਿਆ ਹੈ।ਪਰ ਇਸ ਦੇ ਬਾਵਜੂਦ ਵੀ ਵਾਲਮਾਰਟ ਦੇ ਮੈਨੇਜਰ ਤੋਂ ਇਸ ਤਰ੍ਹਾਂ ਕਰਨ ਲਈ ਨਿਸਚਤ ਕਰ ਲੈਣਾ ਚਾਹੀਦਾ ਹੈ।
ਵਾਲਮਾਰਟ ਕਾਰਪੋਰੇਟ ਦੇ ਸਪੋਕਸਮੈਨ ਐਰਨ ਮੂਲਿਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਕਿ ਸਾਰੇ ਵਾਲਮਾਰਟ ਦੇ ਸਮੁੱਚੇ ਪਾਰਕਿੰਗ ‘ਚ ਟਰੱਕਾਂ ਦੀ ਪਾਰਕਿੰਗ ‘ਤੇ ਪਾਬੰਦੀ ਲਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਟਰੱਕ ਪਾਰਕਿੰਗ ਸਬੰਧੀ ਹਰ ਇੱਕ ਵਾਲਮਾਰਟ ਸਟੋਰ ਵੱਲੋਂ ਆਪਣੇ ਪੱਧਰ ‘ਤੇ ਫੈਸਲਾ ਲਿਆ ਜਾਂਦਾ ਹੈ।
ਮੂਲਿਨ ਦਾ ਕਹਿਣਾ ਹੈ ਕਿ ਜਦੋਂ ਟ੍ਰੈਫਿਕ ਦੀ ਗੱਲ ਹੁੰਦੀ ਹੈ ਤਾਂ ਅਸੀਂ ਪਹਿਲਾਂ ਆਪਣੇ ਸਟੋਰਾਂ ‘ਤੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਟਰੱਕਾਂ ਦੀ ਪਾਰਕਿੰਗ ਬੰਦ ਕਰਨ ਦੀ ਗੱਲ ਕੰਪਨੀ ਨੂੰ ਐਵੇਂ ਕਿਵੇਂ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੰਪਨੀ ਕੋਈ ਹੋਰ ਢੰਗ ਵੀ ਸੋਚਦੀ ਹੈ ਜਿਨ੍ਹਾਂ ‘ਚ ਟਰੱਕਾਂ ਦੀ ਪਾਰਕਿੰਗ ਲਈ ਥਾਂ ਨਿਸਚਿਤ ਕਰਨਾ ਆਦਿ ਸ਼ਾਮਲ ਹੈ।
ਅਮਰੀਕਾ ‘ਚ ਕੁੱਝ ਵਾਲਮਾਰਟ ਸਟੋਰਾਂ ਦੀਆਂ ਨਿਜੀ ਪਾਰਕਿੰਗਾਂ ਹਨ ਜਿਹਨਾਂ ਦਾ ਪ੍ਰਬੰਧ ਉਨ੍ਹਾਂ ਦੇ ਮਾਲਕਾਂ ਵੱਲੋਂ ਬਣਾਏ ਗਏ ਨਿਯਮਾਂ ਅਨੁਸਾਰ ਹੀ ਕੀਤਾ ਜਾਂਦਾ ਹੈ। ਇਨ੍ਹਾਂ ‘ਚੋਂ ਬਹੁਤ ਸਟੋਰ ਅਜਿਹੇ ਹਨ ਜਿਨ੍ਹਾਂ ਨੇ ਟਰੱਕ ਪਾਰਕਿੰਗ ਦੀ ਮਨਾਹੀ ਕੀਤੀ ਹੋਈ ਹੈ। ਪਰ ਬਹੁਤ ਸਾਰੇ ਕਾਰਪੋਰੇਟਾਂ ਵੱਲੋਂ ਚਲਾਏ ਜਾ ਰਹੇ ਸਟੋਰਾਂ ਦੀ ਪਾਰਕਿੰਗ ਨੂੰ ਟਰੱਕਾਂ ਵਾਲਿਆਂ ਨੂੰ ਰਾਤ ਰਹਿਣ ਲਈ ਵਰਤਣ ਦਿੱਤਾ ਜਾਂਦਾ ਹੈ।
ਜੇ ਤੁਸੀਂ ਕਿਸੇ ਵਾਲਮਾਰਟ ਦੀ ਪਾਰਕਿੰਗ ਲਾਟ ‘ਚ ਟਰੱਕ ਪਾਰਕ ਕਰਨਾ ਚਾਹੁੰਦੇ ਹੋ ਤਾਂ ਸਾਡੀ ਤੁਹਾਨੂੰ ਇਹ ਹੀ ਸਲਾਹ ਹੈ ਕਿ ਤੁਸੀਂ ਪਹਿਲਾਂ ਹੀ ਇਸ ਸਟੋਰ ਵਾਲਿਆਂ ਤੋਂ ਪਾਰਕਿੰਗ ਸਬੰਧੀ ਉਨ੍ਹਾਂ ਦੀ ਪਾਲਿਸੀ ਦੀ ਜਾਣਕਾਰੀ ਲੈ ਲਓ। ਆਮ ਤੌਰ ‘ਤੇ ਸਟੋਰ ਵਾਲ਼ੇ ਇਹ ਹੀ ਕਹਿੰਦੇ ਹਨ ਕਿ ਟਰੱਕ ਲਾਟ ਦੇ ਪਿਛਲੇ ਪਾਸੇ ਖੜ੍ਹੇ ਕਰੋ ਅਤੇ ਇਹ ਵੀ ਖਿਆਲ ਰੱਖੋ ਇਸ ਦੇ ਖੜ੍ਹਨ ਨਾਲ਼ ਟਰੈਫਿਕ ‘ਚ ਵਿਘਨ ਨਾ ਪਵੇ।