ਪਬਲਿਕ ਸੇਫਟੀ, ਡੈਮੋਕਰੇਟਿਕ ਸੰਸਥਾਵਾਂ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ, ਮਾਨਯੋਗ ਡੌਮਨਿਕ ਲਬਲਾਂਕ ਨੇ ਗ੍ਰੇਟਰ ਟੋਰਾਂਟੋ ਏਰੀਆ (ਘਠਅ) ਵਿੱਚ ਇੱਕ ਮੋਬਾਈਲ ਐਕਸ-ਰੇ ਸਕੈਨਰ ਲਗਾਉਣ ਦਾ ਐਲਾਨ ਕੀਤਾ ਹੈ। ਇਹ ਤਕਨੀਕ ਓਨਟਾਰੀਓ ਵਿੱਚ ਕੰਟੇਨਰਾਂ ਦੀ ਜਾਂਚ ‘ਚ ਵਾਧਾ ਕਰਨ ਲਈ ਸਹਾਈ ਹੋਵੇਗੀ।
ਇਹ ਨੈਸ਼ਨਲ ਐਕਸ਼ਨ ਪਲਾਨ ਕੰਮਬੈਟਿੰਗ ਆਟੋ ਥੈਫਟ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜੋ ਗੱਡੀਆਂ ਚੋਰੀ ਕਰਨ ਵਾਲੇ ਸੰਗਠਿਤ ਅਪ੍ਰਾਧਿਕ ਗ੍ਰੋਹਾਂ ਦੇ ਸਰਗਣਿਆਂ ਦੇ ਧੰਦੇ ਨੂੰ ਤਬਾਹ ਕਰਕੇ,ਖਤਮ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਅਪ੍ਰਾਧਿਕ ਦੋਸ਼ ਆਇਦ ਕਰਨੇ ਅਤੇ ਮੁਕੱਦਮੇ ਚਲਾਉਣ ਦਾ ਕੰਮ ਕਰੇਗੀ। ਕੈਨੇਡਾ ਸਰਕਾਰ ਨੇ ਵਾਹਨਾਂ ਦੀ ਚੋਰੀ ਨੂੰ ਰੋਕਣ ਲਈ ਸਭ ਤੋਂ ਕੁਸ਼ਲ ਤਰੀਕਿਆਂ ਦੇ ਨਵੇਂ ਹੱਲਾਂ ਦੀ ਖੋਜ ਕਰਨੀ ਅਤੇ ਚੋਰੀ ਹੋਏ ਵਾਹਨਾਂ ਨੂੰ ਲੱਭਣ ਲਈ ਸ਼ਨਾਖਤ ‘ਚ ਸਹਾਇਤਾ ਦੇਣੀ ਜਾਰੀ ਰੱਖਣ ‘ਤੇ ਬਿਨ੍ਹਾਂ ਰੋਕੇ ਤਲਾਸ਼ੀ ਅਤੇ ਨਿਰੀਖਣ ਕਰਨ ਲਈ ਅਤੇ ਜ਼ਬਤੀ ਦੇ ਕੰਮ ‘ਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਦੀ ਸ਼ਮੂਲੀਅਤ ਨੂੰ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਆਟੋ ਚੋਰੀ ਕੈਨੇਡੀਅਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਖਾਸ ਕਰਕੇ ਸਾਡੇ ਸ਼ਹਿਰੀ ਕੇਂਦਰਾਂ ਵਿੱਚ। ਇਸ ਵਿੱਚ ਵੱਧ ਤੋਂ ਵੱਧ ਸੰਗਠਿਤ ਅਪ੍ਰਾਧਿਕ ਸਮੂਹ ਸ਼ਾਮਲ ਹੁੰਦੇ ਹਨ, ਜੋ ਉਨ੍ਹਾਂ ਚੋਰੀਆਂ ਦੀ ਕਮਾਈ ਨੂੰ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਲਈ ਫੰਡ ਦੇਣ ਲਈ ਵਰਤ ਰਹੇ ਹਨ। ਇਸ ਗੁੰਝਲਦਾਰ ਸਮੱਸਿਆ ਦਾ ਕੋਈ ਇੱਕ ਹੀ ਹੱਲ ਨਹੀਂ ਹੈ। ਕੈਨੇਡਾ ਦੀ ਸਰਕਾਰ ਦੀ ਰਾਸ਼ਟਰੀ ਲੀਡਰਸ਼ਿਪ, ਅਤੇ ਸਰਕਾਰਾਂ, ਉਦਯੋਗ ਅਤੇ ਕਾਨੂੰਨ ਲਾਗੂ ਕਰਨ ਵਾਲ਼ਿਆਂ ਵਿਚਕਾਰ ਸਹਿਯੋਗ ਹੋਣ ਕਰਕੇ ਸਾਨੂੰ ਇਸ ਦੇ ਵਧੀਆ ਨਤੀਜੇ ਨਿੱਕਲਣੇ ਸ਼ੁਰੂ ਹੋ ਚੁੱਕੇ ਹਨ ਅਤੇ ਕੈਨੇਡਾ ਸਰਕਾਰ ਉਨ੍ਹਾਂ ਦੇ ਅਧਾਰ ‘ਤੇ ਠੋਸ ਪ੍ਰੋਗਰਾਮ ਬਣਾਉਣ ਦਾ ਇਰਾਦਾ ਰੱਖਦੀ ਹੈ।
ਸਰਹੱਦੀ ਸੇਵਾਵਾਂ ਦੇ ਅਧਿਕਾਰੀ ਰੋਜ਼ਾਨਾ ਨਿਰਯਾਤ ਪ੍ਰੀਖਿਆ ਕਰਦੇ ਹਨ ਅਤੇ ਸ਼ੱਕੀ ਜਾਪਣ ਵਾਲੇ ਕੰਟੇਨਰਾਂ ਦੀ ਡੌਕਸ ਜਾਂ ਗੋਦਾਮਾਂ ‘ਤੇ ਸੈਕੰਡਰੀ ਪ੍ਰੀਖਿਆ ਲਈ ਚੋਣ ਕਰਦੇ ਹਨ। ਛਭਸ਼ਅ ਪੁਲਿਸ ਤੋਂ ਪ੍ਰਾਪਤ 100% ਮਿਲਣ ਵਾਲੀ ਜਾਣਕਾਰੀ ‘ਤੇ ਕੰਮ ਕਰਦਾ ਹੈ ਅਤੇ ਆਪਣੀ ਖੁਦ ਦੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਵੀ ਖੋਜਾਂ ਕਰਦੀ ਹੈ। 2024 ਵਿੱਚ ਹੁਣ ਤੱਕ, ਛਭਸ਼ਅ ਨੇ ਰੇਲਯਾਰਡਾਂ ਅਤੇ ਬੰਦਰਗਾਹਾਂ ਵਿੱਚ 1,300 ਤੋਂ ਵੱਧ ਚੋਰੀ ਕੀਤੇ ਵਾਹਨਾਂ ਨੂੰ ਜ਼ਬਤ ਕੀਤਾ ਹੈ, ਜਿਸ ਵਿੱਚ ਇਕੱਲੇ ਘਠਅ ਦੇ ਹੀ 452 ਵਹੀਕਲ ਸ਼ਾਮਲ ਹਨ।
“ਘਠਅ ਵਿੱਚ ਇਸ ਸਕੈਨਰ ਦੇ ਸ਼ਾਮਲ ਹੋਣ ਨਾਲ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਚੋਰੀ ਹੋਏ ਵਾਹਨਾਂ ਦਾ ਪਤਾ ਲਗਾਉਣ ਲਈ ਇੱਕ ਵਾਧੂ ਸਾਧਨ ਮੁਹੱਈਆ ਹੋਵੇਗਾ। ਅਸੀਂ ਆਟੋ ਚੋਰੀ ਅਤੇ ਇਸਦੇ ਪਿੱਛੇ ਸੰਗਠਿਤ ਅਪਰਾਧ ਸਮੂਹਾਂ ਨੂੰ ਨੱਥ ਪਾਉਣ ਲਈ ਕਾਰਵਾਈ ਕਰਦੇ ਰਹਾਂਗੇ।”
ਮਾਨਯੋਗ ਡੌਮਨਿਕ ਲਬਲਾਂਕ , ਜਨਤਕ ਸੁਰੱਖਿਆ, ਲੋਕਤੰਤਰੀ ਸੰਸਥਾਵਾਂ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ
“ਅੱਜ, ਅਸੀਂ ਓਨਟਾਰੀਓ ਵਿੱਚ ਆਟੋ ਚੋਰੀ ਦਾ ਮੁਕਾਬਲਾ ਕਰਨ ਲਈ ਆਪਣੇ ਕੰਮ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ। ਕੰਟੇਨਰਾਂ ਦੀ ਤਲਾਸ਼ੀ ਨੂੰ ਵਧਾਉਣ ਲਈ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ, ਅਸੀਂ ਸੰਗਠਿਤ ਅਪਰਾਧਿਕ ਸਮੂਹਾਂ ਦਾ ਲੱਕ ਤੋੜਨ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਵਾਹਨਾਂ ਨੂੰ ਚੋਰੀ ਹੋਣ ਤੋਂ ਰੋਕਣ ਅਤੇ ਆਪਣੇੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਦਾ ਲਾਭ ਵਧਾਉਂਦੇ ਰੱਖਣ ਲਈ ਵਚਨਚੱਧ ਹਾਂ।”
ਮਾਨਯੋਗ ਹਰਜੀਤ ਸਿੰਘ ਸੱਜਣ, ਕੈਨੇਡਾ ਦੀ ਕਿੰਗਜ਼ ਪ੍ਰੀਵੀ ਕੌਂਸਲ ਦੇ ਪ੍ਰਧਾਨ ਅਤੇ ਐਮਰਜੈਂਸੀ ਤਿਆਰੀਆਂ ਲਈ ਜ਼ੁੰਮੇਵਾਰ ਮੰਤਰੀ ਅਤੇ ਕੈਨੇਡਾ 741 ਦੀ ਪੈਸੀਫਿਕ ਆਰਥਿਕ ਵਿਕਾਸ ਏਜੰਸੀ ਲਈ ਜ਼ੁੰਮੇਵਾਰ ਮੰਤਰੀ ਹਨ।