ਬੀ ਵੀ ਡੀ ਗਰੁੱਪ ਨੇ ਓਸਲਰ ਫਾਊਂਡੇਸ਼ਨ ਨੂੰ ਕੀਤੇ $10 ਮਿਲੀਅਨ ਦਾਨ

ਬੀ ਵੀ ਡੀ ਗਰੁੱਪ ਨੇ ਵਿਲੀਅਮ ਓਸਲਰ ਹੈਲਥ ਸਿਸਟਮਜ਼ ਨੂੰ 10 ਮਿਲੀਅਨ ਡਾਲਰ ਦਾਨ ਦੇਣ ਦਾ ਐਲਾਨ ਕੀਤਾ।

ਬੀ ਵੀ ਡੀ ਗਰੁੱਪ ਨੇ ਭਾਈਚਾਰੇ ਦੇ ਦਿਲਾਂ ਦੇ ਨੇੜੇ ਰਹਿਣ ਲਈ 10 ਮਿਲੀਅਨ ਡਾਲਰ ਦਾਨ ਕੀਤੇ – ਇਹ ਹੈ ਵਿਲੀਅਮ ਓਸਲਰ ਹੈਲਥ ਸਿਸਟਮਜ਼। ਗਰੇਟਰ ਟੋਰੰਟੋ ਏਰੀਆ ‘ਚ ਤਿੰਨ ਵੱਡੇ ਹਸਪਤਾਲਾਂ ਨੂੰ ਚਲਾਉਂਦੇ ਹੋਏ, ਵਿਲੀਅਮ ਓਸਲਰ ਹੈਲਥ ਸਿਸਟਮਜ਼ ਭਾਈਚਾਰੇ ‘ਤੇ ਇੱਕ ਵਿਸ਼ਾਲ ਪ੍ਰਭਾਵ ਪਾਉਣ ਲਈ ਖਾਸ ਸਥਿਤੀ ਵਿੱਚ ਹੈ।ਜਿਸ ਦਾ ਮਤਲਬ ਹੈ ਕਿ ਬੀ ਵੀ ਡੀ ਗਰੁੱਪ ਦੇ ਮੁੱਖ ਪ੍ਰਬੰਧਕ ਬਿਕਰਮ ਢਿੱਲੋਂ ਦਾ ਉਦੇਸ਼ ਇਸ ਕੰਮ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਨਾਲ਼ ਸਬੰਧਤ ਹੈ।ਬੀ ਵੀ ਡੀ ਗਰੁੱਪ ਦਾ ਦਾਨ ਅਟੋਬੀਕੋ ਅਤੇ ਬਰੈਂਪਟਨ ਵਿੱਚ ਸਿਹਤ ਸੰਭਾਲ ਵਿੱਚ ਤਬਦੀਲੀ ਲਿਆਉਣ ਲਈ ਫਾਊਂਡੇਸ਼ਨ ਦੀ ਸਭ ਤੋਂ ਵੱਡੇ ਲੋੜ ਦੇ ਖੇਤਰਾਂ ‘ਚ ਸਮਰਥਨ ਹੈ।

ਜਦ ਓਸਲਰ ਕੈਨੇਡਾ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਤੇ ਸਭ ਤੋਂ ਵੰਨ-ਸੁਵੰਨੇ ਖੇਤਰਾਂ ਵਿੱਚੋਂ, ਇੱਕ ਵਿੱਚ ਵਧਦੀ ਮੰਗ ਦੀ ਪੂਰਤੀ ਕਰਨ ਲਈ ਅੱਗੇ ਵਧਦਾ ਹੈ, ਤਾਂ ਇਹ ਫ਼ੰਡ ਓਸਲਰ ਹਸਪਤਾਲਾਂ ਦੀਆਂ ਸਭ ਤੋਂ ਵੱਡੀਆਂ ਲੋੜਾਂ ਦਾ ਸਮਰਥਨ ਕਰਨਗੇ ਅਤੇ ਆਉਣ ਵਾਲੇ ਸਾਲਾਂ ਵਾਸਤੇ ਬਰੈਮਪਟਨ ਅਤੇ ਅਟੋਬੀਕੋ ਵਿੱਚ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਗੇ।

ਬੀ ਵੀ ਡੀ ਗਰੁੱਪ ਦੇ ਸੀ ਈ ਓ ਬਿਕਰਮ ਢਿੱਲੋਂ ਦਾ ਕਹਿਣਾ ਹੈ, “ਬੀ ਵੀ ਡੀ ਗਰੁੱਪ ਨੂੰ ਆਪਣੇੇ ਭਾਈਚਾਰੇ ਨੂੰ ਵਾਪਸ ਦੇਣ ਅਤੇ ਸਮਰਥਨ ਦੇਣ ਵਿੱਚ ਬਹੁਤ ਮਾਣ ਹੈ। “ਵਿਲੀਅਮ ਓਸਲਰ ਫਾਊਂਡੇਸ਼ਨ ਦਾ ਕਮਿਉਨਟੀ ਦੀ ਮਦਦ ਕਰਨ ਦਾ ਇੱਕ ਇਤਿਹਾਸ ਰਿਹਾ ਹੈ, ਅਤੇ ਅਸੀਂ ਵੀ ਇਸ ‘ਚ ਫਰਕ ਲਿਆਉਣ ਲਈ ਆਪਣੀ ਵਚਨਬੱਧਤਾ ਦਿਖਾਉਣਾ ਚਾਹੁੰਦੇ ਸੀ।”

ਢਿੱਲੋਂ ਨੇ ਪਹਿਲਾਂ ਵੀ ਵਿਲੀਅਮ ਓਸਲਰ ਫਾਊਂਡੇਸ਼ਨ ਨਾਲ ਨੇੜਿਓਂ ਕੰਮ ਕੀਤਾ ਹੈ ਅਤੇ ਸਮਾਗਮਾਂ ਵਿੱਚ ਉਹਨਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ। ਮਾਰਚ 2020 ਵਿੱਚ, ਬੀ ਵੀ ਡੀ ਗਰੁੱਪ ਨੇ ਹੈਲਥ ਕੇਅਰ ਹੀਰੋਜ਼ ਮੁਹਿੰਮ ਲਈ $100,000 ਦਾਨ ਕੀਤੇ, ਓਸਲਰ ਦੀ ਮਹਾਂਮਾਰੀ ਪ੍ਰਤੀਕਿਰਿਆ ਲਈ ਮਹੱਤਵਪੂਰਨ ਫੰਡ ਪ੍ਰਦਾਨ ਕੀਤੇ ਅਤੇ ਹਾਲ ‘ਚ ਹੀ, ਕੰਪਨੀ ,ਓਸਲਰ ਦੀ ਮਹਾਂਮਾਰੀ ਦੀ ਰਿਕਵਰੀ ਦੇ ਸਮਰਥਨ ਵਿੱਚ ਓਸਲਰ ਫਾਉਂਡੇਸ਼ਨ ਦੇ ਹੋਲੀ ਗਾਲਾ ਦੇ ਸਪਾਂਸਰ ਵਜੋਂ ਅੱਗੇ ਵਧੀ।

28 ਜੂਨ, 2022 ਨੂੰ ਵਾਪਰੇ ਇਸ ਸਮਾਗਮ ਵਿੱਚ ਢਿੱਲੋਂ ਪਰਿਵਾਰ, ਓਨਟਾਰੀਓ ਦੇ ਮਾਣਯੋਗ ਪ੍ਰੀਮੀਅਰ ਡੱਗ ਫੋਰਡ, ਅਤੇ ੰਫਫ, ਅਟੋਬੀਕੋ ਨੌਰਥ ਨੂੰ ਸ਼ਾਮਲ ਕੀਤਾ ਗਿਆ ਸੀ; ਮਾਣਯੋਗ ਸਿਲਵੀਆ ਜੋਨਜ਼, ਡਿਪਟੀ ਪ੍ਰੀਮੀਅਰ, ਸਿਹਤ ਮੰਤਰੀ ਅਤੇ ੰਫਫ, ਡਫਰਿਨ-ਕੈਲੇਡਨ; ਕੇਨ ਮੇਹਿਊ, ਪ੍ਰੈਜ਼ੀਡੈਂਟ ਅਤੇ ਛਓੌ, ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ; ਡਾ. ਫਰੈਂਕ ਮਾਰਟੀਨੋ, ਅੰਤਰਿਮ ਪ੍ਰਧਾਨ ਅਤੇ ਸੀ ਈ ਓ, ਵਿਲੀਅਮ ਓਸਲਰ ਹੈਲਥ ਸਿਸਟਮ; ਮਾਣਯੋਗ ਪ੍ਰਭਮੀਤ ਸਰਕਾਰੀਆ, ਖਜ਼ਾਨਾ ਬੋਰਡ ਦੇ ਪ੍ਰਧਾਨ; ੰਫਫ, ਬਰੈਂਪਟਨ ਦੱਖਣੀ; ਪੈਟਰਿਕ ਬਰਾਊਨ, ਬਰੈਂਪਟਨ ਦਾ ਮੇਅਰ; ਅਤੇ ਮਹਿਲਾ ਸਮਾਜਿਕ ਅਤੇ ਆਰਥਿਕ ਅਵਸਰ ਦੀ ਸਹਿਯੋਗੀ ਮੰਤਰੀ ਮਾਣਯੋਗ ਚਾਰਮੇਨ ਵਿਲੀਅਮਜ਼ ਵੀ ਸ਼ਾਮਲ ਸਨ।

ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੇਨ ਮੇਹਿਊ ਨੇ ਕਿਹਾ, “ਭੜਧ ਗਰੁੱਪ ਵੱਲੋਂ ਦਿਖਾਈ ਗਈ ਉਦਾਰਤਾ ਸਾਡੇ ਸਮਰਪਿਤ ਅਮਲੇ ਅਤੇ ਡਾਕਟਰਾਂ ਨੂੰ ਘਰ ਦੇ ਨੇੜੇ, ਆਧੁਨਿਕ ਸੁਵਿਧਾਵਾਂ ਨਾਲ਼, ਵਧੇਰੇ ਮਰੀਜ਼ਾਂ ਨੂੰ ਹਮਦਰਦੀ ਨਾਲ ਮਿਸਾਲੀ ਸੰਭਾਲ ਦੀ ਅਦਾਇਗੀ ਕਰਨਾ ਜਾਰੀ ਰੱਖਣ ਦੇ ਯੋਗ ਬਣਾਵੇਗੀ। ਇਸ ਤਰ੍ਹਾਂ ਇਹ ਸਾਨੂੰ ਵਿਸ਼ਵ-ਪੱਧਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਹੋਰ ਵਾਧਾ ਕਰਨ ਦੇ ਯੋਗ ਬਣਾਵੇਗਾ ਜਿਨ੍ਹਾਂ ਨੂੰ ਅਸੀਂ ਮਾਣ ਨਾਲ ਸਾਰੇ ਓਸਲਰ ਵਿੱਚ ਪ੍ਰਦਾਨ ਕਰਦੇ ਹਾਂ।”

ਬੀ ਵੀ ਡੀ ਗਰੁੱਪ ਦੀ ਸ਼ੁਰੂਆਤ 1999 ਵਿੱਚ ਬਿਕਰਮ ਢਿੱਲੋਂ ਦੁਆਰਾ ਸਥਾਪਿਤ ਇੱਕ ਸਿੰਗਲ ਗੈਸ ਸਟੇਸ਼ਨ ਦੇ ਰੂਪ ਵਿੱਚ ਹੋਈ ਸੀ। ਇਸਨੇ ਆਪਣੇ ਆਪਰੇਸ਼ਨ ਦਾ ਵਿਸਥਾਰ ਬਾਕੀ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਤੱਕ ਕੀਤਾ ਅਤੇ ਹੁਣ ਇਸਦੇ ਪੈਟਰੋਲੀਅਮ, ਪੂੰਜੀ, ਸਾਜ਼ੋ-ਸਾਮਾਨ ਦੇ ਵਿੱਤ, ਟਰੱਕਾਂ ਦੀ ਵਿਕਰੀ ਅਤੇ ਰੀਅਲ ਅਸਟੇਟ ਵਿੱਚ ਕੰਮ ਹਨ।

Previous articleCanada Removes Covid-19 Border Restrictions
Next articleOcean Trailer’s New Mission Branch Grand Opening