ਬਰਨਬੀ ਆਰ.ਸੀ.ਐਮ.ਪੀ. ਨੇ ਰੁਕਣ ਵਾਲੇ ਟਰੱਕਾਂ ਨਾਲੋਂ ਵਧੇਰੇ ਟਿਕਟਾਂ ਦਿੱਤੀਆਂ

ਵਲੋਂ: ਜੈਗ ਢੱਟ

ਅਪ੍ਰੈਲ ਦੇ ਸ਼ੁਰੂ ਵਿੱਚ, ਬਰਨਬੀ ਆਰ ਸੀ ਐਮ ਪੀ ਅਤੇ ਸੀ ਵੀ ਐਸ ਈ (ਕਮਰਸ਼ੀਅਲ ਵਹੀਕਲ ਸੇਫਟੀ ਐਂਡ ਇਨਫੋਰਸਮੈਂਟ) ਨੇ ਦੋ ਦਿਨਾਂ ਦੀ ਮਿਆਦ ਵਿੱਚ ਵਪਾਰਕ ਵਾਹਨਾਂ ਨੂੰ ਬਹੁਤ ਸਾਰੀਆਂ ਟਿਕਟਾਂ ਦਿੱਤੀਆਂ। ਬਰਨਬੀ ਖੇਤਰ ਵਿੱਚ ਅਚਾਨਕ ਜਾਂਚ ਦੀ ਸਥਾਪਨਾ ਕਰਦੇ ਹੋਏ, RCMP ਨੇ 70 ਟਿਕਟਾਂ ਦਿੱਤੀਆਂ, ਜੋ ਕਿ ਰੋਕੇ ਗਏ ਟਰੱਕਾਂ ਦੀ ਗਿਣਤੀ ਤੋਂ ਵੱਧ ਸੀ।

ਰੋਕੇ ਕੀਤੇ ਗਏ ਵਪਾਰਕ ਵਾਹਨਾਂ ਵਿਚੋਂ, 67% (ਜਾਂ 56 ਵਾਹਨ) ਸੜਕ ਲਈ ਅਯੋਗ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਜਾਂ ਤਾਂ ਸਾਈਟ ‘ਤੇ ਕਿਸੇ ਮੋਬਾਈਲ ਤਕਨੀਸ਼ੀਅਨ ਦੁਆਰਾ ਮੁਰੰਮਤ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਸੀ, ਜਾਂ ਉਨ੍ਹਾਂ ਨੂੰ ਟੋਅ ਕੀਤਾ ਗਿਆ । ਆਰ ਸੀ ਐਮ ਪੀ ਦਾ ਕਹਿਣਾ ਹੈ ਕਿ ਇਹਨਾਂ ਟਿਕਟਾਂ ਵਿੱਚੋਂ ਜ਼ਿਆਦਾਤਰ ਟਿਕਟਾਂ ਨੂੰ ਇੱਕ ਉਚਿਤ ਪ੍ਰੀ-ਟ੍ਰਿਪ ਇਨਸਪੈਕਸ਼ਨ ਜਾਂਚ ਕਰਕੇ ਟਾਲਿਆ ਜਾ ਸਕਦਾ ਸੀ।

ਆਰ ਸੀ ਐਮ ਪੀ ਦੇ ਅਨੁਸਾਰ, ਅਸਲ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਪਾਰਕ ਵਾਹਨਾਂ ਵਿੱਚ ਸੁਰੱਖਿਆ ਦੀ ਸਮੱਸਿਆ ਵਿੱਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ । 2021 ਦੇ ਪੱਤਝੜ ਵਿੱਚ, ਆਰ ਸੀ ਐਮ ਪੀ ਅਤੇ ਸੀ ਵੀ ਐਸ ਈ ਨੇ ਵਪਾਰਕ ਵਾਹਨਾਂ ਦੇ ਲਗਭਗ ਬਰਾਬਰ ਪ੍ਰਤੀਸ਼ਤ ਨੂੰ ਰੋਕਿਆ, ਜਿਸ ਵਿੱਚ 190 ਤੋਂ ਵੱਧ ਉਲੰਘਣਾ ਟਿਕਟਾਂ ਦਿੱਤੀਆਂ ਗਈਆਂ ਸਨ।

ਇੱਕ ਡਰਾਈਵਰ ਜੋ ਆਪਣਾ ਨਾਂਅ ਗੁਪਤ ਰੱਖਣਾ ਚਾਹੁੰਦਾ ਸੀ ਅਨੁਸਾਰ, ਇਸਦਾ ਕੋਈ ਕਾਰਨ ਨਹੀਂ ਹੈ ਕਿ ਸਫਰ ਤੋਂ ਪਹਿਲਾਂ ਉਚਿਤ ਜਾਂਚ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਕਿਉਂ ਨਹੀਂ ਕੀਤੀ ਜਾ ਸਕਦੀ  । ਉਸ ਦਾ ਕਹਿਣਾ ਹੈ ਮੈਂ ਹਰ ਸਫਰ ਤੋਂ ਪਹਿਲਾਂ ਇਨਸਪੈਕਸ਼ਨ ਕਰਦਾ ਹਾਂ, ਕਿਉਂ ਕਿ ਸਾਥੋਂ ਇਹ ਆਸ ਵੀ ਰੱਖੀ ਜਾਂਦੀ ਹੈ। ਇਸ ਤਰ੍ਹਾਂ, ਅਸੀਂ ਹਾਈਵੇਜ਼ ਜਾਂ ਸ਼ਹਿਰ ਦੀਆਂ ਸੜਕਾਂ ‘ਤੇ ਕੋਈ ਘਟਨਾ ਵਾਪਰਨ ਦੀ ਸੰਭਾਵਨਾ ਨੂੰ ਘੱਟ ਕਰ ਦਿੰਦੇ ਹਾਂ।“ ਡਰਾਈਵਰ ਨੇ ਇਹ ਵੀ ਕਿਹਾ ਕਿ ਕੁਝ ਡਰਾਈਵਰ ਕਾਹਲੀ ‘ਚ ਜਾਂਚ ਕਰਦੇ ਹਨ ਅਤੇ ਇਸ ਕਰਕੇ, ਉਹ ਆਪਣੇ ਵਪਾਰਕ ਵਾਹਨਾਂ ਦੀ ਕੁਝ ਮਹੱਤਵਪੂਰਨ ਜਾਂਚਾਂ ਤੋਂ ਖੁੰਝ ਜਾਂਦੇ ਹਨ।

ਬਰਨਬੀ RCMP ਅਤੇ CVSE ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇੱਕ ਸਹੀ ਪ੍ਰੀ-ਟ੍ਰਿਪ ਜਾਂਚ ਕਰਨਾ ਨਾ ਕੇਵਲ ਆਮ ਜਨਤਾ ਵਾਸਤੇ ਵਧੇਰੇ ਸੁਰੱਖਿਅਤ ਹੈ, ਸਗੋਂ ਖਰਚਾ ਵੀ ਘਟਾਉਂਦੀ ਹੈ।ਹਾਲਾਂਕਿ ਅਜਿਹਾ ਜਾਪਦਾ ਹੈ ਕਿ ਵਪਾਰਕ ਵਾਹਨ ਸੁਰੱਖਿਅਤ ਹਨ, ਪਰ ਅਜਿਹੀਆਂ ਅਚਾਨਕ ਜਾਂਚਾਂ ਇਹ ਦਿਖਾਉਂਦੀਆਂ ਹਨ ਕਿ ਸਾਡੀਆਂ ਸੜਕਾਂ ਓਨੀਆਂ ਸੁਰੱਖਿਅਤ ਨਹੀਂ ਹਨ ਜਿੰਨੀਆਂ ਕਿ ਹੋਣੀਆਂ ਚਾਹੀਦੀਆਂ ਹਨ ਅਤੇ ਅਜੇ ਵੀ ਬਹੁਤ ਕੁਝ ਸੁਧਾਰਨ ਦੀ ਲੋੜ ਹੈ।

Previous articleBurnaby RCMP Hand Out More Tickets Than Trucks Stopped
Next articleਲ਼ਗਾਤਾਰ ਅਸਮਾਨ ਛੂਹ ਰਹੀਆਂ ਹਨ ਤੇਲ ਦੀਆਂ ਕੀਮਤਾਂ