ਪ੍ਰਤੀ ਟਰੱਕ $15,000 ਤੱਕ ਦੀ ਬੱਚਤ ਕਰੋ, ਕਲੀਨ ਬੀ ਸੀ ਹੈਵੀ ਡਿਊਟੀ ਵਾਹਨ ਸੁਯੋਗਤਾ ਪ੍ਰੋਗਰਾਮ ਨਾਲ਼

ਬੀ ਸੀ ਟੀ ਏ ਵੱਲੋਂ ਕਲੀਨ ਬੀ ਸੀ ਹੈਵੀ – ਡਿਉਟੀ ਵਹੀਕਲ ਐਫੀਸ਼ੈਂਸੀ (HDVE) ਪ੍ਰੋਗਰਾਮ ਇੰਸੈਂਟਿਵ 2021 ਲਈ ਲਈ ਜਨਵਰੀ ਦੇ ਅਖੀਰ ‘ਚ ਅਰਜ਼ੀਆਂ ਲਈਆਂ ਜਾਣਗੀਆਂ। ਇਸ ਦੀ ਇੱਕ ਸ਼ਰਤ ਹੈ – ਇੱਕ ਦਿਨ ਦੀ ਮੁਫਤ ਦਿੱਤੀ ਟ੍ਰੇਨਿੰਗ ਨੂੰ ਸਫਲਤਾ ਪੂਰਬਕ ਪਾਸ ਕਰਨਾ।
ਕਲੀਨ ਬੀ ਸੀ ਐਚ ਡੀ ਵੀ ਈ ਪ੍ਰੋਗਰਾਮ (CleanBC HDVE Program)  ਲਈ ਬੀ ਸੀ ਦੀ ਸੂਬਾਈ ਸਰਕਾਰ ਵੱਲੋਂ ਫੰਡਿੰਗ ਕੀਤੀ ਗਈ ਹੈ। ਇਸ ‘ਚ ਇਕੁਇੱਪਮੈਂਟ ਦੇ ਯੋਗ ਖਰਚਿਆਂ ਲਈ 30% ਤੋਂ 50 % ਤੱਕ ਰੀਬੇਟ ਦਿੱਤੀ ਜਾਵੇਗੀ ਜੋ ਵੱਧ ਤੋਂ ਵੱਧ $15,000 ਪ੍ਰਤੀ ਵਹੀਕਲ ਹੋਵੇਗੀ ਅਤੇ ਕਿਸੇ ਫਲੀਟ ਲਈ ਵੱਧ ਤੋਂ ਵੱਧ $100,000 ਤੱਕ ਹੋਵੇਗੀ।
ਅਰਜ਼ੀਆਂ ਦੇਣ ਵਾਲ਼ੇ ਜਨਵਰੀ ਦੇ ਮਹੀਨੇ ਦੇ ਸਮੇਂ ਦੌਰਾਨ, ਉਹ ਬੀ ਸੀ ਕੈਰੀਅਰਜ਼ ਜਿਹੜੇ ਇਸ ਕੋਰਸ ਨੂੰ ਪੂਰਾ ਕਰ ਲੈਣਗੇ, ਉਹ ਫਿਊਲ ਐਫੀਸ਼ੈਨਸੀ ਇਕੁਇਪਮੈਂਟ ਜਿਹੜਾ ਗਰੀਨਹਾਊਸ ਗੈਸ ਦੇ ਨਿਕਾਸ ਨੂੰ ਘਟਾਉਣ ਅਤ ਤੇਲ ਦੀ ਬੱਚਤ ਕਰਨ ਵਾਲੇ ਸਮਾਨ ਦੀ ਵਰਤੋਂ ਦੇ ਸਮਾਨ ‘ਚ ਛੋਟ ਲਈ ਅਰਜ਼ੀ ਦੇ ਸਕਣਗੇ। ਯੋਗ ਸਮਾਨ ‘ਚ ਵਾਈਡ ਬੇਸਡ ਸਿੰਗਲ ਟਾਇਰ (445 ਐਮ ਐਮ ਜਾਂ ਚੌੜੇ), ਏ ਪੀ ਯੂ ਸਲੈਕਟਡ ਏਅਰੋਡੈਨਾਮਿਕ ਪੁਰਜ਼ੇ ਇੰਜਣ ਤੇ ਫਿਊਲ ਸਿਸਟਮ ‘ਚ ਲਾਇਆ ਫਿਊਲ –ਐਫੀਸ਼ੈਂਸੀ ਸਮਾਨ। ਇਸ ਸਬੰਧੀ ਹੋਰ ਜਾਣਕਾਰੀ ਲਈ CleanBC HDVE Program Guide ਤੇ ਜਾਓ!
ਇਸ ਲਈ ਬੀ ਸੀ ਟੀ ਏ ਦੀ ਮੈਂਬਰਸ਼ਿਪ ਹੋਣੀ ਜ਼ਰੂਰੀ ਨਹੀਂ। ਇਸ ਪ੍ਰੋਗਰਾਮ ਇਨਸੈਂਟਿਵ ਡਿਸਟਰੀਬਿਊੁਸ਼ਨ ਦਾ ਮੁੱਖ ਨਿਸ਼ਾਨਾ ਸੜਕ ‘ਤੇ ਚੱਲਣ ਵਾਲੀਆਂ ਹੈਵੀ ਡਿਉਟੀ ਕਮ੍ਰਸ਼ੀਅਲ ਗੱਡੀਆਂ ‘ਚੋਂ ਨਿਕਲਦੇ ਜੀ ਐਚ ਜੀ ਧੂੰਏਂ ਨੂੰ ਘਟਾਉਣਾ ਹੈ ਇਸ ਨੂੰ ਉਤਸ਼ਾਹਿਤ ਕਰਨ ਲਈ ਮੰਗੀਆਂ ਗਈਆਂ ਅਰਜ਼ੀਆਂ, ਬੀ ਸੀ ਸਥਿੱਤ ਸਾਰੇ ਟਰੱਕਾਂ ਵਾਲੇ ਦੇ ਸਕਦੇ ਹਨ। ਇਸ ‘ਚ ਓਨਰ –ਆਪਰੇਟਰਜ਼ ਵੀ ਸ਼ਾਮਲ ਹਨ। ਬੀ ਸੀ ਟੀ ਏ ਯੋਗ ਅਰਜ਼ੀਆਂ ਦੇਣ ਵਾਲ਼ਿਆਂ ‘ਚ ਪ੍ਰੋਗਰਾਮ ਇੰਸੈਂਟਿਵ ਇਸ ਤਰ੍ਹਾਂ ਦੇਵੇਗੀ ਜਿਸ ਨਾਲ਼ ਸਾਰੇ ਸੂਬੇ ਦੇ ਸਾਰੇ ਖ਼ੇਤਰਾਂ ‘ਚ ਕੈੇਰੀਅਰ ਟਾਈਪ ਅਤੇ ਫਲੀਟ ਸਾਈਜ਼ ਨੂੰ ਸਹਾਇਤਾ ਮਿਲੇਗੀ।
ਸਾਰੇ ਕੈਰੀਅਰਜ਼ CleanBC HDVE Program Incentives for 2021 ਲਈ ਜਨਵਰੀ ਮਹੀਨੇ ‘ਚ ਅਰਜ਼ੀ ਦੇ ਸਕਦੇ ਹਨ। ਇਸ ‘ਤੇ ਹੇਠ ਲਿਖੀਆਂ ਸ਼ਰਤਾਂ ਲਾਗੂ ਹੋਣਗੀਆਂ:
• ਸਬੰਧਿਤ ਕੰਪਨੀ ਕੋਲ ਇੱਕ ਜਾਂ ਇਸ ਤੋਂ ਵੱਧ ਕਮ੍ਰਸ਼ੀਅਲ ਵਹੀਕਲ (ਜੀ ਵੀ ਡਬਲਿਊ 11,794 ਕਿੱਲੋ ਤੋਂ ਵੱਧ) ਹੋਣੇ ਚਾਹੀਦੇ ਹਨ।ਬੀ ਸੀ ‘ਚ ਕੰਮ ਕਰਨ ਲਈ ਇਹ ਲਾਇਸੰਸ ਸ਼ੁਦਾ ਅਤੇ ਬੀਮਾਯੁਕਤ ਹੋਣਾ ਚਾਹੀਦਾ ਹੈ। ਇਹ ਬੀ ਸੀ ‘ਚ ਹੀ ਕੰਮ ਕਰਦਾ ਹੋਵੇ ਇਸ ਦਾ ਟਰਮੀਨਲ ਵੀ ਬੀ ਸੀ ‘ਚ ਹੋਣਾ ਚਾਹੀਦਾ ਹੈ।
• ਇਹ ਲਾਭ ਲੈਣ ਤੋਂ ਪਹਿਲਾਂ ਕੰਪਨੀ ਦੇ ਘੱਟੋ ਘੱਟ ਇੱਕ ਪ੍ਰਤੀਨਿਧ ਵੱਲੋਂ ਇਸ ਇੱਕ ਦਿਨ ਦੇ ਮੁਫਤ ਟ੍ਰੇਨਿੰਗ ਕੈਂਪ ਨੂੰ ਸਫਲਤਾ ਸਹਿਤ ਪੂਰਾ ਕਰਨਾ ਚਾਹੀਦਾ ਹੈ।
• ਇਹ ਲਾਭ ਪਿਛਲੀ ਮਿਤੀ ਤੋਂ ਨਹੀਂ ਮਿਲਣੇ; ਨਾ ਹੀ ਫਲੀਟਾਂ ਵਾਲ਼ੇ ਪਹਿਲਾਂ ਖ੍ਰੀਦੇ ਗਏ ਸਮਾਨ ‘ਤੇ ਇਹ ਲਾਭ ਪ੍ਰਾਪਤ ਕਰ ਸਕਦੇ ਹਨ।
ਜੇਕਰ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਲੀਨ ਬੀ ਸੀ HDVE ਪ੍ਰੋਗਰਾਮ ਵੈਬੀਨਾਰ ਵਾਸਤੇ ਹੁਣੇ ਹੀ ਰਜਿਸਟਰ ਹੋ ਜਾਓ। ਆਨਲਾਈਨ ਰਜਿਸਟਰੇਸ਼ਨ ਅਤੇ ਹੋਰ ਵੇਰਵੇ ਹੇਠਥ ਉਪਪਬਧ ਹਨ।
ਕਲੀਨ ਬੀ ਸੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ https://cleanbc.gov.bc.ca/ ਤੇ ਜਾਓ।
https://www.bctrucking.com/content/register-now-cleanbc-heavy-duty-vehicle-efficiency-program
ਸ੍ਰੋਤ: BCTA

ਅੱਜ ਹੀ ਅਪਲਾਈ ਕਰੋ।
Apply Today, Click Here
Previous article2020 Blue Sky Award for Innovative Volvo LIGHTS Project
Next articleHaryana Based Start-Up Company Builds Electric Dump Truck