ਇਹ ਮੌਸਮ ਹੈ। ਨਹੀਂ ਨਹੀਂ, ਆਦਮੀਆਂ ਪ੍ਰਤੀ ਚੰਗੀ ਇੱਛਾ ਵਾਲ਼ਾ ਨਹੀਂ। ਖੈਰ ਉਹ ਵੀ ਹੋ ਸਕਦਾ ਹੈ, ਪਰ ਇਹ ਮੌਸਮ ਡ੍ਰਾਈਵਰਾਂ ਲਈ ਬਹੁਤ ਨਾਜ਼ੁਕ ਹੈ। ਆਓ ਕੋਸ਼ਿਸ਼ ਕਰੀਏ ਕਿ ਇਸ ਸਰਦੀ ਤੇ ਭੁਆਰੇ ਵਾਲ਼ੇ ਮੌਸਮ ‘ਚ ਤੰਦਰੁਸਤ ਰਹੀਏ।
ਕਈ ਡ੍ਰਾਈਵਰ ਪਹਿਲਾਂ ਹੀ ਬੁਰੇ ਸਿਰ ਦਰਦ, ਕਾਂਬਾ ਲੱਗਣ ਦੇ, ਖੰਘ, ਪੇਟ ‘ਚ ਗੜਬੜੀ ਤੇ ਮਿੱਸੀਸਿੱਪੀ ਦਰਿਆ ਦੇ ਵਹਿਣ ਵਾਂਗ ਵਗਦੀਆਂ ਨਾਸਾਂ ਦਾ ਸ਼ਿਕਾਰ ਹੋ ਚੁੱਕੇ ਹਨ। ਕੋਈ ਵੀ ਡ੍ਰਾਈਵਰ ਜਿੰਨਾ ਮਰਜ਼ੀ ਬਿਮਾਰ ਹੋਵੇ ਉਹ ਫਿਰ ਵੀ ਕੰਮ ਧੱਕੀ ਜਾਂਦੇ ਹਨ , ਭਾਵੇਂ ਕਿ ਇਸ ਤਰ੍ਹਾਂ ਦੀ ਹਾਲਤ ‘ਚ ਇਹ ਕਰਨਾ ਕਈ ਵਾਰ ਸੁਰੱਖਿਅਤ ਵੀ ਨਹੀਂ ਹੁੰਦਾ। ਕਈ ਵਾਰ ਫਾਰਮੇਸੀ ਤੋਂ ਉਸ ਤਰ੍ਹਾਂ
ਹੀ ਠੰਢ ਜ਼ੁਕਾਮ ਲਈ ਦਵਾਈ ਜੋ ਲੈ ਲਈਦੀ ਹੈ ਉਹ ਕਈ ਵਾਰ ਡਰੱਗ ਟੈਸਟ ‘ਚ ਵੀ ਉਸ ਤੱਤ ਵਜੋਂ ਆ ਜਾਂਦੀ ਹੈ, ਜਿਸ ਦੀ ਵਰਤੋਂ ਦੀ ਮਨਾਹੀ ਹੁੰਦੀ ਹੈ। ਇੱਥੋਂ ਤੱਕ ਕਿ ਕਈ ਵਾਰ ਇਹ ਗੈਰ ਕਾਨੂੰਨੀ ਵੀ ਹੈ। ਇਸ ਤਰ੍ਹਾਂ ਹੋ ਜਾਣ ਨਾਲ਼ ਤੁਹਾਡੇ ਡ੍ਰਾਈਵਿੰਗ ਕੈਰੀਅਰ ‘ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਜਦੋਂ ਇਨ੍ਹਾਂ ਮਾੜੀਆਂ ਮੋਟੀਆਂ ਅਲਾਮਤਾਂ ਦਾ ਤੁਸੀਂ ਖੁਦ ਹੀ ਇਲਾਜ਼ ਕਰਦੇ ਹੋ ਤਾਂ ਪਹਿਲਾਂ ਧਿਆਨ ਨਾਲ਼ ਸ਼ੀਸ਼ੀ ‘ਤੇ ਲੱਗੇ ਲੇਬਲ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਬਿਹਤਰ ਤਾਂ ਇਹ ਹੈ ਕਿ ਫਾਰਮਾਸਿਸਟ ਦੀ ਸਲਾਹ ਲਈ ਜਾਵੇ ਤਾਂ ਕਿ ਤੁਹਾਡੇ ਕੈਰੀਅਰ ‘ਤੇ ਬੁਰਾ ਪ੍ਰਭਾਵ ਪੈਣ ਤੋਂ ਬਚਾਅ ਹੋ ਸਕੇ।
ਇਹ ਤਾਂ ਬੱਸ ਆਮ ਸਮਝ ਵਾਲ਼ੀਆਂ ਗੱਲਾਂ ਹੀ ਹਨ, ਹੋਰ ਕੁੱਝ ਨਹੀਂ। ਤੁਸੀਂ ਤੇ ਸਿਰਫ ਤੁਸੀਂ ਹੀ ਇਹ ਗੱਲ ਜਾਣਦੇ ਹੁੰਦੇ ਹੋ ਕਿ ਤੁਸੀਂ ਕਿੰਨੇ ਬਿਮਾਰ ਹੋ ਤੇ ਕਿੰਨੀ ਛੇਤੀਂ ਤੁਸੀਂ ਮੁੜ ਆਪਣੇ ਪੈਰੀਂ ਆ ਜਾਓਗੇ। ਡ੍ਰਾਈਵਰਾਂ ਦੀ ਨੌਕਰੀ ਆਮ ਲੋਕਾਂ ਵਾਂਗ 9 ਤੋਂ 5 ਵਜੇ ਤੱਕ ਵਾਲ਼ੀ ਨਹੀਂ ਹੁੰਦੀ ਤੇ ਹਰ ਹਾਲਤ ‘ਚ ਵਧੀਆ ਪ੍ਰਦਰਸ਼ਨ ਕਰਨ ਦਾ ਦਬਾਅ ਬਹੁਤ ਵਧ ਜਾਂਦਾ ਹੈ। ਕੀ ਤੁਸੀਂ ਇੱਕ ਦੋ ਦਿਨ ਅਰਾਮ ਕਰਨ ਤੋਂ ਬਾਅਦ ਥੋੜ੍ਹਾ ਠੀਕ ਹੋ ਕੇ ਟਰੱਕ ਚਲਾਉਣਾ ਚਾਹੋਗੇ ਜਾਂ ਫਿਰ ਬਿਮਾਰ ਹੋਣ ਦੀ ਹਾਲਤ ‘ਚ ਵੀ ਧੱਕੀ ਤੁਰੇ
ਜਾਓਗੇ ਅਤੇ ਇਸ ਤਰ੍ਹਾਂ ਦੇ ਹਾਲਾਤ ‘ਚ ਫਸਣਾ ਚਾਹੋਗੇ ਜਿਸ ਤੋਂ ਤੁਸੀਂ ਤੰਦਰੁਸਤ ਹੋਣ ਦੀ ਹਾਲਤ ‘ਚ ਉਸ ਤੋਂ ਬਚ ਸਕਦੇ ਸੀ? ਕਈ ਵਾਰ ਕਿਸੇ ਦਿਨ ਦੀ ਕੀਤੀ ਕਮਾਈ ਦਾ ਕੋਈ ਫਾਇਦਾ ਨਹੀਂ ਹੁੰਦਾ।ਜੇ ਤੁਸੀਂ ਆਪਣੇ ਸਰੀਰ ਦਾ ਖਿਆਲ ਰੱਖੋਗੇ, ਤਾਂ ਤੁਹਾਡਾ ਸਰੀਰ ਵੀ ਤੁਹਾਡਾ ਖਿਆਲ ਰੱਖੇਗਾ।ਡ੍ਰਾਈਵਰ ਦੀ ਨੌਕਰੀ ਇੱਕ ਦਿਨ ‘ਚ ਹੀ ਚਾਰੇ ਮੌਸਮਾਂ ਨੂੰ ਕਵਰ ਕਰਦੇ ਹੋਏ ਕੀਤੀ ਜਾ ਸਕਦੀ ਹੈ। ਬਿੱਲਕੁਲ ਮੌਸਮ ਬਦਲਣ ਵਾਂਗ ਹੀ ਡ੍ਰਾਈਵਰ ਦੀ ਸਿਹਤ ਵੀ ਬਹੁਤ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਬਦਲ ਸਕਦੀ ਹੈ।
ਆਪਣੀ ਸਿਹਤ ਦਾ ਖਿਆਲ ਰੱਖਣ ਲਈ ਤੁਸੀਂ ਕਈ ਸ੍ਰੋਤਾਂ ਤੋਂ ਬਹੁਤ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ, ਜੋ ਤੁਹਾਨੂੰ ਖੁਰਾਕ, ਕਸਰਤ ਅਤੇ ਥੋੜ੍ਹਾ ਜਿਹਾ ਦਿਮਾਗ ਵਰਤ ਕੇ ਤੰਦਰੁਸਤ ਰਹਿਣ ਦੀ ਜਾਚ ਦੱਸਦੇ ਹਨ।ਇਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਪ੍ਰਾਪਤ ਕਰਨੀ ਚਾਹੀਦੀ ਹੈ। ਜੋ ਖਾਣਾ ਉਪਲਬਧ ਹੋਵੇ ਉਸ ‘ਚੋਂ ਵਧੀਆ ਖਾਣਾ ਚੁਣਨ ਦੀ ਕੋਸ਼ਿਸ਼ ਕਰੋ। ਟਰੱਕਾਂ ਵਾਲ਼ਿਆਂ ਲਈ ਗ੍ਰੀਸੀ ਖਾਣੇ ਦੇ ਰੈਸਟੋਰੈਂਟ ਜਿਨ੍ਹਾਂ ‘ਚ ਪਾਰਕਿੰਗ ਦੀ ਥਾਂ ਹੁੰਦੀ ਸੀ, ਉੱਥੋਂ ਲੈ ਕੇ ਹੁਣ ਵਧੀਆ ਸਲਾਦ ਬਾਰ ਵਾਲ਼ੇ ਰੈਸਟੋਰੈਂਟ, ਜਿੱਥੇ ਪਾਰਕਿੰਗ ਦੀ ਜਗ੍ਹਾ ਵੀ ਹੁੰਦੀ ਹੈ, ਉਪਲਬਧ ਹਨ ਜਿਨ੍ਹਾਂ ਦਾ ਖਾਣਾ ਫਾਸਟ ਫੂਡ ਰੈਸਟੋਰੈਟਾਂ ਨਾਲੋਂ ਸਿਹਤਮੰਦ ਹੁੰਦਾ ਹੈ।
ਸਿਹਤ ਵਿਸ਼ੇ ਨਾਲ਼ ਸਬੰਧਿਤ ਬਹੁਤੇ ਲੋਕ ਜਿਨ੍ਹਾਂ ਮੁੱਦਿਆਂ ਬਾਰੇ ਗੱਲ ਕਰਦੇ ਹਨ ਤੇ ਕਰਨੀ ਚਾਹੀਦੀ ਵੀ ਹੈ, ਉਹ ਹਨ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੇ ਰੋਗ ਤੇ ਸ਼ੱਕਰ ਰੋਗ ਨਾਲ਼ ਕਿਵੇਂ ਨਜਿੱਠਣਾ ਚਾਹੀਦਾ ਹੈ। ਡ੍ਰਾਈਵਰਾਂ ਦੀ ਜ਼ਿੰਦਗੀ ਆਮ
ਤੌਰ ‘ਤੇ ਬਹੁਤੀ ਐਕਟਿਵ ਨਹੀਂ ਹੁੰਦੀ। ਡ੍ਰਾਈਵਰਾਂ ਨੂੰ ਵੀ ਇਹ ਭਿਆਨਕ ਰੋਗ ਆ ਘੇਰਦੇ ਹਨ। ਪਰ ਸਹੀ ਕਦਮ ਚੁੱਕਣ ਨਾਲ਼ ਤੇ ਜਦੋਂ ਵੀ ਕੋਈ ਮਸਲਾ ਪੈ ਜਾਵੇ ਤਾਂ ਤੁਰੰਤ ਉਸ ਨਾਲ਼ ਨਜਿੱਠਣ ਕਰਕੇ ਆਉਣ ਵਾਲ਼ੇ ਵੱਡੇ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ। ਚੰਗੀ ਖੁਰਾਕ ਤੁਹਾਡੇ ਸਰੀਰ ਦੀ ਠੰਢ ਜ਼ੁਕਾਮ ਤੋਂ ਬਚਣ ਲਈ ਬਹੁਤ ਮਦਦ ਕਰਦੀ ਹੈ। ਕਸਰਤ ਕਰਨੀ ਵੀ ਜ਼ਰੂਰੀ ਹੈ ਪਰ ਉਸ ਨਾਲ਼ ਸਹੀ ਖੁਰਾਕ ਖਾਣੀ ਵੀ ਬਹੁਤ ਜ਼ਰੂਰੀ ਹੈ। ਹੋ ਸਕਦਾ ਹੈ ਕਿ ਇਹ ਸਭ ਕੁੱਝ ਕਰਨਾ ਡ੍ਰਾਈਵਰਾਂ ਲਈ ਬਹੁਤ ਮੁਸ਼ਕਿਲ ਹੋਵੇ ਪਰ ਇਹ ਅਸੰਭਵ ਵੀ ਨਹੀਂ ਹੈ। ਹੁਣ ਜ਼ਿਆਦਾ ਰੈਸਟ ਸਟਾਪਾਂ ‘ਤੇ ਫਿੱਟਨੈਸ ਸੈਂਟਰ ਬਣ ਰਹੇ ਹਨ। ਪਰ ਸਿਰਫ ਕੈਬ ‘ਚੋਂ ਬਾਹਰ ਨਿੱਕਲ ਕੇ 10 ਮਿੰਟ ਸੈਰ ਕਰਨੀ ਵੀ ਬਹੁਤ ਜ਼ਰੂਰੀ ਹੈ। ਇਲਾਜ਼ ਨਾਲੋਂ ਪਰਹੇਜ਼ ਭਲਾ – ਹਾਂ ਇਹ ਇੱਕ ਪੁਰਾਣੀ ਕਹਾਵਤ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਬਿਲਕੁਲ ਸਹੀ ਗੱਲ ਹੈ। ਬਿਮਾਰ ਹੋਣ ਤੋਂ ਪਹਿਲਾਂ ਹੀ ਜੇਕਰ ਇਸ ਤੋਂ ਬਚਣ ਦਾ ਪ੍ਰਬੰਧ ਕਰ ਲਿਆ ਜਾਵੇ ਤਾਂ ਬਿਮਾਰੀ ਲਗਦੀ ਹੀ ਨਹੀਂ। ਸਾਲ ਦੇ ਇਸ ਹਿੱਸੇ ‘ਚ ਕਈ ਸਾਰੇ ਇਲਾਕਿਆਂ ‘ਚ ਫਲੂਅ ਦੇ ਟੀਕੇ ਮੁਫਤ
ਲਾਏ ਜਾਂਦੇ ਹਨ ਜੋ ਕਿ ਹੋਣ ਵਾਲ਼ੇ ਸੰਭਾਵੀ ਫਲੂਅ ਤੋਂ ਤੁਹਾਡਾ ਬਚਾਅ ਕਰਨ ‘ਚ ਸਹਾਈ ਹੁੰਦੇ ਹਨ। ਇਹ ਟੀਕੇ ਹਰ ਕਿਸੇ ਲਈ ਕੰਮ ਨਹੀਂ ਕਰਦੇ। ਪਰ ਜਿਨ੍ਹਾਂ ‘ਤੇ ਇਨ੍ਹਾਂ ਦਾ ਅਸਰ ਹੁੰਦਾ ਹੈ ਉਹ ਹੋਣ ਵਾਲ਼ੀਆਂ ਸੰਭਾਵੀ ਬਿਮਾਰੀਆਂ ਤੋਂ ਬਚਣ ‘ਚ ਕਾਮਯਾਬ ਰਹਿੰਦੇ ਹਨ।
ਹੱਥਾਂ ‘ਤੇ ਸੈਨੇਟਾਈਜ਼ਰ ਦੀ ਅਕਸਰ ਵਰਤੋਂ ਕਰਦੇ ਰਹਿਣ ਨਾਲ਼ ਵੀ ਇਨ੍ਹਾਂ ਰੋਗਾਣੂਆਂ ਤੋਂ ਬਚਾਅ ਰਹਿੰਦਾ ਹੈ। ਸਫਾਈ ਰੱਖਣੀ ਕੋਈ ਬਹੁਤ ਔਖੀ ਗੱਲ ਨਹੀਂ ਹੈ, ਤੇ ਸਫਾਈ ਰੱਖਣ ਨਾਲ਼ ਜੋ ਤੁਸੀਂ ਦੋ ਤਿੰਨ ਦਿਨ ਮੰਜੇ ‘ਤੇ ਪੈ ਕੇ ਔਖੇ ਹੋ ਕੇ ਗੁਜ਼ਾਰਦੇ ਹੋ ਉਨ੍ਹਾਂ ਤੋਂ ਬਚਿਆ ਜਾ ਸਕਦਾ ਹੈ।
ਇੱਕ ਡ੍ਰਾਈਵਰ ਨੇ ਇੱਕ ਦਿਨ ਇਹ ਗੱਲ ਦੱਸੀ ਸੀ। ਇਹ ਡ੍ਰਾਈਵਰ ਆਪਣੇ ਆਪ ਨੂੰ ਸੋਸ਼ਲ ਮੀਡੀਏ ‘ਤੇ ਆਪਣੇ ਟਰੱਕ ਦੇ ਆਲ਼ੇ ਦੁਆਲ਼ੇ ਘੁੰਮਦਾ ਹੋਇਆ ਥੋੜ੍ਹਾ ਟਾਈਮ ਗੁਜ਼ਾਰ ਕੇ, ਆਪਣਾ ਥੋੜ੍ਹਾ ਮਨੋਰੰਜਨ ਕਰਕੇ ਆਪਣੇ ਆਪ ਨੂੰ ਇੱਕ ਤਰ੍ਹਾਂ “ਰੀਸੈੱਟ” ਕਰ ਰਿਹਾ ਸੀ। ਜੋ ਲੋਕ ਉੱਥੇ ਨੇੜੇ ਰਹਿੰਦੇ ਸਨ ਉਹ ਉਸ ਨੂੰ ਆਪਣੇ ਕੋਲ਼ ਆ ਕੇ ਥੋੜ੍ਹਾ ਸਮਾਂ ਬਤੀਤ ਕਰਨ ਦਾ ਸੱਦਾ ਦੇਣ ਦੀ ਕੋਸ਼ਿਸ਼ ਕਰਦੇ ਸਨ। ਪਹਿਲਾਂ ਇਹ ਡ੍ਰਾਈਵਰ ਆਪਣੇ ਵਿਹਲੇ ਸਮੇਂ ਦਾ ਅਨਦ ਲੈਣ ਦੀ ਬਜਾਏ ਆਪਣੇ ਸਥਾਨਿਕ ਰਿਸ਼ਤੇਦਾਰਾਂ ਜਾਂ ਮਿੱਤਰ ਦੋਸਤਾਂ ਨੂੰ ਮਿਲ਼ਣ ਚਲ਼ਿਆ ਜਾਂਦਾ ਸੀ। ਪਰ ਇਸ ਵਾਰ ਉਸ ਨੇ ਆਰਾਮ ਕਰਕੇ ਆਪਣੀ ਬੈਟਰੀ ਰੀਚਾਰਜ਼ ਕਰਨ, ਤੇ ਆਪਣੀਆਂ ਸੋਚਾਂ ‘ਚ ਹੀ ਰਹਿਣ ਦਾ ਫੈਸਲਾ ਕੀਤਾ। ਜਦੋਂ ਕਿਸੇ ਨੂੰ ਤੁਸੀਂ ਮਿਲ਼ਣ ਜਾਂਦੇ ਹੋ ਤਾਂ ਉਹ ਤੁਹਾਨੂੰ ਹੋਰ ਵੀ ਥਕਾ ਦਿੰਦਾ ਹੈ ਤੇ ਤੁਸੀਂ ਥੱਕੀ ਹੋਈ ਹਾਲਤ ‘ਚ ਹੀ ਮੁੜ ਕੰਮ ‘ਤੇ ਆ ਲਗਦੇ ਹੋ, ਜਾਂ ਸ਼ਾਇਦ ਪਹਿਲਾਂ ਨਾਲ਼ੋਂ ਵੀ ਵਧੇਰੇ ਥਕੇਵੇਂ ਦੀ ਹਾਲਤ ‘ਚ। ਯਾਦ ਰੱਖੋ ਕਿ ਤੁਹਾਨੂੰ ਦੂਸਰਿਆਂ ਤੋਂ ਪਹਿਲਾਂ ਆਪਣੇ ਸਰੀਰ ਬਾਰੇ ਸੋਚਣਾ ਚਾਹੀਦਾ ਹੈ।
ਅਖੀਰ ‘ਚ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਕੰਪਨੀ ਨਾਲ਼ ਰਲ਼ ਕੇ ਕੰਮ ਕਰੋ। ਜੇਕਰ ਤੁਸੀਂ ਬਿਮਾਰੀ ਕਾਰਨ ਥਕਾਵਟ ਦਾ ਸ਼ਿਕਾਰ ਹੋ ਤੇ ਤੁਹਾਨੂੰ ਅਰਾਮ ਕਰਨ ਦੀ ਜ਼ਰੂਰਤ ਹੈ ਤਾਂ ਆਪਣੀ ਕੰਪਨੀ ਨੂੰ ਇਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਮਾਲ ਪਹੁੰਚਾਉਣ ‘ਚ ਦੋ ਤਿੰਨ ਦਿਨ ਵਾਧੂ ਲੱਗਣਗੇ ਤਾਂ ਕੋਈ ਗੱਲ ਨਹੀਂ। ਪਰ ਜੇਕਰ ਤੁਸੀਂ ਆਪਣੇ ਸਰੀਰ ਨੂੰ ਕੰਮ ‘ਤੇ ਧੱਕੀ ਜਾਓ, ਪਰ ਸਰੀਰ ਨੂੰ ਹੋਵੇ ਅਰਾਮ ਦੀ ਲੋੜ ਤਾਂ ਇਸ ਦੇ ਨਤੀਜੇ ਤੁਹਾਡੇ ਸਰੀਰ ਅਤੇ ਦਿਮਾਗ ਲਈ ਚੰਗੇ ਨਹੀਂ ਨਿੱਕਲ਼ਦੇ। ਅਸਲੀਅਤ ‘ਚ ਆਦਮੀ ਸਾਲ ‘ਚ ਦੋ ਜਾਂ ਤਿੰਨ ਵਾਰ ਬਿਮਾਰ ਹੁੰਦਾ ਹੈ। ਇਸ ਤੋਂ ਬਚਣ ਲਈ ਤੁਸੀਂ ਜੋ ਵੀ ਉਪਾਅ ਕਰ ਸਕਦੇ ਹੋ ਉਹ ਕਰੋ, ਪਰ ਜਦੋਂ ਤੁਸੀਂ ਬਿਮਾਰ ਹੋ ਹੀ ਜਾਓ, ਤਾਂ ਤੁਹਾਨੂੰ ਚੰਗੀ ਤਰ੍ਹਾਂ ਅਰਾਮ ਕਰਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ।