22.1 C
Vancouver
Thursday, July 18, 2024

ਛੇੜਛਾੜ ਜਾਂ ਟੈਂਪਰਿੰਗ ਤਾਂ ਚਲਦੀ ਆਈ ਹੈ , ਪਰ ਗੰਦੀ ਐਗਜ਼ਾਸਟ ਇੰਜਣ ਨੂੰ ਨੁਕਸਾਨ ਪਹੁੰਚਾ ਸਕਦੀ ਹੈ

Tampering
ਧੂੰਆਂ ਨਿਕਲਣ ਵਾਲੇ ਯੰਤਰ ਨਾਲ ਕਿੰਨੀ ਕੁ ਛੇੜ ਛਾੜ ਹੁੰਦੀ ਹੈ? ਇਸ ਸਬੰਧੀ ਕੋਈ ਵੀ ਪੱਕੀ ਤਰ੍ਹਾਂ ਨਹੀਂ ਕਹਿ ਸਕਦਾ ਪਰ ਪਿਛਲੇ ਦਿਨੀਂ ਪਿਟਸਬਰਗ ‘ਚ ਟੈਕਨਾਲੋਜੀ ਅਤੇ ਮੇਨਟੀਨੈਂਸ ਸੈਸ਼ਨ ‘ਚ ਹੋਈ ਮਾਹਿਰਾਂ ਦੀ ਮੀਟਿੰਗ ‘ਚ ਇਹ ਦੱਸਿਆ ਗਿਆ ਕਿ ਇਸ ਤਰ੍ਹਾਂ ਸ਼ਰ੍ਹੇਆਮ ਕੀਤੀ ਗਈ ਛੇੜਛਾੜ ਵੇਖੀ ਗਈ ਹੈ।

ਇਸ ਤਰ੍ਹਾਂ ਦੀਆਂ ਛੇੜਛਾੜ ਕਰਨ ਦੀਆਂ ਘਟਨਾਵਾਂ 2002 ਤੋਂ ਬਾਅਦ ਨਿਰਾਸ਼ਾਜਨਕ ਅਤੇ ਨੁਕਸਾਨ ਵਾਲੀਆਂ ਬਣ ਗਈਆਂ ਜਦੋਂ ਪਹਿਲੀ ਵਾਰ ਐਗਜਾਸਟ ਗੈਸ ਰੀਸਰਕੁਲੇਸ਼ਨ ਸਾਜ਼ੋ ਸਮਾਨ ਡੀਜ਼ਲਾਂ ‘ਚ ਆਇਆ ਅਤੇ ਫੇਰ 2007 ‘ਚ ਜਦੋਂ ਪਾਰਟੀਕੁਲੇਟ ਫਿਲਟਰਾਂ ਦੀ ਲੋੜ ਪਈ। ਟੈਂਪਰਿੰਗ ਜਾਂ ਛੇੜ ਛਾੜ ਉਸਨੂੰ ਕਹਿੰਦੇ ਹਨ ਜਿਸਦੇ ਕਰਨ ਨਾਲ਼ ਸਰਕਾਰ ਵੱਲੋਂ ਤਸਦੀਕ ਸ਼ੁਦਾ ਹਾਲਤ ਤੋਂ ਵੱਖਰੇ ਵਹੀਕਲ ‘ਚ ਬਦਲਾਅ ਕੀਤੇ ਜਾਣ। ਡੀਜ਼ਲ ਵਾਲੇ ਟਰੱਕਾਂ ‘ਚ ਇਹ ਸਭ ਉਸ ਸਮੇਂ ਤੋਂ ਚਾਲੂ ਹੈ ਜਦੋਂ ਤੋਂ ਸਰਕਾਰ ਵੱਲੋਂ ਅਮਿਸ਼ਨ ਦੇ ਸਟੈਂਡਰਡ ਮਿਥੇ ਗਏ ਸਨ। ਇਹ ਸਧਾਰਨ ਖਿਸਕਾਈ ਤੋਂ ਬਿਨਾ ਇਸ ‘ਚ ਉਨ੍ਹਾਂ ਐਲੀਮੈਂਟਾਂ ਨੂੰ ਏਅਰ ਫਿਲਟਰ ਕੈਨਿਸਟਰਾਂ ਤੋਂ ਬਾਹਰ ਰੱਖਣ ਤੱਕ ਅਤੇ ਮਕੈਨੀਕਲ ਫਿਊਲ ਪੰਪਾਂ ਨੂੰ ਘੁਮਾਣ ਤੱਕ ਸ਼ਾਮਲ ਹੈ।
ਪਰ ਜਦੋਂ 2002 ‘ਚ ਡੀਜ਼ਲ ਇੰਜਣ ਵਧੇਰੇ ਪੇਚੀਦਾ ਬਣ ਗਏ, ਇਸ ਤਰ੍ਹਾਂ ਦੀਆਂ ਛੇੜਛਾੜ ਕਰਨ ਦੀਆਂ ਘਟਨਾਵਾਂ ਬਹੁਤ ਨਿਰਾਸ਼ਾਜਨਕ ਅਤੇ ਨੁਕਸਾਨ ਵਾਲੀਆਂ ਬਣ ਗਈਆਂ। ਪੈਨਲ ‘ਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਉਦੋਂ ਪਹਿਲੀ ਵਾਰ ਡੀਜ਼ਲ ਇੰਜਣਾਂ ‘ਚ ਐਗਜ਼ਾਸਟ- ਗੈਸ ਰੀਸਰਕੁਲੇਸ਼ਨ ਦੇ ਪੁਰਜ਼ੇ ਲਾਏ ਗਏ ਸਨ। ਇਸ ਦੀਆਂ ਕੁੱਝ ਹੇਠ ਲਿਖੀਆਂ ਉਦਾਹਰਣਾਂ ਹਨ:
ਈ ਜੀ ਆਰ ਪਲੰਬਿੰਗ ‘ਚ ਰੁਕਾਵਟ ਪਾਉਣੀ ਜਾਂ ਬੰਦ ਕਰਨਾ; ਐਗਜ਼ਾਸਟ ਸਿਸਟਮ ਦੇ ਚੈਂਬਰਾਂ ‘ਚੋਂ ਕੈੇਟਾਲਿਸਟ ਕੱਢਣਾ; ਅਤੇ ਸੈਂਸਰ ਨੂੰ ਇਸ ਤਰ੍ਹਾਂ ਦਾ ਬਣਾਉਣਾ ਕਿ ਇਸ ਤਰਾਂ ਲੱਗੇ ਜਦੋਂ ਨਾ ਵੀ ਹੋਵੇ ਤਾਂ ਵੀ ਇਹ ਲੱਗੇ ਕਿ ਡੀਜ਼ਲ ਐਗਜ਼ਾਸਟ ਫਲੂਇਡ ਉਸ ‘ਚ ਹੈ। ਪਰ ਅਸਲੀਅਤ ਇਹ ਹੈ ਕਿ ਇਸ ਤਰ੍ਹਾਂ ਦੀ ਛੇੜਛਾੜ ਨਾਲ ਪਿਸਟਨ, ਰਿੰਗ, ਸਲੰਡਰ ਵਾਲਜ਼, ਇੰਜੈਕਟਰ ਅਤੇ ਅੰਦਰਲੇ ਹੋਰ ਹਿੱਸੇ ਨੁਕਸਾਨੇ ਜਾਂਦੇ ਹਨ । ਕਾਰਨ ਇਹ ਕਿ ਬਦਲਾਅ ਨਾਲ ਬਹੁਤ ਗਰਮੀ ਅਤੇ ਫਿਊਲ ਅੰਦਰ ਆ ਜਾਂਦਾ ਹੈ। ਨੇਵੀ ਸਟਾਰ ਇੰਟਰਨੈਸ਼ਨਲ ਦੇ ਇੰਜਣ ਸਪੋਰਟ ਅਤੇ ਇੰਪਰੂਵਮੈਂਟ ਦੇ ਮੈਨੇਜਰ ਬਿੱਲ ਪੁਸ਼ਨਾਰਜ ਦਾ ਕਹਿਣਾ ਹੈ ਕਿ ਅਜੋਕੇ ਸੈਂਸਰ ਇਨ੍ਹਾਂ ਕਾਰਨ ਬਹੁਤ ਨੁਕਸਾਨ ਕਰ ਸਕਦੇ ਹਨ।
ਹਨੀਕੂੰਬ ਸਟਰਕਚਰ ‘ਚੋਂ ਬਿਨਾ ਰੋਕ ਟੋਕ ਗੈਸ ਨਿਕਲਣ ਲਈ ਡੀਜ਼ਲ ਪਾਰਟੀਕੁਲੇਟ ਫਿਲਟਰਾਂ ‘ਚ ਮੋਰੀਆਂ ਵੀ ਕਰ ਲਈਆਂ ਜਾਂਦੀਆਂ ਹਨ।ਕਮਿਊਨਜ਼ ਅਮਿਸ਼ਨਜ਼  ਦੇ ਸਰਵਿਸ ਡਾਇਰੈਕਟਰ ਕੈਵਿਨ ਔਟੋ ਦਾ ਕਹਿਣਾ ਹੈ ਇਸ ਤਰ੍ਹਾਂ ਕਰਨ ਨਾਲ ਡੀ ਪੀ ਐਫ ਦਾ ਉਦੇਸ਼ ਹੀ ਖਤਮ ਹੋ ਜਾਂਦਾ ਹੈ, ਜਿਹੜਾ ਕਿ ਐਗਜ਼ਾਸਟ ‘ਚੋਂ ਕਾਲਖ ਕੱਢਣ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਇੰਜਣ ‘ਤੇ ਦਿੱਤੀ ਹੋਈ ਵਰੰਟੀ ਵੀ ਜਾਂਦੀ ਲਗਦੀ ਹੈ ਕਿਉਂ ਕਿ ਵਾਰੰਟੀ ‘ਚ ਇਹ ਕਿਹਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਗੈਰ-ਤਸਦੀਕ ਸ਼ੁਦਾ ਫੇਰ ਬਦਲ ਨਹੀਂ ਕੀਤਾ ਜਾ ਸਕਦਾ।
ਉਨਾਂ ਦਾ ਕਹਿਣਾ ਹੈ ਕਿ ਇੱਕ ਜਾਂ ਚੀਜ਼ਾਂ ਬਦਲਣ ਨਾਲ਼ ਅਮਿਸ਼ਨ ਦੇ ਘਟਣ ਅਤੇ ਚਲਾਈ ਦੇ ਸੰਤੁਲਨ ‘ਚ ਲੰਬੇ ਸਮੇਂ ਲਈ ਜਾਂ ਥੋੜ੍ਹੇ ਸਮੇਂ ਲਈ ਬਹੁਤ ਜ਼ਿਆਦਾ ਅਸਰ ਪੈ ਸਕਦਾ ਹੈ। ਉਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਬਦਲੀਆਂ ਕਾਰਨ ਡੀ ਪੀ ਐਫ ਸਬਟਰੇਟ ਟੁੱਟੇ ਹੋਏ ਅਤੇ ਢਲੇ ਹੋਏ ਵੀ ਵੇਖੇ ਹਨ।ਮਿੱਟੀ ਦੇ ਪਦਾਰਥਾਂ ਦੇ ਪਿਘਲਣ ਦਾ ਤਾਪਮਾਨ 1400 ਸੈਂਟੀਗਰੇਡ ਡਿਗਰੀ (ਲੱਗਭਗ 2500 ਫਾਰਨਹੀਟ) ਹੈ ਜਦੋਂ ਕਿ ਜੋ ਧੂੰਆਂ ਇੰਜਣ ‘ਚੋਂ ਨਿਕਲਦਾ ਹੈ ਉਸਦਾ ਤਾਪਮਾਨ 600 ਡਿਗਰੀ ਸੈਂਟੀਗਰੇਡ  (1100 ਡਿਗਰੀ ਫਾਰਨਹੀਟ) ਹੁੰਦਾ ਹੈ।
ਐਗਜ਼ਾਸਟ ਪਾਈਪ ਨੂੰ ਡੀ ਪੀ ਐਫ ਤੋਂ ਹਟਾਉਣਾ ਇਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨਾ  ਚਾਹੀਦਾ ਹੈ।
ਫੈਡਰਲ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ  ਦੇ ਡੀਜ਼ਲ ਇੰਜਣ ਕੰਨਸੈਂਟ ਡਿਕਰੀ ਕੋਆਰਡੀਨੇਟਰ ਐਨੀ ਵਿਕ ਅਨੁਸਾਰ ਉਨ੍ਹਾਂ ਨੂੰ ਇੱਕ ਕੇਸ ‘ਚ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਨੇ ਡੀ ਪੀ ਐਫ ਤੋਂ ਪਹਿਲਾਂ ਪਾਈਪ ‘ਚ ਇੱਕ ਛੇਕ ਕੀਤਾ ਹੋਇਆ ਸੀ ਅਤੇ ਕੈਬ ਦੇ ਹੇਠਾਂ ਦੇ ਸਿਸਟਮ ‘ਚੋਂ ਗੈਸ ਨਿਕਲ ਰਹੀ ਸੀ। ਨਿਕਲ ਰਹੀ ਕਾਰਬਨ ਡਾਇਆਕਸਾਈਡ ਕਾਰਨ ਡਰਾਈਵਰ ਬਿਮਾਰ ਪੈ ਗਿਆ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਾਉਣਾ ਪਿਆ। ਜਾਂਚ ‘ਚ ਡਾਕਟਰਾਂ ਨੂੰ ਪਤਾ ਲੱਗਾ ਕਿ ਉਸਦੇ ਖੂਨ ‘ਚ ਕਾਰਬਨ ਮੋਨੋਆਕਸਾਈਡ ਹੈ।
ਵਿਕ ਨੇ ਡੀਜ਼ਲ ਦੇ ਨਿਕਲਣ ਵਾਲੇ  ਧੂੰਏਂ  ਨਾਲ ਹੋਣ ਵਾਲੀਆਂ ਬਹੁਤੀਆਂ ਬਿਮਾਰੀਆਂ ‘ਚ ਅੱਖਾਂ ‘ਚ ਜਲਣ ਤੋਂ ਲੈ ਕੇ ਦਮਾ ਹੋਣ ਤੱਕ ਹੋ ਸਕਦੀਆਂ ਹਨ। ਇਸ ਤੋਂ ਬਿਨਾ ਫੇਫੜਿਆਂ, ਨੱਕ ਅਤੇ ਗਲ਼ੇ ‘ਚ ਜਾਣ ਕਾਰਨ ਸਰੀਰ ਅੰਦਰ ਵਧੇਰੇ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਾਰਨਾਂ ਕਰਕੇ ਹੀ ਅਮਿਸ਼ਨ ਦੇ ਨਿਕਾਸ ਦੀ ਹੱਦ ਮਿਥੀ ਹੋਈ ਹੈ।
ਸਿੱਟਿਆਂ ਦਾ ਸਾਹਮਣਾ
ਟੈਂਪਰਿੰਗ ਜਾਂ ਅਦਲਾ ਬਦਲੀ ਕਿੰਨੀ ਕੁ ਹੁੰਦੀ ਹੈ? ਪੱਕੇ ਤੌਰ ‘ਤੇ ਤਾਂ ਇਸ ਬਾਰੇ ਕੋਈ ਕਹਿ ਨਹੀਂ ਸਕਦਾ ਪਰ ਐਨਵਾਇਰਨਮੈਂਟਲ ਏਜੰਸੀ ਵੱਲੋਂ ਬਹੁਤ ਸਾਰੇ ਸਮਾਨ ਦਾ ਮੱਲਾਂਕਣ ਕੀਤਾ ਹੈ ਤਾਂ ਕਿ ਟੈਂਪਰਿੰਗ ਬਾਰੇ ਪਤਾ ਲਾਇਆ ਜਾ ਸਕੇ। ਏਅਰ ਕੁਆਲਟੀ ਐਨਫੋਰਸਮੈਂਟ ਦੇ ਮੁਖੀ ਬੌਬ ਕਲੈਪ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਮੁੱਖ ਰੱਖ ਕੇ ਕਿ ਕੰਮ ਕਾਜ ਠੀਕ ਢੰਗ ਨਾਲ ਚਲਦਾ ਰਹੇ ਇਹ ਗੱਲ ਸਾਹਮਣੇ ਆਈ ਹੈ ਕਿ ਵਹੀਕਲਾਂ ਵਾਲਿਆਂ  ‘ਚੋਂ 50% ਨੇ ਸਾਜ਼ੋ ਸਮਾਨ ਨਾਲ ਛੇੜ ਛਾੜ ਭਾਵ ਟੈਂਪਰਿੰਗ ਕੀਤੀ ਹੋਈ ਹੈ ਅਤੇ ਅਸੀਂ ਸਭ ਕੁੱਝ ਠੀਕ ਕਰਨ ਲਈ ਅਮਲ ਕਰਵਾ ਰਹੇ ਹਾਂ।
ਕਲੈਪ ਅਨੁਸਾਰ  ਫੈਡਰਲ ਕਨੂੰਨ  ਮੁਤਾਬਿਕ ਟੈਂਪਰਿੰਗ ਕਰਨ ਵਾਲੇ ਡੀਲਰ ਜਾਂ ਮੈਨੂਫੈਕਚਰਰ ਨੂੰ 37,500 ਡਾਲਰ ਅਤੇ ਹੋਰ ਆਮ ਵਿਅਕਤੀ ਨੂੰ 3,750 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਅਦਾਲਤ ਇਹ ਹੁਕਮ ਵੀ ਦੇ ਸਕਦੀ ਹੈ ਕਿ ਸਬੰਧਤ ਇੰਜਣ ਨੂੰ ਪਹਿਲਾਂ ਵਾਂਗ ਹੀ ਕੀਤਾ ਜਾਵੇ। ਕਲੈਪ ਦਾ ਕਹਿਣਾ ਹੈ ਕਿ ਈ ਪੀ ਏ ਕਾਫੀ ਸੋਚ ਵਿਚਾਰ ਕਰ ਰਹੀ ਹੈ ਕਿ ਜੁਰਮਾਨਾ ਸਹਿੰਦਾ ਜਿਹਾ ਹੋਵੇ।
1998 ਦੇ ਮੁੱਖ ਫੈਸਲੇ ਵਰਗੀਆਂ ਇਸ ਤਰ੍ਹਾਂ ਦੀਆਂ ਉਦਾਹਰਣਾਂ  ਵੀ ਹਨ ਜਦੋਂ ਈ ਪੀ ਏ ਨਾਲ ਅਮਰੀਕਾ ਦੇ ਬਹੁਤ ਸਾਰੇ ਹੈਵੀ ਟਰੱਕ  ਅਤੇ ਇੰਜਣ ਬਣਾਉਣ ਵਾਲਿਆਂ ਨੇ, ਆਪਣਾ ਇਹ ਕਸੂਰ ਮੰਨ ਲਿਆ ਕਿ ਉਹ ਇਸ ਤਰ੍ਹਾਂ ਦੇ ਬਿਜਲਈ ਕੰਟਰੋਲ ਬਣਾਉਂਦੇ ਹਨ ਜਿਸ ਨਾਲ ਵਹੀਕਲ ਅਮਿਸ਼ਨ ਟੈਸਟ ‘ਚ ਪਾਸ ਹੋ ਜਾਂਦਾ ਹੈ ਅਤੇ ਫਿਰ ਇਸ ਨੂੰ ਇੱਕ ਪ੍ਰੋਗਰਾਮ  ਨਾਲ ਰੀਸੈੱਟ ਕਰਕੇ ਹਾਈਵੇਅ ‘ਤੇ ਚੱਲਣ ਸਮੇਂ ਹੋਰ ਤੰਗ ਕਰ ਦਿੰਦੇ ਹਨ। ਇਹ ਗੱਲ ਮੰਨ ਕੇ ਉਨ੍ਹਾਂ ਨੇ ਇੱਕ ਡਿਗਰੀ ‘ਤੇ ਦਸਖਤ ਕੀਤੇ। ਬਣਾਉਣ ਵਾਲਿਆਂ ਸਣੇ ਕੁੱਲ ਜੁਰਮਾਨੇ ਦੀ ਇਹ ਰਕਮ 83 ਮਿਲੀਅਨ ਦੀ ਸੀ। ਉਨ੍ਹਾਂ ਨੇ  ਅਕਤੂਬਰ 2002 ਦੀ ਮਿਥੀ ਮਿਤੀ ਤੋਂ 15 ਮਹੀਨੇ ਪਹਿਲਾਂ ਹੀ ਈ ਜੀ ਆਰ ਗੀਅਰ ਲਾਣੇ ਸ਼ੁਰੂ ਕਰ ਦਿੱਤੇ ਸਨ।
ਘੱਟ ਜਾਣੀਆਂ ਜਾਂਦੀਆਂ ਅਤੇ ਤਾਜ਼ੀਆਂ ਮਿਸਾਲਾਂ ‘ਚ ਹੇਠ ਲਿਖੀਆਂ ਵੀ ਸ਼ਾਮਲ ਹਨ:
* ਐਜ ਪ੍ਰੋਡਕਟਸ ਵੱਲੋਂ ਡੀਜ਼ਲ ਪਿੱਕ ਅੱਪਸ ਡੀ ਪੀ ਐਫ ਦੀ ਪ੍ਰਫੌਰਮੈਂਸ ਘਟਾਉਣ ਲਈ ਵੇਚੇ ਗਏ ਸਮਾਨ ਲਈ 500,000 ਡਾਲਰ ਦਾ ਜੁਰਮਾਨਾ ਤਾਰਨਾ ਪਿਆ।
* ਹਾਈਵੇਅ ਅਤੇ ਸ਼ਹਿਰ ਲਈ ਵੱਖਰਾ ਵੱਖਰਾ ਮੈਪਿੰਗ ਸਿਸਟਮ ਵਰਤਣ ਲਈ ਸੁਜ਼ੂਕੀ ਮੋਟਰਜ਼ ਨੂੰ 885,000 ਡਾਲਰ ਦਾ ਜੁਰਮਾਨਾ ਦੇਣਾ ਪਿਆ।
* ਕਲੈਪ ਅਨੁਸਾਰ ਇੱਕ ਛੋਟੀ ਫਰਮ ਕੈਸਪਰ ਇਲੈਕਟ੍ਰੌਨਿਕਸ  ਜੋ ਐਗਜਾਸਟ ਕੁਆਲਟੀ ਨੂੰ ਡੀਗਰੇਡ ਕਰਨ ਵਾਲ਼ੇ ਆਕਸੀਜਨ ਸੈਂਸਰ ਸਟਿਮੂਲੇਟਰਾਂ ਦੀ ਵਿਕਰੀ ਕਰਦੀ ਸੀ ਨੂੰ 80,000 ਡਾਲਰ ਦਾ ਘੱਟ ਜਿਹਾ ਜੁਰਮਾਨਾ ਤਾਂ ਕੀਤਾ ਗਿਆ ਕਿਉਂ ਕਿ ਲਗਦਾ ਸੀ ਕਿ ਉਹ ਜ਼ਿਆਦਾ ਦੇ ਨਹੀਂ ਸੀ ਸਕਦੀ।
ਪਰ ਉਸਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਛੋਟੀਆਂ ਅਤੇ ਹੇਠਲੀ ਪੱਧਰ ਦੀਆਂ ਮਾਰਕਿਟਾਂ ਸਾਰੀਆਂ ਗੈਰ ਕਾਨੂੰਨੀ ਕੰਮ ਹੀ ਕਰਦੀਆਂ ਹਨ। ਉਨ੍ਹਾਂ ਅਨੁਸਾਰ ਇਸ ਦਾ ਮਤਲਬ ਇਹ ਨਹੀਂ ਕਿ ਜੇ ਅਮਿਸ਼ਨ ‘ਤੇ ਉਲਟ ਅਸਰ ਨਹੀਂ ਕਰਦਾ ਤਾਂ ਇੰਜਣ ਦਾ ਪੁਰਜ਼ਾ ਜੋ ਅਸਲੀ ਨਹੀਂ ਤਾਂ ਇਹ ਟੈਂਪਰਿੰਗ ‘ਚ ਸ਼ਾਮਲ ਹੈਂ। ਗੈਰ ਅਸਲੀ ਇੰਜਣ ਦੀ ਬਦਲੀ ਦੀ ਵੀ ਖੁੱਲ੍ਹ ਹੈ ਜੇ ਇਸਦਾ ਅਮਿਸ਼ਨ ‘ਤੇ ਬੁਰਾ ਅਸਰ ਨਹੀਂ ਪੈਂਦਾ। ਇਹ ਸਭ ਪਾਲਸੀ ਬਣਾਉਣ ਦੇ ਸਾਲ 1974 ਦੇ ਯਾਦ ਪੱਤਰ 1 ਏ ਨਾਲ ਸਬੰਧਤ ਹਨ।
ਈ ਪੀ ਏ ਦੇ ਵਿਕ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਸਟੇਟਾਂ ਜਿਵੇਂ ਕੈਲੀਫੋਰਨੀਆ ਅਤੇ ਹੋਰ ਉੱਤਰ ਪੂਰਬੀ ਸਟੇਟਾਂ ਜਿਹੜੀਆਂ ਕੈਲੀਫੋਰਨੀਆ ਦੇ ਹੀ ਮਾਪ ਦੰਡ ਅਪਣਾਉਂਦੀਆ ਹਨ, ਸੜਕ ‘ਤੇ ਕੀਤੀਆਂ ਜਾਂਦੀਆਂ ਇਨਸਪੈਕਸ਼ਨਾਂ ਦੌਰਾਨ ਹੀ ਲਾਗੂ  ਨਿਯਮ ਵੇਖਦੀਆਂ ਹਨ। ਚਾਰ ਸਟੇਟਾਂ ਇਹੋ ਜਿਹੀਆਂ ਵੀ ਹਨ ਜਿਹੜੀਆਂ ਫਲੀਟ ਮਾਲਕਾਂ ਨੂੰ ਆਪ ਚੈੱਕ ਕਰਨ ਲਈ ਆਖਦੀਆਂ ਹਨ।