ਚੇਨਾ ਪਾਕੇ ਗੱਡੀ ਚਲਾਉਣਾ

ਹੁਣ ਜਦੋਂ ਸਰਦੀਆਂ ਸਾਡੇ ਬੂਹੇ ‘ਤੇ ਦਸਤਕ ਦੇਣ ਵਾਲੀਆਂ ਹੀ ਹਨ, ਤਾਂ ਇਹ ਸਮਾਂ ਟਾਇਰਾਂ ਨੂੰ ਚੇਨਾ ਪਾਉਣ ਬਾਰੇ ਗੱਲ ਕਰਨ ਦਾ ਅਨੁਕੂਲ ਅਤੇ ਵਧੀਆ ਸਮਾਂ ਹੈ। ਚੇਨਾ ਪਾ ਕੇ ਗੱਡੀ ਚਲਾਉਣ ਲਈ ਵਾਧੂ ਦੇਖਭਾਲ ਅਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਵਾਧੂ ਹਾਰਡਵੇਅਰ ਦੇ ਨਾਲ ਗੱਡੀ ਚਲਾਉਣ ਦੇ ਆਦੀ ਹੋਣ ਲਈ ਤੁਹਾਨੂੰ ਆਪਣੀਆਂ ਕੱੁਝ ਡਰਾਈਵਿੰਗ ਆਦਤਾਂ ਨੂੰ ਇਸ ਦੇ ਅਨੁਕੂਲ ਹੋਣਾ ਪਏਗਾ। ਯਾਦ ਰੱਖੋ ਕਿ ਭਾਵੇਂ ਤੁਸੀਂ ਪਹਿਲਾਂ ਚੇਨਾ ਨਾਲ ਗੱਡੀ ਚਲਾ ਚੁੱਕੇ ਹੋ, ਪਰ ਕੁੱਝ ਬੁਨਿਆਦੀ ਚੀਜ਼ਾਂ ਨਾਲ ਆਪਣੀ ਯਾਦਦਾਸ਼ਤ ਨੂੰ ਤਾਜ਼ਾ ਕਰਨਾ ਹਮੇਸ਼ਾਂ ਹੀ ਇੱਕ ਚੰਗਾ ਵਿਚਾਰ ਹੁੰਦਾ ਹੈ।

ਲਗਭਗ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਗੱਡੀ ਤੇਜ਼ ਨਾ ਚਲਾਓ। ਸੈਂਟਰੀਫਿਊਗਲ ਫੋਰਸ ਚੇਨਾ ਨੂੰ ਢਿੱਲੀਆਂ ਜਾਂ ਖੁੱਲ ਜਾਣ ਦਾ ਕਾਰਨ ਬਣ ਸਕਦੀ ਹੈ ਜੋ ਕਿ ਖੁੱਲ ਜਾਣ ਕਾਰਨ ਫੈਂਡਰਾਂ ਅਤੇ ਡੀਜ਼ਲ ਟੈਂਕਾਂ ਦਾ ਕਾਫ਼ੀ ਨੁਕਸਾਨ ਕਰ ਸਕਦੀਆਂ ਹਨ।

ਇਸ ਦੇ ਨਾਲ ਹੀ ਰੇਸ ਪੈਡਲ ਅਤੇ ਕਲੱਚ ਨੂੰ ਇੱਕਸਾਰ ਦਬਾਓ, ਝਟਕੇ ਨਾਲ ਨਾ ਦਬਾਓ। ਪਹੀਏ ਸਲਿੱਪ ਕਰਨ ਤੋਂ ਪਰਹੇਜ਼ ਕਰੋ। ਅੱਪਸ਼ਿਫਟ ਕਰਨ ਲਈ ਲੋੜੀਂਦੀ ਘੱਟੋ ਘੱਟ ਪਾਵਰ ਦੀ ਵਰਤੋਂ ਕਰੋ। ਹੋ ਸਕਦਾ ਹੈ ਤੁਸੀਂ ਅਪਗ੍ਰੇਡ ‘ਤੇ ਅੱਪਸ਼ਿਫਟ ਕਰਨ ਦੇ ਯੋਗ ਨਾ ਹੋਵੋਂ, ਪਰ ਘੱਟੋ ਘੱਟ ਤੁਸੀਂ ਅੱਗੇ ਤਾਂ ਵਧ ਹੀ ਰਹੇ ਹੋ। ਇੱਕਦਮ ਜ਼ੋਰ ਨਾਲ ਬ੍ਰੇਕਾਂ ਲਾਉਣੀਆਂ ਤੁਹਾਡੇ ਟਰੱਕ ਦੇ ਫਿਸਲਣ ਦਾ ਕਾਰਨ ਬਣ ਸਕਦਆਂ ਹਨ।

ਵਿਚਾਰ ਕਰਨ ਯੋਗ ਇਹ ਕੱੁਝ ਹੋਰ ਕਾਰਨ ਹਨ:

ਜੇਕਰ ਤੁਸੀਂ ਰੁਕਣਾ ਹੋਵੇ ਤਾਂ ਹਮੇਸ਼ਾਂ ਹੀ ਸਾਰੀਆਂ ਪਾਰਕਿੰਗ ਬ੍ਰੇਕ ਸੈੱਟ ਕਰੋ, ਨਾ ਕਿ ਇਹ ਸੋਚ ਲੈਣਾ ਕਿ ਸਿਰਫ ਇੱਕਲੇ ਟਰੈਕਟਰ ਦੀ ਬ੍ਰੇਕ ਲਾਉਣੀ ਹੀ ਕਾਫੀ ਹੇੈ।

ਚੇਨ ਪਾ ਕੇ ਗੱਡੀ ਚਲਾਉਂਦੇ ਸਮੇਂ ਹਮੇਸ਼ਾਂ ਇੰਟਰ-ਐਕਸਲ ਡਿਫਰੈਂਸ਼ੀਅਲ ਲੌਕ, ਜਿਸ ਨੂੰ ਕਈ ਵਾਰ ਪਾਵਰ-ਡਿਵਾਈਡਰ ਵੀ ਕਿਹਾ ਜਾਂਦਾ ਹੈ, ਨੂੰ ਵੀ ਲਾ ਕੇ ਰੱਖੋ। ਇਹ ਫਰੰਟ ਅਤੇ ਰੀਅਰ ਐਕਸਲ ਨੂੰ ਬਰਾਬਰ ਟੌਰਕ ਪ੍ਰਦਾਨ ਕਰਦਾ ਹੈ, ਪਰ ਫਿਰ ਵੀ ਇਹ ਸੱਜੇ ਅਤੇ ਖੱਬੇ ਪਹੀਏ ਦੇ ਵਿਚਕਾਰ ਡਿਫਰੈਂਸ਼ੀਅਲ ਸਲਿੱਪ ਹੋ ਜਾਣ ਦੀ ਇਜਾਜ਼ਤ ਦੇ ਹੀ ਦਿੰਦਾ ਹੈ। ਬੀ. ਸੀ. ‘ਚ ਚੇਨਾਂ ਦੀ ਲੋੜ ਹਮੇਸ਼ਾਂ ਫਾਰਵਰਡ ਡਰਾਈਵ ਐਕਸਲ ‘ਤੇ ਪਾਉਣ ਦੀ ਮੰਗ ਕਰਦੀਆਂ ਹਨ, ਕਈ ਵਾਰ ਦੂਜੇ ਜਾਂ ਤੀਜੇ ਡਰਾਈਵ ਐਕਸਲ ‘ਤੇ। ਕਿਉਂਕਿ ਫਾਰਵਰਡ ਡਰਾਈਵ ਐਕਸਲ ਵਿੱਚ ਪਿਛਲੇ ਐਕਸਲ ਨਾਲੋਂ ਜ਼ਿਆਦਾ ਸਖਤ ਅਤੇ ਮਜ਼ਬੂਤ ੂ-ਝੋਨਿਟਸ ਹੁੰਦੇ ਹਨ, ਇਸ ਲਈ ਉਹ ਜਦੋਂ ਚੇਨਾ ਦੀ ਵਰਤੋਂ ਕਰਦੇ ਸਮੇਂ ਪੈਣ ਵਾਲੇ ਝਟਕੇ ਦੇ ਲੋਡ ਦਾ ਸਾਹਮਣਾ ਕਰਨ ਲਈ ਬਿਹਤਰ ਯੋਗ ਹੁੰਦੇ ਹਨ।

ਡਾਊਨਗ੍ਰੇਡ ‘ਤੇ ਕਦੇ ਵੀ ਡਿਫ੍ਰੈਂਸ਼ੀਅਲ ਲੌਕ ਦੀ ਵਰਤੋਂ ਨਾ ਕਰੋ।ਡਿਫ੍ਰੈਂਸ਼ੀਅਲ ਲੌਕ ਸੱਜੇ ਅਤੇ ਖੱਬੇ ਪਹੀਏ ਦੇ ਵਿਚਕਾਰ ਡਿਫਰੈਂਸ਼ੀਅਲ ਸਲਿੱਪ ਨੂੰ ਰੋਕਦਾ ਹੈ, ਜਿਸ ਨਾਲ ਸੱਜੇ ਅਤੇ ਖੱਬੇ ਪਹੀਏ ਦੋਵਾਂ ਨੂੰ ਇੱਕੋ ਸਮੇਂ ਹੀ ਟੌਰਕ ਸਪਲਾਈ ਹੁੰਦਾ ਹੈ। ਆਟੋਮੋਟਿਵ ਟਰਮ ਉਧਾਰ ਲੈਣ ਲਈ, ਇਹ ਪੋਸੀ-ਟ੍ਰੈਕ ਵਰਗਾ ਹੈ। ਇੰਟਰਐਕਸਲ-ਡਿਫਰੈਂਸ਼ੀਅਲ ਲੌਕ ਹੋਣ ਅਤੇ ਵੱਖਰੇ ਤਾਲੇ ਲੱਗਣ ਨਾਲ, ਸਾਰੇ ਚਾਰੇ ਡਰਾਈਵ ਪਹੀਏ ਇਕੱਠੇ ਹੀ ਲੌਕ ਹੋ ਜਾਂਦੇ ਹਨ। ਜੇ ਤੁਹਾਨੂੰ ਥੋੜ੍ਹਾ ਜਿਹਾ ਸਲਿਪ ਮਿਲਦਾ ਹੈ, ਤਾਂ ਸਭ ਕੱੁਝ ਫਿਸਲ ਜਾਂਦਾ ਹੈ, ਜੋ ਹਾਈ-ਟੌਰਕ ਇੰਜਣ ਬ੍ਰੇਕ ਦੀ ਵਰਤੋਂ ਕਰਦੇ ਸਮੇਂ ਜਾਂ ਫਿਸਲਣ ਵਾਲੀਆਂ ਸੜਕਾਂ ‘ਤੇ ਸਰਵਿਸ ਬ੍ਰੇਕ ਲਗਾਉਣ ਵੇਲੇ ਖਤਰਨਾਕ ਹੋ ਸਕਦਾ ਹੈ। ਕਿਉਂਕਿ ਦੁਨੀਆ ਦੀਆਂ ਜ਼ਿਆਦਾਤਰ ਸੜਕਾਂ ਸੈਂਟਰ ‘ਚ ਉੱਚੀਆਂ ਅਤੇ ਕਿਨਾਰਿਆਂ ਵੱਲ ਥੋੜੀਆਂ ਜਿਹੀਆਂ ਨੀਵੀਆਂ ਹੁੰਦੀਆਂ ਹਨ, ਇਸ ਲਈ ਫਿਸਲਣ ਵਾਲੇ ਪਹੀਏ ਗ੍ਰੈਵਿਟੀ ਦੇ ਨਿਯਮਾਂ ਦੀ ਪਾਲਣਾ ਕਾਰਨ ਸੈਂਟਰ ਤੋਂ ਕਿਨਾਰਿਆਂ ਵੱਲ ਖਿਸਕ ਜਾਣਗੇ, ਜਿਸ ਦੇ ਨਤੀਜੇ ਵਜੋਂ ਟਰੱਕ ਜੈਕਨਾਈਫ ਹੋ ਸਕਦਾ ਹੈ।

ਜੇ ਤੁਸੀਂ ਬਰਫੀਲੇ ਖੇਤਰਾਂ ਦੇ ਵਿਚਕਾਰ ਪੱਧਰੀ ਸੜਕ ‘ਤੇ ਜਾ ਰਹੇ ਹੋ, ਤਾਂ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਕਰਨ ਲਈ ਚੇਨਾ ਨੂੰ ਉਤਾਰਨਾ ਲਾਭਦਾਇਕ ਹੈ। $350 ਤੋਂ $500 ਪ੍ਰਤੀ ਸੈੱਟ ਦੇ ਹਿਸਾਬ ਨਾਲ, ਉਹ ਆਮ ਤੌਰ ‘ਤੇ ਸਰਦੀਆਂ ਦੇ ਮੌਸਮ ਤੱਕ ਚੱਲਣਗੇ ਜਾਂ ਤੁਹਾਡੇ ਵਿੱਚੋਂ ਜੋ ਇਨ੍ਹਾਂ ਦੀ ਦੇਖਭਾਲ ਕਰਨਗੇ ਉਹ ਸ਼ਾਇਦ ਦੋ ਸਰਦੀਆਂ ਵੀ ਕੱਢ ਜਾਣ।

ਚੇਨ ਪਲਾਸ ਅਤੇ ਸਪੇਅਰ ਕਰਾਸ ਲੰਿਕ ਆਪਣੇ ਨਾਲ ਲੈ ਕੇ ਜਾਓ।

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਬਹੁਤ ਮੁਸੀਬਤ ‘ਚ ਫਸ ਸਕਦੇ ਹੋ, ਤਾਂ ਰੁਕ ਜਾਓ ਅਤੇ ਮੌਸਮ ਸਾਫਹੋਣ ਦੀ ਉਡੀਕ ਕਰੋ। ਬੇ-ਫਜ਼ੂਲ ਖਤਰਾ ਮੁੱਲ ਲੈਣ ਦਾ ਕੋਈ ਮਤਲਬ ਨਹੀਂ ਹੈ। ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਤੁਸੀਂ ਡਰਾਈਵ ਨੂੰ ਦੁਬਾਰਾ ਸ਼ੁਰੂ ਕਰਨ ਵਿੱਚ ਆਰਾਮਦਾਇਕ ਨਹੀਂ ਹੋ ਜਾਂਦੇ।

Previous articleਬੀ.ਸੀ. ‘ਚ ਇੱਕ ਹੋਰ ਟਰੱਕ ਮੈਸੀ ਸੁਰੰਗ ਨਾਲ ਟਕਰਾਇਆ
Next articleStrategic Hiring for BC Trucking Companies in the Context of Global Immigration Shifts