ਲ਼ੇਖਕ: ਟੌਮ ਬੌਅਲਰ, ਦਾ ਅਰਬ ਗਰੁੱਪ ਆਫ ਕੰਪਨੀਜ਼ ਦੇ ਸੀਨੀਅਰ ਸੇਫਟੀ ਐਂਡ ਕੰਪਲਾਇੰਸ ਡਾਇਰੈਕਟਰ
ਅਸੀਂ ਕਈ ਸਾਲਾਂ ਤੋਂ ਡ੍ਰਾਈਵਰਾਂ ਨਾਲ਼ ਦੁਰਘਟਨਾ ਦੀ ਸਮੀਖਿਆ ਸਬੰਧੀ ਟਿਪਣੀਆਂ ਨੂੰ ਸੁਣਦੇ ਆ ਰਹੇ ਹਾਂ। ਉਹ ਇਹ ਕਿ, “ਮੇਰਾ ਤਾਂ ਉਸ ਐਕਸੀਡੈਂਟ ‘ਚ ਕੋਈ ਕਸੂਰ ਹੀ ਨਹੀਂ ਸੀ, ਉਹਨੇ ਤਾਂ ਪਿੱਛੋਂ ਟੱਕਰ ਮਾਰੀ”। ਪਰ ਗੱਲ ਇਹ ਨਹੀਂ ਅਸਲ ‘ਚ ਡ੍ਰਾਈਵਰ ਦਾ ਕੰਟਰੋਲ ਜ਼ਰੂਰ ਹੁੰਦਾ ਹੈ।ਡਰਾਈਵਰ ਨੂੰ 360 ਡਿਗਰੀ ਦੀ ਡ੍ਰਾਈਵਿੰਗ ਸਬੰਧੀ ਅਭਿਆਸ ਕਰਾਉਣਾ ਚਾਹੀਦਾ ਹੈ ਅਤੇ ਇਸ ਲਈ ਉਤਸ਼ਾਹਿਤ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ।
ਕੀਤੇ ਜਾਣ ਕੰਮ ਸਬੰਧੀ ਨੁਕਤੇ
ਬਹੁਤ ਸਾਰੇ ਡ੍ਰਾਈਵਰਾਂ ਨੂੰ ਇਹ ਯਾਦ ਰੱਖਣ ਦੀ ਲੋੜ ਹੈ, ਉਨ੍ਹਾਂ ਨੂੰ ਸਮਿਥ ਸਿਸਟਮ ਅਨੁਸਾਰ ਦਿੱਤੀ ਗਈ ਸੁਰੱਖਿਅਤ ਡ੍ਰਾਈਵਿੰਗ ਭਾਵ ਚਲਾਈ ਸਬੰਧੀ ਟ੍ਰੇਨਿੰਗ।ਖਤਰੇ ਨੂੰ ਵੇਖਣ ਲਈ, ਉਸ ਦੀ ਪ੍ਰਤੀਕਿਿਰਆ ਸਬੰਧੀ ਸੋਚੋ ਅਤੇ ਉਸ ਅਨੁਸਾਰ ਹੀ ਕੰਮ ਕਰੋ (ਭਾਵ ਸਮੇਂ ਸਿਰ ਕੰਮ ਕਰੋ)।ਅਰਬ ਗਰੁੱਪ ਆਫ ਕੰਪਨੀਜ਼ ‘ਚ ਅਸੀਂ ਡ੍ਰਾਈਵਰਾਂ ਨੂੰ ਇਹ ਕਹਿ ਕੇ ਉਤਸ਼ਾਹਿਤ ਕਰਦੇ ਹਾਂ ਕਿ ਉਹ ਇਸ ਵਿਚਾਰ ਭਾਵਨਾ ਨੂੰ ਅਪਣਾਅ ਕੇ ਹਾਲਾਤ ਨੂੰ ਕਾਬੂ ਕਰ ਸਕਦੇ ਹਨ।
ਉੁਦਾਹਰਨ ਵਜੋਂ, ਤੁਸੀਂ ਜੋ ਅੱਗੇ ਵਾਪਰ ਰਿਹਾ ਹੈ ਉਸ ਨੂੰ ਵੇਖ ਰਹੇ ਹੋ। ਅਤੇ ਇਹ ਪਹਿਲਾਂ ਹੀ ਜਾਣਦੇ ਹੋ ਕਿ ਇੱਕ ਕਾਰ ਤੁਹਾਨੂੰ ਟੇਲਗੇਟ ਭਾਵ ਉੱਪਰ ਹੀ ਚੜ੍ਹੀ ਆ ਰਹੀ ਹੈ। ਇਸ ਸਮੇਂ ਆਪਣੀਆਂ ਬ੍ਰੇਕ ਲਾਈਟਾਂ ਨੂੰ ਫਲੈਸ਼ ਕਰੋ ਤੇ ਨਾਲ਼ ਹੀ ਬ੍ਰੇਕ ਮਾਰਨੀ ਸ਼ੁਰੂ ਕਰ ਦਿਓ। ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਸਾਡੇ ਕੋਲ਼ ਇੱਕ ਅਮਰੀਕਨ ਡ੍ਰਾਈਵਰ ਸੀ ਜੋ ਪੈਨਸਿਲਵੇਨੀਆ ‘ਚ ਬਰਫੀਲੇ ਹਾਲਾਤ ‘ਚ ਗੱਡੀ ਚਲਾ ਰਿਹਾ ਸੀ। ਜਦੋਂ ਉਸ ਨੇ ਪਹਾੜੀ ਦੀ ਚੜ੍ਹਾਈ ਸ਼ੁਰੂ ਕੀਤੀ ਤਾਂ ਉਸ ਨੈ ਪਹਾੜੀ ਹੇਠਾਂ ਇੱਕ ਦੁਰਘਟਨਾ ਵਾਪਰਦੀ ਹੋਏ ਵੇਖੀ। ਉਸ ਨੇ ਥਰੋਟਲ ਤੋਂ ਆਪਣਾ ਪੈਰ ਚੁੱਕ ਲਿਆ ਤੇ ਬ੍ਰੇਕਾਂ ਨੂੰ ਫਲੈਸ਼ ਕੀਤਾ। ਅਤੇ ਲਾਕ ਹੋਣ ਦੇ ਡਰੋਂ ਹਲਕੀ ਬ੍ਰੇਕ ਲਾਈ। ਇਸ ਤਰ੍ਹਾਂ ਉਹ ਚਾਰ ਵਾਹਨਾਂ ਦੇ ਦੁਰਘਟਨਾ ਵੱਲ ਵਧਣ ਤੋਂ ਰੋਕਣ ਲਈ ਕਾਮਯਾਬ ਵੀ ਹੋਇਆ ਅਤੇ ਆਪਣੇ ਪਿੱਛੇ ਆ ਰਹੇ ਸਾਰੇ ਵਾਹਨਾਂ ਨੂੰ ਬਚਾਉਣ ‘ਚ ਵੀ। ਇਸ ਤਰ੍ਹਾਂ ਉਸ ਦੀ ਇਸ ਸਿਆਣੀ ਸੋਚ ਅਤੇ ਠੀਕ ਸਮੇਂ ਸਹੀ ਫੈਸਲਾ ਲੈਣ ਕਰਕੇ, ਉਹ ਆਪ ਹੀ ਨਹੀਂ ਬਚਿਆ ਸਗੋਂ ਹੋਰ ਪਿੱਛੇ ਆਣ ਵਾਲ਼ਿਆਂ ਨੂੰ ਵੀ ਬਚਾਅ ਲਿਆ।
ਪੀਕ ਸੀਜ਼ਨ
ਪੀਕ ਸੀਜ਼ਨ ਭਾਵ ਗਰਮੀਆਂ ਦੇ ਮਹੀਨਿਆਂ ‘ਚ ਅਸੀਂ ਟਰੱਕਾਂ ਦੀਆਂ ਬੈਕ ਐਂੱਡ ਟੱਕਰਾਂ ਨੂੰ ਅਕਸਰ ਹੀ ਵੇਖਦੇ ਹਾਂ। ਮੁਸਾਫਰ ਢੋਣ ਵਾਲ਼ੇ ਵਾਹਨ ਜਾਣੀ ਗੱਡੀਆਂ ਗਰਮੀਆਂ ਦੇ ਮੋਡ ‘ਚ ਹੁੰਦੇ ਹਨ ਅਤੇ ਵਾਧੂ ਮੁਸਾਫਰ ਬਹਾ ਕੇ ਸੰਗੀਤਕ ਧੁਨਾਂ ਵਜਾਉਂਦੇ ਵੀਕਐਂਡ ਦੀਆਂ ਖੁਸ਼ੀਆਂ ‘ਚ ਚੱਲ ਰਹੇ ਹੁੰਦੇ ਹਨ। ਆਮ ਤੌਰ ‘ਤੇ ਗਰਮੀਆਂ ਦੇ ਮਹੀਨਿਆਂ ‘ਚ ਡ੍ਰਾਈਵਰਾਂ ਨੂੰ ਹਫਤਾਅੰਤ ਦਾ ਵਧੇਰੇ ਜੋਸ਼ ਹੁੰਦਾ ਹੈ, ਇਸ ਲਈ ਉਹ ਡ੍ਰਾਈਵਿੰਗ ਵੀ ਅੰਨ੍ਹੇਵਾਹ ਕਰਦੇ ਹਨ ਤੇ ਫਾਸਲਾ ਵੀ ਸਹੀ ਨਹੀਂ ਰੱਖਦੇ। 2020 ਦੀ ਓਨਟਾਰੀਓ ਰੋਡ ਸੇਫਟੀ ਸਾਲਾਨਾ ਰਿਪੋਰਟ (2020 Ontario Road Safety Annual Report) ਅਨੁਸਾਰ ਦੁਰਘਟਨਾਵਾਂ ਭਾਵ ਵਾਹਨ ਟੱਕਰਾਂ ਦੀ ਗਿਣਤੀ, ਜੁਲਾਈ ‘ਚ ਵਧਣ ਲੱਗ ਪੈਂਦੀ ਹੈ। ਇਸ ਤੋਂ ਬਿਨਾ ਤੁਸੀਂ ਆਮ ਹੀ ਗ੍ਰੇਟਰ ਟਰਾਂਟੋ ਦੇ ਸ਼ਹਿਰੀ ਅਤੇ ਪਂੇਡੂ ਇਲਾਕੇ ‘ਚ ਇਸ ਤਰ੍ਹਾਂ ਦੇ ਬਹੁਤ ਕੇਸ ਵੇਖੋਗੇ ਜਿੱਥੇ ਗਲਤ ਢੰਗ ਨਾਲ਼ ਇੱਕ ਦਮ ਗੱਡੀ ਰੋਕਣ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਆਮ ਹੀ ਵਾਪਰਦੀਆਂ ਹਨ।
ਸਿੱਖਣ ਦੇ ਮਾਹੌਲ ਨੂੰ ਉਤਸ਼ਾਹਿਤ ਕਰਨਾ
2017 ‘ਚ ਅਰਬ ਗਰੁੱਪ ਵੱਲੋਂ ਡ੍ਰਾਈਵ ਕੈਮ ਈਵੈਂਟ ਰਿਕਾਰਡਰ ਸ਼ੁਰੂ ਕੀਤੇ। ਇਨ੍ਹਾਂ ਨੂੰ ਇਸ ਲਈ ਲਾਗੂ ਕੀਤਾ ਤਾਂ ਕਿ ਡ੍ਰਾਈਵਰ ਆਪਣੀਆਂ ਕੀਤੀਆਂ ਜਾਣ ਵਾਲ਼ੀਆਂ ਗਲਤੀਆਂ ਤੋਂ ਕੁੱਝ ਸਿੱਖਣ। ਖਾਸ ਕਰਕੇ ਉਦੋਂ ਜਦੋਂ ਕਿ ਡ੍ਰਾਈਵਰ ਦੀ ਕੋਈ ਗਲਤੀ ਨਹੀਂ ਸੀ। ਹਰ ਇੱਕ ਪੱਤਝੜ ਅਤੇ ਬਸੰਤ ਦੀ ਰੁੱਤ ‘ਚ ਅਸੀਂ ਡ੍ਰਾਈਵਰਾਂ ਲਈ ਲਾਜ਼ਮੀ ਮੀਟਿੰਗਾਂ ਦਾ ਪ੍ਰਬੰਧ ਕਰਦੇ ਹਾਂ। ਇਸ ਦਾ ਮਕਸਦ ਸੁਰੱਖਿਆ ਸਬੰਧੀ ਜਾਣਕਾਰੀ ਦੇਣਾ ਹੁੰਦਾ ਹੈ। ਅਸੀਂ ਇਕੱਠੇ ਬੈਠ ਕੇ ਡ੍ਰਾਈਵਕੈਮ ਦੀ ਫੁੱਟਏਜ ਵੇਖਦੇ ਹਾਂ, ਅਤੇ ਇਹ ਵਿਚਾਰ ਕਰਦੇ ਹਾਂ ਕਿ ਵਾਪਰੇ ਐਕਸੀਡੈਂਟ ਤੋਂ ਕਿਵੇਂ ਬਚਿਆ ਜਾ ਸਕਦਾ ਸੀ। ਜਿਹੜੀ ਗੱਲ ਅਸੀਂ ਡ੍ਰਾਈਵਰਾਂ ਨੂੰ ਸਮਝਾਉਣੀ ਚਾਹੁੰਦੇ ਹਾਂ, ਉਹ ਹੈ ਚੌਕੰਨੇ ਰਹਿਣ ਅਤੇ ਸਾਵਧਾਨੀਆਂ ਦੀ ਲੋੜ। ਦਿਨ ਦੇ ਖਤਮ ਹੋਣ ਨਾਲ਼ ਡ੍ਰਾਈਵਰ ਆਪਣੇ ਆਪ ਨੂੰ ਇਹ ਜ਼ਰੂਰ ਪੁੱਛੇ, “ਕੀ ਮੈਂ ਦੂਜਿਆਂ ਦੀ ਗਲਤ ਕਾਰਵਾਈ ਦੇ ਬਾਵਜੂਦ ਦੁਰਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਕੀਤੀਆਂ” ? ਯਾਦ ਰੱਖੋ “ ਸੁਰੱਖਿਆ” ਕੋਈ ਪੈਨਾਲਿਟੀ ਬਾਕਸ ਨਹੀਂ ਹੈ। ਪਰ ਡ੍ਰਾਈਵਿੰਗ ਦੇ ਬੁਨਿਆਦੀ ਸਿਧਾਂਤਾਂ ਸਬੰਧੀ ਤੁਹਾਡੀ ਯਾਦਸ਼ਕਤੀ ਨੂੰ ਲਗਾਤਾਰ ਤਾਜ਼ਾ ਕਰਦੇ ਰਹਿਣਾ, ਇੱਕ ਇਹੋ ਜਿਹਾ ਵਸੀਲਾ ਹੈ ਜਿਸ ਨਾਲ਼ ਤੁਹਾਡੇ ਆਲ਼ੇ ਦੁਆਲੇ ਚੱਲਣ ਵਾਲ਼ਿਆਂ ਦੇ ਬਚਾਅ ਦੇ ਨਾਲ਼ ਨਾਲ਼ ਤੁਹਾਡੀ ਸੁਰੱਖਿਆ ਵੀ ਯਕੀਨੀ ਹੋ ਜਾਂਦੀ ਹੈ ਅਤੇ ਤੁਸੀਂ ਹੀ ਨਹੀਂ ਕਈ ਹੋਰ ਵੀ ਸੁੱਖ ਸਬੀਲੀ ਆਪਣੇ ਪਰਿਵਾਰ ਕੋਲ਼ ਪਹੁੰਚਦੇ ਹਨ। ਪਰ ਇਸ ਸਾਰੀ ਸੁਰੱਖਿਆ ਦਾ ਅਭਿਆਸ ਕਰਨਾ ਤੁਹਾਡੇ ਤੇ ਕੇਵਲ ਤੁਹਾਡੇ ‘ਤੇ ਹੀ ਨਿਰਭਰ ਕਰਦਾ ਹੈ।
ਅਰਬ ਗਰੁੱਪ ਆਫ ਕੰਪਨੀਜ਼ ਸੇਫਟੀ-ਫਸਟ ਕਲਚਰ ਅਤੇ ਡ੍ਰਾਈਵਿੰਗ ਜੌਬਜ਼ ਸਬੰਧੀ ਜਾਣਕਾਰੀ ਲਈ ਸਾਡੀ ਵੈੱਬਸਾਈਟ www.erbgroup.com/work-with-us ਤੇ ਜਾਓ