ਆਮ ਤੌਰ ‘ਤੇ, ਜਦੋਂ ਲੋਕ ਆਪਣੀ ਸਿਹਤ ਬਾਰੇ ਗੱਲ ਕਰਦੇ ਹਨ, ਤਾਂ ਉਨ੍ਹਾਂ ਦਾ ਸੰਕੇਤ ਸਰੀਰਕ ਸਿਹਤ ਵੱਲ ਹੁੰਦਾ ਹੈ, ਖਾਸ ਕਰਕੇ ਉਹਨਾਂ ਦੀਆਂ ਪੀੜਾਂ ਅਤੇ ਦਰਦਾਂ ਵੱਲ। ਪਰ ਇਹ ਪੂਰੀ ਕਹਾਣੀ ਨਹੀਂ ਹੈ।
ਸਿਹਤ ਹਮੇਸ਼ਾਂ ਮਹੱਤਵਪੂਰਨ ਹੁੰਦੀ ਹੈ। ਜਿਵੇਂ ਜਿਵੇਂ ਸਾਡੀ ਉਮਰ ਵਧਦੀ ਹੈ, ਸਰੀਰਕ ਸਿਹਤ ਵਧੇਰੇ ਮਹੱਤਵਪੂਰਨ ਮਹਿਸੂਸ ਹੁੰਦੀ ਹੈ, ਖਾਸ ਕਰਕੇ ਕਿਸੇ ਅਜਿਹੀ ਨੌਕਰੀ ਲਈ ਜਿਸ ਵਾਸਤੇ ਵਧੀਆ ਤਰੀਕੇ ਨਾਲ ਕਾਫੀ ਸਮੇਂ ਤੱਕ ਬੈਠੇ ਰਹਿਣ ਦੀ ਲੋੜ ਹੁੰਦੀ ਹੈ। ਅਸੀਂ ਇਸਨੂੰ ਆਪਣੇ ਜੋੜਾਂ ਅਤੇ ਆਪਣੀ ਕਮਰ ਵਿੱਚ ਮਹਿਸੂਸ ਕਰਦੇ ਹਾਂ। ਪਰ ਹੋ ਸਕਦਾ ਹੈ ਅਸੀਂ ਆਪਣੀ ਮਾਨਸਿਕ ਸਿਹਤ ਬਾਰੇ ਏਨੇ ਸੁਚੇਤ ਨਾ ਹੋਈਏ, ਅਤੇ ਜਦ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਪੀੜਤ ਹਾਂ, ਤਾਂ ਹੋ ਸਕਦਾ ਹੈ ਅਸੀਂ ਇਸਨੂੰ ਸਵੀਕਾਰ ਕਰਨ ਜਾਂ ਇਸ ਬਾਰੇ ਗੱਲ ਕਰਨ ਤੋਂ ਵੀ ਝਿਜਕ ਮਹਿਸੂਸ ਕਰੀਏ। ਸਮਾਂ ਬਦਲ ਗਿਆ ਹੈ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਦਾ ਹੁਣ ਉਹ ਪ੍ਰਭਾਵ ਨਹੀਂ ਹੈ ਜੋ ਕਦੇ ਲੋਕ ਇੱਕ ਕਲੰਕ ਵਾਂਗ ਸਮਝਦੇ ਸਨ। ਅਸੀਂ ਇਸ ਬਾਰੇ ਗੱਲ ਕਰਨ ਲਈ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ।
ਭਾਵਨਾਤਮਕ, ਮਨੋਵਿਗਿਆਨਕ, ਅਤੇ ਸਮਾਜਕ ਤੰਦਰੁਸਤੀ ਸਾਡੀ ਮਾਨਸਿਕ ਸਿਹਤ ਦਾ ਨਿਰਮਾਣ ਕਰਦੀ ਹੈ, ਜੋ ਸਾਡੀਆਂ ਭਾਵਨਾਵਾਂ, ਕਾਰਵਾਈਆਂ, ਅਤੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੀ ਹੈ। ਮਾਨਸਿਕ ਸਿਹਤ ਇਸ ਵਿੱਚ ਵੀ ਮਹੱਤਵਪੂਰਨ ਹੈ ਕਿ ਅਸੀਂ ਤਣਾਅ ਨਾਲ ਕਿਵੇਂ ਨਿਪਟਦੇ ਹਾਂ, ਹੋਰਨਾਂ ਨਾਲ ਸਬੰਧ ਕਿਵੇਂ ਜੋੜਦੇ ਹਾਂ, ਅਤੇ ਚੀਜ਼ਾਂ ਦੀ ਚੋਣ ਕਿਵੇਂ ਕਰਦੇ ਹਾਂ। ਇਹ ਜੀਵਨ ਦੇ ਹਰ ਪੜਾਅ ‘ਤੇ ਮਹੱਤਵਪੂਰਨ ਹੈ ਅਤੇ ਸਮਾਂ ਪਾ ਕੇ ਬਦਲ ਸਕਦਾ ਹੈ। ਇਹ ਜੀਵਨ ਦੀਆਂ ਘਟਨਾਵਾਂ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ, ਜਿਵੇਂ ਕਿ ਸਮੱਸਿਆਵਾਂ ਦੁਆਰਾ ਬਿਹਬਲ ਹੋ ਜਾਣਾ ਅਤੇ ਉਹਨਾਂ ਨਾਲ ਨਿਪਟਣ ਲਈ ਸਰੋਤਾਂ ਦਾ ਨਾ ਹੋਣਾ। ਕਿਸੇ ਮਾਨਸਿਕ ਸਿਹਤ ਦਾ ਮੁੱਦਾ ਜ਼ਰੂਰੀ ਤੌਰ ‘ਤੇ ਕੋਈ ਮਾਨਸਿਕ ਬਿਮਾਰੀ ਨਹੀਂ ਹੁੰਦੀ, ਹਾਲਾਂਕਿ ਮਾੜੀ ਮਾਨਸਿਕ ਸਿਹਤ ਦਾ ਸਿੱਟਾ ਮਾਨਸਿਕ ਬਿਮਾਰੀ ਦੇ ਰੂਪ ਵਿੱਚ ਨਿਕਲ ਸਕਦਾ ਹੈ, ਜਿਵੇਂ ਕਿ Mood Disorder ਜਾਂ PTSD। ਜਿਸ ਤਰ੍ਹਾਂ ਅਸੀਂ ਸਰੀਰਕ ਤੌਰ ‘ਤੇ ਸਿਹਤਮੰਦ ਹੋਣ ਲਈ ਚੰਗੀ ਤਰ੍ਹਾਂ ਖਾਣ ਅਤੇ ਕਸਰਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੀ ਮਾਨਸਿਕ ਤੰਦਰੁਸਤੀ ਦਾ ਵੀ ਸਮਰਥਨ ਕਰਨਾ ਚਾਹੀਦਾ ਹੈ।
ਹਰ ਸਮੇਂ ਖੁਸ਼ ਮਹਿਸੂਸ ਕਰਨ ਦੀ ਉਮੀਦ ਕਰਨਾ ਗੈਰ-ਯਥਾਰਥਕ ਹੈ; ਆਖਰਕਾਰ, ਜੇ ਅਸੀਂ ਉਦਾਸੀ ਦਾ ਅਨੁਭਵ ਨਹੀਂ ਕਰਦੇ, ਤਾਂ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਖੁਸ਼ੀ ਕਿਸ ਤਰ੍ਹਾਂ ਮਹਿਸੂਸ ਹੁੰਦੀ ਹੈ? ਕਿਸੇ ਪ੍ਰਸਥਿਤੀ ਪ੍ਰਤੀ ਭਾਵਨਾਤਮਕ ਪ੍ਰਤੀਕਿਰਿਆ, ਜਿਵੇਂ ਕਿ ਕਿਸੇ ਪਿਆਰੇ ਦੀ ਹਾਨੀ ‘ਤੇ ਸੋਗ ਜਾਂ ਕਾਰਜ-ਸਥਾਨ ‘ਤੇ ਤਣਾਅ, ਕੁਦਰਤੀ ਹੈ ਅਤੇ ਇਹ ਕਿਸੇ ਮਾਨਸਿਕ ਵਿਕਾਰ ਦਾ ਸੰਕੇਤ ਨਹੀਂ ਦਿੰਦਾ। ਫੇਰ ਵੀ, ਜੇਕਰ ਇਹ ਸਰਗਰਮੀਆਂ ਵਿੱਚ ਦਖਲ-ਅੰਦਾਜ਼ੀ ਕਰਦੀਆਂ ਹਨ ਜਾਂ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ਇਹਨਾਂ ਨਕਾਰਾਤਮਕ ਭਾਵਨਾਵਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮਾਨਸਿਕ ਸਿਹਤ ਸਮੱਸਿਆਵਾਂ, ਖਾਸ ਕਰਕੇ ਉਦਾਸੀਨਤਾ, ਦਿਮਾਗੀ ਦੌਰੇ, ਟਾਈਪ 2 ਡਾਇਬਿਟੀਜ਼, ਅਤੇ ਦਿਲ ਦੀ ਬਿਮਾਰੀ ਦੇ ਖਤਰੇ ਵਿੱਚ ਵਾਧਾ ਕਰਦੀਆਂ ਹਨ। ਇਸੇ ਤਰ੍ਹਾਂ ਹੀ, ਚਿਰਕਾਲੀਨ ਅਵਸਥਾਵਾਂ ਮਾਨਸਿਕ ਬਿਮਾਰੀ ਦੇ ਖਤਰੇ ਵਿੱਚ ਵਾਧਾ ਕਰ ਸਕਦੀਆਂ ਹਨ।
ਕਿਸੇ ਕਾਰਜ-ਸਥਾਨ ਵਿਚਲੇ ਵਿਅਕਤੀ ਵਿਸ਼ੇਸ਼ਾਂ ਦੀ ਮਾਨਸਿਕ ਸਿਹਤ ਕਾਰਜ-ਸਥਾਨ ਦੀ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਕਾਰਜ-ਸਥਾਨ ਦੀ ਸਿਹਤ ‘ਤੇ ਵਿਚਾਰ ਕਰਦੇ ਹੋਏ, ਕਾਮਿਆਂ ਦੀਆਂ ਸਰੀਰਕ ਅਤੇ ਮਾਨਸਿਕ ਅਵਸਥਾਵਾਂ ਨੂੰ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ, ਇਹ ਦੋਨੋਂ ਹੀ ਉਤਪਾਦਨ ਨੂੰ ਘਟਾ ਸਕਦੀਆਂ ਹਨ। ਮਾਨਸਿਕ ਸਿਹਤ ਦੇ ਮੁੱਦੇ ਵਿਸ਼ੇਸ਼ ਕਰਕੇ ਪੇਸ਼ੇਵਰਾਨਾ ਡਰਾਈਵਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਕਿਉਂਕਿ ਸਮੇਂ ਦੀਆਂ ਲੰਬੀਆਂ ਮਿਆਦਾਂ ਨੂੰ ਦੇਖਦੇ ਹੋਏ ਉਹ ਅਕਸਰ ਇਕੱਲਿਆਂ ਅਤੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਬਿਤਾਉਂਦੇ ਹਨ।
ਕਾਰਜ-ਸਥਾਨ ਦਾ ਹਰੇਕ ਪੱਧਰ, ਜਿਸ ਵਿੱਚ ਸਿਹਤ ਅਤੇ ਸੁਰੱਖਿਆ ਕਮੇਟੀ ਵੀ ਸ਼ਾਮਲ ਹੈ, ਨੂੰ ਉਸਾਰੂ ਮਾਨਸਿਕ ਸਿਹਤ ਪ੍ਰੋਟੋਕੋਲਾਂ ਨੂੰ ਸ਼ਾਮਲ ਕਰਨ ਬਾਰੇ ਚਿੰਤਤ ਹੋਣਾ ਚਾਹੀਦਾ ਹੈ। ਮਾਨਸਿਕ ਤੌਰ ‘ਤੇ ਸਿਹਤਮੰਦ ਕਾਰਜ-ਸਥਾਨ ਦੀ ਸਿਰਜਣਾ ਕਰਨ ਦਾ ਕੋਈ ਵੀ ਸਹੀ ਤਰੀਕਾ ਨਹੀਂ ਹੈ; ਹਰੇਕ ਕਾਰਜ-ਸਥਾਨ ਵੱਖਰਾ ਹੁੰਦਾ ਹੈ। ਕਰਮਚਾਰੀ ਦੀ ਮਾਨਸਿਕ ਸਿਹਤ ਦਾ ਸਮਰਥਨ ਕਰਨ ਲਈ ਉਸਾਰੂ ਕਦਮਾਂ ਵਿੱਚ ਸ਼ਾਮਲ ਹਨ:
• ਹਰ ਪੱਧਰ ‘ਤੇ ਹਰ ਕਿਸੇ ਦਾ ਆਦਰ ਕਰਨਾ
• ਕਰਮਚਾਰੀਆਂ ਦੇ ਸਿਹਤ ਲਾਭਾਂ ਰਾਹੀਂ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨਾ
• ਕੰਮ ਦੇ ਭਾਰ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣਾ
• ਸਫਲਤਾ ਅਤੇ ਕੋਸ਼ਿਸ਼ ਦੀ ਪਛਾਣ ਕਰਨਾ ਅਤੇ ਇਸਦਾ ਫਲ ਦੇਣਾ
• ਸਪੱਸ਼ਟ ਆਗਵਾਨੀ ਅਤੇ ਉਮੀਦਾਂ ਪ੍ਰਦਾਨ ਕਰਾਉਣਾ
• ਕਰਮਚਾਰੀਆਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ
• ਕਰਮਚਾਰੀਆਂ ਦੇ ਵਾਧੇ ਅਤੇ ਵਿਕਾਸ ਲਈ ਮੌਕੇ ਪ੍ਰਦਾਨ ਕਰਨੇ
ਕਿਸੇ ਵੀ ਕਿਰਿਆ ਜਾਂ ਪ੍ਰਕਿਰਿਆ ਨੂੰ ਲਾਗੂ ਕਰਦੇ ਸਮੇਂ, ਹਮੇਸ਼ਾਂ ਤਬਦੀਲੀ ਦੇ ਮਨੋਵਿਗਿਆਨਕ ਪ੍ਰਭਾਵ ‘ਤੇ ਵਿਚਾਰ ਕਰੋ। ਲੰਬੇ ਸਮੇਂ ਵੱਲ ਧਿਆਨ ਦੇਣਾ ਮਾਨਸਿਕ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।