ਉੱਤਰੀ ਅਮਰੀਕਾ ਵਿੱਚ ਸਰਦੀਆਂ ਦੀ ਡਰਾਇਵਿੰਗ ਖ਼ਤਰਨਾਕ ਹੁੰਦੀ ਹੈ।

ਮੂਲ ਲੇਖਕ: ਜੀ. ਰੇਅ ਗੌਂਫ, ਸੀ ਡੀ

ਹਰ ਸਾਲ ਲਗਦਾ ਹੈ ਕਿ ਇਸ ਵਿਸ਼ੇ ਨੂੰ ਦੋ ਕਾਰਨਾਂ ਕਰਕੇ ਵਿਚਾਰਿਆ ਜਾਵੇਗਾ; ਪਹਿਲਾ ਤਾਂ ਇਹ ਕਿ ਲੋਕਾਂ ਨੂੰ ਇਹ ਯਾਦ ਕਰਾਉਣਾ ਕਿ ਸਰਦੀਆਂ ਦੇ ਮੌਸਮ ‘ਚ ਵੱਖਰੀ ਕਿਸਮ ਦੀਆਂ ਚੁਣੌਤੀਆਂ ਹਨ। ਦੂਜਾ ਇਹ ਕਿ ਜਿਨ੍ਹਾਂ ਨੇ ਪਹਿਲਾਂ ਇਨ੍ਹਾਂ ਹਾਲਾਤ ਦਾ ਸਾਹਮਣਾ ਨਹੀਂ ਕੀਤਾ ਉਨ੍ਹਾਂ ਨੂੰ ਇਨ੍ਹਾਂ ਲਈ ਤਿਆਰ ਕਰਨ ਦਾ।ਜਿੱਥੋਂ ਤੱਕ ਗੱਲ ਟਰੱਕਾਂ ਦੀ ਹੈ ਦੋ ਤਰ੍ਹਾਂ ਦੀਆਂ ਤਿਆਰੀਆਂ ਜਿਨ੍ਹਾਂ ਸਬੰਧੀ ਜ਼ਰੂਰ ਸੋਚਣਾ ਚਾਹੀਦਾ ਹੈ। ਇੱਕ ਹੈ ਸਮਾਨ ਦੀ ਤਿਆਰੀ ਅਤੇ ਦੂਜੀ ਹੈ ਆਪਣੀਆਂ ਲੋੜਾਂ ਸਬੰਧੀ ਤਿਆਰੀ। ਬਹੁਤ ਸਾਰੇ ਹਾਲਾਤ ‘ਚ ਡ੍ਰਾਈਵਰ ਦਾ ਟਰੱਕ ਦੀ ਪੂਰੀ ਸਾਂਭ ਸੰਭਾਲ ‘ਤੇ ਪੂਰਾ ਕੰਟਰੋਲ ਨਹੀਂ ਹੁੰਦਾ।ਇੱਕ ਹੀ ਗੱਲ ਹੈ ਕਿ ਡ੍ਰਾਈਵਰ ਸਿਰਫ ਇਸ ਸਬੰਧੀ ਰਿਪੋਰਟ ਕਰ ਸਕਦਾ ਹੈ ਅਤੇ ਪੁੱਛ ਸਕਦਾ ਹੈ।

ਬਹੁਤ ਸਾਰੇ ਕੰਮ ਧੰਦਿਆਂ ‘ਚ ਸਮਾਨ ਇੱਕ ਥਾਂ ਹੀ ਹੁੰਦਾ ਹੈ। ਇਸ ਲਈ ਕੰਮ ਕਰਨ ਵਾਲ਼ਾ ਹਰ ਰੋਜ਼ ਘਰ ਜਾ ਸਕਦਾ ਹੈ। ਟਰੱਕਿੰਗ ‘ਚ ਬਹੁਤ ਦਿਨਾਂ ਤੱਕ ਸਮਾਨ ਅਤੇ ਕੰਮ ਕਰਨ ਵਾਲ਼ੇ ਨੂੰ ਇੱਕ ਥਾਂ ‘ਤੇ ਹੀ ਰਹਿਣਾ ਪੈਂਦਾ ਹੈ।
ਜੇ ਤਿਆਰੀ ਪੂਰੀ ਹੋਵੇਗੀ ਤਾਂ ਕੰਮ ਵੀ ਵਧੀਆ ਹੋਵੇਗਾ।

[embedyt] https://www.youtube.com/watch?v=sfPY2Ubmi2I[/embedyt]

ਆਓ ਹਰੇਕ ਦੀ ਵੱਖਰੀ ਤਿਆਰੀ ਲਈ ਗੱਲ ਕਰੀਏ। ਆਪਣੇ ਮੌਸਮ ਅਨੁਸਾਰ ਅਧਿਕਾਰ ਖੇਤਰ ਦੇ ਨਿਯਮ ਵੀ ਬਦਲ ਜਾਂਦੇ ਹਨ। ਜਦੋਂ ਲੋੜ ਚੇਨਾਂ ਦੀ ਹੁੰਦੀ ਹੈ ਤਾਂ ਖਿਆਲ ਰੱਖੋ ਕਿ ਇਹ ਤੁਹਾਡੇ ਕੋਲ ਵਰਤਣ ਲਈ ਮੌਜੂਦ ਹਨ ਅਤੇ ਜਦੋਂ ਵੀ ਲੋੜ ਪਈ ਤੁਸੀਂ ਇਹ ਵਰਤ ਸਕਦੇ ਹੋ। ਜਿਨ੍ਹਾਂ ਖੇਤਰਾਂ ‘ਚ ਚੇਨਾਂ ਦੀ ਲੋੜ ਹੈ, ਇਸ ਦਾ ਇਹ ਮਤਲਬ ਨਹੀਂ ਕਿ ਚੇਨਾਂ ਹੋਣੀਆਂ ਚਾਹੀਦੀਆਂ ਹਨ ਸਗੋਂ ਇਸ ਦੀ ਵਰਤੋਂ ਕਰਨੀ ਆਉਣੀ ਚਾਹੀਦੀ ਹੋਣੀ ਵੀ ਜ਼ਰੂਰੀ ਹੈ। ਇਸ ਲਈ ਇਹ ਖਿਆਲ ਰੱਖੋ ਕਿ ਜਿਹੜੀਆਂ ਚੇਨਾਂ ਤੁਹਾਡੇ ਕੋਲ ਹਨ, ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਉਹ ਟੁੱਟੀਆਂ ਭੱਜੀਆਂ ਨਹੀਂ। ਇਹ ਵੀ ਯਕੀਨੀ ਬਣਾਓ ਕਿ ਲੋੜ ਪੈਣ ‘ਤੇ ਤੁਹਾਨੂੰ ਉਨ੍ਹਾਂ ਨੂੰ ਲਾਉਣਾ ਵੀ ਆਉਂਦਾ ਹੋਵੇ। ਇਹ ਖਿਆਲ ਰੱਖੋ ਕਿ ਜਦੋਂ ਉਨ੍ਹਾਂ ਦੀ ਲੋੜ ਹੋਵੇ ਤਾਂ ਉਨ੍ਹਾਂ ਨੂੰ ਟਾਇਰਾਂ ‘ਤੇ ਚੜ੍ਹਾਉਣਾ ਵੀ ਆਉਂਦਾ ਹੋਵੇ ਅਤੇ ਮੌਸਮ ਦੇ ਹਾਲਾਤ ਸਹੀ ਹੋ ਜਾਣ ਤਾਂ ਤੁਹਾਨੂੰ ਇਨ੍ਹਾਂ ਚੇਨਾਂ ਨੂੰ ਲਾਹੁਣਾ ਵੀ ਆਉਂਦਾ ਹੋਵੇ। ਇਹ ਵੀ ਨਾ ਭੁੱਲਣਾ ਕਿ ਉਨ੍ਹਾਂ ਨੂੰ ਲਾਹੁਣ ਜਾਂ ਚੜ੍ਹਾਉਣ ਸਮੇਂ ਮੌਸਮ ਵੀ ਠੀਕ ਨਹੀਂ ਹੋ ਸਕਦਾ। ਉਸ ਸਮੇਂ ਠੰਢ ਕਾਫੀ ਹੋ ਸਕਦੀ ਹੈ, ਇਸ ਸਭ ਲਈ ਤੁਹਾਡੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ।

ਸਾਡੇ ‘ਚੋਂ ਬਹੁਤ ਸਾਰੇ ਹਨ ਜੋ ਲੋੜ ਪੈਣ ‘ਤੇ ਇਹ ਚੇਨਾਂ ਚੜ੍ਹਾ ਲੈਂਦੇ ਹਨ ਅਤੇ ਮੌਸਮ ਅਨੁਸਾਰ ਇਨ੍ਹਾਂ ਨੂੰ ਲਾਹ ਲੈਂਦੇ ਹਨ। ਇਹ ਸਮਾਂ ਬਹੁਤ ਭੱਦਾ ਤੇ ਬਹੁਤ ਮਾੜਾ ਵੀ ਹੋ ਸਕਦਾ। ਜੇ ਤੁਸੀਂ ਸਮੇਂ ਸਿਰ ਚੇਨਾਂ ਨਹੀਂ ਪਾਉਂਦੇ ਤਾਂ ਵੱਡਾ ਜ਼ੁਰਮਾਨਾ ਵੀ ਹੋ ਸਕਦਾ ਹੈ। ਇਹ ਵੀ ਖਿਆਲ ਰੱਖੋ, ਜਦੋਂ ਇਨ੍ਹਾਂ ਦੀ ਲੋੜ ਨਹੀਂ, ਇਹ ਚੇਨਾਂ ਠੀਕ ਥਾਂ ‘ਤੇ ਰੱਖੀਆਂ ‘ਤੇ ਸੰਭਾਲੀਆਂ ਜਾਂਦੀਆਂ ਹਨ।
ਇਹ ਵੀ ਨਾ ਭੁੱਲੋ ਕਿ ਚੇਨਾਂ ਪਕੜ ਭਾਵ ਟ੍ਰੈਕਸ਼ਨ ਹੀ ਪ੍ਰਦਾਨ ਕਰਦੀਆਂ ਹਨ, ਉਹ ਡ੍ਰਾਈਵ ਐਕਸਲ ਲਈ ਨਹੀਂ ਹੁੰਦੀਆਂ। ਟ੍ਰੇਲਰ ਵ੍ਹੀਲਜ਼ ‘ਤੇ ਪਈਆਂ ਚੇਨਾਂ ਬਹੁਤ ਜ਼ਿਆਦਾ ਸਥਿਰਤਾ ਵੀ ਪ੍ਰਦਾਨ ਕਰਦੀਆਂ ਹਨ। ਆਪਣੇ ਕੰਟਰੋਲ ਅਤੇ ਮਾੜੀਆਂ ਸੜਕਾਂ ਨੂੰ ਸਦਾ ਧਿਆਨ ‘ਚ ਰੱਖੋ। ਭੈੜੀਆਂ ਭਾਵ ਧੋਖਾ ਦੇਣ ਵਾਲ਼ੀਆਂ ਸੜਕਾਂ ‘ਤੇ ਚਲਦੇ ਸਮੇਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਨਾ ਹੀ ਇਨ੍ਹਾਂ ਨੂੰ ਮਾਮੂਲੀ ‘ਚ ਲਓ। ਇਹ ਨਾ ਭੁੱਲਣਾ ਕਿ ਤੁਹਾਡੇ ਕੋਲ ਲੋੜੀਂਦੀਆਂ ਚੇਨਾਂ ਹਨ ਜੋ ਨਿਯਮ ਅਨੁਸਾਰ ਠੀਕ ਹਨ, ਸਗੋਂ ਇਹ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਠੀਕ ਹਨ। ਗੱਲ ਕੇਵਲ ਤੇ ਕੇਵਲ ਕਾਨੂੰਨ ਦੀ ਨਹੀਂ ਸਗੋਂ ਇਹ ਸਭ ਕੁੱਝ ਸੁਰੱਖਿਆ ਲਈ ਵੀ ਜ਼ਰੁਰੀ ਹਨ। ਬਚਾਅ ਤੋਂ ਬਿਨਾ ਸਾਰੇ ਅੰਗਾਂ, ਉਂਗਲੀਆਂ, ਹੱਥਾਂ ਅਤੇ ਪੈਰਾਂ ਸਮੇਤ ਸਹੀ ਸਲਾਮਤ ਘਰ ਤੱਕ ਪਹੁੰਚਣ ਦੀ ਜ਼ਰੁਰਤ ਵੀ ਹੈ। ਮੰਨ ਲਓ ਕਿ ਤੁਹਾਡਾ ਮਾਲਕ ਸੁਰੱਖਿਆ ਲਈ ਜ਼ਰੂਰੀ ਅਤੇ ਲੋੜੀਂਦੀਆਂ ਇਹ ਚੀਜ਼ਾਂ ਤੁਹਾਨੂੰ ਨਹੀਂ ਦਿੰਦਾ, ਤਾਂ ਇਸ ਤਰ੍ਹਾਂ ਦੇ ਸਮੇਂ ਤੁਹਾਡੇ ਕੋਲ ਦੋ ਹੀ ਰਸਤੇ ਹਨ: ਇਹ ਸਮਾਨ ਆਪ ਲੈ ਲਓ। ਇਸ ਤਰ੍ਹਾਂ ਇਸ ਦੀ ਮਾਲਕੀ ਤੁਹਾਡੀ ਆਪਣੀ ਹੋਵੇਗੀ। ਜਦੋਂ ਤੁਸੀਂ ਇਸ ਕੰਪਨੀ ਤੋਂ ਕੰਮ ਛੱਡੋਗੇ ਤਾਂ ਇਹ ਸਮਾਨ ਤੁਸੀਂ ਆਪਣੇ ਨਾਲ਼ ਲਿਜਾ ਸਕੋਗੇ।

ਅਗਲੀ ਗੱਲ ਜੋ ਅਸੀਂ ਕਰਾਂਗੇ ਉਹ ਹੈ ਬਾਕੀ ਸਮਾਨ ਬਾਰੇ। ਇਹ ਨਿਸਚਤ ਕਰ ਲਓ ਕਿ ਤੁਹਾਡੇ ਟਰੱਕ ਦੇ ਟਾਇਰ ਬਹੁਤ ਠੰਢ ਸਮੇਂ ਮਜ਼ਬੂਤ ਪਕੜ ਵਾਲ਼ੇ ਹਨ। ਇਨ੍ਹਾਂ ਦੀ ਟ੍ਰੈੱਡ ਦੀ ਡੂੰਘਾਈ ਵੀ ਬਹੁਤ ਜ਼ਰੂਰੀ ਹੈ।

ਇਹ ਯਕੀਨੀ ਬਣਾ ਲਓ ਕਿ ਸਭ ਹੋਜ਼ਾਂ, ਬੈਲਟਾਂ ਅਤੇ ਕੁਨੈਕਸ਼ਨ ਠੀਕ ਠਾਕ ਕੰਮ ਕਰ ਰਹੇ ਹਨ। ਅਤੇ ਇਨ੍ਹਾਂ ‘ਚ ਕਿਸੇ ਚੀਜ਼ ਦੇ ਵਾਧੂ ਰਗੜਨ ਜਾਂ ਘਸਣ ਦੇ ਸੰਕੇਤ ਨਹੀਂ ਹਨ। ਜੇ ਕੋਈ ਇਸ ਤਰ੍ਹਾਂ ਦੇ ਸੰਕੇਤ ਹਨ ਤਾਂ ਇਸ ਸਮੱਸਿਆ ਨੂੰ ਹੱਲ ਕਰ ਲਓ। ਹੋਰ ਨੁਕਸਾਨ ਤੋਂ ਬਚਣ ਲਈ ਜਾਂ ਉਸ ਹਿੱਸੇ ਨੂੰ ਬੰਨ੍ਹ ਲਓ ਅਤੇ ਜੇ ਲੋੜ ਸਮਝੋ ਤਾਂ ਉਸ ਹਿੱਸੇ ਨੂੰ ਬਦਲ ਲਓ। ਇਹ ਨਿਸਚਤ ਕਰ ਲਓ ਕਿ ਵਿੰਡਸ਼ੀਲਡ ਦੇ ਵਾਈਪਰ ਸਰਦੀਆਂ ਵਾਲ਼ੇ ਹੀ ਹਨ। ਨਹੀਂ ਤਾਂ ਇਹ ਵਿੰਡਸ਼ੀਲਡ ਨੂੰ ਪੂਰੀ ਤਰ੍ਹਾਂ ਸਾਫ ਨਹੀਂ ਕਰ ਸਕਣਗੇ। ਜਿਸ ਕਾਰਨ ਤੁਹਾਡੀ ਦਿੱਖ ਸਪਸ਼ਟ ਨਹੀਂ ਹੋਵੇਗੀ। ਇਹ ਗੱਲਾਂ ਤੁਹਾਡੇ ਲਈ ਨਿਤ ਦਿਨ ਲਈ ਜ਼ਰੂਰੀ ਹਨ। ਇਸ ਲਈ ਕਿਸੇ ਸਮੱਸਿਆ ਤੋਂ ਬਚਣ ਲਈ ਇਹ ਸਭ ਗੱਲਾਂ ਯਕੀਨੀ ਬਣਾ ਲਓ। ਇਸ ਤਰ੍ਹਾਂ ਕਰਨ ਨਾਲ਼ ਘੱਟੋ ਘੱਟ ਤੁਹਾਨੂੰ ਮੌਸਮ ਦੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਅਗਲੀ ਤਿਆਰੀ ਦਾ ਸਬੰਧ ਤੁਹਾਡੇ ਆਪਣੇ ਨਾਲ਼ ਸਬੰਧਿਤ ਹੈ। ਜਿਸ ਤਰ੍ਹਾਂ ਮੌਸਮ ਬਦਲਣਾ ਹੀ ਹੈ, ਇਸ ਲਈ ਸਰਦੀਆਂ ਦਾ ਮੌਸਮ ਉਹ ਸਮੱਸਿਆਵਾਂ ਵੀ ਲਿਆਵੇਗਾ ਜਿਨ੍ਹਾਂ ‘ਤੇ ਤੁਹਾਡਾ ਕੋਈ ਕੰਟਰੋਲ ਨਹੀਂ। ਜੇ ਤੁਸੀਂ ਪੂਰੇ ਤਿਆਰ ਨਹੀਂ ਤਾਂ ਸਰਦੀ ਦਾ ਮੌਸਮ ਤੁਹਾਡੇ ਲਈ ਵੱਡੀ ਤੋਂ ਵੱਡੀ ਸਮੱਸਿਆ ਖੜ੍ਹੀ ਕਰ ਸਕਦਾ ਹੈ , ਜਿਸ ‘ਚ ਕਿਸੇ ਦੀ ਅਣਿਆਈ ਮੌਤ ਵੀ ਸ਼ਾਮਲ ਹੈ।

ਸਰਦੀਆਂ ਦਾ ਮੌਸਮ ਇੱਕ ਇਹੋ ਜਿਹੀ ਕਿਸਮ ਦਾ ਫੋਰ ਵ੍ਹੀਲਰ ਡ੍ਰਾਈਵਰ ਹੈ ਜੋ ਅਚਾਨਕ ਹੀ ਅਣਕਿਆਸੀ ਕਾਰਵਾਈ ਕਰਨ ਦਾ ਕਾਰਨ ਬਣਦਾ ਹੈ ਜੋ ਕਿ ਹਾਦਸੇ ਦਾ ਕਾਰਨ ਬਣ ਸਕਦਾ ਹੈ। ਹੋਰ ਮੌਸਮ ‘ਚ ਤਾਂ ਥੋੜ੍ਹੀ ਢਿੱਲ ਮੱਠ ਹੋ ਸਕਦੀ ਹੈ ਅਤੇ ਸੜਕ ਸਾਫ ਅਤੇ ਖੁਸ਼ਕ ਹੋਣ ਕਾਰਨ ਇਹੋ ਜਿਹੀ ਲਗਦੀ ਹੈ ਕਿ ਤੁਸੀਂ ਇਕੱਲੇ ਹੀ ਜਾ ਰਹੇ ਹੋ। ਪਰ ਸਰਦੀਆਂ ਦਾ ਮੌਸਮ ਡ੍ਰਾਈਵਰ ਲਈ ਇਹੋ ਜਿਹਾ ਹੈ ਜਿਹੜਾ ਡ੍ਰਾਈਵਰ ਤੋਂ ਬਹੁਤ ਧਿਆਨ ਦੀ ਆਸ ਰੱਖਦਾ ਹੈ।

 

ਪਹਿਲੀ ਗੱਲ ਕੱਪੜਿਆਂ ਦੀ

ਆਮ ਹਾਲਾਤ ‘ਚ ਤੁਹਾਡਾ ਕੈਬਿਨ ਦੇ ਅੰਦਰਲੇ ਤਾਪਮਾਨ ‘ਤੇ ਕਾਬੂ ਹੋਵੇਗਾ ਤੁਸੀਂ ਮਰਜ਼ੀ ਮੁਤਾਬਿਕ ਘਟਾਅ ਵਧਾਅ ਸਕਦੇ ਹੋ। ਪਰ ਕਈ ਵਾਰ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਦੇ ਵਾਪਰੀਆਂ ਹੀ ਨਹੀਂ ਹੁੰਦੀਆਂ। ਪਰ ਤੁਹਾਨੂੰ ਹਰ ਹਾਲਤ ਲਈ ਤਿਆਰ ਰਹਿਣਾ ਚਾਹੀਦਾ ਹੈ। ਆਪਣੇ ਕੋਲ ਇਸ ਤਰ੍ਹਾਂ ਦੇ ਕੱਪੜੇ ਰੱਖੋ ਕਿ ਹਰ ਤਰ੍ਹਾਂ ਦੇ ਮੌਸਮ ਦਾ ਟਾਕਰਾ ਕੀਤਾ ਜਾ ਸਕੇ। ਕੱਪੜੇ ਇਸ ਤਰ੍ਹਾਂ ਦੇ ਹੋਣ ਜਿਹੜੇ ਹੀਟ ਤੋਂ ਬਿਨਾ ਵੀ ਠੰਢ ਤੋਂ ਬਚਾ ਕਰ ਸਕਣ। ਇਸ ਤਰ੍ਹਾਂ ਦੇ ਕੱਪੜੇ ਸੰਭਾਲਣ ਲਈ ਇੱਕ ਵੱਖਰਾ ਬੈਗ ਰੱਖੋ। ਇਸ ਬੈਗ ‘ਚ ਵਾਧੂ ਕੱਪੜੇ ਪਾ ਲਓ। ਇਸ ‘ਚ ਗਰਮ ਜ਼ੁਰਾਬਾਂ, ਲੰਬਾ ਕੋਟ, ਸਨੋਅ ਪੈਂਟ, ਟਰੈਕ ਸੂਟ ਅਤੇ ਸਵੈਟਰ, ਦੋ ਜਾਂ ਤਿੰਨ ਜੋੜੇ ਗਰਮ ਦਸਤਾਨੇ ਅਤੇ ਠੰਢ ਤੋਂ ਬਚਣ ਲਈ ਪਟਕਾ ਆਦਿ ਹੋਰ ਸਮਾਨ ਰੱਖਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਉੱਨ ਦਾ ਸਮਾਨ ਰੱਖੋਗੇ ਉੱਨਾ ਹੀ ਵੱਧ ਬਚਾਅ ਹੋਵੇਗਾ।
ਇਸ ਤੋਂ ਬਿਨਾ ਤੁਸੀਂ ਕੁੱਝ ਸੰਕਟ ਸਮੇਂ ਲਈ ਤਿਆਰ ਕੀਤਾ ਜਾਣ ਵਾਲਾ ਖਾਣਾ ਵੀ ਰੱਖ ਸਕਦੇ ਹੋ। ਇਹ ਇਸ ਤਰ੍ਹਾਂ ਦੀ ਕੋਈ ਚੀਜ਼ ਹੋਵੇ ਜਿਸ ਨੂੰ ਸੰਕਟ ਸਮੇਂ ‘ਚ ਖਾ ਕੇ ਤੁਸੀਂ ਆਪਣੀ ਭੁੱਖ ਦੂਰ ਕਰ ਸਕਦੇ ਹੋਵੋ। ਇਸ ਤਰ੍ਹਾਂ ਦੀ ਬਿਪਤਾ ਪੈ ਸਕਦੀ ਹੈ ਇਸ ਲਈ ਇਸ ਸਭ ਲਈ ਤਿਆਰ ਰਹੋ। ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਮੁਸੀਬਤ ਹੋਰ ਜਾਣ ਵਾਲ਼ੇ ਟਰੱਕ ਡ੍ਰਾਈਵਰ ਨੂੰ ਵੀ ਪੈ ਜਾਵੇ, ਜਿਹੜੇ ਇਸ ਲਈ ਤਿਆਰ ਨਹੀਂ ਸਨ। ਭਾਵ ਜਿਨ੍ਹਾਂ ਕੋਲ ਖਾਣ ਲਈ ਨਹੀਂ ਸਮਾਨ ਨਹੀਂ ਸੀ, ਤਾਂ ਤੁਸੀਂ ਉਨ੍ਹਾਂ ਦੀ ਵੀ ਮਦਦ ਕਰ ਸਕੋ। ਮੁੱਕਦੀ ਗੱਲ ਕਿ ਸਰਦੀਆਂ ਦੇ ਦਿਨ ਗਰਮੀਆਂ ਦੇ ਦਿਨਾਂ ਵਾਂਗ ਵਧੀਆ ਦਿਨ ਨਹੀਂ ਹੁੰਦੇ ਹਨ। ਅਤੇ ਜੇਕਰ ਤੁਸੀਂ ਇਸ ਗੱਲ ਦੀ ਤਿਆਰੀ ਨਾ ਕੀਤੀ ਹੋਵੇ ਕਿ ਤੁਸੀਂ ਅਜਿਹੀ ਸਥਿਤੀ ‘ਚ ਫਸ ਜਾਣ ‘ਤੇ ਤੁਹਾਡਾ ਬਚਾਅ ਕਰਨ ਲਈ ਤੁਹਾਨੂੰ ਬਚਾਅ ਟੀਮ ਕੁੱਝ ਸਮੇਂ ਤੱਕ ਨਾ ਲੱਭ ਸਕੇ ਤਾਂ, ਆਪਣੇ ਆਪ ਨੂੰ ਕਿਵੇਂ ਜਿਉਂਦੇ ਰੱਖੋਗੋ, ਤਾਂ ਤੁਸੀਂ ਕਾਫੀ ਮੁਸੀਬਤ ‘ਚ ਫਸ ਸਕਦੇ ਹੋ।

ਉੱਤਰੀ ਅਮਰੀਕਾ ਦੀਆਂ ਸਰਦੀਆਂ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ। ਇਸ ਦੇ ਖਤਰਿਆਂ ਨੂੰ ਘਟਾਉਣ ਲਈ ਅਰਬਾਂ ਡਾਲਰ ਖਰਚ ਕੀਤੇ ਜਾਂਦੇ ਹਨ, ਫਿਰ ਵੀ, ਸਾਰੀਆਂ ਸਥਿਤੀਆਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਸਰਦੀਆਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਬਾਰੇ ਹਨ। ਭਾਵੇਂ ਕਿ ਤੁਹਾਨੂੰ ਆਪਣੀਆਂ ਬਚਣ ਵਾਲ਼ੀਆਂ ਕੀਤੀਆਂ ਹੋਈਆਂ ਤਿਆਰੀਆਂ ‘ਤੋਂ ਕਿਸੇ ਦੀ ਵੀ ਵਰਤੋਂ ਨਾ ਵੀ ਕਰਨੀ ਪਵੇ, ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ, ਪਰ ਘੱਟੋ ਘੱਟ ਤੁਸੀਂ ਇਹ ਤਾਂ ਜਾਣਦੇ ਸੀ ਕਿ ਤੁਸੀਂ ਇਸ ਸਭ ਤੋਂ ਬਚਣ ਦੇ ਯੋਗ ਸੀ।

ਸਭ ਤੋਂ ਭੈੜੀ ਸਥਿਤੀ ‘ਤੇ ਵਿਚਾਰ ਕਰੋ, ਇਸ ਵਾਸਤੇ ਤਿਆਰੀ ਕਰੋ। ਜੇਕਰ ਤੁਹਾਨੂੰ ਪੱਕਾ ਯਕੀਨ ਨਾ ਹੋਵੇ ਕਿ ਤੁਹਾਡੀ ਤਿਆਰੀ ਸਹੀ ਤਰੀਕੇ ਨਾਲ਼ ਹੋ ਰਹੀ ਹੈ ਤਾਂ ਕਿਸੇ ਹੋਰ ਤਜ਼ਰਬੇਕਾਰ ਸਾਥੀ ਨੂੰ ਪੁੱਛੋ। ਫਿਰ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਤੁਸੀਂ ਭੈੜੇ ਮੌਸਮ ਦਾ ਸ਼ਿਕਾਰ ਨਹੀਂ ਹੋਵੋਗੇ।

ਜੇ ਤੁਸੀਂ ਆਪਣੇ ਆਪ ਨੂੰ ਅਜਿਹੀ ਸਥਿਤੀ ‘ਚ ਵੇਖਦੇ ਹੋ ਜਿੱਥੇ ਤੁਹਾਡਾ ਟਰੱਕ ਰੁਕ ਜਾਂਦਾ ਹੈ, ਅਤੇ ਕੈਬ ‘ਚ ਠੰਢ ਵਧ ਰਹੀ ਹੈ, ਤਾਂ ਕੱਪੜਿਆਂ ਤੇ ਭੋਜਨ ਦੇ ਇਸ ਬੈਗ ਨੂੰ ਖੋਲ੍ਹ ਲਓ। ਹੁਣ ਆਪਣੇ ਪਹਿਨੇ ਹੋਏ ਕੱਪੜੇ ਉਤਾਰ ਦਿਓ ਅਤੇ ਇਸ ਵਿਸ਼ੇਸ਼ ਬੈਗ ‘ਚ ਪਏ ਵਿਸ਼ੇਸ਼ ਕੱਪੜੇ ਪਹਿਨ ਲਓ। ਆਪਣੇ ਆਪ ਦੀ ਲਗਾਤਾਰ ਚੰਗੀ ਤਰਾਂ ਨਿਗਰਾਨੀ ਕਰਦੇ ਰਹੋ ਕਿ ਕਿਤੇ ਤੁਹਾਡੇ ਚਿਹਰੇ, ਹੱਥਾਂ ਜਾਂ ਪੈਰਾਂ ਨੂੰ ਹਾਈਪੋਥਰਮੀਆਂ ਪਭਾਵਿਤ ਤਾਂ ਨਹੀਂ ਕਰ ਰਿਹਾ? ਜੇਕਰ ਤੁਸੀਂ ਹਾਈਪੋਥਰਮੀਆ ਦੀ ਥੋੜ੍ਹੀ ਜਿਹੀ ਹੱਦ ਵਧਦੀ ਲਗਦੀ ਹੈ ਤਾਂ ਤੁਸੀਂ ਕੱਪੜਿਆਂ ਦੀ ਇੱਕ ਹੋਰ ਹਲਕੀ ਪਰਤ ਪਹਿਨ ਲਓ। ਇਹ ਮੋਟੇ ਕੱਪੜਿਆਂ ਬਾਰੇ ਨਹੀਂ ਹੈ, ਇਹ ਕੱਪੜਿਆਂ ਦੀਆਂ ਬਹੁਤੀਆਂ ਪਰਤਾਂ ਬਾਰੇ ਹੈ। ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਠੰਢ ਮਹਿਸੂਸ ਹੋ ਰਹੀ ਹੋਵੇ ਤਾਂ ਉਸ ਬਾਰੇ ਸੁਚੇਤ ਰਹੋ। ਠੰਢ ਨਾਲ਼ ਲੜਨ ਲਈ ਕਸਰਤ ਵੀ ਮਦਦ ਕਰਦੀ ਹੈ।

ਜਿਵੇਂ ਕਿ ਕਿਹਾ ਗਿਆ ਹੈ ਕਿ ਸਰਦੀਆਂ ਬਹੁਤ ਹੀ ਭਿਅੰਕਰ ਹੋ ਸਕਦੀਆਂ ਹਨ, ਇਸ ਨਾਲ ਕਈ ਵਾਰ ਤੁਹਾਡੇ ਟਰੱਕ ਦੇ ਪੁਰਜ਼ੇ ਬਿਨਾ ਕਿਸੇ ਚੇਤਾਵਨੀ ਦੇ ਟੁੱਟ ਸਕਦੇ ਹਨ।ਜਦੋਂ ਮੌਸਮ ਬਹੁਤ ਹੀ ਜ਼ਿਆਦਾ ਠੰਢਾ ਹੋਵੇ ਤਾਂ ਗ੍ਰੀਸ ਵੀ ਗ੍ਰੀਸ ਦਾ ਕੰਮ ਨਹੀਂ ਕਰਦੀ । ਪਰ ਜੇਕਰ ਤੁਸੀਂ ਚੰਗੀ ਤਰ੍ਹਾਂ ਤਿਆਰ ਹੋ ਤਾਂ ਸਰਦੀਆਂ ‘ਚ ਮਿਲ਼ਣ ਵਾਲ਼ੀਆਂ ਸਾਰੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰੋ। ਬੱਸ ਸੁਚੇਤ ਰਹੋ। ਕੀ ਵਾਪਰ ਸਕਦਾ ਹੈ, ਅਤੇ ਕੀ ਵਾਪਰ ਰਿਹਾ ਹੈ, ਇਸ ਸਭ ਤੋਂ ਸੁਚੇਤ ਰਹੋ। ਅਖੀਰ ‘ਚ ਸਭ ਤੋਂ ਮਹੱਤਵਪੂਰਨ ਸਲਾਹ ਇਹ ਹੈ ਕਿ ਜੇਕਰ ਤੁਹਾਨੂੰ ਇਹ ਸਭ ਅਸਹਿਜ ਮਹਿਸੂਸ ਹੋ ਰਿਹਾ ਹੋਵੇ ਤਾਂ ਰੁਕ ਜਾਓ ਅਤੇ ਇਸ ਦੇ ਗੁਜ਼ਰ ਜਾਣ ਦੀ ਉਡੀਕ ਕਰੋ। ਕੋਈ ਲੋਡ ਪਹੁੰਚਾਣਾ ਤੁਹਾਡੀ ਜ਼ਿੰਦਗੀ ਤੋਂ ਜ਼ਿਆਦਾ ਮਹੱਤਵਪੂਰਨ ਨਹੀਂ ਹੈ। ਇਹ ਨਾ ਸੋਚੋ ਕਿ ਤੁਹਾਡੀ ਕਾਬਲੀਅਤ ਘੱਟ ਹੈ, ਉਹ ਬਿਲਕੁਲ ਵੀ ਘੱਟ ਨਹੀਂ ਹੈ।

Previous articleVolvo Announces Launch of VNR Electric Model in United States, Canada
Next articleMore Than 54k Net Trailer Orders In October; Third Highest Month in History