ਐਫ ਐਮ ਸੀ ਐੱਸ ਏ ਭਾਵ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ ਵੱਲੋਂ ਇੱਕ ਰੈਗੂਲੇਟਰੀ ਤਜ਼ਵੀਜ ਪੇਸ਼ ਕੀਤੀ ਹੈ। ਇਸ ਤਜ਼ਵੀਜ਼ ਅਨੁਸਾਰ ਇੱਕ ਦੂਜੀ ਸਟੇਟ ‘ਚ ਜਾਂਦੇ ਟਰੱਕਾਂ ਅਤੇ ਬੱਸ ਕੰਪਨੀਆਂ ਨੂੰ ਡਰਾਈਵ ਕਰਨ ਦੇ ਘੰਟੇ ( ਡੀ ਓ ਵੀ) ਨੂੰ ਮਿਆਰੀ ਬਣਾਉਣ ਲਈ ਇਲੈਕਟ੍ਰੌਨਿਕ ਡਿਵਾਈਸਜ਼ ਭਾਵ ਈ ਐਲ ਡੀ ਵਰਤੋਂ ਕਰਨੀ ਜ਼ਰੂਰੀ ਹੋਵੇਗੀ।
ਇਸ ਤਜ਼ਵੀਜ ਅਨੁਸਾਰ ਹੁਣ ਕਾਗਜ਼ੀ ਲੌਗ ਬੁੱਕ ਦੀ ਵਰਤੋਂ ਕਰਨ ਵਾਲ਼ੇ ਸਾਰੇ ਡਰਾਈਵਰਾਂ ਲਈ ਈ ਐਲ ਡੀ ਭਾਵ ਬਿਜਲਈ ਲੌਗ ਬੁੱਕ ਦੀ ਵਰਤੋਂ ਲਾਜ਼ਮੀ ਹੋਵੇਗੀ।ਇਸ ਲੌਗ ਬੁੱਕ ਦੀਆਂ ਤਕਨੀਕੀ ਸਪੈਸੀਫਿਕੇਸ਼ਨਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਵੀ ਦੱਸਿਆ ਗਿਆ ਹੈ।ਪਰ ਨਾਲ਼ ਹੀ ਢੰਛਸ਼ਅ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਦੀ ਆੜ ‘ਚ ਓਪਰੇਟਰਾਂ ਨੂੰ ਜਾਂ ਉਨ੍ਹਾਂ ਨੂੰ ਜਿਹੜੇ ਪਹਿਲਾਂ ਹੀ ਬਿਜਲਈ ਲੌਗ ਬੁੱਕਾਂ ਦੀ ਵਰਤੋਂ ਕਰ ਰਹੇ ਹਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।
ਈ ਐਲ ਡੀ ਨੂੰ ਸਪਸ਼ਟ ਕਰਦਿਆਂ ਕਿਹਾ ਗਿਆ ਹੈ ਕਿ ਇਹ ਇੱਕ ਉਹ ਤਕਨੀਕੀ ਯੰਤਰ ਹੈ ਜੋ ਜਿਹੜਾ ਕਮ੍ਰਸ਼ੀਅਲ ਵਹੀਕਲ ਦੇ ਚੱਲਣ ਦਾ ਸਮਾਂ ਰਿਕਾਰਡ ਕਰਦਾ ਹੈ। ਇਹ ਵਹੀਕਲ ਦੇ ਇੰਜਣ ਨਾਲ਼ ਜੋੜਿਆ ਹੁੰਦਾ ਹੈ।ਇਹ ਥਾਵਾਂ ਸਬੰਧੀ ਜਾਣਕਾਰੀ ਦੀ ਵਰਤੋਂ ਕਰਦਾ ਹੈ ਅਤੇ ਨਾਲ ਹੀ ਛੇੜ ਛਾੜ ਰਹਿਤ ਹੁੰਦਾ ਹੈ। ਇਹ ਆਪਣੇ ਆਪ ਵਹੀਕਲ ਦੀ ਦੀ ਚਲਾਈ ਟਰੈਕ ਕਰਦਾ ਹੈ ਪਰ ਨਾਲ਼ ਹੀ ਡਰਾਈਵਰ ਅਤੇ ਮੋਟਰ ਕੈਰੀਅਰ ਏਜੰਟ ਨੂੰ ਵਿਸਥਾਰ ‘ਚ ਅਤੇ ਸਹੀ ਰਿਕਾਰਡ ਵੀ ਦੱਸਦਾ ਹੈ।ਜ਼ਰੁਰੀ ਨਹੀਂ ਕਿ ਇੱਕ ਈ ਐਲ ਡੀ ਇੱਕ ਫਿਜ਼ੀਕਲ ਡਿਵਾਈਸ ਹੋਵੇ- ਇਹ ਤਾਂ ਇੱਕ ਤਕਨੀਕੀ ਪਲੈਟਫਾਰਮ ਹੈ ਜਿਹੜਾ ਇੱਕ ਥਾਂ ਤੋਂ ਦੂਜੇ ਥਾਂ ਲਿਜਾਇਆ ਜਾ ਸਕਦਾ ਹੈ, ਕਿਸੇ ਹੋਰ ਡਿਵਾਇਸ ‘ਚ ਵੀ ਲਾਇਆ ਜਾ ਸਕਦਾ ਹੈ ਜਾਂ ਪੱਕੇ ਤੌਰ ‘ਤੇ ਵੀ ਵਹੀਕਲ ‘ਚ ਵੀ ਫਿੱਟ ਕੀਤਾ ਜਾ ਸਕਦਾ ਹੈ।
ਪਿਛਲੇ ਦਿਨਾਂ ‘ਚ ਛਪੇ ਇਸ ਨਿਯਮ ਸਬੰਧੀ ਲੋਕਾਂ ਨੂੰ 60 ਦਿਨ ਤੱਕ ਆਪਣੀ ਰਾਏ ਦੇਣ ਲਈ ਕਿਹਾ ਗਿਆ ਹੈ।ਇਸ ਤੋਂ ਬਾਅਦ ਲੋੜੀਂਦੀਆ ਸੋਧਾਂ ਨਾਲ਼ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਦੀ ਲਾਜ਼ਮੀ ਵਰਤੋਂ ਲਈ ਇਸ ਦੇ ਲਾਗੂ ਹੋਣ ਤੋਂ ਬਾਅਦ ਦੋ ਸਾਲ ਦਾ ਸਮਾਂ ਦਿੱਤਾ ਜਾਵੇਗਾ।
ਕਨੇਡੀਅਨ ਟਰੱਕਿੰਗ ਐਸੋਸੀਏਸ਼ਨ ਜਿਸ ਵੱਲੋਂ ਕਨੇਡਾ ਭਰ ‘ਚ ਈ ਐਲ ਡੀ ਨੂੰ ਲਾਗੂ ਕਰਨ ਲਈ ਲਾਜ਼ਮੀ ਕਰਨ ਲਈ ਕਿਹਾ ਹੈ, ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਸੀ ਟੀ ਏ ਦੇ ਮੁਖੀ ਅਤੇ ਮੁੱਖ ਪ੍ਰਬੰਧਕ ਡੇਵਿਡ ਬ੍ਰੈਡਲੀ ਨੇ ਕਿਹਾ ਹੈ ਕਿ ਜਿਸ ਸਮੇਂ ਤੱਕ ਸਾਨੂੰ ਇਹ ਤਜ਼ਵੀਜ਼ ਸਮਝਣ ਲਈ ਕੁੱਝ ਸਮਾਂ ਲੱਗੇਗਾ ਉੱਨੇ ਸਮੇਂ ਤੱਕ ਕਨੇਡਾ ਦੀਆਂ ਸਬੰਧਤ ਸਰਕਾਰਾਂ ਕਨੇਡਾ ਭਰ ‘ਚ ਵੀ ਇਸ ਤਰ੍ਹਾਂ ਦੀ ਤਜ਼ਵੀਜ਼ ਪੇਸ਼ ਕਰਨਗੀਆਂ।