ਮੂਲ ਲੇਖਕ: ਮਾਈਕਲ ਹਾਓ
ਕਿਸੇ ਟਰੱਕਿੰਗ ਕੰਪਨੀ ਨੂੰ ਚਲਾਉਣਾ ਹੋਰ ਕਿਸਮਾਂ ਦੇ ਕਾਰੋਬਾਰਾਂ ਨੂੰ ਚਲਾਉਣ ਨਾਲੋਂ ਇੰਨਾ ਵੱਖਰਾ ਨਹੀਂ ਹੈ। ਟੀਚਾ ਹੁੰਦਾ ਹੈ ਮੁਨਾਫਾ, ਅਤੇ ਤੁਸੀਂ ਇਸਨੂੰ ਵਿੱਕਰੀ ਅਤੇ ਗੁਣਵੱਤਾ ਭਰਪੂਰ ਗਾਹਕ ਸੇਵਾ ਰਾਹੀਂ ਹਾਸਲ ਕਰਦੇ ਹੋ। ਇਹ ਵੀ ਇੰਝ ਹੀ ਹੈ ਕਿ ਉਹਨਾਂ ਫਾਇਦਿਆਂ ਨੂੰ ਪ੍ਰਾਪਤ ਕਰਨ ਲਈ ਨਿਯਮਤ ਖ਼ਰਚੇ ਚਾਹੀਦੇ ਹਨ ਅਤੇ ਉਹਨਾਂ ਖ਼ਰਚਿਆਂ ਵਿੱਚੋਂ ਇੱਕ ਜਰੂਰੀ ਖਰਚਾ ਹੈ ਕੰਪਨੀ ਦਾ ਬੀਮਾ ਕਰਵਾਉਣਾ। ਕਾਰੋਬਾਰ ਦੀ ਰੱਖਿਆ ਕਰਨਾ ਅਤੇ ਦੇਣਦਾਰੀ ਨੂੰ ਸੀਮਤ ਕਰਨਾ ਕਿਸੇ ਵੀ ਕੰਪਨੀ ਵਾਸਤੇ ਇੱਕ ਜ਼ਰੂਰੀ ਸੁਰੱਖਿਆ-ਉਪਾਅ ਹੁੰਦਾ ਹੈ, ਅਤੇ ਟਰੱਕਿੰਗ ਉਦਯੋਗ ਵਾਸਤੇ ਕੁਝ ਬੀਮੇ ਦੀਆਂ ਕਿਸਮਾਂ ਦੀ ਲੋੜ ਹੁੰਦੀ ਹੈ। ਫੇਰ ਸਵਾਲ ਇਹ ਬਣ ਜਾਂਦਾ ਹੈ ਕਿ ਤੁਸੀਂ ਆਪਣੇ ਕਾਰੋਬਾਰ ਵਾਸਤੇ ਸਹੀ ਬੀਮੇ ਦੀ ਚੋਣ ਕਿਵੇਂ ਕਰਦੇ ਹੋ – ਪਾਲਿਸੀਆਂ, ਕੰਪਨੀਆਂ, ਅਤੇ ਵੰਨ-ਸੁਵੰਨੀਆਂ ਕਵਰੇਜਾਂ ਵਾਸਤੇ ਵਿਕਲਪ ਇਸ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਗੁੰਝਲਦਾਰ ਬਣਾ ਸਕਦੇ ਹਨ।
ਪਹਿਲੀਆਂ ਚੀਜ਼ਾਂ ਵਿੱਚੋਂ ਇੱਕ ਜਿਸਨੂੰ ਪੂਰਾ ਕਰਨ ਦੀ ਲੋੜ ਹੈ ਉਹ ਇਹ ਨਿਰਧਾਰਤ ਕਰਨਾ ਹੈ ਕਿ ਤੁਹਾਨੂੰ ਕਿਹੜੀ ਕਵਰੇਜ ਦੀ ਲੋੜ ਹੈ ਅਤੇ ਤੁਸੀਂ ਕੀ ਚਾਹੁੰਦੇ ਹੋ। ਇਸ ਦਾ ਜਵਾਬ ਕੰਪਨੀ ਦੇ ਅਕਾਰ, ਓਪਰੇਸ਼ਨ ਦੀ ਕਿਸਮ, ਲਿਜਾਏ ਜਾ ਰਹੇ ਕਾਰਗੋ ਦੀ ਕਿਸਮ ਅਤੇ ਹੋਰ ਬਹੁਤ ਕੁਝ ‘ਤੇ ਨਿਰਭਰ ਕਰਦਾ ਹੈ। ਔਨਲਾਈਨ ਖੋਜ ਕਰਨਾ ਜਾਂ ਬੀਮਾ ਦਲਾਲ ਜਾਂ ਵਿਅਕਤੀਗਤ ਪ੍ਰਦਾਨਕਾਂ ਨਾਲ ਗੱਲ ਕਰਨਾ ਇਹ ਨਿਰਧਾਰਤ ਕਰਨ ਵਿੱਚ ਮਦਦ ਕਰੇਗਾ ਕਿ
ਕਿਹੜੀਆਂ ਕਵਰੇਜਾਂ ਦੀ ਲੋੜ ਹੈ। ਆਮ ਕਵਰੇਜਾਂ ਵਿੱਚ ਸ਼ਾਮਲ ਹਨ:
– ਆਮ ਦੇਣਦਾਰੀ ਬੀਮਾ – ਇਹ ਆਮ ਤੀਜੀ-ਧਿਰ ਦੇ ਮੁਕੱਦਮਿਆਂ ਲਈ ਹੈ ਅਤੇ ਉਹਨਾਂ ਘਟਨਾਵਾਂ ਨੂੰ ਕਵਰ ਕਰਦਾ ਹੈ ਜੋ ਟਰੱਕ ਨੂੰ ਚਲਾਉਣ ਨਾਲ ਸਿੱਧੇ ਤੌਰ ‘ਤੇ ਸੰਬੰਧਿਤ ਨਹੀਂ ਹਨ। ਹੋਰ ਬੁਨਿਆਦੀ ਚੀਜ਼ਾਂ ਵੀ ਇਸ ਨਾਲ ਕਵਰ ਕੀਤੀਆਂ ਜਾਂਦੀਆਂ ਹਨ।
– ਕਾਮਿਆਂ ਦੇ ਮੁਆਵਜ਼ੇ ਦਾ ਬੀਮਾ – ਇਹ ਆਮ ਤੌਰ ‘ਤੇ ਲੋੜੀਂਦਾ ਹੁੰਦਾ ਹੈ ਜੇ ਤੁਹਾਡੇ ਕੋਲ ਕਰਮਚਾਰੀ ਹਨ ਅਤੇ ਤੁਸੀਂ ਡਾਕਟਰੀ ਲਾਗਤਾਂ ਨੂੰ ਕਵਰ ਕਰੋਂਗੇ ਅਤੇ ਮੁਕੱਦਮਿਆਂ ਤੋਂ ਰੱਖਿਆ ਕਰਦੇ ਹੋ ਜੇਕਰ ਕਿਸੇ ਕਰਮਚਾਰੀ ਨੂੰ ਕੰਮ ‘ਤੇ ਕੋਈ ਸੱਟ ਲੱਗ ਜਾਂਦੀ ਹੈ ਜਾਂ ਬਿਮਾਰੀ ਲੱਗ ਜਾਂਦੀ ਹੈ।
– ਮੋਟਰ ਟਰੱਕ ਕਾਰਗੋ ਬੀਮਾ – ਇਹ ਨੁਕਸਾਨੇ ਗਏ ਜਾਂ ਗੁਆਚੇ ਕਾਰਗੋ ਨੂੰ ਬਦਲਣ ਦੀ ਲਾਗਤ ਦੇ ਨਾਲ-ਨਾਲ ਉਨ੍ਹਾਂ ਮੁੱਦਿਆਂ ਨਾਲ ਸੰਬੰਧਿਤ ਕਾਨੂੰਨੀ ਖਰਚਿਆਂ ਨੂੰ ਵੀ ਕਵਰ ਕਰਦਾ ਹੈ।
– ਵਪਾਰਕ ਆਟੋ ਬੀਮਾ – ਇਹ ਕਨੂੰਨੀ ਖਰਚਿਆਂ, ਮੈਡੀਕਲ ਖਰਚਿਆਂ ਅਤੇ ਦੁਰਘਟਨਾਵਾਂ ਦੇ ਨਤੀਜੇ ਵਜੋਂ ਹੋਣ ਵਾਲੇ ਸਰੀਰਕ ਨੁਕਸਾਨ ਨੂੰ ਕਵਰ ਕਰਦਾ ਹੈ।
– ਬਿਜਨਸ ਇੰਟਰਵੇਸਟੈਂਸ ਇੰਸ਼ੋਰੈਂਸ – ਇਹ ਕੰਪਨੀ ਦੀ ਰੱਖਿਆ ਕਰੇਗਾ ਜੇਕਰ ਕੋਈ ਵੱਡੀ ਤਬਾਹੀ ਕਾਰੋਬਾਰ ਨੂੰ ਕੰਮ ਕਰਨ ਤੋਂ ਰੋਕਦੀ ਹੈ।
ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੋਵੇਗਾ ਕਿ ਕੋਈ ਵੀ ਬੀਮਾ ਕਾਰੋਬਾਰ ਦੇ ਸਾਰੇ ਹੀ ਪੱਖਾਂ ਨੂੰ ਕਵਰ ਕਰਦਾ ਹੈ – ਟਰੱਕ, ਟਰੇਲਰ, ਕਰਮਚਾਰੀ, ਅਤੇ ਆਪਰੇਸ਼ਨਜ਼ ।
ਸਹੀ ਬੀਮਾ ਅਤੇ ਸਹੀ ਬੀਮਾ ਕੰਪਨੀ ਨੂੰ ਲੱਭਣ ਦੇ ਸਭ ਤੋਂ ਵਧੀਆ ਢੰਗਾਂ ਵਿੱਚੋਂ ਇੱਕ ਹੈ ਦੂਜੇ ਆਪਰੇਟਰਾਂ ਨੂੰ ਪੁੱਛਣਾ ਕਿ ਉਹ ਕਿਸ ਕਿਸਮ ਦੀ ਪਾਲਿਸੀ ਦੀ ਵਰਤੋਂ ਕਰਦੇ ਹਨ। ਟਰੱਕਿੰਗ ਭਾਈਚਾਰਾ ਇੱਕ ਬਹੁਤ ਹੀ ਨਜ਼ਦੀਕੀ ਰਿਸ਼ਤਿਆਂ ਵਾਂਗ ਬੁਣਿਆ ਹੋਇਆ ਭਾਈਚਾਰਾ ਹੈ, ਇਸ ਕਰਕੇ ਹੋਰਨਾਂ ਆਪਰੇਟਰਾਂ ਕੋਲੋਂ ਸਲਾਹ ਜਾਂ ਉਹਨਾਂ ਦੇ ਤਜ਼ਰਬੇ ਬਾਰੇ ਪੁੱਛਣਾ ਇੱਕ ਵਧੀਆ ਪਹੁੰਚ ਹੈ।
ਇੱਕ ਵਾਰ ਜਦ ਤੁਹਾਨੂੰ ਉਸ ਕਵਰੇਜ ਬਾਰੇ ਵਧੀਆ ਪਤਾ ਲੱਗ ਜਾਂਦਾ ਹੈ, ਜਿਸਦੀ ਤੁਹਾਨੂੰ ਲੋੜ ਪੈ ਸਕਦੀ ਹੈ ਅਤੇ ਜਿਨ੍ਹਾਂ ਬੀਮਾ ਪ੍ਰਦਾਨ ਕਰਨ ਵਾਲ਼ਿਆਂ ਨਾਲ਼ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਤਾਂ ਇਸ ਤੋਂ ਨੀਤੀਆਂ ਦਾ ਮੁਕਾਬਲਾ ਕਰਨ ਦਾ ਸਮਾਂ ਆ ਗਿਆ ਹੈ।ਲਾਗਤ ਅਕਸਰ ਹੀ ਨੰਬਰ ਇੱਕ ਵਿਚਾਰ ਹੁੰਦੀ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਮੁਨਾਫੇ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਹ ਵਿਚਾਰਨ ਵਾਸਤੇ ਇੱਕੋ ਇੱਕ ਕਾਰਕ ਨਹੀਂ ਹੋਣਾ ਚਾਹੀਦਾ। ਕਵਰੇਜ ਸੀਮਾਵਾਂ, ਕਟੌਤੀਆਂ, ਵੱਖ-ਵੱਖ ਅਲਹਿਦਗੀਆਂ ਅਤੇ ਸੀਮਾਵਾਂ, ਨਿਯਮ ਅਤੇ ਸ਼ਰਤਾਂ ਅਤੇ ਹੋਰਨਾਂ ਦੀ ਤੁਲਨਾ ਕਰੋ। ਮੁੱਕਦੀ ਗੱਲ ਤਾਂ ਇਹ ਨਿਰਧਾਰਤ ਕਰਨਾ ਹੈ ਕਿ ਕਿਹੜੀ ਕਵਰੇਜ ਕਾਰੋਬਾਰ ਦੀ ਸਭ ਤੋਂ ਵਧੀਆ ਰੱਖਿਆ ਕਰਦੀ ਹੈ ਅਤੇ ਓਪਰੇਸ਼ਨਾਂ ਦੀ ਲਾਗਤ ਲਈ ਢੱੁਕਵੀਂ ਹੈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ, ਕੱੁਝ ਬੀਮਾ ਪ੍ਰਦਾਤਾ ਬਹੁਤ ਸਾਰੀਆਂ ਵਾਧੂ ਸੇਵਾਵਾਂ ਦਿੰਦੇ ਹਨ, ਜੋ ਕਿ ਫਾਇਦੇਮੰਦ ਹੋ ਸਕਦੀਆਂ ਹਨ। ਸੁਰੱਖਿਆ ਸਿਖਲਾਈ, ਖਤਰੇ ਦੇ ਪ੍ਰਬੰਧਨ ਸਬੰਧੀ ਸੇਵਾਵਾਂ, ਦਾਅਵਿਆਂ ਦਾ ਪ੍ਰਬੰਧਨ, ਕਾਰੋਬਾਰੀ ਸਿਖਲਾਈ, ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਬਿਨਾਂ ਕਿਸੇ ਵਧੀਕ ਖ਼ਰਚੇ ਦੇ ਉਪਲਬਧ ਹੁੰਦੀਆਂ ਹਨ। ਛੋਟਾਂ ਵਾਸਤੇ ਵੀ ਦੇਖੋ, ਜਿਵੇਂ ਕਿ ਮਲਟੀ-ਟਰੱਕ ਜਾਂ ਸੁਰੱਖਿਆ ਨਾਲ ਸਬੰਧਿਤ ਛੋਟਾਂ। ਸਹੀ ਕੰਪਨੀ ਅਤੇ ਨੀਤੀ ਨੂੰ ਲੱਭਣ ਲਈ ਚੰਗੀ ਤਰ੍ਹਾਂ ਖੋਜ ਕਰੋ।
ਚਾਹੇ ਤੁਸੀਂ ਕਿਸੇ ਵੀ ਕਵਰੇਜ ਅਤੇ ਕੰਪਨੀ ਦੀ ਚੋਣ ਕਰਦੇ ਹੋਵੋਂ, ਇਹ ਵੀ ਯਾਦ ਰੱਖੋ ਕਿ ਕਾਰੋਬਾਰ ਅਤੇ ਉਦਯੋਗ ਵਿਕਸਤ ਹੋ ਸਕਦੇ ਹਨ ਅਤੇ ਵਿਕਸਤ ਹੋਣਗੇ ਵੀ। ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ, ਕਵਰੇਜ਼ ਦੀ ਹਰ ਸਾਲ ਸਮੀਖਿਆ ਕਰੋ ਅਤੇ ਇਸਨੂੰ ਬਦਲਣ ਜਾਂ ਜੇ ਲੋੜ ਪਵੇ ਤਾਂ ਪ੍ਰਦਾਨਕ ਨੂੰ ਬਦਲਣ ਤੋਂ ਨਾ ਡਰੋ। ਉਹ ਕਰੋ ਜੋ ਕੰਪਨੀ ਲਈ ਸਭ ਤੋਂ ਵਧੀਆ ਹੈ ਇਹ ਸੁਨਿਸ਼ਚਿਤ ਕਰਨ ਲਈ ਕਿ ਕੀ ਇਹ ਸੁਰੱਖਿਅਤ ਹੈ ਅਤੇ ਸਭ ਤੋਂ ਵਾਜਬ ਕੀਮਤ ਵੀ ਹੈ।
ਸੁਰੱਖਿਅਤ ਰਹੋੋ, ਲਾਭਦਾਇਕ ਬਣੋ, ਅਤੇ ਸੁਰੱਖਿਅਤ ਬਣੇ ਰਹੋੋ!