18.9 C
Vancouver
Monday, September 16, 2024

ਅਵਰਜ਼ ਆਫ ਸਰਵਿਸ ਕਾਰਨ ਹੋ ਜਾਵੇਗੀ ਡਰਾਈਵਰਾਂ ਦੀ ਘਾਟ ਅਤੇ ਵਧ ਜਾਣਗੇ ਰੇਟ, ਇੱਕ ਅਧਿਅਨ

Highway 1

ਇੱਕ ਅਧਿਅਨ : ਐਚ ਓ ਐਸ ਬਲੋਬੈਕ ਕਾਰਨ ਹੋ ਜਾਵੇਗੀ ਡਰਾਈਵਰਾਂ ਦੀ ਘਾਟ ਅਤੇ ਵਧ ਜਾਣਗੇ ਰੇਟ
ਪਿਛਲੀ ਸਮਰ ‘ਚ ਲਾਗੂ ਕੀਤੇ ਐਚ ਓ ਐਸ ( ਅਵਰਜ਼ ਆਫ ਸਰਵਿਸ- ਕੰਮ ਦੇ ਘੰਟੇ) ਦੇ ਲਾਗੂ ਹੋਣ ਕਾਰਨ ਟਰੱਕਿੰਗ ਕੰਪਨੀਆਂ ਨੂੰ ਹੋਰ ਡਰਾਈਵਰ ਰੱਖਣੇ ਪੈਣਗੇ। ਇਹ ਸਿੱਟੇ ਉਸ ਅਧਿਅਨ ਤੋਂ ਪਤਾ ਲੱਗੇ ਹਨ ਜਿਹੜਾ ਗਲੋਬਲ ਸਪਲਾਈ ਚੇਨ ਆਫ ਦੀ ਯੂਨੀਵਰਸਿਟੀ ਟੈਨੇਸੀ ( ਯੂ ਟੀ) ਦੇ ਕਾਲਜ ਆਫ ਬਿਜ਼ਨਸ ਐਡਮਨਿਸਟਰੇਸ਼ਨ ਵੱਲੋਂ ਕੀਤਾ ਗਿਆ।
ਫਲੀਟ ਓਨਰ ‘ਚ ਛਪੀ  ਰਿਪੋਰਟ ਅਨੁਸਾਰ ਲੇਖਕਾਂ ਵੱਲੋਂ ਕੀਤੇ ਗਏ ਅਧਿਅਨ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ 2014 ‘ਚ ਡਰਾਈਵਰਾਂ ਦੀ ਘਾਟ ਹੋਵੇਗੀ।  ਇਸ ਦੇ ਉਲਟ ਸ਼ਿੱਪਰਾਂ ਨੂੰ ਕੈਰੀਅਰਾਂ ਨੂੰ ਵਧੇਰੇ ਪੈਸੇ ਦੇਣੇ ਪੈਣਗੇ।
ਇਸ ਦੇ ਲੇਖਕ ਡਾ: ਮੇਰੀ ਹੋਲਕੌਂਬ, ਯੂ ਟੀ ਐਸੋਸੀਏਟ ਪ੍ਰੋਫੈਸਰ ਆਫ ਸਪਲਾਈ ਚੇਨ ਮੈਨੇਜਮੈਂਟ, ਅਤੇ ਵਾਵਲੀਡਜ਼ ਲੌਗਿਸਿਟਿਕ ਦੇ ਪਾਇਲਟ ਫਲਾਇੰਗ ਜੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਆਪਣਾ ਉਹੀ ਕੰਮ ਨਿਭਾਉਣ ‘ਚ ਹੁਣ ਵਧੇਰੇ ਸਮਾਂ ਲੱਗੇਗਾ ਅਤੇ ਉਨ੍ਹਾਂ ਤੋਂ ਆਸ ਇਹ ਕੀਤੀ ਜਾਵੇਗੀ ਉਹ ਵਧੇਰੇ ਸਮਰੱਥਾ ਜਾਂ ਯੋਗਤਾ ਵਿਖਾਉਣ। ਇਸ ਨਾਲ ਉਤਪਾਦਨ ‘ਚ ਘਾਟ ਆਵੇਗੀ ਜਿਸਦਾ ਨਤੀਜਾ ਅੰਤ ਇਹ ਨਿਕਲੇਗਾ ਕਿ ਕੈਰੀਅਰਾਂ ਅਤੇ ਸ਼ਿੱਪਰਾਂ ਦੋਵਾਂ ਦੇ ਖਰਚੇ ਵਧ ਜਾਣਗੇ।

.
ਸਰਵੇਖਣ ‘ਚ ਦਿੱਤੇ ਗਏ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਟਰੱਕਾਂ ‘ਚ ਲੰਬੇ ਸਫਰ ਵਾਲੇ ਟਰੱਕ ( 40.5%) ਹੋਣਗੇ। ਜਦੋਂ ਕਿ ਛੋਟੀ ਦੂਰੀ ਵਾਲਿਆਂ ‘ਤੇ 18.9% ਅਤੇ ਇੱਕ ਪਾਸੇ ਜਾਣ ਵਾਲਿਆਂ ‘ਤੇ 17.6% ‘ਤੇ  ਵੀ ਥੋੜ੍ਹਾ ਬਹੁਤ ਅਸਰ ਪੈਣਾ ਹੀ ਪੈਣਾ ਹੈ।
ਜਿਨ੍ਹਾਂ ਸ਼ਿੱਪਰਾਂ ਨੂੰ ਸਰਵੇ ਦੌਰਾਨ ਪੁੱਛਿਆ ਗਿਆ, ‘ਚੋਂ ਲੱਗ ਭੱਗ ਅੱਧਿਆਂ (47%) ਨੇ ਕਿਹਾ ਹੈ ਕਿ ਢੋਆ ਢੁਆਈ ਦੇ ਰੇਟ ਵਧਣਗੇ। ਇਸ ਤਰ੍ਹਾਂ ਦੇ ਸਿਰਫ 10.6% ਹਨ ਜੋ ਇਸ ਤਰ੍ਹਾਂ ਨਹੀਂ ਸੋਚਦੇ। ਲੇਖਕ ਦਾ ਕਹਿਣਾ ਹੈ ਕਿ ਜੋ ਇਸ ਤਰ੍ਹਾਂ ਨਹੀ ਸੋਚਦੇ ਉਹ ਸ਼ਾਇਦ ਸਚਾਈ ਤੋਂ ਅਨਜਾਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ‘ਚ ਕੈਰੀਅਰਾਂ ਵੱਲੋਂ ਕਿਰਾਏ ਵਧਾਉਣੇ ਹੀ ਵਧਾਉਣੇ ਹਨ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕਿੰਨੇ ਵਧਾਏ ਜਾਣਗੇ। ਲੱਗ ਭੱਗ ਅੱਧੇ ( 57%) ਸ਼ਿਪਰ ਇਹ ਸੋਚਦੇ ਹਨ ਕਿ ਵਧੇ ਹੋਏ ਰੇਟ ਉਹ ਅੱਗੇ ਆਪਣੇ ਗਾਹਕਾਂ ਸਿਰ ਪਾ ਦੇਣਗੇ। ਪਰ ਮੌਜੂਦਾ ਅਰਥਚਾਰੇ ‘ਚ ਇਸ ਨਾਲ ਲੇਖਕ ਸਹਿਮਤ ਨਹੀਂ।
”  ਇਹ ਗੱਲ ਤਾਂ ਪ੍ਰਤੱਖ ਹੈ ਕਿ ਕੈਰੀਅਰਜ਼ ਵੱਲੋਂ ਉਤਪਾਦਨ ਦੀ ਘਾਟ ਨੂੰ ਸਮੋਇਆ ਨਹੀਂ ਜਾ ਸਕੇਗਾ। ਨਵੇਂ ਐਚ ਓ ਐਸ ਨਿਯਮਾਂ ਅਧੀਨ ਸ਼ਿਪਰਾਂ ਨੂੰ ਆਪਣੀ ਵੰਡ ਪ੍ਰਣਾਲੀ ‘ਚ ਸੁਧਾਰ ਕਰਨਾ ਪੈਣਾ ਹੈ।
27% ਦੇ ਕਰੀਬ ਦਾ ਕਹਿਣਾ ਹੈ ਕਿ ਉਹ ਆਸ ਕਰਦੇ ਹਨ ਕਿ ਨਵੇਂ ਨਿਯਮ ਅਨੁਸਾਰ ਉਤਪਾਦਨ ‘ਚ ਕੇਵਲ 1% ਦਾ ਨੁਕਸਾਨ ਹੋਵੇਗਾ ਜਦੋਂ ਕਿ ਅੱਧਿਆਂ ਦਾ ਕਹਿਣਾ ਹੈ ਕਿ ਐਚ ਓ ਐਸ ( ਆਵਰਜ਼ ਆਫ ਸਰਵਿਸ) ‘ਚ ਤਬਦੀਲੀ ਨਾਲ 1% ਤੋਂ 4% ਤੱਕ ਨੁਕਸਾਨ ਹੋਵੇਗਾ।”
ਲੇਖਕਾਂ ਦਾ ਕਹਿਣਾ ਹੈ ਕਿ ਕੈਰੀਅਰਜ਼ ਦਾ ਇੱਕ ਪ੍ਰਤੀਕਰਮ ਐਚ ਓ ਐਸ ‘ਚ ਤਬਦੀਲੀ ਕਾਰਨ ਆਪਣੇ ਗਾਹਕਾਂ ਦਾ ਲੀਡ ਸਮਾਂ  ਵਧਾਉਣਾ ਹੋਵੇਗਾ। ਇਹ ਉਨ੍ਹਾਂ ਦੀ ਮੁੱਖ ਯੋਜਨਾ ਹੋਵੇਗੀ- ਕੁੱਝ ਗਾਹਕਾਂ ਲਈ ਡਲਿਵਰੀ ਵਿੰਡੋ ਦਾ ਵਾਧਾ; ਕੁੱਝ ਲਈ ਸ਼ਿਪਮੈਂਟਾਂ ਨੂੰ ਇਕੱਠਾ ਕਰਨਾ; ਅਤੇ ਡਰਾਪ ਅਤੇ ਹੁੱਕ ‘ਚ ਵਾਧਾ ਕਰਨਾ- ਅਗੇਤਾਂ ਨੂੰ ਘੱਟ ਰੱਖਣਾ।
ਕਾਫੀ ਮਾਤਰਾ (65.7%) ਕੈਰੀਅਰ ਹੁਣ ਤੋਂ ਹੀ ਆਪਣੇ ਟ੍ਰਾਂਸਪੋਰਟੇਸ਼ਨ ਆਪਰੇਸ਼ਨਾਂ ਨੂੰ ਵਧੀਆ ਬਣਾਉਣ ਲਈ ਸੋਚ ਰਹੇ ਹਨ। ਕੋਈ 51.1 % ਦਾ ਖਿਆਲ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਐਚ ਓ ਐਸ ਦੇ ਪ੍ਰਭਾਵਾਂ ਨੂੰ ਘਟਾਉਣ ‘ਚ ਮਦਦ ਮਿਲੇਗੀ।
ਸੀ ਐਸ ਏ ਦੇ ਇਹ ਨਿਯਮ ਜੋ 2010 ‘ਚ ਆਏ ਇਨ੍ਹਾਂ ਕਰਕੇ ਅਤੇ ਵਧਦੀ ਉਮਰ ਦੇ ਡਰਾਈਵਰਾਂ ਦੀ ਥਾਂ ਨਵੇਂ ਡਰਾਈਵਰ ਰੱਖਣ ਕਾਰਨ ਇਸ ਤਰ੍ਹਾਂ ਦਾ ਦਬਾਅ ਵਧਦਾ ਹੀ ਜਾਵੇਗਾ।
ਲੇਖਕਾਂ ਦਾ ਆਖਰ ‘ਚ ਕਹਿਣਾ ਹੈ ਕਿ ਇਨ੍ਹਾਂ ਨਿਯਮਾਂ ਕਾਰਨ ਡਰਾਈਵਰਾਂ ਦੀ ਲਗਾਤਾਰ ਘਾਟ ਰਹੇਗੀ ਅਤੇ 2014 ਅਤੇ ਇਸ ਤੋਂ ਅੱਗੇ ਟਰਾਂਸਪੋਰਟੇਸ਼ਨ ਸ਼ਿਪਮੈਂਟ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।