12.5 C
Vancouver
Saturday, October 12, 2024

WOW – Warehouse on Wheels? ਵੇਅਰ ਹਾਊਸ ਆਨ ਵਹੀਲਜ਼-By Dara Nagra

With technology available on finger tips through smart phones, the demand for customized, self-configurable products has risen tremendously. To cope with this demand, manufactures are finding ways to improve the internal and external manufacturing and transportation processes. The traditional methods like produce and store are obsolete now. A new philosophy of manufacturing based on planned elimination of all waste and on continuous improvement of productivity is introduced. This is called Just-In-Time. It has also been described as an approach with the objective of producing the right part in the right place at the right time. The benefits which come as outcome from JIT concepts are:

  • higher quality products
  • making quality the responsibility of every worker, not just quality control inspectors
  • reduce scrap and rework
  • reduce cycle times
  • lower setup times
  • smoother production flow
  • smaller inventory of raw materials, work-in-progress and finished goods
  • cost savings
  • higher productivity
  • higher worker participation
  • multi-skilled workforce, able and willing to switch roles
  • reduced space requirements
  • improved relationships with suppliers

Transportation is the key player to support JIT. Throughout history, transportation has worked on moving goods farther and faster. In the 1980s, U.S. industries started to adopt just-in-time manufacturing to reduce inventory to decrease costs and spoilage and increase profits. In the mid-1990s, supply chain management, or flow management, was introduced to help increase profits for companies by again reducing inventory and by purchasing only what was needed when it was needed. After September 11, 2001 and other recent disruptions, companies are starting to look at just-in-case policies that allow for little extra inventory just in case something unforeseen or unavoidable happens. “Just in case” and “just in time” have critical implications for the trucking industry since the success of these policies depends to a large extent on the trucking industry’s response to these initiatives.

Trucking companies have to be an active part of the optimization in the just-in-time process. Many carriers have become a “warehouse on wheels” (WOW). Instead of warehousing goods close to the factory, WOW actually warehouses them on the trailers bringing the goods into the plant eliminating the need for extra buildings, as well as additional loading and unloading. Most importantly, excess inventory is not being held that could go out-of-date or otherwise become obsolete or unsuitable for sale. In the “just in time” environment, it is critical that carriers avoid as many delays as possible. Trucks can be delayed by accidents, snarled traffic, bad weather, breakdowns, or even some of the new security procedures being introduced since 9-11. Many of these delays can be prevented with information. In-cab devices can help provide instant communication and information, including traffic alerts that can be used to help avoid traffic problems in major metropolitan areas. This information can be used to re-route trucks and to alert shippers and receivers of potential delays. Technologies that address internal efficiencies such as route optimization, fuel optimization, driver scheduling, electronic document development, and better integration with shippers’ systems are gaining popularity.

With the introduction of JIT, the transportation industry has evolved from moving freight from A to B, to a full-fledged service oriented, customer focused and value catered competitive industry. In order to support this new business model, selection and implementation of appropriate technology solutions plays a great role in this industry. By having the right tools and systems in place, transportation companies can take a competitive advantage and win dedicated contracts from JIT manufacturers.

ਸਮਾਰਟ ਫੋਨਾਂ ਰਾਹੀਂ ਤਕਨੀਕ ਹੁਣ ਪੋਟਿਆਂ ਤੇ ਮਿਲਣ ਲੱਗ ਗਈ ਹੈ ਅਤੇ ਇਸ ਕਾਰਣ ਸੈਲਫ਼-ਕਨਫਿਗਰਿੰਗ ਵਸਤੂਆਂ ਦੀ ਮੰਗ ਵੀ ਬਹੁਤ ਵੱਧ ਗਈ ਹੈ।ਇਸ ਵਧ ਰਹੀ ਮੰਗ ਦਾ ਹਾਣੀ ਬਨਣ ਲਈ ਉਤਪਾਦਕ ਆਪਣੇ ਉਤਪਾਦਨ ਵਿੱਚ ਸੁਧਾਰ ਲਿਆਉਣ ਅਤੇ ਢੋਹਾ-ਢੋਹਾਈ ਦੇ ਢੰਗ ਤਰੀਕੇ ਲੱਭ ਰਹੇ ਹਨ। ਉਤਪਾਦਨ ਕਰਕੇ ਸਟੋਰ ਕਰਨ ਦੇ ਪੁਰਾਣੇ ਢੰਗ ਹੁਣ ਸਮੇਂ ਦੇ ਹਾਣੀ ਨਹੀਂ ਰਹੇ। ਹੁਣ ਤਾਂ ਵੇਸਟ ਘਟਾਉਣ ਅਤੇ ਲਗਾਤਾਰ ਉਤਪਾਦਨ ਵਿੱਚ ਸੁਧਾਰ ਕਰਨ ਤੇ ਜ਼ੋਰ ਲਗ ਰਿਹਾ ਹੈ।ਠੀਕ ਪਾਰਟ ਨੂੰ ਠੀਕ ਸਥਾਨ ਤੇ ਅਤੇ ਠੀਕ ਸਮੇਂ ਤੇ ਬਨਾਉਣਾ ਉਨ੍ਹਾਂ ਦਾ ਉਦੇਸ਼ ਬਣ ਗਿਆ ਹੈ।ਇਸ ਨੂੰ ਜਸਟ-ਇਨ-ਟਾਈਮ (Just-in time) ਕਹਿੰਦੇ ਹਨ।ਇਸ JIT ਕਾਨਸੈਪਟ ਦੇ ਬਹੁਤ ਲਾਭ ਹਨ, ਜਿਵੇਂ :-

–           ਚੰਗੀ ਕੁਆਲਟੀ ਦਾ ਮਾਲ

–           ਕੁਆਲਿਟੀ ਦੇਣੀ ਹਰ ਕਾਮੇ ਦੀ ਜ਼ਿੰਮੇਵਾਰੀ ਨਾ ਕੇਵਲ ਕੁਆਲਟੀ ਕੰਟਰੋਲ ਇੰਸਪੈਕਟਰ ਦੀ।

–           ਘੱਟ ਸਕਰੈਪ

–           ਘੱਟ ਸਾਈਕਲ ਟਾਈਮ

–           ਘੱਟ ਸੈੱਟ-ਅੱਪ ਟਾਈਮ

–           ਉਤਪਾਦਨ ਦੀ ਚਾਲ ਰਵਾਂ

–           ਕੱਚੇ ਮਾਲ, ਕੰਮ ਤੇ ਅਤੇ ਤਿਆਰ ਵਸਤੂਆਂ ਦੀ ਛੋਟੀ ਇਨਵੈਂਟਰੀ

–           ਖਰਚਾ ਘੱਟ, ਉਤਪਾਦਨ ਵਧੇਰੇ

–           ਬਹੁ-ਯੋਗਤਾ ਵਰਕ ਫੋਰਸ

–           ਸਪਲਾਇਰਜ਼ ਨਾਲ ਚੰਗੇਰੇ ਸੰਬੰਧ

JIT ਦੀ ਸਫਲਤਾ ਲਈ ਟਰਾਂਸਪੋਰਟੇਸ਼ਨ ਦੀ ਮੁੱਖ ਭੁੂਮਿਕਾ ਹੈ। ਟਰਾਂਸਟਪੋਰਟ ਵਸਤੂਆਂ ਨੂੰ ਦੂਰ ਦਰਾਡੇ ਅਤੇ ਤੇਜ਼ੀ ਨਾਲ ਪਹੁੰਚਾਉਂਦੀ ਹੈ। 1980 ਵਿੱਚ ਯੂ.ਐਸ. ਦੇ ਉਦਯੋਗ ਨੇ JIT ਨੂੰ ਇਨਵੈਂਟਰੀ ਘਟਾਉਣ, ਲਾਗਤ ਘਟਾਉਣ, ਸਪਾਇਲਿਜ਼ ਘਟਾਉਣ ਅਤੇ ਮੁਨਾਫ਼ਾ ਵਧਾਉਣ ਲਈ ਸ਼ੁਰੂ ਕੀਤਾ।1990 ਦੇ ਮਧ ਵਿੱਚ ਸਪਲਾਈ ਚੇਨ ਮੈਨੇਜਮੈਂਟ ਜਾਂ ਫਲੋ ਮੈਨੇਜਮੈਂਟ ਲਾਗੂ ਕੀਤੀ ਗਈ ਤਾਂ ਕਿ ਕੇਵਲ ਲੋੜੀਂਦੀਆਂ ਵਸਤਾਂ ਹੀ ਖਰੀਦ ਕੇ ਕੰਪਨੀਆਂ ਦਾ ਮੁਨਾਫਾ ਵਧਾਇਆ ਜਾ ਸਕੇ। ਸਤੰਬਰ 2001 ਤੋਂ ਕੰਪਨੀਆਂ ਨੇ Just-in-Case ਪਾਲਸੀਆਂ ਸ਼ੁਰੂ ਕੀਤੀਆਂ  ਹਨ ਕੁਝ ਅਨ-ਫੋਰਸੀਨ ਜਾਂ ਅਨ-ਅਵਾਇਡੇਬਲ ਵਾਪਰਨ ਤੇ ਕੇਵਲ ਥੋੜ੍ਹਾ ਵਾਧੁੂ ਇੰਨਵੈਂਟਰੀ ਦੀ ਮੰਗ ਕਰਦੀਆਂ ਹਨ। Just-in-Case ਜਾਂ Just-in time ਦੀ ਸਫ਼ਲਤਾ ਬਹੁਤ ਹੱਦ ਤੱਕ ਟਰੱਕਿੰਗ ਉਦਯੋਗ ਤੇ ਨਿਰਭਰ ਹੈ।

ਟਰੱਕਿੰਗ ਕੰਪਨੀਆਂ ਨੂੰ ਵੀ Just-in time ਦਾ ਐਕਟਿਵ ਅੰਗ ਬਣਨਾ ਹੋਵੇਗਾ। ਬਹੁਤ ਸਾਰੀਆਂ ਟਰੱਕ ਕੰਪਨੀਆਂ ‘ਵੇਅਰ ਹਾਊਸ-ਆਨ-ਵਹੀਲਜ਼’ (WWW) ਬਣ ਗਈਆਂ ਹਨ।ਵਸਤੂਆਂ ਨੂੰ ਫੈਕਟਰੀ ਦੇ ਲਾਗੇ ਗੁਦਾਮਾ ਵਿੱਚ ਰੱਖਣ ਦੀ ਬਿਜਾਏ WWW ਉਹਨਾਂ ਨੂੰ ਟਰੇਲਰਾਂ ਤੇ ਹੀ ਰੱਖ ਛਡਦੇ ਹਨ ਅਤੇ ਜ਼ਰੂਰਤ ਵੇਲੇ ਪਲਾਂਟ ਵਿੱਚ ਲੈ ਆਉਂਦੇ ਹਨ।ਇਸ ਨਾਲ ਨਾ ਵਾਧੂ ਬਿਲਡਿੰਗ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਬਾਰ ਬਾਰ ਮਾਲ ਉਤਾਰਨ-ਚੜ੍ਹਾਉਣ ਦਾ ਖਰਚਾ ਪੈਂਦਾ ਹੈ। Just-in time ਵਿੱਚ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਦੇਰੀ ਨੂੰ ਵੱਧ ਤੋਂ ਵੱਧ ਘਟਾਇਆ ਜਾਵੇ।ਦੇਰੀ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਐਕਸੀਡੈਂਟ, ਟ੍ਰੈਫਿਕ ਜਾਮ, ਖਰਾਬ ਮੌਸਮ, ਗੱਡੀ ਵਿਗੜ ਜਾਣੀ ਜਾਂ ਨਵੇਂ ਨਵੇਂ ਸਕਿਊਰਟੀ ਪਰੋਸੀਜ਼ਰਜ਼ ਆਦਿ।ਇਨ੍ਹਾਂ ਵਿੱਚੋਂ ਬਹੁਤੀਆਂ ਦੇਰੀਆ ਤੋਂ ਬਚਿਆ ਜਾ ਸਕਦਾ ਹੈ।ਕੈਬ ਉਪਕਰਣਾਂ ਨਾਲ ਟ੍ਰੈਫਿਕ ਜਾਂ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ, ਰੂਟ ਬਦਲਿਆ ਜਾ ਸਕਦਾ ਹੈ, ਪੋਟੈਂਸ਼ੀਅਲ ਦੇਰੀਆਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਆਦਿ।

ਝੀਠ ਦੇ ਲਾਗੂ ਹੋਣ ਨਾਲ ਹੁਣ ਟਰੱਕ ਇੰਡਸਟਰੀ ਕੇਵਲ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭਾਰ ਢੋਹਣ ਦੀ ਥਾਂ ਇੱਕ ਪੁੂਰੀ ਸਰਵਿਸ ਉਰੀਐਂਟਿਡ, ਕਸਟਮਰ ਫੋਕਸ ਅਤੇ ਵੈਲਯੂ ਕੇਟਰਡ ਇੰਡਸਟਰੀ ਬਣ ਗਈ ਹੈ। ਆਪਣੇ ਟੂਲਜ਼ ਅਤੇ ਸਿਸਟਮ ਨੂੰ ਸੁਧਾਰ ਕੇ ਟਰਾਂਸਪੋਰਟ ਕੰਪਨੀਆਂ JIT ਤੋਂ ਕਾਂਟਰੈਕਟਸ ਪ੍ਰਾਪਤ ਕਰ ਸਕਦੀਆਂ ਹਨ ਅਤੇ ਮੁਕਾਬਲੇ ਦੇ ਸਮੇਂ ਵਿੱਚ ਲਾਭ ਪ੍ਰਾਪਤ ਕਰ ਸਕਦੀਆਂ ਹਨ।