ਸਰਦੀਆਂ ਦੇ ਮੌਸਮ ‘ਚ ਟਰੱਕਾਂ ਵਾਲ਼ਿਆਂ ਦੀ ਸੁਰੱਖਿਆ
Fall has arrived and although we hate to hear it, Winter will soon be upon us and yes, I have to say that ugly “S” word – snow.The problem with having such a large country is that “winter” is not the same in the various parts of the country at the same time.In fact a cross-country driver can experience all four seasons in one trip and it really doesn’t matter what month of the calendar is being displayed.This fact makes everyday a challenge.
As the seasons change, however, we must relearn our skills to meet the challenges of the day.Driving in winter conditions is unlike any other.Dry winter roads can be just as slippery as those ice and snow covered stretches of pavement.But when the road looks dry, it can lead us into remembering those warm dry summer days when traction isn’t a big issue.
Anytime the temperature is below zero Celsius, even dry pavement can be challenging.There are several reasons for traction being more of a challenge when the temperature drops is two fold.First the pavement itself, while appearing dry can have a slight film that will reduce traction.The other factor is the tires on your vehicle.Most all season tires, are quite good to about minus ten Celsius at holding traction, but below that they aren’t good at all.Winter tires are able to maintain traction well below that of all seasons.Summer tires are all but useless at maintaining traction in winter conditions but are excellent at running cooler in the heat of summer.
Traction works two way also.That’s the traction of digging in and moving the truck forward but also traction is that ability to bring the vehicle to a halt without skidding.Skidding is loosing control and even a brief moment of no control is out of the question.
This time a year, it’s critical to give a great deal of attention to your tires and make sure they will perform their best in the conditions you are most likely to face.We have little or no control over the way the road itself is maintained but we do have the ability to control the way we react to the conditions presented.
This is also the time of year when ensuring the windshield is in good shape and that the wipers are changed from summer operations to winter operations.And don’t forget to have a spare wiper or two to place in your jockey box, just in case.
It’s also the time of year to readjust our mentality.OK, during the summer we’ve let our safety margins shrink.We’re thinking we can stop easier, therefore, we don’t protect our safety margins with the same urgency.As winter approaches it’s time to extend that safety margin because our ability to stop may not be what we want at every point along the road.Since we never know when we are going to be asked, demanded, to stop, whether for a creature that pops out in front of us and that unthinking car driver passes us and pulls into our safety margin then slows down and in some cases does so quickly it puts everyone in danger.
While truck drivers in the east rarely have to consider “chaining up”, those in the west know that chaining is not an option.When the authorities deem chains are required, chains ARE required.Before you have a need presented to chain up, make sure you know your chains have been properly lain out and are not all tangled up.Make sure there are no broken links.Make sure the fastening devices work smoothly. If there is any doubt in your mind about the soundness of your chains, then replace them.Make sure you know how they are applied.Even practice installing them where it’s nice and dry and you can do it in comfort, well relative comfort because when you must chain up, rest assured the weather will be very nasty and you’ll be trying to attach chains in less and desirable conditions.
And of course, you remember that, depending on your load and how hot it is, that if you feel unsafe, then park it until you are safe.There is no load, no matter how hot it is, worth your life.If you have any choice, then park until the nasty is over.Wait until the snowplow has cleared the path and that the saltshaker has done it’s job.This isn’t rocket science, just exercise that common sense that’s inherent in our souls.
I’d like to shift focus now from traction to something that is critically important.We don’t often think about this subject but there was an incident in Ottawa recently that should bring this to our attention in boxcar letters.
The incident to which I refer is the bus/train collision in which six people on the double-decker bus died instantly and more than 30 were injured.There is a lot of speculation about what caused this catastrophic wreck but the thing is that six people died and since one of them was the bus driver, we may never ever know what caused the wreck.
The point I’m going to emphasize here is that crossing railway tracks is potentially life threatening every time.The speed limit for crossing railway tracks at a level crossing is 30 kilometres per hour.This isn’t a suggestion, it’s the law.A law that is ignored completely by the overwhelming portion of the driving population and yes, including truck drivers.We MUST learn that crossing railway tracks is dangerous and we MUST learn to obey the law, every time.
Every year in this country, there are on average forty incidents involving commercial vehicles and trains, so it’s not that uncommon.That’s approximately one wreck every ten days involving a commercial vehicle and a train.Often, there is a fatality, rarely in these types of collisions does everyone involved survive.
There shouldn’t be one wreck.Truck drivers are professionals and therefore should be held to a higher standard.We are held to a higher standard.
Now, to put this particular bus/train wreck into perspective.The crossing was at the highest level of protection.That means it had flashing warning lights and a barrier and both of these worked.The bus, for some reason, a reason that may never truly be understood, went through the barrier and struck the train, which subsequently derailed.All of the deaths and injuries were on the bus.The train passengers were shaken but otherwise none injured.
So our job as truck drivers is to recognize there is a railway crossing.Slow down, to the speed limit prescribed by the law, then proceed only when safe to do so.If you can see the train, it isn’t safe to cross.Beating the train across the intersection may save a couple of seconds but is the effort of saving a few seconds worth your life?Remember, when you stop of the crossing train, leave enough room for the train’s overhang.The train itself is considerably wider than the tracks.This all sounds like why would anyone not know.Well, forty professional commercial drivers obviously, didn’t know or forgot, so we have to remind each other the dangers.This isn’t just a winter problem although the winter conditions could exacerbate the problem.Remember that ANYTIME is Train time.
ਸਰਦੀਆਂ ਦੇ ਮੌਸਮ ‘ਚ ਟਰੱਕਾਂ ਵਾਲ਼ਿਆਂ ਦੀ ਸੁਰੱਖਿਆ
ਪੱਤਝੜ ਦਾ ਮੌਸਮ ਆ ਗਿਆ ਹੈ। ਭਾਵੇਂ ਅਸੀਂ ਇਸ ਨੁੰ ਚੰਗਾ ਤਾਂ ਨਹੀਂ ਸਮਝਦੇ ਪਰ ਸਰਦੀ ਦਾ ਮੌਸਮ ਵੀ ਬਰੂਹਾਂ ‘ਤੇ ਖੜ੍ਹਾ ਹੈ। ਪਰ ਨਾਲ਼ ਲਗਦੀ ਗੱਲ ਇੱਕ ਅੱਖਰ “ਸ” ਜਿਹੜਾ ਸਭ ਤੋਂ ਬੁਰਾ ਲਗਦਾ ਹੈ ਭਾਵ ਸਨੋਅ ਦਾ ਸਾਹਮਣਾ ਕਰਨਾ ਹੀ ਪੈਣਾ ਹੈ। ਬਹੁਤ ਵੱਡਾ ਦੇਸ਼ ਹੋਣ ਦਾ ਇਹ ਵੀ ਅਰਥ ਹੈ ਕਿ ਦੇਸ਼ ਦੇ ਸਾਰੇ ਹਿੱਸਿਆਂ ‘ਚ ਇੱਕੋ ਸਮੇਂ ਇੱਕੋ ਜਿਹੀ ਸਰਦੀ ਨਹੀਂ ਹੁੰਦੀ। ਕੈਲੰਡਰ ‘ਤੇ ਦਿਨ ਮਹੀਨਾ ਭਾਵੇਂ ਕੋਈ ਵੀ ਹੋਵੇ ਅਸਲ ‘ਚ ਸਾਰੇ ਦੇਸ਼ ‘ਚ ਜਾਣ ਵਾਲ਼ਾ ਡਰਾਈਵਰ ਇੱਕ ਹੀ ਟ੍ਰਿਪ ‘ਚ ਚਹੁੰਆਂ ਮੌਸਮਾਂ ਦਾ ਨਜ਼ਾਰਾ ਵੇਖ ਲੈਂਦਾ ਹੈ। ਇਹ ਅਸਲੀਅਤ ਹਰ ਦਿਨ ਨੂੰ ਚੁਣੌਤੀਆਂ ਭਰਪੂਰ ਬਣਾ ਦਿੰਦੀ ਹੈ।
ਜਿਵੇਂ ਜਿਵੇਂ ਮੌਸਮ ਬਦਲਦਾ ਹੈ ਸਾਨੂੰ ਉਸ ਤਰ੍ਹਾਂ ਦੇ ਮੌਸਮ ਦਾ ਮੁਕਾਬਲਾ ਕਰਨ ਲਈ ਆਪਣੇ ਹੁਨਰਾਂ ਨੂੰ ਮੁੜ ਯਾਦ ਕਰ ਲੈਣਾ ਚਾਹੀਦਾ ਹੈ। ਸਰਦੀ ਦੇ ਮੌਸਮ ‘ਚ ਡਰਾਈਵਿੰਗ ਕਰਨੀ ਬਿਲਕੁਲ ਵੱਖਰੀ ਹੀ ਹੁੰਦੀ ਹੈ। ਖ਼ੁਸ਼ਕ ਸਰਦੀ ਦੇ ਮੌਸਮ ‘ਚ ਸੜਕਾਂ ਉਸ ਤਰ੍ਹਾਂ ਦੀਆਂ ਹੀ ਸਲਿਪਰੀ ਹੁੰਦੀਆਂ ਹਨ ਜਿਸ ਤਰ੍ਹਾਂ ਪੇਵਮੈਂਟਾਂ ਆਈਸ ਅਤੇ ਸਨੋਅ ਪੈਣ ਸਮੇਂ ਹੁੰਦੀਆਂ ਹਨ। ਪਰ ਜਦੋਂ ਸੜਕ ਖੁਸ਼ਕ ਲਗਦੀ ਹੈ ਤਾਂ ਸਾਨੂੰ ਇਹ ਗਰਮੀਆਂ ਸਮੇਂ ਦੀਆਂ ਉਨ੍ਹਾਂ ਸੜਕਾਂ ਵਾਂਗ ਲੱਗਣ ਲਗਦੀ ਹੈ ਜਦੋਂ ਟਰੈਕਸ਼ਨ ਦਾ ਕੋਈ ਮਸਲਾ ਨਹੀਂ ਹੁੰਦਾ।
ਜਦੋਂ ਕਦੇ ਤਾਪਮਾਨ ਜ਼ੀਰੋ ਡਿਗਰੀ ਤੱਕ ਹੇਠਾਂ ਆ ਜਾਂਦਾ ਹੈ ਉਦੋਂ ਤਾਂ ਖੁਸ਼ਕ ਪੇਵਮੈਂਟ ਵੀ ਖਤਰੇ ਤੋਂ ਖਾਲੀ ਨਹੀਂ ਹੁੰਦੀ।ਜਦੋਂ ਤਾਪਮਾਨ ਦੂਣਾ ਘਟ ਜਾਂਦਾ ਹੈ ਉਦੋਂ ਟਰੈਕਸ਼ਨ ਦੇ ਜ਼ਿਆਦਾ ਖਤਰਨਾਕ ਹੋਣ ਦੇ ਕਾਰਨ ਵੀ ਵਧ ਜਾਂਦੇ ਹਨ । ਜਦੋਂ ਇਹ ਖੁਸ਼ਕ ਲਗਦੀ ਹੈ ਪੇਵਮੈਂਟ ‘ਤੇ ਪੇਤਲੀ ਜਿਹੀ ਤਹਿ ਹੋਣ ਨਾਲ਼ ਵੀ ਟਰੈਕਸ਼ਨ ਘਟ ਜਾਂਦੀ ਹੈ। ਦੂਜਾ ਕਾਰਨ ਹੈ ਕਿ ਤੁਹਾਡੇ ਟਰੱਕ ਦੇ ਟਾਇਰ ਕਿਸ ਤਰ੍ਹਾਂ ਦੇ ਹਨ। ਬਹੁਤ ਸਾਰੇ ਮੌਸਮੀ ਟਾਇਰ ਮਨਫੀ 10 ਡਿਗਰੀ ਸੈਲਸੀਅਸ ਤੱਕ ਸੜਕੀ ਪਕੜ ਰੱਖਣ ਤੱਕ ਦੇ ਸਮਰੱਥ ਤਾਂ ਹੁੰਦੇ ਹਨ ਪਰ ਇਸ ਤੋਂ ਘੱਟ ਤਾਪਮਾਨ ‘ਤੇ ਬਿਲਕੁੱਲ ਨਹੀਂ। ਸਰਦੀਆਂ ਵਾਲ਼ੇ ਟਾਇਰ ਸਾਰੇ ਸੀਜ਼ਨਾਂ ਵਾਲ਼ੇ ਟਾਇਰਾਂ ਨਾਲੌਂ ਵਧੀਆ ਟਰੈਕਸ਼ਨ ਵਾਲ਼ੇ ਹੁੰਦੇ ਹਨ। ਕੇਵਲ ਗਰਮੀਆਂ ਵਾਲ਼ੇ ਟਾਇਰ ਉਸ ਮੌਸਮ ‘ਚ ਤਾਂ ਗਰਮੀ ਦੀ ਅੱਤ ਗਰਮੀ ‘ਚ ਠੰਢੇ ਰਹਿਣ ਕਾਰਨ ਬਹੁਤ ਵਧੀਆ ਹੁੰਦੇ ਹਨ ਪਰ ਸਰਦੀਆਂ ‘ਚ ਟਰੈਕਸ਼ਨ ਕਾਇਮ ਰੱਖਣ ‘ਚ ਇਹ ਬਿਲਕੁੱਲ ਨਿਕੰਮੇ ਹਨ।
ਟਰੈਕਸ਼ਨ ਦਾ ਦੋਹਰਾ ਕੰਮ ਹੈ। ਇੱਕ ਤਾਂ ਇਹ ਕਿ ਇਹ ਸੜਕ ਨਾਲ਼ ਚੰਬੜ ਕੇ ਟਰੱਕ ਨੂੰ ਅੱਗੇ ਤੋਰਦੀ ਹੈ ਦੂਜਾ ਇਹ ਕਿ ਤਿਲਕਣ ਨਹੀਂ ਦਿੰਦੀ ਅਤੇ ਇਸ ਤਰ੍ਹਾਂ ਦੀ ਹਾਲਤ ‘ਚ ਵਹੀਕਲ ਨੂੰ ਖੜ੍ਹਾ ਕਰ ਦਿੰਦੀ ਹੈ। ਤਿਲਕਣ ਭਾਵ ਸਕਿਡਿੰਗ ਦਾ ਅਰਥ ਹੈ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਣਾ ਅਤੇ ਤੁਹਾਨੂੰ ਪਤਾ ਹੈ ਇੱਕ ਪਲ ਵੀ ਕਾਬੂ ਤੋਂ ਬਾਹਰ ਹੋਣਾ ਖਤਰੇ ਤੋਂ ਖਾਲੀ ਨਹੀਂ।
ਸਾਲ ਦੇ ਇਸ ਸਮੇਂ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਟਾਇਰਾਂ ਵਲ ਪੂਰਾ ਧਿਆਨ ਦੇਵੋ ਅਤੇ ਇਹ ਜ਼ਕੀਨੀ ਬਣਾਓ ਕਿ ਉਹ ਉਨ੍ਹਾਂ ਹਾਲਾਤ ‘ਚ ਬਹੁਤ ਵਧੀਆ ਰਹਿਣਗੇ ਜਿਨ੍ਹਾਂ ਦਾ ਤਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।ਜਿਸ ਤਰ੍ਹਾਂ ਦੀ ਸੜਕ ਹੈ ਉਸ ‘ਤੇ ਤਾਂ ਸਾਡਾ ਕੋਈ ਵੱਸ ਨਹੀਂ ਪਰ ਜਿਸ ਤਰ੍ਹਾਂ ਇਸ ਨਾਲ਼ ਨਿਪਟਣਾ ਹੈ ਉਸਦੀ ਯੋਗਤਾ ਤਾਂ ਸਾਡੇ ਕੋਲ ਹੈ।
ਇਹ ਉਹ ਸਮਾਂ ਵੀ ਹੈ ਜਦੋਂ ਕਿ ਇਹ ਜ਼ਕੀਨੀ ਬਣਾਇਆ ਜਾਵੇ ਕਿ ਤੁਹਾਡੇ ਵਿੰਡਸ਼ੀਲਡ ਠੀਕ ਠਾਕ ਹਨ ਅਤੇ ਕੀ ਗਰਮੀ ‘ਚ ਕੰਮ ਕਰਨ ਵਾਲ਼ੇ ਵਾਈਪਰਾਂ ਨੂੰ ਸਰਦੀਆਂ ‘ਚ ਕੰਮ ਕਰਨਯੋਗ ਬਣਾ ਲਿਆ ਹੈ।ਇਹ ਵੀ ਜ਼ਕੀਨੀ ਬਣਾ ਲਓ ਕਿ ਰੱਬ ਸਬੱਬੀ ਜੇ ਲੋੜ ਪੈ ਜਾਵੇ ਤਾਂ ਕੀ ਬਦਲਣ ਲਈ ਤੁਹਾਡੇ ਜੌਕੀ ਬਾਕਸ ‘ਚ ਇੱਕ ਅੱਧਾ ਹੋਰ ਵਾਈਪਰ ਹੈ।
ਸਾਲ ਦਾ ਇਹ ਉਹ ਸਮਾਂ ਵੀ ਹੈ ਜਦੋਂ ਸਾਨੂੰ ਆਪਣੇ ਸੁਭਾਅ ਜਾਂ ਮਨੋਬ੍ਰਿਤੀ ਬਦਲਣ ਦੀ ਵੀ ਲੋੜ ਹੈ। ਜਾਣੀ ਕਿ ਗਰਮੀਆਂ ‘ਚ ਸਾਨੂੰ ਸੁਰੱਖਿਆ ਸਬੰਧੀ ਇੰਨਾ ਫਿਕਰ ਨਹੀਂ ਹੁੰਦਾ। ਸਾਨੂੰ ਇਹ ਪਤਾ ਹੁੰਦਾ ਹੈ ਕਿ ਰੁਕਣ ਸਮੇਂ ਸਾਨੂੰ ਇੰਨੀ ਮੁਸ਼ਕਲ ਨਹੀਂ ਆਵੇਗੀ ।ਸਾਨੂੰ ਆਪਣੇ ਸੁਰੱਖਿਆ ਸਬੰਧੀ ਫਿਕਰ ਤਾਂ ਹਰ ਵੇਲੇ ਰਹਿੰਦਾ ਹੈ ਪਰ ਇੰਨਾ ਨਹੀਂ ਜਿੰਨਾ ਸਰਦੀਆਂ ‘ਚ। ਜਦੋਂ ਵੀ ਸਰਦੀ ਦਾ ਮੌਸਮ ਆਣ ਬਹੁੜਦਾ ਹੈ ਸਾਨੂੰ ਆਪਣੀ ਸੁਰੱਖਿਆ ਦਾ ਘੇਰਾ ਹੋਰ ਵਿਸ਼ਾਲ ਕਰਨਾ ਪੈਂਦਾ ਹੈ। ਮੁੱਖ ਕਾਰਨ ਹੁੰਦਾ ਹੈ ਕਿ ਸਾਡੇ ਕੋਲ ਸੜਕ ‘ਤੇ ਜਦੋਂ ਅਸੀਂ ਚਾਹੀਏ ਉਸੇ ਸਮੇਂ ਰੁਕ ਸਕਣ ਦੇ ਮੌਕੇ ਬਹੁਤ ਘੱਟ ਹੁੰਦੇ ਹਨ। ਕਿਉਂ ਕਿ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਨੂੰ ਕਦੋਂ ਰੁਕਣ ਲਈ ਕਿਹਾ ਜਾਂਦਾ ਹੈ ਜਾਂ ਰੁਕਣ ਦੀ ਲੋੜ ਪੈ ਜਾਣੀ ਹੈ। ਇਹ ਵੀ ਹੋ ਸਕਦਾ ਹੈ ਕਿ ਕੋਈ ਜਾਨਵਰ ਸਾਡੇ ਅੱਗੇ ਆ ਜਾਵੇ ਜਾਂ ਅਚਨਚੇਤ ਕੋਈ ਕਾਰ ਵਾਲ਼ਾ ਸਾਡੇ ਅੱਗੇ ਆ ਜਾਵੇ। ਇਸ ਤਰ੍ਹਾਂ ਦੇ ਸਮੇਂ ਸੁਰੁੱਖਿਆ ਦੇ ਬਦਲ ਬਹੁਤ ਘੱਟ ਹੁੰਦੇ ਹਨ। ਬਹੁਤ ਵਾਰੀ ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਹਰ ਕੋਈ ਖਤਰੇ ‘ਚ ਘਿਰ ਜਾਂਦਾ ਹੈ।
ਪੂਰਬ ‘ਚ ਚਲਦੇ ਡ੍ਰਾਈਵਰਾਂ ਨੂੰ ਤਾਂ ਕਦੇ ਕਦਾਈਂ ਹੀ ਚੇਨ ਅੱਪ ਬਾਰੇ ਸੋਚਣਾ ਪਵੇ ਪਰ ਪੱਛਮ ‘ਚ ਚਲਦੇ ਡ੍ਰਾਈਵਰ ਜਾਣਦੇ ਹਨ ਕਿ ਉਨ੍ਹਾਂ ਕੋਲ ਇਸਦਾ ਹੋਰ ਕੋਈ ਬਦਲ ਨਹੀਂ। ਜਦੋਂ ਅਧਿਕਾਰੀ ਇਹ ਚਾਹੁੰਦੇ ਹਨ ਕਿ ਚੇਨਾਂ ਪਾਣੀਆਂ ਹਨ ਇਸ ਦਾ ਅਰਥ ਹੈ ਕਿ ਇਨ੍ਹਾਂ ਨੂੰ ਜ਼ਰੂਰ ਹੀ ਪਾਉਣਾ ਪੈਣਾ ਹੈ। ਇਸ ਤੋਂ ਪਹਿਲਾਂ ਕਿ ਤੁਹਾਨੂੰ ਚੇਨਾਂ ਪਾਉਣ ਦੀ ਲੋੜ ਪਵੇ ਇਹ ਜ਼ਕੀਨੀ ਬਣਾ ਲਓ ਕਿ ਚੇਨਾਂ ਪੂਰੀ ਤਰ੍ਹਾਂ ਵਿਛਾਈਆਂ ਗਈਆਂ ਹਨ ਅਤੇ ਅੜੀਆਂ ਇੱਕ ਦੂਜੇ ‘ਚ ਨਹੀਂ ਫਸੀਆ ਹੋਈਆਂ। ਇਹ ਵੀ ਚੰਗੀ ਤਰ੍ਹਾਂ ਵੇਖ ਲਓ ਕਿ ਕੋਈ ਕੜੀ ਟੁੱਟੀ ਹੋਈ ਤਾਂ ਨਹੀਂ।ਇਹ ਵੀ ਨਿਸਚਿਤ ਕਰ ਲਓ ਕਿ ਕੱਸਣ ਵਾਲੇ ਔਜ਼ਾਰ ਪੂਰੀ ਤਰ੍ਹਾਂ ਕੰਮ ਕਰਦੇ ਹਨ। ਜੇ ਚੇਨਾਂ ਦੀ ਮਜ਼ਬੂਤੀ ਬਾਰੇ ਤੁਹਾਡੇ ਮਨ ‘ਚ ਕਿਸੇ ਤਰ੍ਹਾਂ ਦੀ ਸ਼ੱਕ ਹੈ ਤਾਂ ਉਨ੍ਹਾਂ ਨੂੰ ਬਦਲ ਲਓ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਬਦਲਣਾ ਹੈ।ਚੇਨ ਅੱਪ ਕਰਨ ਸਬੰਧੀ ਪਹਿਲਾਂ ਹੀ ਅਭਿਆਸ ਕਰ ਲਓ। ਖੁਸ਼ਕ ਤੇ ਠੀਕ ਮੌਸਮ ਅਤੇ ਸੁਰੱਖਿਅਤ ਥਾਂ ਦੇਖ ਕੇ ਚੇਨ ਅੱਪ ਕਰਨ ਦਾ ਅਭਿਆਸ ਕਰ ਲਓ। ਕਿਉਂ ਕਿ ਇਹ ਗੱਲ ਪੂਰੀ ਤੌਰ ‘ਤੇ ਜਾਣ ਲਓ ਕਿ ਜਦੋਂ ਤੁਹਾਨੂੰ ਚੇਨ ਅੱਪ ਕਰਨਾ ਪੈਣਾ ਹੈੇ ਉਸ ਸਮੇਂ ਨਾ ਹੀ ਮੌਸਮ ਠੀਕ ਹੋਵੇਗਾ ਅਤੇ ਨਾ ਹੀ ਵਧੀਆ ਹਾਲਾਤ ਹੋਣਗੇ।
ਜੇ ਤੁਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਉਸ ਸਮੇਂ ਤੱਕ ਟਰੱਕ ਪਾਰਕ ਕਰ ਰੱਖੋ ਜਦੋਂ ਤੱਕ ਤੁਸੀਂ ਹਾਲਾਤ ਅਨਕੂਲ ਨਹੀਂ ਸਮਝਦੇ । ਇਸ ਸਮੇਂ ਲੋਡ ਜਾਂ ਉਸ ਸਬੰਧੀ ਸਮੇਂ ਦਾ ਖਿਆਲ ਨਾ ਰੱਖੋ।ਕੋਈ ਵੀ ਲੋਡ ਜਿੰਨਾ ਮਰਜ਼ੀ ਜ਼ਰੂਰੀ ਹੋਵੇ ਤੁਹਾਡੀ ਜਾਨ ਨਾਲੋਂ ਜ਼ਿਆਦਾ ਕੀਮਤੀ ਨਹੀਂ। ਤੁਹਾਡੇ ਕੋਲ਼ ਇਸ ਸਮੇਂ ਇੱਕ ਹੀ ਬਦਲ ਹੈ ਕਿ ਤੁਸੀਂ ਟਰੱਕ ਪਾਰਕ ਕਰ ਦਿਓ ਅਤੇ ਉੱਨਾ ਚਿਰ ਕਰ ਰੱਖੌ ਜਿੰਨਾ ਚਿਰ ਮੌਸਮ ਠੀਕ ਨਹੀਂ ਹੋ ਜਾਂਦਾ। ਸਨੋਅਪਲੋ ਵੱਲੋਂ ਸਨੋਅ ਹਟਾ ਕੇ ਲੂਣ ਖਿਲਾਰਨ ਵਾਲੇ ਵੱਲੋਂ ਸੜਕ ‘ਤੇ ਲੂਣ ਖਿਲਾਰਨ ਤੱਕ ਦੇ ਸਮੇਂ ਦੀ ਉਡੀਕ ਕਰੋ। ਇਹ ਗੱਲ ਸਮਝਣੀ ਕੋਈ ਵਿਗਿਆਨਕ ਪਹੇਲੀ ਨਹੀਂ ਸਗੋਂ ਤੁਸੀਂ ਆਪਣੇ ਸਧਾਰਨ ਦਿਮਾਗ ਨਾਲ਼ ਸੋਚ ਕੇ ਵੀ ਕਰ ਸਕਦੇ ਹੋ।
ਮੈਂ ਹੁਣ ਤੁਹਾਡਾ ਧਿਆਨ ਟ੍ਰੈਕਸ਼ਨ ਵੱਲ ਦੁਆਣਾ ਚਾਹੁੰਦਾ ਹਾਂ ਜਿਹੜਾ ਕਿ ਬਹੁਤ ਜ਼ਰੂਰੀ ਹੈ। ਅਸੀਂ ਇਸ ਬਾਰੇ ਬਹੁਤ ਨਹੀਂ ਸੋਚਦੇ ਪਰ ਔਟਵਾ ‘ਚ ਹੋਏ ਹਾਲੀਆ ਹਾਦਸੇ ਨੇ ਸਾਡਾ ਧਿਆਨ ਇਸ ਪਾਸੇ ਖਿੱਚਿਆ ਹੈ।
ਜਿਸ ਹਾਦਸੇ ਦੀ ਮੈਂ ਗੱਲ ਕਰ ਰਿਹਾ ਹਾਂ ਇਹ ਡਬਲ ਡੈਕਰ ਬੱਸ ਅਤੇ ਇੱਕ ਰੇਲ ਗੱਡੀ ਦੀ ਟੱਕਰ ਦਾ ਹੈ।ਇਸ ਵਿੱਚ ਬੱਸ ‘ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸਦਾ ਕੀ ਕਾਰਨ ਹੋਵੇਗਾ ਪਰ ਮਰਨ ਵਾਲਿਆਂ ‘ਚ ਬੱਸ ਦਾ ਡਰਾਈਵਰ ਵੀ ਸੀ ਇਸ ਲਈ ਅਸਲੀ ਕਾਰਨ ਦਾ ਸ਼ਾਇਦ ਹੀ ਪਤਾ ਲੱਗ ਸਕੇ।
ਜਿਸ ਗੱਲ ‘ਤੇ ਮੈਂ ਜ਼ੋਰ ਦੇਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਰੇਲਵੇ ਟਰੈਕਾਂ ਨੂੰ ਪਾਰ ਕਰਨ ਸਮੇਂ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ।ਲੈਵਲ ਕਰੌਸਿੰਗ ‘ਤੇ ਰੇਲਵੇ ਟਰੈਕ ਕਰਨ ਵੇਲੇ ਹਰ ਸਮੇਂ ਸਪੀਡ ਦੀ ਹੱਦ 30 ਕਿਲੋਮੀਟਰ ਪ੍ਰਤੀ ਘੰਟਾ ਹੀ ਹੈ।ਇਹ ਕੋਈ ਸੁਝਾਅ ਨਹੀਂ ਇਹ ਤਾਂ ਕਨੂੰਨ ਹੈ। ਇਹ ਇੱਕ ਐਸਾ ਕਨੂੰਨ ਹੈ ਜਿਸ ਦੀ ਟਰੱਕ ਡਰਾਈਵਰਾਂ ਸਮੇਤ ਬਹੁਤੇ ਡਰਾਈਵਰ ਪੂਰੀ ਤਰ੍ਹਾਂ ਉਲੰਘਣਾ ਕਰਦੇ ਹਨ। ਸਾਨੂੰ ਇਹ ਗੱਲ ਪੱਕੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਰੇਲਵੇ ਟਰੈਕ ਨੂੰ ਪਾਰ ਕਰਨਾ ਖਤਰੇ ਭਰਪੂਰ ਹੈ ਅਤੇ ਸਾਨੂੰ ਹਰ ਸਮੇਂ ਕਨੂੰਨ ਦੀ ਪਾਲਣਾ ਹੀ ਕਰਨੀ ਚਾਹੀਦੀ ਹੈ।
ਇਹ ਕੋਈ ਅਸਧਾਰਣ ਗੱਲ ਨਹੀਂ ਇਸ ਦੇਸ਼ ‘ਚ ਹਰ ਸਾਲ ਕਮ੍ਰਸ਼ਲ ਵਹੀਕਲਾਂ ਅਤੇ ਰੇਲ ਗੱਡੀਆਂ ਦੇ ਔਸਤਨ 40 ਦੇ ਕ੍ਰੀਬ ਐਕਸੀਡੈਂਟ ਹੁੰਦੇ ਹਨ। ਮੋਟੇ ਤੌਰ ‘ਤੇ ਹਰ 10 ਦਿਨ ਬਾਅਦ ਇੱਕ ਐਕਸੀਡੈਂਟ। ਅਕਸਰ ਇਹ ਹੀ ਦੇਖਣ ‘ਚ ਆਇਆ ਹੈ ਕਿ ਇਸ ਤਰ੍ਹਾਂ ਦੀ ਟੱਕਰ ‘ਚ ਕੋਈ ਨਾ ਕੋਈ ਮੌਤ ਜ਼ਰੂਰ ਹੁੰਦੀ ਹੈ। ਇਹ ਰੱਬ ਸਬੱਬੀ ਹੀ ਹੈ ਕਿ ਕਦੇ ਇਸ ਤਰ੍ਹਾਂ ਦਾ ਭਾਣਾ ਨਾ ਵਰਤਿਆ ਹੋਵੇ। ਪਰ ਇਸ ਤਰ੍ਹਾਂ ਦਾ ਇੱਕ ਵੀ ਐਕਸੀਡੈਂਟ ਨਹੀਂ ਹੋਣਾ ਚਾਹੀਦਾ। ਪ੍ਰੋਫੈਸ਼ਨਲ ਹੋਣ ਕਾਰਨ ਟਰੱਕਾਂ ਵਾਲਿਆਂ ਤੋਂ ਇਹ ਆਸ ਹੈ ਕਿ ਉਹ ਆਪਣਾ ਸਟੈਂਡਰਡ ਉਚੇਰਾ ਰੱਖਣ।
ਸਾਨੂੰ ਖ਼ਾਸ ਤੌਰ ‘ਤੇ ਇਸ ਬੱਸ ਰੇਲ ਟੱਕਰ ਨੂੰ ਦ੍ਰਿਸ਼ਟੀਗੋਚਰ ਰੱਖਣਾ ਚਾਹੀਦਾ ਹੈੇ।ਇਹ ਕਰੌਸਿੰਗ ਬਚਾਅ ਦੇ ਪੱਖ ਤੋਂ ਬਹੁਤ ਸੁਰੱਖਿਅਤ ਹੈ।ਇਸ ਦਾ ਅਰਥ ਇਹ ਕਿ ਇਸ ਥਾਂ ‘ਤੇ ਚਿਤਾਵਨੀ ਦੇਣ ਵਾਲੀਆਂ ਫਲੈਸ਼ਿੰਗ ਲਾਈਟਾਂ ਅਤੇ ਬੈਰੀਅਰ ਵੀ ਲੱਗੇ ਹੋਏ ਹਨ ਅਤੇ ਇਹ ਦੋਵੇਂ ਚੰਗੇ ਭਲੇ ਕੰਮ ਵੀ ਕਰਦੇ ਸਨ। ਪਰ ਕਿਸੇ ਕਾਰਨ ਬੱਸ ਰੇਲ ਨਾਲ਼ ਜਾ ਟਕਰਾਈ ਅਤੇ ਰੇਲ ਪਟੜੀਓਂ ਲਹਿ ਗਈ ਜਿਸਦਾ ਅਸਲੀ ਕਾਰਨ ਸ਼ਾਇਦ ਕਦੇ ਪਤਾ ਹੀ ਨਾ ਲੱਗ ਸਕੇ।ਮਰਨ ਵਾਲ਼ੇ ਅਤੇ ਜ਼ਖਮੀ ਹੋਣ ਵਾਲੇ ਸਾਰੇ ਬੱਸ ‘ਚ ਹੀ ਸਨ। ਰੇਲ ‘ਚ ਸਵਾਰ ਵਿਅਕਤੀਆਂ ਨੂੰ ਝਟਕੇ ਤਾਂ ਲੱਗੇ ਪਰ ਉਹ ਜ਼ਖ਼ਮੀ ਹੋਣੋਂ ਬਚ ਗਏ।
ਇਸ ਲਈ ਟਰੱਕ ਡਰਾਈਵਰ ਹੋਣ ਕਰਕੇ ਸਾਡਾ ਕੰਮ ਇਹ ਵੇਖਣਾ ਵੀ ਹੈ ਕਿ ਅੱਗੇ ਰੇਲਵੇ ਕਰੌਸਿੰਗ ਤਾਂ ਨਹੀਂ।ਇਸ ਲਈ ਕਾਨੂੰਨ ਅਨੁਸਾਰ ਮਿਥੀ ਹੱਦ ਅਨੁਸਾਰ ਹੀ ਚੱਲੋ ਅਤੇ ਅੱਗੇ ਤਾਂ ਹੀ ਵਧੋ ਜੇ ਇਸ ਤਰ੍ਹਾਂ ਕਰਨਾ ਸੁਰੱਖਿਅਤ ਹੈ। ਜੇ ਤੁਹਾਨੂੰ ਰੇਲ ਗੱਡੀ ਆਉਂਦੀ ਦਿਸ ਰਹੀ ਹੈ ਤਾਂ ਇਸ ਤਰ੍ਹਾਂ ਦੇ ਸਮੇਂ ਕਰੌਸਿੰਗ ਪਾਸ ਕਰਨਾ ਸੁਰੱਖਿਅਤ ਨਹੀਂ। ਆ ਰਹੀ ਗੱਡੀ ਸਾਹਮਣੇ ਲੰਘਣ ਨਾਲ ਕੁੱਝ ਕੁ ਸੈਕਿੰਡ ਤਾਂ ਬਚ ਸਕਦੇ ਹਨ ਪਰ ਕੁਝ ਸੈਕਿੰਡ ਬਚਾਉਣ ਲਈ ਤੁਸੀਂ ਆਪਣੀ ਜ਼ਿੰਦਗੀ ਦਾਅ ‘ਤੇ ਲਾ ਸਕਦੇ ਹੋ? ਯਾਦ ਰੱਖੋ ਕਿ ਜਦੋਂ ਤੁਸੀਂ ਇੱਕ ਕਰੌਸਿੰਗ ‘ਤੇ ਰੇਲ ਗੱਡੀ ਲੰਘਾਣ ਲਈ ਖੜ੍ਹੇ ਹੋ ਤਾਂ ਉਸ ਨਾਲ਼ ਆਲ਼ੇ ਦੁਆਲ਼ੇ ਦੀ ਜਾ ਰਹੀ ਹਵਾ ਦੇ ਅਸਰ ਤੌਂ ਬਚਣ ਲਈ ਤੁਹਾਡਾ ਫਾਸਲਾ ਠੀਕ ਦੂਰੀ ਵਾਲਾ ਰਹਿਣਾ ਚਾਹੀਦਾ ਹੈ। ਰੇਲ ਪਟੜੀ ਦੇ ਫਾਸਲੇ ਨਾਲੌਂ ਰੇਲ ਦੀ ਚੌੜਾਈ ਵੀ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਗੱਲ ਸਮਝਣੀ ਔਖੀ ਨਹੀਂ ਕਿ ਸਾਨੂੰ ਢੁੱਕਵੀਂ ਦੂਰੀ ਕਿਉਂ ਰੱਖਣੀ ਚਾਹੀਦੀ ਹੈੇ। ਪ੍ਰੋਫੈਸ਼ਨਲ ਕਮ੍ਰਸ਼ਲ ਡਰਾਈਵਰਾਂ ਨੂੰ ਕਈ ਵਾਰ ਇਹ ਗੱਲ ਭੁੱਲ ਜਾਂਦੀ ਹੈ ਜਾਂ ਉਹ ਨਹੀਂ ਜਾਣਦੇ। ਇਸ ਲਈ ਸਾਨੂੰ ਇੱਕ ਦੂਜੇ ਨੂੰ ਇਸ ਤਰ੍ਹਾਂ ਦੇ ਖ਼ਤਰਿਆਂ ਤੋਂ ਯਾਦ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਹ ਕੇਵਲ ਸਰਦੀ ਦੇ ਮੌਸਮ ਦੀਆਂ ਮੁਸ਼ਕਲਾਂ ਨਹੀਂ, ਹਾਂ ਪਰ ਇਹ ਇਸ ਮੌਸਮ ‘ਚ ਇਹ ਗੰਭੀਰ ਹੋ ਜਾਂਦੀਆਂ ਹਨ। ਸਦਾ ਯਾਦ ਰੱਖੋ ਹਰ ਸਮਾਂ ਰੇਲ ਗੱਡੀ ਲੰਘਣ ਦਾ ਸਮਾਂ ਹੀ ਹੈ।